ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ (ਐੱਨਆਈਡੀ) ਵਿੱਚ Innovation & Incubation Centre ਦਾ ਉਦਘਾਟਨ ਕੀਤਾਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ (ਐੱਨਆਈਡੀ) ਵਿੱਚ Innovation & Incubation Centre ਦਾ ਉਦਘਾਟਨ ਕੀਤਾ


ਐੱਨਆਈਡੀ ਦਾ ਉਦੇਸ਼ ਦੇਸ਼ ਵਿੱਚ ਡਿਜ਼ਾਈਨ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਅਤੇ ਇਸ ਦੇ Commercial Potential ਨੂੰ ਸੌ ਪ੍ਰਤੀਸ਼ਤ ਸਾਕਾਰ ਕਰਨਾ ਹੈ

ਐੱਨਆਈਡੀ ਹੁਣ ਸੈਮੀਕੰਡਕਟਰ ਚਿਪ ਸਮੇਤ ਹਾਈ-ਟੇਕ ਡਿਜ਼ਾਈਨ ਦੇ ਖੇਤਰਾਂ ਵਿੱਚ ਵੀ ਆਪਣੀ ਪਹੁੰਚ ਦਾ ਵਿਸਤਾਰ ਕਰੇਗਾ

ਐੱਨਆਈਡੀ ਦਾ Incubation ਅਤੇ Innovation Centre ਡਿਜ਼ਾਈਨ ਦੇ ਪ੍ਰਤੀ ਜਨੂੰਨ ਰੱਖਣ ਵਾਲੀਆਂ ਪ੍ਰਤਿਭਾਵਾਂ ਨੂੰ ਇੱਕ ਸਸ਼ਕਤ ਪਲੈਟਫਾਰਮ ਪ੍ਰਦਾਨ ਕਰੇਗਾ

ਭਾਵੇਂ ਇੰਡਸਟ੍ਰੀਅਲ ਪਾਰਕ ਹੋਵੇ ਜਾਂ ਕਿਸੀ ਤਕਨੀਕੀ ਪ੍ਰੋਜੈਕਟ ਦਾ ਵਿਕਾਸ, ਡਿਜ਼ਾਈਨ ਦਾ ਅਨੁਸ਼ਾਸਨ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਹਨ; ਸਿਰਫ਼ ਇਸ ਨੂੰ ਪਛਾਣਨ ਅਤੇ ਖੋਜਣ ਦੀ ਜ਼ਰੂਰਤ ਹੈ

ਸੰਗੀਤ ਹੋਵੇ, ਡਿਜ਼ਾਈਨ ਹੋਵੇ ਜਾਂ ਕੋਈ ਹੋਰ ਕਲਾ, ਕਿਸੇ ਵੀ ਖੇਤਰ ਦੇ ਪੋਟੈੱਨਸ਼ਿਅਲ ਨੂੰ ਸੌ-ਪ੍ਰਤੀਸ਼ਤ ਐਕਸਪਲੋਰ ਉਸ ਨੂੰ ਇੱਕ ਕਰੀਅਰ ਵਜੋਂ ਅਪਣਾ ਕੇ ਹੀ ਕੀਤਾ ਜਾ ਸਕਦਾ ਹੈ

Posted On: 17 MAY 2026 5:38PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਸਥਿਤ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ (ਐੱਨਆਈਡੀ) ਵਿੱਚ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰ (ਆਈਆਈਸੀ) ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਉਪ-ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

