ਆਯੂਸ਼
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਯੁਸ਼ ਗਰਿੱਡ ਪਹਿਲਕਦਮੀ ਦੇ ਤਹਿਤ ਆਯੁਸ਼ ਅਨੁਦਾਨ ਪੋਰਟਲ ਲਾਂਚ ਕੀਤਾ
ਆਯੁਸ਼ ਅਨੁਦਾਨ ਪੋਰਟਲ ਅਨੁਦਾਨ ਪ੍ਰਬੰਧਨ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਏਗਾ: ਸ਼੍ਰੀ ਪ੍ਰਤਾਪਰਾਓ ਜਾਧਵ
ਇਹ ਪੋਰਟਲ ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਪਾਰਦਸ਼ੀ ਆਯੁਸ਼ ਈਕੋਸਿਸਟਮ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ
Posted On:
19 MAY 2026 6:03PM by PIB Chandigarh
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਯੁਸ਼ ਖੇਤਰ ਵਿੱਚ ਡਿਜੀਟਲ ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਅੱਜ ਨਵੀਂ ਦਿੱਲੀ ਦੇ ਕਰਤਵਯ ਭਵਨ ਵਿਖੇ ਆਯੁਸ਼ ਅਨੁਦਾਨ ਪੋਰਟਲ ਲਾਂਚ ਕੀਤਾ। ਇਹ ਪੋਰਟਲ ਆਯੁਸ਼ ਗਰਿੱਡ ਪਹਿਲਕਦਮੀ ਦੇ ਤਹਿਤ ਆਯੁਸ਼ ਮੰਤਰਾਲੇ ਦੁਆਰਾ ਵਿਕਸਿਤ ਕੀਤਾ ਗਿਆ ਹੈ, ਜੋ ਮੰਤਰਾਲੇ ਦੀਆਂ ਵੱਖ-ਵੱਖ ਕੇਂਦਰੀ ਖੇਤਰ ਯੋਜਨਾਵਾਂ ਦੇ ਤਹਿਤ ਫੰਡਿੰਗ ਪ੍ਰਸਤਾਵਾਂ ਦੀ ਪੇਸ਼ਕਾਰੀ, ਪ੍ਰੋਸੈੱਸਿੰਗ, ਪ੍ਰਵਾਨਗੀ ਅਤੇ ਨਿਗਰਾਨੀ ਨੂੰ ਸੁਚਾਰੂ ਬਣਾਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਸ਼੍ਰੀ ਪ੍ਰਤਾਪਰਾਓ ਜਾਧਵ ਨੇ ਪੋਰਟਲ ਲਾਂਚ ਕਰਦੇ ਹੋਏ ਕਿਹਾ ਕਿ ਆਯੁਸ਼ ਗਰਿੱਡ ਭਾਰਤ ਸਰਕਾਰ ਦੀ ਇੱਕ ਦੂਰਦਰਸ਼ੀ ਡਿਜੀਟਲ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਆਯੁਸ਼ ਸੈਕਟਰ ਲਈ ਇੱਕ ਏਕੀਕ੍ਰਿਤ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਈਕੋਸਿਸਟਮ ਸਥਾਪਤ ਕਰਨਾ ਹੈ। ਇਸ ਪਹਿਲਕਦਮੀ ਦੇ ਪਿੱਛੇ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਕਾਰੋਬਾਰ ਕਰਨ ਵਿੱਚ ਸੌਖ' ਅਤੇ 'ਜੀਵਨ ਜਿਉਣ ਵਿੱਚ ਸੌਖ' ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਆਯੁਸ਼ ਅਨੁਦਾਨ ਪੋਰਟਲ ਨੂੰ ਇੱਕ ਵਿਆਪਕ ਡਿਜੀਟਲ ਪਲੈਟਫਾਰਮ ਵਜੋਂ ਵਿਕਸਿਤ ਕੀਤਾ ਗਿਆ ਹੈ।"
ਸ਼੍ਰੀ ਜਾਧਵ ਨੇ ਕਿਹਾ ਕਿ ਇਹ ਪੋਰਟਲ ਆਯੂਸ਼ ਸੈਕਟਰ ਦੇ ਗ੍ਰਾਂਟ ਪ੍ਰਬੰਧਨ ਪ੍ਰਣਾਲੀ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਏਗਾ। ਇਸ ਪਲੈਟਫਾਰਮ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਇਸ ਪੋਰਟਲ ਦਾ ਪ੍ਰਾਥਮਿਕ ਉਦੇਸ਼ ਗ੍ਰਾਂਟ ਪ੍ਰਬੰਧਨ ਪ੍ਰਕਿਰਿਆ ਵਿੱਚ 100% ਪਾਰਦਰਸ਼ਤਾ, ਕੁਸ਼ਲਤਾ, ਜਵਾਬਦੇਹੀ ਅਤੇ ਪਹੁੰਚ ਦੀ ਸੌਖ ਨੂੰ ਯਕੀਨੀ ਬਣਾਉਣਾ ਹੈ।" ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੋਰਟਲ ਸੰਗਠਨਾਂ ਅਤੇ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਔਨਲਾਈਨ ਪ੍ਰਕਿਰਿਆ ਰਾਹੀਂ ਪ੍ਰਸਤਾਵ ਜਮ੍ਹਾਂ ਕਰਾਉਣ ਵਿੱਚ ਸਮਰੱਥ ਬਣਾ ਕੇ ਸਰਕਾਰ ਦੇ ਕਾਗਜ਼ ਰਹਿਤ ਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਦਾ ਹੈ।
ਸ਼੍ਰੀ ਜਾਧਵ ਨੇ ਕਿਹਾ ਕਿ ਐੱਨਜੀਓ ਦਰਪਨ ਪੋਰਟਲ ਨਾਲ ਏਕੀਕਰਣ ਬਿਨੈਕਾਰ ਸੰਗਠਨਾਂ ਦੀ ਪ੍ਰਮਾਣਿਕਤਾ ਅਤੇ ਤਸਦੀਕ ਨੂੰ ਤੇਜ਼, ਸਵੈਚਾਲਿਤ, ਭਰੋਸੇਮੰਦ ਅਤੇ ਗਲਤੀ-ਮੁਕਤ ਹੋ ਜਾਵੇਗਾ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਸਿੱਖਿਆ, ਖੋਜ, ਸਿਹਤ ਸੰਭਾਲ ਸੇਵਾਵਾਂ, ਚਿਕਿਤਸਕ ਪੌਦਿਆਂ ਦੇ ਪ੍ਰਬੰਧਨ, ਦਵਾਈ ਨਿਯਮ, ਸਮਰੱਥਾ ਨਿਰਮਾਣ ਅਤੇ ਗਲੋਬਲ ਆਊਟਰੀਚ ਵਰਗੇ ਖੇਤਰਾਂ ਵਿੱਚ ਏਬੀਡੀਐੱਮ-ਅਨੁਕੂਲ ਆਯੁਸ਼ ਗਰਿੱਡ ਪਹਿਲਕਦਮੀ ਦੇ ਤਹਿਤ ਕਈ ਡਿਜੀਟਲ ਪਲੈਟਫਾਰਮ ਪਹਿਲਾਂ ਹੀ ਵਿਕਸਿਤ ਕੀਤੇ ਜਾ ਚੁੱਕੇ ਹਨ, ਜਿਸ ਨਾਲ ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਵੰਡ ਯਕੀਨੀ ਹੋ ਰਹੀ ਹੈ।
ਇਸ ਸਮਾਗਮ ਵਿੱਚ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ; ਸੰਯੁਕਤ ਸਕੱਤਰ ਡਾ. ਕਵਿਤਾ ਜੈਨ, ਸ਼੍ਰੀਮਤੀ ਅਲਾਰਮੇਲਮੰਗਈ ਡੀ. (Smt. Alarmelmangai D.), ਅਤੇ ਸ਼੍ਰੀਮਤੀ ਮੋਨਾਲੀਸਾ ਡੈਸ਼; ਨਾਲ ਹੀ ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

ਆਯੂਸ਼ ਅਨੁਦਾਨ ਪੋਰਟਲ ਸੰਗਠਨਾਂ ਅਤੇ ਸੰਸਥਾਵਾਂ ਨੂੰ ਇੱਕ ਸੁਚਾਰੂ ਅਤੇ ਉਪਭੋਗਤਾ-ਅਨੁਕੂਲ ਇੰਟਰਫੇਸ ਰਾਹੀਂ ਔਨਲਾਈਨ ਗ੍ਰਾਂਟ ਪ੍ਰਸਤਾਵ ਪੇਸ਼ ਕਰਨ ਵਿੱਚ ਯੋਗ ਬਣਾਉਂਦਾ ਹੈ, ਜਿਸ ਨਾਲ ਮੈਨੂਅਲ ਅਤੇ ਕਾਗਜ਼-ਅਧਾਰਿਤ ਪ੍ਰਣਾਲੀਆਂ 'ਤੇ ਨਿਰਭਰਤਾ ਖਤਮ ਹੋ ਜਾਂਦੀ ਹੈ। ਐੱਨਜੀਓ ਦਰਪਣ ਪੋਰਟਲ ਨਾਲ ਏਕੀਕ੍ਰਿਤ ਇਹ ਪਲੈਟਫਾਰਮ ਬਿਨੈਕਾਰ ਸੰਗਠਨਾਂ ਦੀ ਪ੍ਰਮਾਣਿਕਤਾ ਅਤੇ ਤਸਦੀਕ ਦੀ ਸਹੂਲਤ ਬਣਾਉਂਦਾ ਹੈ। ਇਸ ਨਾਲ ਸੰਸਥਾਗਤ ਭਰੋਸੇਯੋਗਤਾ ਵਧਦੀ ਹੈ ਅਤੇ ਤਸਦੀਕ ਪ੍ਰਕਿਰਿਆਵਾਂ ਸਰਲ ਹੋ ਜਾਂਦੀਆਂ ਹਨ।
ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਸ ਦੀ ਸਕੀਮ-ਵਾਰ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ, ਜੋ ਮੰਤਰਾਲੇ ਦੀਆਂ ਵੱਖ-ਵੱਖ ਕੇਂਦਰੀ ਖੇਤਰ ਦੀਆਂ ਯੋਜਨਾਵਾਂ ਦੀਆਂ ਖਾਸ ਜ਼ਰੂਰਤਾਂ ਦੇ ਅਨੁਸਾਰ ਪ੍ਰਸਤਾਵਾਂ ਦੇ ਵਰਗੀਕਰਣ ਕਰਨ, ਸੰਸਾਧਿਤ ਕਰਨ ਅਤੇ ਨਿਗਰਾਨੀ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਇਸ ਪਲੈਟਫਾਰਮ ਵਿੱਚ ਇੱਕ ਰੀਅਲ-ਟਾਈਮ ਐਪਲੀਕੇਸ਼ਨ ਟ੍ਰੈਕਿੰਗ ਵਿਧੀ ਵੀ ਸ਼ਾਮਲ ਹੈ, ਜੋ ਬਿਨੈਕਾਰਾਂ ਅਤੇ ਅਧਿਕਾਰੀਆਂ ਨੂੰ ਪ੍ਰਕਿਰਿਆ ਦੇ ਹਰ ਪੜਾਅ ਵਿੱਚ ਪ੍ਰਸਤਾਵ ਦੀ ਸਥਿਤੀ ਦੀ ਨਿਗਰਾਨੀ ਕਰਨ ਦੀ ਸਹੂਲਤ ਦਿੰਦਾ ਹੈ।

ਆਯੁਸ਼ ਅਨੁਦਾਨ ਪੋਰਟਲ ਦੇ ਲਾਂਚ ਦਾ ਉਦੇਸ਼ ਗ੍ਰਾਂਟ ਪ੍ਰਬੰਧਨ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ, ਸੰਚਾਲਨ ਕੁਸ਼ਲਤਾ, ਜਵਾਬਦੇਹੀ ਅਤੇ ਪਹੁੰਚ ਦੀ ਸੌਖ ਨੂੰ ਯਕੀਨੀ ਬਣਾਉਣਾ ਹੈ। ਇਹ ਕਦਮ ਡਿਜੀਟਲ ਪਰਿਵਰਤਨ, ਪਾਰਦਰਸ਼ੀ ਸ਼ਾਸਨ ਅਤੇ ਡਿਜੀਟਲ ਇੰਡੀਆ ਦੀ ਕਲਪਨਾ ਦੇ ਅਨੁਸਾਲ ਇੱਕ ਮਜ਼ਬੂਤ, ਨਵੀਨਤਾ-ਸੰਚਾਲਿਤ ਅਤੇ ਡਿਜੀਟਲ ਤੌਰ 'ਤੇ ਸਸ਼ਕਤ ਆਯੁਸ਼ ਈਕੋਸਿਸਟਮ ਦੇ ਨਿਰਮਾਣ ਪ੍ਰਤੀ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਪੋਰਟਲ ਨੂੰ ਆਯੁਸ਼ ਮੰਤਰਾਲੇ ਦੇ ਐੱਮਏਆਈਐੱਸਪੀ (ਮਾਈ ਆਯੁਸ਼ ਇੰਟੀਗ੍ਰੇਟਿਡ ਸਰਵਿਸਿਜ਼ ਪੋਰਟਲ), ਜੋ ਮੰਤਰਾਲੇ ਦੀ ਸਿੰਗਲ-ਵਿੰਡੋ ਡਿਜੀਟਲ ਪਹਿਲਕਦਮੀ ਹੈ, ਦੇ ਰਾਹੀਂ ਜਾਂ ਸਿੱਧੇ ਆਯੁਸ਼ ਅਨੁਦਾਨ ਪੋਰਟਲ ਲਿੰਕ ਰਾਹੀਂ ਅਕਸੇਸ ਕੀਤਾ ਜਾ ਸਕਦਾ ਹੈ।
ਐੱਮਏਆਈਐੱਸਪੀ ਪੋਰਟਲ: https://maisp.ayush.gov.in/dashboard
ਆਯੁਸ਼ ਅਨੁਦਾਨ ਪੋਰਟਲ: https://anudan.ayush.gov.in/index
*********
ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ
(Release ID: 2263259)
ਵਿਜ਼ੀਟਰ ਕਾਊਂਟਰ : 7