ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ ਨੂੰ ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਰਾਸ਼ਟਰ ਦੇ ਮੁੜ-ਨਿਰਮਾਣ ਦਾ ਮਹਾਯੱਗ
ਪ੍ਰਧਾਨ ਮੰਤਰੀ ਮੋਦੀ ਅਜਿਹੇ ਦੇਸ਼ ਭਗਤ ਹਨ ਜੋ ਪਹਿਲਾਂ ਖੁਦ ਨੂੰ ਕਸੌਟੀ ‘ਤੇ ਪਰਖਦੇ ਹਨ ਫਿਰ ਲੋਕਾਂ ਨੂੰ ਕੋਈ ਸੱਦਾ ਦਿੰਦੇ ਹਨ-ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਆਪਣੇ ਵਾਹਨਾਂ ਦੇ ਕਾਫਿਲੇ ਨੂੰ ਘੱਟ ਕੀਤਾ, ਹੁਣ ਕਾਫਿਲੇ ਵਿੱਚ ਸਿਰਫ ਤਿੰਨ ਵਾਹਨ ਸ਼ਾਮਲ ਰਹਿਣਗੇ
ਸਵਦੇਸ਼ੀ ਟੂਰਿਜ਼ਮ ਨੂੰ ਹੁਲਾਰਾ ਦਿਆਂਗੇ, ਗੈਰ-ਜ਼ਰੂਰੀ ਵਿਦੇਸ਼ੀ ਟੂਰਿਜ਼ਮ ਤੋਂ ਬਚਾਂਗੇ-ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ –ਵਿਭਾਗ ‘ਵਰਕ ਫਰੌਮ ਹੋਮ’ ਦਾ ਅਜਿਹਾ ਮਾਡਲ ਅਪਣਾਉਣ ਜਿਸ ਨਾਲ ਕੰਮ ਦਾ ਨਾ ਹੋਵੇ ਨੁਕਸਾਨ
ਮੰਤਰਾਲਾ-ਪੱਧਰ ‘ਤੇ ਅਧਿਕਾਰੀ, ਕਰਮਚਾਰੀ, ਗ਼ੈਰ-ਜ਼ਰੂਰੀ ਸੋਨੇ ਦੀ ਖਰੀਦਾਰੀ ਨਾ ਕਰਨ, ਹਰ ਅਧਿਕਾਰੀ 5 ਲੋਕਾਂ ਨੂੰ ਵੀ ਪ੍ਰੇਰਿਤ ਕਰੇ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਬਹੁਤ ਜ਼ਿਆਦਾ ਲੋੜ ਪੈਣ ‘ਤੇ ਹੀ ਵਿਦੇਸ਼ ਯਾਤਰਾਵਾਂ ਹੋਣਗੀਆਂ, ਜ਼ਿਆਦਾਤਰ ਮੀਟਿੰਗਾਂ ਵਰਚੁਅਲੀ ਕਰਨ ਦੀ ਕੋਸ਼ਿਸ਼ ਕਰੋ- ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸਵਦੇਸ਼ੀ ਉਤਪਾਦਾਂ ਦੀ ਵਰਤੋਂ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾ ਕੇ ਇਸ ਮਹਾਯੱਗ ਵਿੱਚ ਦੇਸ਼ਵਾਸੀ ਦੇ ਸਕਦੇ ਹਨ ਆਪਣਾ ਯੋਗਦਾਨ –ਕੇਂਦਰੀ ਖੇਤੀਬਾੜੀ ਮੰਤਰੀ
ਰਸਾਇਣਿਕ ਖਾਦਾਂ ਦੀ ਸੰਤੁਲਿਤ ਅਤੇ ਸੂਝ-ਬੂਝ ਨਾਲ ਵਰਤੋਂ ਨੂੰ ਹੁਲਾਰਾ ਦੇਣ ਲਈ ਸ਼ੁਰੂ ਹੋਵੇਗਾ- ‘ਖੇਤ ਬਚਾਓ ਅਭਿਆਨ’- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਜਨਤਕ ਪ੍ਰਤੀਨਿਧੀਆਂ ਨੂੰ ਪੱਤਰ ਲਿਖ ਕੇ ਆਪਣੀ ਜ਼ਮੀਨ ਦੇ 25% ਹਿੱਸੇ ‘ਤੇ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਕਰਨ ਦੀ ਕਰਾਂਗੇ ਤਾਕੀਦ –ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ –‘ਵੋਕਲ ਫਾਰ ਲੋਕਲ’ ਅਤੇ ‘ਸਵਦੇਸ਼ੀ ਨੂੰ ਹੁਲਾਰਾ ਦੇਣ ਲਈ 5- ਲੋਕਾਂ ਨੂੰ ਕਰੋ ਪ੍ਰੇਰਿਤ