WhatsApp Image 2026-05-17 at 17.15.34.jpeg

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਆਈਡੀ ਰਚਨਾਤਮਕਤਾ, ਨਵੀਨਤਾ ਅਤੇ ਉੱਦਮਤਾ ਨੂੰ ਜੋੜਨ ਵਾਲੀ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਤੌਰ 'ਤੇ ਦੇਖਿਆ ਜਾਵੇ ਤਾਂ ਡਿਜ਼ਾਈਨ ਇੱਕ ਅਨੁਸ਼ਾਸਨ ਹੈ ਅਤੇ ਜੇਕਰ ਇਸ ਤੋਂ ਅੱਗੇ ਵੱਧ ਕੇ ਦੇਖਿਆ ਜਾਵੇ ਤਾਂ ਇਹ ਇੱਕ ਕਲਾ ਹੈ, ਜੋ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਆਈਡੀ ਦੀ ਸਥਾਪਨਾ ਇਸ ਉਦੇਸ਼ ਨਾਲ ਹੋਈ ਹੈ ਕਿ ਹਰੇਕ ਵਿਅਕਤੀ ਵਿੱਚ ਡਿਜ਼ਾਈਨ ਦਾ ਇੱਕ ਸੰਸਕਾਰ ਕਿਤੇ ਨਾ ਕਿਤੇ ਘੱਟ-ਜ਼ਿਆਦਾ ਹੁੰਦਾ ਹੈ, ਹਾਲਾਂਕਿ ਸਮੇਂ ਦੇ ਦਬਾਅ ਕਾਰਨ ਡਿਜ਼ਾਈਨ ਦੇ ਖੇਤਰ ਵਿੱਚ ਕੁਝ ਚੰਗਾ ਕਰ ਸਕਣ ਦੀ ਸਮਰੱਥਾ ਨਾਲ ਲੈਸ ਲੋਕ ਰੋਜ਼ਾਨਾ ਦੇ ਜੀਵਨ ਵਿੱਚ ਰੁੱਝ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐੱਨਆਈਡੀ ਦੀ ਸਥਾਪਨਾ ਦੇ ਕਈ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਇਹ ਵੀ ਰਿਹਾ ਹੋਵੇਗਾ ਕਿ ਡਿਜ਼ਾਈਨ ਦਾ ਅਨੁਸ਼ਾਸਨ ਜਿਨ੍ਹਾਂ ਦੇ ਮਨ ਵਿੱਚ ਸੰਸਕਾਰ ਵਜੋਂ ਹਨ, ਉਨ੍ਹਾਂ ਦੇ ਪੋਟੈੱਨਸ਼ਿਅਲ ਨੂੰ ਇੱਕ ਪਲੈਟਫਾਰਮ ਦਿੱਤਾ ਜਾਵੇ ਅਤੇ ਸਮਾਜ ਦੇ ਸਾਹਮਣੇ ਲਿਆਉਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਕਿਸੇ ਵੀ ਖੇਤਰ ਵਿੱਚ ਮੌਜੂਦ ਸੰਭਾਵਨਾ ਨੂੰ ਰਾਸ਼ਟਰ ਦੇ ਦ੍ਰਿਸ਼ਟੀਕੋਣ ਨਾਲ ਸੌ ਪ੍ਰਤੀਸ਼ਤ ਐਕਸਪਲੋਰ ਕਰਨ ਲਈ ਉਸ ਨੂੰ ਕਰੀਅਰ ਵਜੋਂ ਸਵੀਕਾਰ ਕਰਨਾ ਪੈਂਦਾ ਹੈ। ਭਾਵੇ ਗੀਤ ਲਿੱਖਣਾ ਹੋਵੇ, ਮਿਊਜਿਕ ਹੋਵੇ ਜਾਂ ਡਿਜ਼ਾਈਨ ਹੋਵੇ, ਇਹ ਸਾਰੀਆਂ ਚੀਜ਼ਾਂ ਕਲਾ ਨਾਲ ਜੁੜੀਆਂ ਹਨ, ਆਖਿਰਕਾਰ ਇਨ੍ਹਾਂ ਨੂੰ ਪ੍ਰੋਫੈਸ਼ਨ ਵਜੋਂ ਵੀ ਸਵੀਕਾਰ ਕਰਨਾ ਪੈਂਦਾ ਹੈ। ਐੱਨਆਈਡੀ ਦੀ ਸਥਾਪਨਾ ਗੁਜਰਾਤ ਵਿੱਚ ਇਸ ਲਈ ਕੀਤੀ ਗਈ ਹੈ ਕਿ ਤੁਹਾਡਾ ਅਨੁਸ਼ਾਸਨ ਅਤੇ ਕਲਾ ਦੀ ਵਪਾਰਕ ਸੰਭਾਵਨਾ 100% ਐਕਸਪਲੋਰ ਕੀਤੀ ਜਾ ਸਕੇ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਆਈਡੀ ਨੂੰ ਇਸ ਖੇਤਰ ਵਿੱਚ ਸੁਧਾਰ ਨੂੰ ਹੁਲਾਰਾ ਦੇਣਾ ਹੋਵੇਗਾ। ਐੱਨਆਈਡੀ ਨੇ ਇਨਕਿਊਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਬਣਾ ਕੇ ਨੇਕ ਪਹਿਲ ਕੀਤੀ ਹੈ, ਪਰ ਜੋ ਨੌਜਵਾਨ ਇਸ ਖੇਤਰ ਨੂੰ ਅਪਣਾ ਕਰੀਅਰ ਬਣਾਉਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਨਾਲ ਜੋੜ ਕੇ ਉਨ੍ਹਾਂ ਦੀ ਚਿੰਤਾ ਵੀ ਦੂਰ ਕਰਨ ਦੀ ਵਿਵਸਥਾ ਕਰਨੀ ਪਵੇਗੀ। ਇਸ ਦੇ ਲਈ ਇੱਕ ਵੱਖ ਵਰਟੀਕਲ ਤਿਆਰ ਕਰਨਾ ਹੋਵੇਗਾ, ਕਿਉਂਕਿ ਇੱਥੇ ਡਿਜ਼ਾਈਨ ਵਾਲੇ ਲੋਕ ਹੁੰਦੇ ਹਨ, ਕਮਰਸ਼ੀਅਲਾਈਜੇਸ਼ਨ ਕਰਨ ਵਾਲੇ ਲੋਕ ਨਹੀਂ ਹੁੰਦੇ। ਐੱਨਆਈਡੀ ਨੂੰ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਖੇਤਰਾਂ ਦੇ ਲੋਕਾਂ ਨੂੰ ਨਾਲ ਲਿਆਉਣਾ ਹੋਵੇਗਾ। ਤਦੋ ਹੀ ਦੇਸ਼ ਵਿੱਚ ਡਿਜ਼ਾਈਨ ਦੇ 100% ਪੋਟੈੱਨਸ਼ਿਅਲ ਨੂੰ ਅਸੀਂ ਐਕਸਪਲੋਰ ਕਰ ਸਕਾਂਗੇ ਅਤੇ ਨੌਜਵਾਨ ਇਸ ਨੂੰ ਬਿਨਾ ਕਿਸੀ ਝਿੱਜਕ ਦੇ ਕਰੀਅਰ ਵਜੋਂ ਸਵੀਕਾਰ ਕਰਨਗੇ। 

WhatsApp Image 2026-05-17 at 17.14.59.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਖੇਤਰ ਵਿੱਚ ਡਿਜ਼ਾਈਨ ਦਾ ਮਹੱਤਵ ਹੈ। ਕਿਸੇ ਵੀ ਵੱਡੇ ਇੰਡਸਟ੍ਰੀਅਲ ਪਾਰਕ ਦੇ ਨਿਰਮਾਣ ਵਿੱਚ ਵੀ ਡਿਜ਼ਾਈਨ ਦੀ ਜ਼ਰੂਰਤ ਹੈ। ਡਿਜ਼ਾਈਨ ਦਾ ਅਨੁਸ਼ਾਸਨ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਹੈ, ਸਿਰਫ ਇਸ ਨੂੰ ਪਛਾਣਨ ਅਤੇ ਐਕਸਪਲੋਰ ਕਰਨ ਦੀ ਜ਼ਰੂਰਤ ਹੈ। ਹਾਈ-ਟੇਰ ਡਿਜ਼ਾਈਨ ਦੇ ਖੇਤਰ ਵਿੱਚ ਸਾਨੂੰ ਅੱਗੇ ਵਧਣਾ ਹੋਵੇਗਾ। ਭਾਵੇ ਸੈਮੀਕੰਡਕਟਰ ਹੋਣ, ਭਾਵੇ ਚਿਪ ਹੋਣ। ਉਨ੍ਹਾਂ ਸਾਰੇ ਖੇਤਰਾਂ ਨੂੰ ਐਕਸਪਲੋਰ ਕਰਨਾ ਹੋਵੇਗਾ, ਜਿਨ੍ਹਾਂ ਵਿੱਚ ਡਿਜ਼ਾਈਨ ਦਾ ਗੁਣ, ਸੁਭਾਅ ਅਤੇ ਦਿਲਚਸਪੀ ਹੈ। ਇਨ੍ਹਾਂ ਖੇਤਰਾਂ ਨੂੰ ਕਰੀਅਰ ਨਾਲ ਜੋੜਨ ਦਾ ਕੰਮ ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ ਨੂੰ ਕਰਨਾ ਚਾਹੀਦਾ ਹੈ। ਸਾਰੇ ਕੈਂਪਸਾਂ ਵਿੱਚ ਇਸ ਦਾ ਇੱਕ ਵਰਟੀਕਲ ਬਣਾ ਕੇ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ। 

