ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਏਸ਼ੀਆਈ ਉਤਪਾਦਕਤਾ ਸੰਗਠਨ (ਏਪੀਓ) ਦੇ ਗਵਰਨਿੰਗ ਬਾਡੀ ਦੇ 68ਵੇਂ ਸੈਸ਼ਨ ਦੀ ਮੇਜ਼ਬਾਨੀ ਨਵੀਂ ਦਿੱਲੀ ਵਿੱਚ ਕਰੇਗਾ


ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 21 ਮਈ ਨੂੰ ਏਪੀਓ ਦੀ 68ਵੀਂ ਗਵਰਨਿੰਗ ਬਾਡੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣਗੇ

ਏਪੀਓ ਦੀ 68ਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਉਤਪਾਦਕਤਾ ਦੇ ਪੈਰੋਕਾਰਾਂ ਅਤੇ ਤਕਨੀਕੀ ਮਾਹਰਾਂ ਨੂੰ ਏਪੀਓ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ

प्रविष्टि तिथि: 20 MAY 2026 12:00PM by PIB Chandigarh

ਏਸ਼ੀਆਈ ਉਤਪਾਦਕਤਾ ਸੰਗਠਨ (ਏਪੀਓ) ਦੇ ਗਵਰਨਿੰਗ ਬਾਡੀ ਦਾ 68ਵਾਂ ਸੈਸ਼ਨ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ 20 ਤੋਂ 22 ਮਈ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਿਹਾ ਹੈ। ਇਸ ਸੈਸ਼ਨ ਵਿੱਚ 20 ਏਪੀਓ ਮੈਂਬਰ ਦੇਸ਼ਾਂ ਦੇ 60 ਤੋਂ ਵੱਧ ਸੀਨੀਅਰ ਪ੍ਰਤੀਨਿਧੀ ਹਿੱਸਾ ਲੈਣਗੇ। 

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 21 ਮਈ, 2026 ਨੂੰ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਮੌਜੂਦ ਰਹਿਣਗੇ। ਏਪੀਓ ਦੇ ਡਾਇਰੈਕਟਰ, ਸਲਾਹਕਾਰ, ਏਪੀਓ ਮੈਂਬਰ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਪ੍ਰਤੀਨਿਧੀ ਅਤੇ ਸੱਦੇ ਗਏ ਮਹਿਮਾਨਾਂ ਦੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਭੂਟਾਨ ਦੀਆਂ ਸਰਕਾਰਾਂ ਦੇ ਨਿਰੀਖਕਾਂ ਦੇ ਨਾਲ-ਨਾਲ ਗਲੋਬਲ ਗ੍ਰੀਨ ਗ੍ਰੋਥ ਇੰਸਟੀਟਿਊਟ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ।

ਤਿੰਨ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਏਪੀਓ ਵਿਜ਼ਨ 2030 ਫਰੇਮਵਰਕ, 2027-28 ਦੀ ਦੋ ਵਰ੍ਹਿਆਂ ਮਿਆਦ ਲਈ ਏਪੀਓ ਦੇ ਸ਼ੁਰੂਆਤੀ ਬਜਟ ਅਤੇ ਏਪੀਓ ਸਕੱਤਰ-ਜਨਰਲ ਚੋਣ ਪ੍ਰਕਿਰਿਆਵਾਂ ਦੀ ਸਮੀਖਿਆ ‘ਤੇ ਉੱਚ-ਪੱਧਰੀ ਚਰਚਾ ਹੋਵੇਗੀ।

ਪ੍ਰੋਗਰਾਮ ਦੇ ਮੁੱਖ ਏਜੰਡਾ ਵਿੱਚ 68ਵੀਂ ਗਵਰਨਿੰਗ ਬਾਡੀ ਮੀਟਿੰਗ (ਜੀਬੀਐੱਮ) ਦਾ ਰਸਮੀ ਉਦਘਾਟਨ ਅਤੇ ਸ਼ੁਰੂਆਤ 2026-27 ਲਈ ਏਪੀਓ ਦੇ ਚੇਅਰਪਰਸਨ ਅਤੇ ਉਪ-ਚੇਅਰਪਰਸਨਾਂ ਦੀ ਚੋਣ; ਏਪੀਓ ਦੀ ਸਲਾਨਾ ਅਤੇ ਵਿੱਤੀ ਰਿਪੋਰਟਾਂ 'ਤੇ ਵਿਚਾਰ-ਵਟਾਂਦਰਾ ਅਤੇ ਉਸ ਨੂੰ ਅਪਣਾਉਣਾ; ਬਜਟ ਪ੍ਰਸਤਾਵਾਂ ਅਤੇ ਸੰਸਥਾਗਤ ਸੁਧਾਰਾਂ 'ਤੇ ਚਰਚਾ; ਏਪੀਓ ਵਿਜ਼ਨ 2030 ਅਧੀਨ ਪ੍ਰਗਤੀ ਅਤੇ ਸਕੱਤਰੇਤ ਦੇ ਪ੍ਰਦਰਸ਼ਨ ਦੀ ਸਮੀਖਿਆ; ਮੁੱਖ ਨੀਤੀਗਤ ਅਤੇ ਪ੍ਰਕਿਰਿਆਤਮਕ ਸਿਫ਼ਾਰਸ਼ਾਂ ਦੀ ਪ੍ਰਵਾਨਗੀ ਸ਼ਾਮਲ ਹੈ।

ਉਦਘਾਟਨੀ ਸੈਸ਼ਨ ਦੌਰਾਨ ਏਪੀਓ ਰਾਸ਼ਟਰੀ ਪੁਰਸਕਾਰ ਪ੍ਰੋਗਰਾਮ ਅਧੀਨ ਉਤਪਾਦਕਤਾ ਸਮਰਥਕਾਂ ਅਤੇ ਉਤਪਾਦਕਤਾ ਤਕਨੀਕੀ ਮਾਹਰਾਂ ਲਈ ਏਪੀਓ ਰਾਸ਼ਟਰੀ ਪੁਰਸਕਾਰ ਦੀ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਰਾਸ਼ਟਰੀ ਉਤਪਾਦਕਤਾ ਸੰਗਠਨਾਂ (NPOs) ਦੀ ਭੂਮਿਕਾ ਨੂੰ ਮਜ਼ਬੂਤ ​​ਕਰਨਾ ਹੈ ਤਾਂ ਜੋ ਉਹ ਪ੍ਰਭਾਵਸ਼ਾਲੀ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਵਾਲੀਆਂ ਸ਼ਾਨਦਾਰ ਉਤਪਾਦਕਤਾ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰ ਸਕਣ ਅਤੇ ਉਨ੍ਹਾਂ ਨੂੰ ਮਾਨਤਾ ਦੇ ਸਕਣ, ਨਾਲ ਹੀ ਏਪੀਓ ਮੈਂਬਰ ਅਰਥਵਿਵਸਥਾ ਵਿੱਚ ਠੋਸ ਸੁਧਾਰਾਂ ਵੱਲ ਲੈ ਜਾਣ ਵਾਲੀ ਉਤਪਾਦਕਤਾ ਦੇ ਸੱਭਿਆਚਾਰ ਨੂੰ ਹੁਲਾਰਾ ਦੇ ਸਕਣ।

ਗਵਰਨਿੰਗ ਬਾਡੀ (ਜੀਬੀ) ਏਪੀਓ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ ਅਤੇ ਇਹ ਸ਼ਾਸਨ, ਰਣਨੀਤਕ ਨਿਗਰਾਨੀ ਅਤੇ ਸੰਗਠਨਾਤਮਕ ਫੈਸਲੇ ਲੈਣ ਲਈ ਸਭ ਤੋਂ ਉੱਚ ਸੰਸਥਾਗਤ ਫੋਰਮ ਵਜੋਂ ਕੰਮ ਕਰਦੀ ਹੈ। ਸਲਾਨਾ ਤੌਰ ‘ਤੇ ਆਯੋਜਿਤ ਹੋਣ ਵਾਲੀ ਗਵਰਨਿੰਗ ਬਾਡੀ ਦੀ ਇਸ ਮੀਟਿੰਗ ਵਿੱਚ ਏਪੀਓ ਦੇ ਸਾਰੇ ਮੈਂਬਰ ਦੇਸ਼ਾਂ ਦੇ ਅਧਿਕਾਰਤ ਪ੍ਰਤੀਨਿਧੀ ਸੰਗਠਨ ਦੀ ਰਣਨੀਤਕ ਦਿਸ਼ਾ, ਸਲਾਨਾ ਪ੍ਰੋਗਰਾਮ ਤਰਜੀਹਾਂ, ਸ਼ਾਸਨ ਢਾਂਚੇ, ਸੰਸਥਾਗਤ ਪ੍ਰਦਰਸ਼ਨ ਅਤੇ ਵਿੱਤੀ ਯੋਜਨਾਬੰਦੀ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੁੰਦੇ ਹਨ।

ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ ਸ਼੍ਰੀ ਅਮਰਦੀਪ ਸਿੰਘ ਭਾਟੀਆ, ਆਈਏਐੱਸ ਨੇ ਮਈ 2025 ਵਿੱਚ ਆਯੋਜਿਤ ਏਪੀਓ ਗਵਰਨਿੰਗ ਬਾਡੀ ਦੇ 67ਵੇਂ ਸੈਸ਼ਨ ਵਿੱਚ ਏਪੀਓ ਗਵਰਨਿੰਗ ਬਾਡੀ ਦੀ ਪ੍ਰਧਾਨਗੀ ਸਵੀਕਾਰ ਕੀਤੀ। ਇਸੇ ਸੈਸ਼ਨ ਦੌਰਾਨ, ਭਾਰਤ ਨੇ ਏਪੀਓ ਗਵਰਨਿੰਗ ਬਾਡੀ ਦੇ 68ਵੇਂ ਸੈਸ਼ਨ ਦੀ ਮੇਜ਼ਬਾਨੀ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ।

1961 ਵਿੱਚ ਸਥਾਪਿਤ ਏਸ਼ੀਅਨ ਉਤਪਾਦਕਤਾ ਸੰਗਠਨ (ਏਪੀਓ) ਏਸ਼ੀਆ-ਪ੍ਰਸ਼ਾਂਤ ਖੇਤਰ ਦੇ 21 ਮੈਂਬਰ ਦੇਸ਼ਾਂ ਨਾਲ ਮਿਲ ਕੇ ਬਣਿਆ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਏਪੀਓ ਆਪਸੀ ਸਹਿਯੋਗ ਅਤੇ ਗਿਆਨ ਸਾਂਝਾਕਰਣ ਰਾਹੀਂ ਟਿਕਾਊ ਸਮਾਜਿਕ-ਆਰਥਿਕ ਵਿਕਾਸ ਲਈ ਉਤਪਾਦਕਤਾ ਵਧਾਉਣ ਲਈ ਵਚਨਬੱਧ ਹੈ। ਪਿਛਲੇ 6 ਦਹਾਕਿਆਂ ਵਿੱਚ, ਇਸ ਸੰਗਠਨ ਨੇ ਨੀਤੀ ਸੰਵਾਦ, ਤਕਨੀਕੀ ਸਹਿਯੋਗ, ਸੰਸਥਾਗਤ ਸਮਰੱਥਾ ਵਿਕਾਸ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਉਤਪਾਦਕਤਾ ਵਾਧੇ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੇ ਪ੍ਰਸਾਰ ਰਾਹੀਂ ਮੈਂਬਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਮਜ਼ਬੂਤ ​​ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਹ ਸਮਾਗਮ ਦੁਵੱਲੇ ਅਤੇ ਬਹੁਪੱਖੀ ਰੁਝੇਵਿਆਂ ਦੇ ਮੌਕੇ ਵੀ ਪ੍ਰਦਾਨ ਕਰੇਗਾ, ਜਿਸ ਨਾਲ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ ਅਤੇ ਮੈਂਬਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ।

ਏਪੀਓ ਗਵਰਨਿੰਗ ਬਾਡੀ ਦੇ 68ਵੇਂ ਸੈਸ਼ਨ ਦੀ ਮੇਜ਼ਬਾਨੀ ਕਰਨਾ ਰਾਸ਼ਟਰੀ ਤਰਜੀਹਾਂ ਅਤੇ ਵਿਸ਼ਵਵਿਆਪੀ ਆਰਥਿਕ ਰੁਝਾਨਾਂ ਦੇ ਅਨੁਸਾਰ ਖੇਤਰ ਵਿੱਚ ਉਤਪਾਦਕਤਾ- ਅਧਾਰਿਤ ਵਿਕਾਸ, ਨਵੀਨਤਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

*********

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਬਲਜੀਤ ਸਿੰਘ


(रिलीज़ आईडी: 2263322) आगंतुक पटल : 37
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Gujarati , Tamil , Telugu