ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ‘ਸਰਹਿੰਦ ਫਤਹਿ ਦਿਵਸ’ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
ਬਾਬਾ ਬੰਦਾ ਸਿੰਘ ਬਹਾਦਰ ਜੀ ਮਨ ਤੋਂ ਵੈਰਾਗੀ ਅਤੇ ਧਰਮ ਰੱਖਿਆ ਲਈ ਅਜਿੱਤ ਯੋਧਾ ਸਨ
ਅਣਗਿਣਤ ਅੱਤਿਆਚਾਰ ਸਹਿਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਪਰਿਵਰਤਨ ਸਵੀਕਾਰ ਨਹੀਂ ਕੀਤਾ
ਉਨ੍ਹਾਂ ਦਾ ਜੀਵਨ ਹਮੇਸ਼ਾ ਰਾਸ਼ਟਰ ਅਤੇ ਧਰਮ ਰੱਖਿਆ ਲਈ ਪ੍ਰੇਰਣਾ ਸ਼ਕਤੀ ਬਣਿਆ ਰਹੇਗਾ
प्रविष्टि तिथि:
12 MAY 2026 11:07AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ‘ਸਰਹਿੰਦ ਫਤਹਿ ਦਿਵਸ’ ਦੇ ਸ਼ੁਭ ਮੌਕੇ ‘ਤੇ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
X ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਧਰਮ ਦੇ ਪ੍ਰਤੀ ਅਟੁੱਟ ਸ਼ਰਧਾ, ਮਾਤ੍ਰ ਭੂਮੀ ਦੇ ਪ੍ਰਤੀ ਪੂਰਨ ਸਮਰਪਣ ਅਤੇ ਅਨਿਆਂ ਦੇ ਵਿਰੁੱਧ ਅਦਭੁੱਤ ਸਾਹਸ ਦੀ ਪ੍ਰਤੀਮੂਰਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ‘ਸਰਹਿੰਦ ਫਤਹਿ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਮਨ ਤੋਂ ਵੈਰਾਗੀ ਅਤੇ ਧਰਮ ਰੱਖਿਆ ਲਈ ਅਜਿੱਤ ਯੋਧਾ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਗਠਿਤ ਕਰਕੇ ਅਨਿਆਂ ਦੇ ਵਿਰੁੱਧ ਸੰਘਰਸ਼ ਕੀਤਾ ਅਤੇ ਮੁਗਲਾਂ ਨੂੰ ਹਰਾ ਕੇ ਸਵੈ ਮਾਣ, ਸਾਹਸ ਅਤੇ ਧਰਮ ਰੱਖਿਆ ਦਾ ਅਮਰ ਸੰਦੇਸ਼ ਦਿੱਤਾ। ਅਣਗਿਣਤ ਅੱਤਿਆਚਾਰ ਸਹਿਣ ਦੇ ਬਾਵਜੂਦ ਉਨ੍ਹਾਂ ਨੇ ਧਰਮ ਪਰਿਵਰਤਨ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦਾ ਜੀਵਨ ਹਮੇਸ਼ਾ ਰਾਸ਼ਟਰ ਅਤੇ ਧਰਮ ਰੱਖਿਆ ਲਈ ਪ੍ਰੇਰਣਾ ਸ਼ਕਤੀ ਬਣਿਆ ਰਹੇਗਾ।”
**********
ਆਰਕੇ/ਪੀਆਰ/ਪੀਐੱਸ/ਐੱਸਸੀ/ਏਕੇ
(रिलीज़ आईडी: 2260174)
आगंतुक पटल : 56
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam