ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਵੀਅਤਨਾਮ ਅਤੇ ਦੱਖਣ ਕੋਰੀਆ ਦੇ ਸਰਕਾਰੀ ਦੌਰੇ ‘ਤੇ ਜਾਣਗੇ
ਫੌਜੀ ਸਹਿਯੋਗ, ਰੱਖਿਆ ਉਦਯੋਗ ਵਿੱਚ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਸਸ਼ਕਤ ਬਣਾ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ: ਸ਼੍ਰੀ ਰਾਜਨਾਥ ਸਿੰਘ
Posted On:
18 MAY 2026 10:21AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 18 ਤੋਂ 19 ਮਈ, 2026 ਤੱਕ ਵੀਅਤਨਾਮ ਅਤੇ 19 ਤੋਂ 21 ਮਈ, 2026 ਤੱਕ ਦੱਖਣ ਕੋਰੀਆ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਆਪਣੀ ਰਵਾਨਗੀ ਤੋਂ ਪਹਿਲਾਂ ਇੱਕ ਪੋਸਟ ਵਿੱਚ, ਰਕਸ਼ਾ ਮੰਤਰੀ ਨੇ ਇਨ੍ਹਾਂ ਦੋਵਾਂ ਏਸ਼ੀਆਈ ਦੇਸ਼ਾਂ ਦੀ ਯਾਤਰਾ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਹੋਣ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਰਣਨੀਤਕ ਫੌਜੀ ਸਹਿਯੋਗ, ਰੱਖਿਆ ਉਦਯੋਗ ਵਿੱਚ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਰਕਸ਼ਾ ਮੰਤਰੀ ਦਾ ਵੀਅਤਨਾਮ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਕ ਭਾਈਵਾਲੀ ਦੇ 10 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਹੋ ਰਿਹਾ ਹੈ। ਵੀਅਤਨਾਮ ਦੇ ਰਾਸ਼ਟਰਪਤੀ ਦੀ 5 ਤੋਂ 7 ਮਈ, 2026 ਤੱਕ ਭਾਰਤ ਫੇਰੀ ਦੌਰਾਨ ਇਸ ਵਿਆਪਕ ਰਣਨੀਤਕ ਭਾਈਵਾਲੀ ਨੂੰ ਉੱਨਤ ਕਰਦੇ ਹੋਏ ਇਸ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਉੱਚ ਪੱਧਰ ‘ਤੇ ਲੈ ਜਾਇਆ ਗਿਆ ਸੀ। ਸ਼੍ਰੀ ਰਾਜਨਾਥ ਸਿੰਘ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫਾਨ ਵਾਨ ਜਿਆਂਗ (General Phan Van Giang) ਨਾਲ ਦੁਵੱਲੀ ਗੱਲਬਾਤ ਕਰਨਗੇ।
ਰਕਸ਼ਾ ਮੰਤਰੀ ਦੀ 8 ਤੋਂ 10 ਜੂਨ, 2022 ਦੇ ਦੌਰਾਨ ਦੀ ਪਿਛਲੀ ਫੇਰੀ ਵਿੱਚ ਭਾਰਤ-ਵੀਅਤਨਾਮ ਰੱਖਿਆ ਭਾਈਵਾਲੀ ਨੂੰ ਲੈ ਕੇ 2030 ਤੱਕ ਲਈ ਇੱਕ ਸੰਯੁਕਤ ਵਿਜ਼ਨ ਬਿਆਨ 'ਤੇ ਦਸਤਖਤ ਕੀਤੇ ਗਏ ਸਨ। ਇਹ ਵਿਜ਼ਨ ਸਟੇਟਮੈਂਟ ਦੁਵੱਲੇ ਰੱਖਿਆ ਸਹਿਯੋਗ ਲਈ ਇੱਕ ਸਪੱਸ਼ਟ ਅਤੇ ਪਰਿਭਾਸ਼ਿਤ ਰੋਡਮੈਪ ਨੂੰ ਦਰਸਾਉਂਦਾ ਹੈ। ਦੋਵੇਂ ਲੋਕਤੰਤਰੀ ਦੇਸ਼ਾਂ ਦਾ ਖੇਤਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਸਾਂਝਾ ਹਿੱਤ ਹੈ।