ਮੈਟਰੋ ਅਤੇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਨੂੰ ਮੰਤਰਾਲਾ ਪੱਧਰ ‘ਤੇ ਪ੍ਰੋਤਸਾਹਿਤ ਕੀਤਾ ਜਾਵੇਗਾ –ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
प्रविष्टि तिथि:
14 MAY 2026 9:05PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਸਾਧਨਾਂ ਦੀ ਸੂਝ-ਬੂਝ ਨਾਲ ਵਰਤੋਂ ਦੇ ਸੱਦੇ ‘ਤੇ ਕ੍ਰਿਸ਼ੀ ਭਵਨ, ਨਵੀਂ ਦਿੱਲੀ ਵਿਖੇ ਖੇਤੀਬਾੜੀ ਮੰਤਰਾਲੇ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR), ਪੇਂਡੂ ਵਿਕਾਸ ਮੰਤਰਾਲੇ ਅਤੇ ਭੂਮੀ ਸੰਸਾਧਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਈ ਦੇਸ਼ ਹਿਤ ਸਭ ਤੋਂ ਉੱਪਰ ਹੈ ਅਤੇ ਉਹ ਹਮੇਸ਼ਾ ਦੇਸ਼ ਹਿਤ ਵਿੱਚ ਫੈਸਲੇ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਲਈ ਕੋਈ ਸੱਦਾ ਦਿੰਦੇ ਹਨ ਤਾਂ ਉਹ ਰਾਸ਼ਟਰ ਹਿਤ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੇਸ਼ ਦੇ ਲੋਕਾਂ ਨੂੰ ਕੀਤੇ ਗਏ ਵੱਖ-ਵੱਖ ਐਲਾਨਾਂ ਦੀ ਪਾਲਣਾ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਵਦੇਸ਼ੀ ਵਸਤਾਂ ਦੀ ਵਰਤੋਂ ਨੂੰ ਹੁਲਾਰਾ ਦੇਣ ਅਤੇ ਘੱਟੋ-ਘੱਟ 5-5 ਪਰਿਵਾਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ‘ਵੋਕਲ ਫਾਰ ਲੋਕਲ’ ਅਤੇ ‘ਸਵਦੇਸ਼ ਅਭਿਆਨ’ ਅਧੀਨ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਮੰਤਰਾਲਾ-ਪੱਧਰ ‘ਤੇ ਅਧਿਕਾਰੀ ਅਤੇ ਕਰਮਚਾਰੀ ਗੈਰ-ਜ਼ਰੂਰੀ ਸੋਨੇ ਦੀ ਖਰੀਦਾਰੀ ਨਾ ਕਰਨ ਅਤੇ ਹਰ ਅਧਿਕਾਰੀ 5 ਲੋਕਾਂ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਿਤ ਵੀ ਕਰੇ।
ਉਨ੍ਹਾਂ ਕਿਹਾ ਕਿ ਗੈਰ-ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਅਤੇ ਸਿਰਫ਼ ਬਹੁਤ ਜ਼ਿਆਦਾ ਜ਼ਰੂਰੀ ਹੋਣ ‘ਤੇ ਹੀ ਵਿਦੇਸ਼ ਯਾਤਰਾ ਕੀਤੀ ਜਾਵੇ। ਅਧਿਕਾਰੀਆਂ ਨੂੰ ਵੱਧ ਤੋਂ ਵੱਧ ਕੰਮ ਵਰਚੁਅਲੀ ਕਰਨ, ਵੀਡੀਓ ਕਾਰਨਫਰੰਸਿੰਗ ਅਤੇ ਈ-ਆਫਿਸ ਸਿਸਟਮ ਨੂੰ ਹੁਲਾਰਾ ਦੇਣ ਦੇ ਵੀ ਨਿਰਦੇਸ਼ ਕੇਂਦਰੀ ਮੰਤਰੀ ਨੇ ਦਿੱਤੇ। ਨਾਲ ਹੀ ਵਰਕ ਫਰੋਮ ਹੋਮ ਜਾਂ ਹਾਈਬ੍ਰਿਡ ਮਾਡਲ ਦੀਆਂ ਸੰਭਾਵਨਾਵਾਂ ਦਾ ਵੀ ਮੁਲਾਂਕਣ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਇਹ ਵੀ ਧਿਆਨ ਰੱਖਣ ਲਈ ਕਿਹਾ ਕਿ ਇਸ ਨਾਲ ਕੰਮ ਦਾ ਨੁਕਸਾਨ ਨਾ ਹੋਵੇ। ਉੱਥੇ ਹੀ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਵਾਹਨਾਂ ਦੇ ਕਾਫਿਲੇ ਨੂੰ ਵੀ ਘੱਟ ਕੀਤਾ ਹੈ ਅਤੇ ਹੁਣ ਉਨ੍ਹਾਂ ਦੇ ਕਾਫਿਲੇ ਵਿੱਚ ਸਿਰਫ ਤਿੰਨ ਵਾਹਨ ਸ਼ਾਮਲ ਰਹਿਣਗੇ।
ਸ਼੍ਰੀ ਚੌਹਾਨ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦੇਸ਼ ਯਾਤਰਾ ਦੀ ਬਜਾਏ ਦੇਸ਼ ਦੇ ਅੰਦਰ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਭਾਰਤ ਕੁਦਰਤੀ ਸੁੰਦਰਤਾ ਅਤੇ ਵਿਭਿੰਨਤਾ ਨਾਲ ਭਰਪੂਰ ਹੈ। ਉਨ੍ਹਾਂ ਨੇ ਪਬਲਿਕ ਟ੍ਰਾਂਸਪੋਰਟ ਅਤੇ ਈ-ਵਾਹਨਾਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰਨ ਦੀ ਗੱਲ ਕਹੀ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਮੀਟਿੰਗਾਂ ਵਿੱਚ ਭੋਜਨ ਸਮੇਤ ਹੋਰ ਜ਼ਰੂਰੀ ਵਸਤਾਂ ਵਿੱਚ ਸਵਦੇਸ਼ੀ ਉਤਪਾਦਾਂ ਦੀ ਹੀ ਵਰਤੋਂ ਕੀਤੀ ਜਾਵੇ। ਨਾਲ ਹੀ ਮੋਟੇ ਅਨਾਜ ਅਤੇ ਦੇਸ਼ ਵਿੱਚ ਪੈਦਾ ਹੋਣ ਵਾਲੇ ਖੁਰਾਕ ਤੇਲਾਂ ਦੀ ਵਰਤੋਂ ਨੂੰ ਵੀ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ।
ਖੇਤੀਬਾੜੀ ਵਿੱਚ ਵਧ ਰਹੀ ਰਸਾਇਣਿਕ ਖਾਦਾਂ ਦੀ ਵਰਤੋਂ ‘ਤੇ ਚਿੰਤਾ ਵਿਅਕਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਧਰਤੀ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਨੂੰ ਰੋਕਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਵਿਆਪਕ ਪੱਧਰ ‘ਤੇ ਹੁਲਾਰਾ ਦੇਣਾ ਚਾਹੀਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਦੇਸ਼ ਵਿੱਚ ਖਾਦ ਦੇ ਉਚਿਤ ਭੰਡਾਰ ਮੌਜੂਦ ਹਨ ਪਰੰਤੂ ਸਾਨੂੰ ਇਸ ਦੀ ਸੰਤੁਲਿਤ ਅਤੇ ਸੂਝ-ਬੂਝ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ‘ਖੇਤ ਬਚਾਓ ਅਭਿਆਨ’ ਸ਼ੁਰੂ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਲਈ ICAR ਦੇ ਵਿਗਿਆਨੀਆਂ ਦੀ ਅਗਵਾਈ ਹੇਠ 1657 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਪਿੰਡ ਪੱਧਰ ‘ਤੇ ਕਿਸਾਨਾਂ ਨੂੰ ਜਾਗਰੂਕ ਅਤੇ ਟ੍ਰੇਂਡ ਕਰਨਗੀਆਂ। ਨਾਲ ਹੀ ਪਿੰਡ-ਪਿੰਡ ਵਿੱਚ ‘ਖੇਤ ਬਚਾਓ ਕਮੇਟੀਆਂ’ ਦਾ ਵੀ ਗਠਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਹੀ ਢੰਗ ਨਾਲ ਕੁਦਰਤੀ ਖੇਤੀ ਅਪਣਾਉਣ ‘ਤੇ ਉਤਪਾਦਨ ਵਿੱਚ ਕਮੀ ਨਹੀਂ ਆਉਂਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦਿਸ਼ਾ ਵਿੱਚ ਜਨਤਕ –ਜਾਗਰੂਕਤਾ ਅਭਿਆਨ ਨੂੰ ਪੂਰੀ ਤਾਕਤ ਨਾਲ ਚੱਲਣ ਦਾ ਨਿਰਦੇਸ਼ ਦਿੱਤਾ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 8 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ‘ਤੇ ਲਗਭਗ 18 ਲੱਖ ਕਿਸਾਨ ਕੁਦਰਤੀ ਖੇਤੀ ਕਰ ਰਹੇ ਹਨ। ਟੀਚਾ ਹੈ ਕਿ ਦੇਸ਼ ਦੀ ਘੱਟ ਤੋਂ ਘੱਟ 25% ਖੇਤੀਬਾੜੀ ਜ਼ਮੀਨ ‘ਤੇ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਹੁਲਾਰਾ ਦਿੱਤਾ ਜਾਵੇ। ਇਸ ਸਬੰਧ ਵਿੱਚ ਸਾਰੇ ਚੁਣੇ ਹੋਏ ਜਨਤਕ ਪ੍ਰਤੀਨਿਧੀਆਂ ਨੂੰ ਉਹ ਖੁਦ ਪੱਤਰ ਲਿਖਣ ਵਾਲੇ ਹਨ। ਇਸ ਰਾਹੀਂ ਉਹ ਇਨ੍ਹਾਂ ਜਨਤਕ ਪ੍ਰਤੀਨਿਧੀਆਂ ਨੂੰ 25% ਜ਼ਮੀਨ ‘ਤੇ ਕੁਦਰਤੀ ਅਤੇ ਜੈਵਿਕ ਖੇਤੀ ਕਰਨ ਦੀ ਤਾਕੀਦ ਕਰਨਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੂਰਦਰਸ਼ੀ ਨੇਤਾ ਹਨ, ਜੋ ਸਿਰਫ ਅੱਜ ਨਹੀਂ ਸਗੋਂ ਆਉਣ ਵਾਲੇ 50 ਵਰ੍ਹਿਆਂ ਦੇ ਭਾਰਤ ਬਾਰੇ ਵੀ ਸੋਚਦੇ ਹਨ। ਉਹ ਇੱਕ ਅਜਿਹੇ ਦੇਸ਼ ਭਗਤ ਹਨ ਜੋ ਕਿ ਪਹਿਲਾਂ ਖੁਦ ਨੂੰ ਕਸੌਟੀ ‘ਤੇ ਕਸਦੇ ਹਨ ਫਿਰ ਲੋਕਾਂ ਨੂੰ ਕੋਈ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰ ਹਿਤ ਵਿੱਚ ਚੁੱਕਿਆ ਗਿਆ ਹਰ ਕਦਮ ਦੇਸ਼ ਦੇ ਪੁਨਰ-ਨਿਰਮਾਣ ਦੇ ਮਹਾਯੱਗ ਵਿੱਚ ਯੋਗਦਾਨ ਹੈ।
ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਬਿੰਦੂਆਂ ਬਾਰੇ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕਰਨ ਤਾਂ ਜੋ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲਾ ਰਾਸ਼ਟਰ ਹਿਤ ਵਿੱਚ ਇੱਕ ਉਦਾਹਰਣ ਪੇਸ਼ ਕਰ ਸਕੇ।
***
ਆਰਸੀ/ਐੱਮਐੱਸ/ਐੱਮਕੇ/ਏਕੇ
(रिलीज़ आईडी: 2263513)
आगंतुक पटल : 50