ਲੋਕ ਸਭਾ ਸਕੱਤਰੇਤ
azadi ka amrit mahotsav

ਜੱਜਾਂ ਦੀ ਜਾਂਚ ਕਮੇਟੀ ਨੇ ਮਾਣਯੋਗ ਸਪੀਕਰ, ਲੋਕ ਸਭਾ ਨੂੰ ਆਪਣੀ ਰਿਪੋਰਟ ਸੌਂਪੀ

प्रविष्टि तिथि: 18 MAY 2026 9:31PM by PIB Chandigarh

ਜਸਟਿਸ ਸ਼੍ਰੀ ਯਸ਼ਵੰਤ ਵਰਮਾ ਨਾਲ ਜੁੜੇ ਆਰੋਪਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਅੱਜ ਸੰਸਦ ਭਵਨ ਵਿਖੇ ਲੋਕ ਸਭਾ ਦੇ ਮਾਣਯੋਗ ਸਪੀਕਰ ਸ਼੍ਰੀ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਜੱਜ (ਜਾਂਚ) ਐਕਟ, 1968 ਦੇ ਤਹਿਤ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਵਿੱਚ ਪੇਸ਼ ਕੀਤੀ ਗਈ ਇਸ ਰਿਪੋਰਟ ਨੂੰ ਸਮੇਂ ਸਿਰ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤਾ ਜਾਵੇਗਾ।

ਜੱਜਾਂ ਦੀ ਜਾਂਚ ਕਮੇਟੀ ਦੇ ਪ੍ਰੀਜਾਇੰਡਿੰਗ ਆਫਿਸਰ, ਮਾਣਯੋਗ ਜਸਟਿਸ ਅਰਵਿੰਦ ਕੁਮਾਰ, ਸੁਪਰੀਮ ਕੋਰਟ, ਨੇ ਮਾਣਯੋਗ ਜਸਟਿਸ ਸ਼੍ਰੀ ਚੰਦਰਸ਼ੇਖਰ, ਮੁੱਖ ਜੱਜ, ਬੰਬੇ ਹਾਈ ਕੋਰਟ, ਅਤੇ ਸ਼੍ਰੀ ਬੀ.ਵੀ. ਆਚਾਰੀਆ, ਸੀਨੀਅਰ ਐਡਵੋਕੇਟ, ਕਰਨਾਟਕ ਹਾਈ ਕੋਰਟ, ਦੇ ਨਾਲ 18 ਮਈ, 2026 ਨੂੰ ਸੰਸਦ ਭਵਨ ਵਿਖੇ ਮਾਣਯੋਗ ਲੋਕ ਸਭਾ ਸਪੀਕਰ ਨੂੰ ਜੱਜਾਂ ਦੀ ਜਾਂਚ ਕਮੇਟੀ ਦੀ ਰਿਪੋਰਟ ਪੇਸ਼ ਕੀਤੀ।

ਇਸ ਕਮੇਟੀ ਦਾ ਗਠਨ 12 ਅਗਸਤ, 2025 ਨੂੰ ਮਾਣਯੋਗ ਲੋਕ ਸਭਾ ਸਪੀਕਰ ਦੁਆਰਾ ਕੀਤਾ ਗਿਆ ਸੀ।

***

ਏਐੱਮ/ਏਕੇ


(रिलीज़ आईडी: 2262704) आगंतुक पटल : 51
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu , Kannada , Malayalam