ਸ਼੍ਰੀ ਰਾਜਨਾਥ ਸਿੰਘ ਦਾ ਇਹ ਦੌਰਾ ਵੀਅਤਨਾਮ ਦੇ ਸਾਬਕਾ ਰਾਸ਼ਟਰਪਤੀ ਹੋ ਚੀ ਮਿਨਹ (Ho Chi Minh) ਦੀ 136ਵੀਂ ਜਨਮ ਵਰ੍ਹੇਗੰਢ (19 ਮਈ, 2026) ਦੇ ਮੌਕੇ 'ਤੇ ਹੋ ਰਿਹਾ ਹੈ। ਰਕਸ਼ਾ ਮੰਤਰੀ ਹੋ ਚੀ ਮਿਨਹ ਦੀ ਸਮਾਧੀ 'ਤੇ ਪੁਸ਼ਪਾਂਜਲੀ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਦੱਖਣ ਕੋਰੀਆ ਦੀ ਆਪਣੀ ਫੇਰੀ ਦੌਰਾਨ, ਸ਼੍ਰੀ ਰਾਜਨਾਥ ਸਿੰਘ ਕੋਰੀਆ ਗਣਰਾਜ ਦੇ ਰੱਖਿਆ ਮੰਤਰੀ, ਸ਼੍ਰੀ ਆਨ ਗਿਊ-ਬੈਕ (Mr Ahn Gyu-back) ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਮੰਤਰੀ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਪਹਿਲਕਦਮੀਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਉਹ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ।
ਰਕਸ਼ਾ ਮੰਤਰੀ ਡਿਫੈਂਸ ਐਕੁਇਜ਼ੀਸ਼ਨ ਪ੍ਰੋਗਰਾਮ ਐਡਮਿਨਿਸਟ੍ਰੇਸ਼ਨ (ਡੀਏਪੀਏ) ਦੇ ਮੰਤਰੀ ਸ਼੍ਰੀ ਲੀ ਯੋਂਗ-ਚਿਓਲ ਨਾਲ ਵੀ ਮੁਲਾਕਾਤ ਕਰਨਗੇ ਅਤੇ ਭਾਰਤ-ਕੋਰੀਆ ਵਪਾਰ ਰਾਊਂਡ ਟੇਬਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ।
ਕੋਰੀਆਈ ਯੁੱਧ ਵਿੱਚ ਭਾਰਤ ਦਾ ਯੋਗਦਾਨ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਅਧਿਆਵਾਂ ਵਿੱਚੋਂ ਇੱਕ ਹੈ, ਜੋ ਵਿਸ਼ਵਵਿਆਪੀ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਰਤ ਵੱਲੋਂ ਸਮਰਥਨ ਦੇਣ ਦਾ ਫੈਸਲਾ ਭਾਰਤੀ ਫੌਜ ਦੀ 60 ਪੈਰਾਸ਼ੂਟ ਫੀਲਡ ਐਂਬੂਲੈਂਸ ਤਾਇਨਾਤੀ ਕਰਕੇ ਯੁੱਧ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਿਆਉਣ ਦੇ ਉਦੇਸ਼ ਨਾਲ ਲਿਆ ਗਿਆ ਸੀ। ਤਿੰਨ ਵਰ੍ਹਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਦੇ ਹੋਏ, ਇਸ ਯੂਨਿਟ ਨੇ 2 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਲਗਭਗ 2,500 ਅਪ੍ਰੇਸ਼ਨ ਕੀਤੇ, ਨਾਲ ਹੀ ਕਈ ਨਾਗਰਿਕਾਂ ਦਾ ਵੀ ਇਲਾਜ ਕੀਤਾ। ਭਾਰਤ ਦਾ ਦੂਜਾ ਪ੍ਰਮੁੱਖ ਯੋਗਦਾਨ ਨਿਊਟਰਲ ਨੇਸ਼ਨਜ਼ ਰਿਪੇਟ੍ਰੀਏਸ਼ਨ ਕਮਿਸ਼ਨ ਦੀ ਪ੍ਰਧਾਨਗੀ ਕਰਨਾ ਸੀ, ਜੋ ਸੰਯੁਕਤ ਰਾਸ਼ਟਰ ਨੂੰ ਭਾਰਤ ਦਾ ਇੱਕ ਪ੍ਰਸਤਾਵ ਸੀ ਅਤੇ ਜਿਸ ਨੂੰ ਬਹੁਮਤ ਨਾਲ ਸਵਿਕਾਰ ਕੀਤਾ ਗਿਆ ਸੀ। ਇਸ ਦੇ ਅਨੁਸਾਰ, ਯੁੱਧ ਤੋਂ ਬਾਅਦ ਦੇ ਪੜਾਅ ਵਿੱਚ, 5,230 ਫੌਜੀਆਂ ਵਾਲੀ ਭਾਰਤੀ ਸੈਨਾ ਦੀ ਕਸਟੋਡੀਅਨ ਫੋਰਸ ਨੇ ਲਗਭਗ 2,000 ਜੰਗੀ ਕੈਦੀਆਂ ਦੀ ਸ਼ਾਂਤੀਪੂਰਨ ਵਾਪਸੀ ਕੀਤੀ।
ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ, 21 ਮਈ ਨੂੰ ਦੱਖਣ ਕੋਰੀਆ ਵਿੱਚ ਭਾਰਤੀ ਯੁੱਧ ਸਮਾਰਕ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਦੱਖਣ ਕੋਰੀਆ ਦੇ ਮੰਤਰੀ ਸ਼੍ਰੀ ਕਵੋਨ ਓਹ-ਯੂਲ (Mr Kwon Oh-eul) ਵੀ ਸ਼ਾਮਲ ਹੋਣਗੇ।
ਭਾਰਤ ਦੀ 'ਐਕਟ ਈਸਟ ਪੌਲਿਸੀ' ਅਤੇ ਦੱਖਣ ਕੋਰੀਆ ਦੀ 'ਇੰਡੋ-ਪੈਸੀਫਿਕ ਸਟ੍ਰੈਟੇਜੀ' ਦਾ ਕੁਦਰਤੀ ਤਾਲਮੇਲ ਅਤੇ ਨਾਲ ਹੀ ਇੰਡੋ-ਪੈਸੀਫਿਕ ਖੇਤਰ ਵਿੱਚ ਸਾਂਝੇ ਮੁੱਲਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ।
************
ਵੀਕੇ/ਸੈਵੀ/ਬਲਜੀਤ ਸਿੰਘ
(Release ID: 2262395)
ਵਿਜ਼ੀਟਰ ਕਾਊਂਟਰ : 8