WhatsApp Image 2026-05-17 at 17.15.18.jpeg

ਗ੍ਰਹਿ ਮੰਤਰੀ ਨੇ ਕਿਹਾ ਕਿ ਸਮਾਜ ਅਤੇ ਜੀਵਨ ਦੇ ਹਰ ਖੇਤਰ ਵਿੱਚ ਡਿਜ਼ਾਈਨ ਕਿਵੇਂ ਆਏ ਅਤੇ ਡਿਜ਼ਾਈਨ ਦਾ ਫਾਇਦਾ ਹਰ ਖੇਤਰ ਨੂੰ ਕਿਵੇਂ ਹੋਵੇ, ਇਸ ਦੇ ਲਈ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਪਾਟਨ ਦਾ ਪਟੋਲਾ ਦੇਖ ਚੁੱਕੇ ਲੋਕਾਂ ਨੂੰ ਪਤਾ ਹੋਵੇਗਾ ਕਿ ਕਿੰਨੀ ਅਸਾਧਾਰਨ ਸੁਨਿਸ਼ਚਿਤਤਾ, ਪੇਚੀਦਗੀ ਅਤੇ ਵਿਗਿਆਨਕ ਤਰੀਕੇ ਨਾਲ ਉਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਇੰਨਾ ਸਾਇੰਟਿਫਿਕ ਡਿਜ਼ਾਈਨ ਸ਼ਾਇਦ ਹੀ ਕਿਤੇ ਹੋਇਆ ਹੋਵੇਗਾ, ਖਾਸ ਕਰਕੇ ਰੰਗਾਂ ਦੇ ਮੇਲ ਦੇ ਨਾਲ। ਇਹ ਅਨੁਸ਼ਾਸਨ ਸਾਡੇ ਇੱਥੇ ਪਹਿਲਾਂ ਤੋਂ ਹਨ। ਇਸ ਨੂੰ ਐਕਸਪਲੋਕ ਕਰਨਾ ਪਵੇਗਾ ਅਤੇ ਜੇਕਰ ਐਕਸਪਲੋਰ ਕਰਨਾ ਹੈ ਤਾਂ ਬਹੁਤ ਨੌਜਵਾਨਾਂ ਨੂੰ ਇਸ ਨੂੰ ਕਰੀਅਰ ਵਜੋਂ ਸਵੀਕਾਰ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਡਿਜ਼ਾਈਨ ਦੀ ਉਪਯੋਗਿਤਾ ਬਾਰੇ ਜਾਗਰੂਕਤਾ ਅਤੇ ਇਸ ਖੇਤਰ ਦੇ ਵਿਸਤਾਰ ਦੇ ਲਈ ਵੀ ਯਤਨ ਕਰਨੇ ਹੋਣਗੇ। 

************

ਆਰਕੇ/ਪੀਆਰ/ਪੀਐੱਸ/ਐੱਸਸੀ/ਏਕੇ


(Release ID: 2262229) ਵਿਜ਼ੀਟਰ ਕਾਊਂਟਰ : 4