ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਪਤਕਾਰ ਮਾਮਲੇ ਵਿਭਾਗ ਨੇ ਖੁਰਾਕ ਤੇਲਾਂ ਦੇ ਵੱਖ-ਵੱਖ ਪੈਕ ਆਕਾਰਾਂ ਬਾਰੇ ਹਿਤਧਾਰਕਾਂ ਨਾਲ ਇੱਕ ਮੀਟਿੰਗ ਕੀਤੀ


ਉਦਯੋਗ ਸੰਗਠਨਾਂ ਵਿੱਚ ਪ੍ਰਮੁੱਖ ਖੁਰਾਕ ਤੇਲਾਂ ਲਈ ਮਿਆਰੀ ਪੈਕ ਆਕਾਰ ਸ਼ੁਰੂ ਕਰਨ 'ਤੇ ਸਹਿਮਤੀ ਬਣੀ

ਵਿਭਾਗ ਖਪਤਕਾਰਾਂ ਲਈ ਪਾਰਦਰਸ਼ਿਤਾ ਵਧਾਉਣ ਅਤੇ ਕੀਮਤਾਂ ਦੀ ਤੁਲਨਾ ਨੂੰ ਅਸਾਨ ਬਣਾਉਣ ਲਈ ਖੁਰਾਕ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕਰਨ ਦੀ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ

ਸੁਝਾਵਾਂ ਵਿੱਚ 200 ਮਿਲੀਲੀਟਰ ਤੋਂ 20 ਲੀਟਰ ਤੱਕ ਦੇ ਮਿਆਰੀ ਪੈਕ ਆਕਾਰ ਸ਼ਾਮਲ

प्रविष्टि तिथि: 25 MAY 2026 7:04PM by PIB Chandigarh

ਖਪਤਕਾਰ ਮਾਮਲੇ ਵਿਭਾਗ ਦੇਸ਼ ਦੇ ਲਗਭਗ 90 ਪ੍ਰਤੀਸ਼ਤ ਖੁਰਾਕ ਤੇਲ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਮੁੱਖ ਉਦਯੋਗ ਸੰਗਠਨਾਂ ਤੋਂ ਮਿਲੇ ਸੁਝਾਵਾਂ ਤੋਂ ਬਾਅਦ, ਲੀਗਲ ਮੇਟ੍ਰੋਲੌਜੀ ਢਾਂਚੇ ਦੇ ਤਹਿਤ ਖੁਰਾਕ ਤੇਲਾਂ ਲਈ ਮਿਆਰੀ ਪੈਕ ਆਕਾਰ ਸ਼ੁਰੂ ਕਰਨ ਦੀ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ। 

ਬਜ਼ਾਰ ਵਿੱਚ ਉਪਲਬਧ ਪੈਕੇਟਾਂ ਦੇ ਆਕਾਰਾਂ ਦੀ ਵਧਦੀ ਗਿਣਤੀ ਅਤੇ ਇਸ ਦੇ ਨਤੀਜੇ ਵਜੋਂ ਖਪਤਕਾਰਾਂ ਦੁਆਰਾ ਵੱਖ-ਵੱਖ ਉਤਪਾਦਾਂ ਦੀ ਕੀਮਤਾਂ ਦੀ ਤੁਲਨਾ ਕਰਨ ਵਿੱਚ ਆਉਣ ਵਾਲੀਆਂ ਦਿੱਕਤਾਂ ‘ਤੇ ਚਰਚਾ ਕਰਨ ਲਈ 20 ਮਈ 2026 ਨੂੰ ਖਪਤਕਾਰ ਮਾਮਲਾ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਪ੍ਰਮੁੱਖ ਖੁਰਾਕ ਤੇਲ ਉਦਯੋਗ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਬੈਠਕ ਆਯੋਜਿਤ ਕੀਤੀ ਗਈ ਸੀ। 

