ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਚੀਸ਼ੇ ਬੋਇਸ਼ਾਖ ਦੇ ਮੌਕੇ 'ਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
09 MAY 2026 9:10AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਚੀਸ਼ੇ ਬੋਇਸ਼ਾਖ ਦੇ ਵਿਸ਼ੇਸ਼ ਮੌਕੇ 'ਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂਦੇਵ ਟੈਗੋਰ ਅਸਾਧਾਰਨ ਪ੍ਰਤਿਭਾ ਦੇ ਲੇਖਕ, ਵਿਚਾਰਕ ਅਤੇ ਕਵੀ ਸਨ, ਜਿਨ੍ਹਾਂ ਨੇ ਇੱਕ ਵਿਲੱਖਣ ਦਾਰਸ਼ਨਿਕ, ਸਿੱਖਿਆ ਸ਼ਾਸਤਰੀ, ਕਲਾਕਾਰ ਅਤੇ ਭਾਰਤ ਦੀ ਸਭਿਅਤਾ ਦੀ ਆਤਮਾ ਦੀ ਇੱਕ ਸਦੀਵੀ ਆਵਾਜ਼ ਵਜੋਂ ਵੀ ਆਪਣੀ ਛਾਪ ਛੱਡੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਦੇਵ ਟੈਗੋਰ ਨੇ ਮਨੁੱਖਤਾ ਦੀਆਂ ਡੂੰਘੀਆਂ ਭਾਵਨਾਵਾਂ ਅਤੇ ਭਾਰਤੀ ਸਭਿਆਚਾਰ ਦੇ ਸਰਬ-ਉੱਚ ਆਦਰਸ਼ਾਂ ਨੂੰ ਪ੍ਰਗਟਾਵਾ ਦਿੱਤਾ। ਗੁਰੂਦੇਵ ਨੇ ਸਮਾਜ ਨੂੰ ਨਵੇਂ ਵਿਚਾਰਾਂ, ਰਚਨਾਤਮਕ ਊਰਜਾ ਅਤੇ ਸਭਿਆਚਾਰਕ ਆਤਮ-ਵਿਸ਼ਵਾਸ ਨਾਲ ਅਮੀਰ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਗੁਰੂਦੇਵ ਟੈਗੋਰ ਨੂੰ ਡੂੰਘੀ ਸ਼ਰਧਾ ਅਤੇ ਸ਼ੁਕਰਾਨੇ ਨਾਲ ਯਾਦ ਕਰਦਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਗੁਰੂਦੇਵ ਦੇ ਵਿਚਾਰ ਲੋਕਾਂ ਦੇ ਮਨਾਂ ਨੂੰ ਰੋਸ਼ਨ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਯਤਨਾਂ ਵਿੱਚ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
ਅੱਜ, ਪੋਚੀਸ਼ੇ ਬੋਇਸ਼ਾਖ ਦੇ ਵਿਸ਼ੇਸ਼ ਮੌਕੇ 'ਤੇ ਅਸੀਂ ਗੁਰੂਦੇਵ ਟੈਗੋਰ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ।
ਗੁਰੂਦੇਵ ਟੈਗੋਰ ਅਸਾਧਾਰਨ ਪ੍ਰਤਿਭਾ ਦੇ ਮਾਲਕ ਲੇਖਕ, ਵਿਚਾਰਕ ਅਤੇ ਕਵੀ ਸਨ। ਉਨ੍ਹਾਂ ਨੇ ਇੱਕ ਵਿਲੱਖਣ ਦਾਰਸ਼ਨਿਕ, ਸਿੱਖਿਆ ਸ਼ਾਸਤਰੀ, ਕਲਾਕਾਰ ਅਤੇ ਭਾਰਤ ਦੀ ਸਭਿਅਤਾ ਦੀ ਆਤਮਾ ਦੀ ਇੱਕ ਸਦੀਵੀ ਆਵਾਜ਼ ਵਜੋਂ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਮਨੁੱਖਤਾ ਦੀਆਂ ਡੂੰਘੀਆਂ ਭਾਵਨਾਵਾਂ ਅਤੇ ਸਾਡੇ ਸਭਿਆਚਾਰ ਦੇ ਉੱਚ ਆਦਰਸ਼ਾਂ ਨੂੰ ਪ੍ਰਗਟਾਵਾ ਦਿੱਤਾ। ਉਨ੍ਹਾਂ ਨੇ ਨਵੇਂ ਵਿਚਾਰਾਂ, ਰਚਨਾਤਮਕ ਊਰਜਾ ਅਤੇ ਸਭਿਆਚਾਰਕ ਆਤਮ-ਵਿਸ਼ਵਾਸ ਨਾਲ ਸਾਡੇ ਸਮਾਜ ਨੂੰ ਅਮੀਰ ਬਣਾਇਆ।
ਅਸੀਂ ਉਨ੍ਹਾਂ ਨੂੰ ਡੂੰਘੀ ਸ਼ਰਧਾ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕਰਦੇ ਹਾਂ। ਉਨ੍ਹਾਂ ਦੀ ਵਿਚਾਰਧਾਰਾ ਸਾਡੇ ਮਨਾਂ ਨੂੰ ਰੋਸ਼ਨ ਕਰਦੀ ਰਹੇ ਅਤੇ ਸਾਡੇ ਯਤਨਾਂ ਵਿੱਚ ਮਾਰਗ-ਦਰਸ਼ਨ ਕਰਦੀ ਰਹੇ।”
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2261406)
आगंतुक पटल : 45
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Gujarati
,
Odia
,
Odia
,
Tamil
,
Telugu
,
Kannada
,
Malayalam