ਇਸ ਬੈਠਕ ਵਿੱਚ ਇੰਡੀਅਨ ਵੈਜੀਟੇਬਲ ਪ੍ਰੋਡਿਊਸਰਸ ਐਸੋਸੀਏਸ਼ਨ (ਆਈਵੀਪੀਏ), ਸੌਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ (ਐੱਸਈਏ), ਸੋਇਆਬੀਨ ਪ੍ਰੋਸੈੱਸਰਸ ਐਸੋਸੀਏਸ਼ਨ ਆਫ ਇੰਡੀਆ (ਐੱਸਓਪੀਏ), ਸੈਂਟਰਲ ਆਰਗੇਨਾਈਜ਼ੇਸ਼ਨ ਫਾਰ ਆਇਲ ਇੰਡਸਟਰੀ ਐਂਡ ਟ੍ਰੇਡ (ਸੀਓਓਆਈਟੀ) ਅਤੇ ਮਸਟਰਡ ਆਇਲ ਪ੍ਰੋਡਿਊਸਰਸ ਐਸੋਸੀਏਸ਼ਨ (ਐੱਮਓਪੀਏ) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਨ੍ਹਾਂ ਸੰਗਠਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਸਮੂਹਿਕ ਤੌਰ ‘ਤੇ ਦੇਸ਼ ਦੇ ਖੁਰਾਕ ਤੇਲ ਦੇ ਖੇਤਰ ਦੇ ਲਗਭਗ 90 ਪ੍ਰਤੀਸ਼ਤ ਹਿੱਸੇ ਦੀ ਪ੍ਰਤੀਨਿਧਤਾ ਕਰਦੇ ਹਨ।  

ਮੀਟਿੰਗ ਦੌਰਾਨ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਵਰਤਮਾਨ ਵਿੱਚ ਖਾਣ ਵਾਲੇ ਤੇਲ ਕਈ ਤਰ੍ਹਾਂ ਦੇ ਪੈਕੇਟ ਮਾਤਰਾਵਾਂ ਜਿਵੇਂ ਕਿ 650 ਗ੍ਰਾਮ, 700 ਗ੍ਰਾਮ, 810 ਗ੍ਰਾਮ, 850 ਗ੍ਰਾਮ ਅਤੇ 870 ਗ੍ਰਾਮ ਵਿੱਚ ਵੇਚੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮਾਤਰਾ ਵਾਲੇ ਇੱਕੋ ਜਿਹੇ ਦਿੱਖਣ ਵਾਲੇ ਪੈਕੇਟਾਂ ਦੇ ਕਾਰਣ ਉਪਯੋਗਤਾਵਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਅਤੇ ਸੋਚ-ਸਮਝ ਕੇ ਸਹੀ ਉਤਪਾਦ ਚੁਣਨਾ ਸੰਭਾਵਿਕ ਤੌਰ ‘ਤੇ ਗੁੰਮਰਾਹਕੁੰਨ ਹੋ ਸਕਦਾ ਹੈ।

ਵਿਭਾਗ ਨੇ ਪ੍ਰਮੁੱਖ ਖੁਰਾਕ ਤੇਲਾਂ ਲਈ ਮਿਆਰੀ ਪੈਕ ਆਕਾਰ ਸ਼ੁਰੂ ਕਰਨ ‘ਤੇ ਸੰਯੁਕਤ ਤੌਰ ‘ਤੇ ਚਰਚਾ ਕੀਤੀ।

ਸੰਗਠਨਾਂ ਦੁਆਰਾ ਸੁਝਾਏ ਗਏ ਪੈਕ ਆਕਾਰ ਇਸ ਤਰ੍ਹਾਂ ਹਨ:

· 200 ਐੱਮਐੱਲ

· 500 ਐੱਮਐੱਲ

· 1 ਲੀਟਰ

· 2 ਲੀਟਰ

· 3 ਲੀਟਰ

· 4 ਲੀਟਰ

· 5 ਲੀਟਰ

· 15 ਲੀਟਰ/15 ਕਿਲੋਗ੍ਰਾਮ

· 20 ਲੀਟਰ/20 kg ਕਿਲੋਗ੍ਰਾਮ

ਸੰਗਠਨਾਂ ਨੇ ਸੰਯੁਕਤ ਤੌਰ ‘ਤੇ ਪ੍ਰਮੁੱਖ ਖੁਰਾਕ ਤੇਲਾਂ ਨੂੰ ਦਾਇਰੇ ਵਿੱਚ ਲਿਆਉਣ ਦੀ ਅਪੀਲ ਕੀਤੀ,

  • ਪਾਮ ਆਇਲ/ਪਾਮੋਲੀਨ

  • ਸੋਇਆਬੀਨ ਆਇਲ

  • ਸਨਫਲਾਵਰ ਆਇਲ

  • ਸਰਸੋਂ/ਰੇਪਸੀਡ ਆਇਲ

  • ਮੂੰਗਫਲੀ ਦਾ ਤੇਲ

  • ਤਿਲ ਦਾ ਤੇਲ

  • ਰਾਈਸ ਬ੍ਰਾਨ ਆਇਲ

  • ਬਿਨੌਲੇ ਦਾ ਤੇਲ

  • ਮੱਕੇ ਦਾ ਤੇਲ

  • ਮਿਸ਼ਰਿਤ ਖਾਣ ਦਾ ਤੇਲ

ਸੰਗਠਨਾਂ ਦੁਆਰਾ ਦਿੱਤੇ ਗਏ ਸੁਝਾਅ:

  • ਖਪਤਕਾਰਾਂ ਲਈ ਕਿਫਾਇਤੀ ਛੋਟੇ ਪੈਕੇਟਾਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ 200 ਮਿਲੀਲੀਟਰ ਤੋਂ ਘੱਟ ਦੇ ਪੈਕੇਟਾਂ ਨੂੰ ਮਾਨਕੀਕਰਣ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ।

  • ਘੱਟ ਵਰਤੋਂ ਹੋਣ ਵਾਲੇ ਖੁਰਾਕ ਤੇਲਾਂ ਨੂੰ ਇਸ ਪ੍ਰਸਤਾਵਿਤ ਜ਼ਰੂਰਤਾ ਤੋਂ ਛੋਟ ਦਿੱਤੀ ਜਾ ਸਕਦੀ ਹੈ। 

  • ਨਿਰਮਾਤਾਵਾਂ ਨੂੰ ਜ਼ਰੂਰੀ ਬਦਲਾਅ ਕਰਨ ਵਿੱਚ ਸਮਰੱਥ ਬਣਾਉਣ ਲਈ ਲਗਭਗ 3 ਮਹੀਨੇ ਦੀ ਸੰਕ੍ਰਮਣ ਮਿਆਦ ਦਿੱਤੀ ਜਾ ਸਕਦੀ ਹੈ।

  • ਜੋ ਨਿਰਮਾਤਾ ਪ੍ਰਸਤਾਵਿਤ ਪੈਕ ਆਕਾਰਾਂ ਨੂੰ ਪਹਿਲਾਂ ਤੋਂ ਹੀ ਅਪਣਾਉਣ ਦੇ ਇੱਛੁਕ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਮੀਟਿੰਗ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਜੇਕਰ ਅਜਿਹੀ ਕੋਈ ਜ਼ਰੂਰਤ ਲਾਗੂ ਕੀਤੀ ਜਾਂਦੀ ਹੈ, ਤਾਂ ਉਹ ਘਰੇਲੂ ਪੱਧਰ ‘ਤੇ ਬਣਾਏ ਅਤੇ ਆਯਾਤ ਕੀਤੇ ਦੋਵਾਂ ਤਰ੍ਹਾਂ ਦੇ ਖੁਰਾਕ ਤੇਲਾਂ ‘ਤੇ ਸਮਾਨ ਤੌਰ ‘ਤੇ ਲਾਗੂ ਹੋਵੇਗੀ। ਖਪਤਕਾਰ ਮਾਮਲਾ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਪਾਰਦਰਸ਼ਿਤਾ ਸੁਧਾਰਨ, ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਨੂੰ ਅਸਾਨ ਬਣਾਉਣ ਅਤੇ ਨਿਰਪੱਖ ਵਪਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਸੰਗਠਨਾਂ ਤੋਂ ਪ੍ਰਾਪਤ ਸੁਝਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਖਪਤਕਾਰ ਮਾਮਲਾ ਵਿਭਾਗ ਸਲਾਹ-ਮਸ਼ਵਰੇ ਦੌਰਾਨ ਪ੍ਰਾਪਤ ਵਿਚਾਰਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਸੰਤੁਲਿਤ ਅਤੇ ਵਿਵਹਾਰਕ ਨੀਤੀਗਤ ਉਪਾਵਾਂ ਰਾਹੀਂ ਖਪਤਕਾਰ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਬਜ਼ਾਰ ਵਿੱਚ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ।

*********

ਆਰਟੀ/ਏਆਰਸੀ/ਏਕੇ


(रिलीज़ आईडी: 2265495) आगंतुक पटल : 41
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Kannada