ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜੀ ਵਿੱਚ ਰਚਨਾਤਮਕ ਖੇਤਰਾਂ ਲਈ ਰਾਸ਼ਟਰੀ ਏਆਈ ਹੁਨਰ ਪਹਿਲਕਦਮੀ ਲਈ ਨਾਮਾਂਕਣ ਸ਼ੁਰੂ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਆਈਆਈਸੀਟੀ ਰਚਨਾਤਮਕ ਖੇਤਰ ਨਾਲ ਜੁੜੀਆਂ ਪ੍ਰਤਿਭਾਵਾਂ ਲਈ 15,000 ਏਆਈ ਹੁਨਰ ਸਕਾਲਰਸ਼ਿਪ ਦੀ ਪੇਸ਼ਕਸ਼ ਕਰ ਰਹੇ ਹਨ
Posted On:
04 MAY 2026 4:53PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ, ਆਈਆਈਸੀਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਰਾਸ਼ਟਰੀ ਏਆਈ ਹੁਨਰ ਪਹਿਲਕਦਮੀ ਲਈ ਨਾਮਾਂਕਣ ਸ਼ੁਰੂ ਹੋ ਗਿਆ ਹੈ। ਗੂਗਲ ਅਤੇ ਯੂਟਿਊਬ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤੇ ਗਏ, ਇਸ ਪ੍ਰੋਗਰਾਮ ਵਿੱਚ ਮੀਡੀਆ, ਮਨੋਰੰਜਨ, ਐਨੀਮੇਸ਼ਨ, ਗੇਮਿੰਗ ਅਤੇ ਡਿਜੀਟਲ ਸਟੋਰੀ ਟੈਲਿੰਗ ਵਿੱਚ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਉਦਯੋਗ ਲੋੜ ਮੁਤਾਬਕ ਏਆਈ ਵਿੱਚ ਮੁਹਾਰਤ ਪ੍ਰਦਾਨ ਕਰਨ ਲਈ 15 ਹਜ਼ਾਰ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਜਾ ਰਹੀਆਂ ਹੈ। ਇੱਛੁਕ ਉਮੀਦਵਾਰਾਂ ਨੂੰ ਇਸ ਪਹਿਲਕਦਮੀ ਦਾ ਫਾਇਦਾ ਲੈਣ ਅਤੇ ਏਆਈ ਹੁਨਰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਰਚਨਾਤਮਕ ਖੇਤਰਾਂ ਵਿੱਚ ਉਨ੍ਹਾਂ ਦੇ ਪੇਸ਼ੇਵਰ ਹੁਨਰਾਂ ਨੂੰ ਵਧਾਏਗਾ। ਇਸ ਕੋਰਸ ਲਈ ਨਾਮਾਂਕਣ ਖੁੱਲ੍ਹ ਗਿਆ IICT—ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ—ਮੁੰਬਈ, ਭਾਰਤ ਸਰਕਾਰ ਦੁਆਰਾ ਸਥਾਪਿਤ ਇੱਕ ਪ੍ਰਮੁੱਖ ਸੰਸਥਾ ਹੈ ਜੋ AVGC-XR (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਅਤੇ ਐਕਸਟੈਂਡਿਡ ਰਿਐਲਿਟੀ) ਖੇਤਰ ਵਿੱਚ ਹੁਨਰ ਵਿਕਾਸ ਲਈ ਸਮਰਪਿਤ ਹੈ।
ਇਹ ਪ੍ਰੋਗਰਾਮ ਬੁਨਿਆਦੀ ਸਮਝ ਅਤੇ ਲਾਗੂ ਮੁਹਾਰਤ ਦੋਵਾਂ ਨੂੰ ਯਕੀਨੀ ਬਣਾਉਣ ਲਈ ਦੋ-ਪੜਾਅ ਵਾਲਾ ਢਾਂਚਾਗਤ ਦ੍ਰਿਸ਼ਟੀਕੋਣ ਅਪਣਾਉਂਦਾ ਹੈ:
ਪੜਾਅ 1: ਫਾਊਂਡੇਸ਼ਨ (ਔਨਲਾਈਨ)
ਇਹ ਪੜਾਅ ਵਿਆਪਕ-ਪੱਧਰ ‘ਤੇ AI ਸਾਖਰਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਪੰਦਰ੍ਹਾਂ ਹਜ਼ਾਰ ਭਾਗੀਦਾਰਾਂ ਨੂੰ ਇੱਕ Google ਕਰੀਅਰ ਸਰਟੀਫਿਕੇਟ ਅਤੇ Google ਕਲਾਉਡ ਦੇ Gen AI ਲਰਨਿੰਗ ਪਾਥ ਲਈ ਇੱਕ ਸਕਾਲਰਸ਼ਿਪ ਪ੍ਰਾਪਤ ਹੋਵੇਗੀ। ਇਹ ਲਰਨਿੰਗ ਪਾਥ ਜੈਨਰੇਟਿਵ AI ਧਾਰਨਾ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰੇਗਾ। Google ਕਰੀਅਰ ਸਰਟੀਫਿਕੇਟ ਪ੍ਰੋਗਰਾਮ Google ਦੁਆਰਾ ਤਿਆਰ ਕੀਤਾ ਗਿਆ ਇੱਕ ਪੇਸ਼ੇਵਰ ਟ੍ਰੇਨਿੰਗ ਪ੍ਰੋਗਰਾਮ ਹੈ ਜੋ ਕਿ ਚੋਟੀ ਦੇ ਨਿਯੋਕਤਾਵਾਂ ਨਾਲ ਜੁੜਨ ਦੇ ਮੌਕੇ ਦੇ ਨਾਲ ਹੀ ਬੁਨਿਆਦੀ AI ਸੰਕਲਪਾਂ ਅਤੇ ਜ਼ਿੰਮੇਵਾਰੀਪੂਰਨ ਅਭਿਆਸਾਂ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਂਦਾ ਹੈ। ਚੁਣੇ ਗਏ ਭਾਗੀਦਾਰਾਂ ਨੂੰ ਲਗਭਗ 33 ਘੰਟਿਆਂ ਦੀ ਔਨਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਵਿੱਚ ਜੈਨਰੇਟਿਵ AI ਬੁਨਿਆਦੀ ਗੱਲਾਂ, ਪ੍ਰੋਂਪਟਿੰਗ ਤਕਨੀਕਾਂ ਅਤੇ ਜ਼ਿੰਮੇਵਾਰ AI ਅਭਿਆਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਪਾਠਕ੍ਰਮ ਵਿੱਚ ਗੂਗਲ ਕਰੀਅਰ ਸਰਟੀਫਿਕੇਸ਼ਨ ਅਤੇ ਗੂਗਲ ਕਲਾਉਡ ਦੇ ਜੈਨਰੇਟਿਵ ਏਆਈ ਪਾਥਵੇਅਜ਼ ਸ਼ਾਮਲ ਹਨ, ਜੋ ਸਿਖਿਆਰਥੀਆਂ ਨੂੰ ਅਸਲ-ਸਥਿਤੀਆਂ ਵਿੱਚ ਜ਼ਰੂਰੀ ਗਿਆਨ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਹਨ।
ਦੂਜਾ ਪੜਾਅ: ਮੁਹਾਰਤ (ਹਾਈਬ੍ਰਿਡ)
ਬੁਨਿਆਦੀ ਪੜਾਅ ਨੂੰ ਪੂਰਾ ਕਰਨ ਵਾਲੇ ਭਾਗੀਦਾਰ ਵਿਵਹਾਰਕ ਐਪਲੀਕੇਸ਼ਨ 'ਤੇ ਕੇਂਦ੍ਰਿਤ ਉੱਨਤ ਸਿਖਲਾਈ ਵੱਲ ਅੱਗੇ ਵਧਣਗੇ। ਇੱਕ ਹਾਈਬ੍ਰਿਡ ਮਾਡਲ ਰਾਹੀਂ, ਇਸ ਪੜਾਅ ਵਿੱਚ ਕਹਾਣੀ ਸੁਣਾਉਣ, ਰਚਨਾਤਮਕ ਸਿਰਜਣਾ, ਅਤੇ ਉੱਨਤ ਏਆਈ ਤਕਨਾਲੋਜੀ ਉਪਕਰਣਾਂ ਦੀ ਵਰਤੋਂ ਰਾਹੀਂ ਪ੍ਰੋਜੈਕਟ-ਅਧਾਰਿਤ ਸਿਖਲਾਈ ਦਿੱਤੀ ਜਾਵੇਗੀ। ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (IICT) ਅਤੇ ਯੂਟਿਊਬ ਦੁਆਰਾ ਸਹਿ-ਵਿਕਸਿਤ, ਪਾਠਕ੍ਰਮ ਸਮੱਗਰੀ ਦੀ ਪਹੁੰਚ ਅਤੇ ਸ਼ਮੂਲੀਅਤ ਨੂੰ ਵਧਾਉਣ ਲਈ ਪਲੈਟਫਾਰਮ ਦੇ ਸਰਵੋਤਮ ਅਭਿਆਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿਖਿਆਰਥੀਆਂ ਨੂੰ ਗੂਗਲ ਡਿਵੈਲਪਰ ਕੋਡਲੈਬਸ ਵਰਗੇ ਗਾਈਡਿਡ ਮੌਡਿਊਲਾਂ ਰਾਹੀਂ ਟੂਲਸ ਅਤੇ ਪਲੈਟਫਾਰਮ ਦਾ ਕੌਸ਼ਲ ਮਿਲੇਗਾ।
ਇਸ ਪਾਠਕ੍ਰਮ ਨੂੰ "ਏਆਈ ਸਕਿੱਲਜ਼ ਹਾਊਸ" ਪਲੈਟਫਾਰਮ ਦੁਆਰਾ ਵੀ ਸਮਰਥਨ ਦਿੱਤਾ ਜਾਵੇਗਾ, ਜੋ ਕਿ ਜੈਨਰੇਟਿਵ ਏਆਈ ਐਪਲੀਕੇਸ਼ਨਾਂ, ਵਰਕਫਲੋ ਆਟੋਮੇਸ਼ਨ, ਅਤੇ ਫੈਸਲਾ ਲੈਣ ਵਾਲੇ ਸਾਧਨਾਂ ਨੂੰ ਸ਼ਾਮਲ ਕਰਦੇ ਹੋਏ ਪਹੁੰਚਯੋਗ ਅਤੇ ਢਾਂਚਾਗਤ ਟ੍ਰੇਨਿੰਗ ਟ੍ਰੈਕ ਪ੍ਰਦਾਨ ਕਰੇਗਾ। ਰਚਨਾਤਮਕ ਮੁਹਾਰਤ ਨੂੰ ਰਚਨਾਤਮਕ ਐਪਲੀਕੇਸ਼ਨ ਨਾਲ ਜੋੜ ਕੇ, ਇਸ ਪਹਿਲਕਦਮੀ ਦਾ ਉਦੇਸ਼ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਮੀਡੀਆ ਅਤੇ ਡਿਜੀਟਲ ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਇੱਕ ਹੁਨਰਮੰਦ ਪ੍ਰਤਿਭਾ ਪੂਲ ਨੂੰ ਪੈਦਾ ਕਰਨਾ ਹੈ।
ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਪਹਿਲ ਮੁੱਖ ਧਾਰਾ ਆਡੀਓਵਿਜ਼ੁਅਲ ਸਮੱਗਰੀ ਸਿਰਜਣਾ ਅਤੇ ਉਤਪਾਦਨ ਅਭਿਆਸਾਂ ਵਿੱਚ ਏਆਈ ਨੂੰ ਜੋੜਨ ਵੱਲ ਇੱਕ ਮਹੱਤਵਪੂਰਨ ਸੰਸਥਾਗਤ ਕਦਮ ਹੈ। ਪਾਠਕ੍ਰਮ ਨੂੰ ਖਾਸ ਤੌਰ 'ਤੇ ਮੀਡੀਆ, ਮਨੋਰੰਜਨ, ਐਨੀਮੇਸ਼ਨ, ਗੇਮਿੰਗ ਅਤੇ ਡਿਜੀਟਲ ਕਹਾਣੀ ਸੁਣਾਉਣ ਵਿੱਚ ਉੱਚ-ਸੰਭਾਵੀ ਪ੍ਰਤਿਭਾ ਲਈ ਇੱਕ ਚੋਣਵੇਂ, ਪ੍ਰਭਾਵ-ਕੇਂਦ੍ਰਿਤ ਹੁਨਰ ਵਜੋਂ ਤਿਆਰ ਕੀਤਾ ਗਿਆ ਹੈ।
ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜੀ (IICT), ਮਨੋਨੀਤ ਲਾਗੂ ਕਰਨ ਵਾਲੇ ਭਾਈਵਾਲ ਵਜੋਂ, ਦੇਸ਼ ਵਿਆਪੀ ਰੋਲਆਉਟ ਦੀ ਅਗਵਾਈ ਕਰ ਰਿਹਾ ਹੈ, ਜਿਸ ਵਿੱਚ ਪਾਠਕ੍ਰਮ ਵਿਕਾਸ, ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਆਊਟਰੀਚ ਅਤੇ ਪ੍ਰੋਗਰਾਮ ਐਗਜ਼ੀਕਿਊਸ਼ਨ ਸ਼ਾਮਲ ਹਨ। IICT, Google ਅਤੇ YouTube ਦੇ ਸਹਿਯੋਗ ਨਾਲ, ਇਸ ਪਾਠਕ੍ਰਮ ਨੂੰ ਵਿਕਸਿਤ ਕੀਤਾ ਹੈ, ਜੋ ਕਿ ਉੱਨਤ AI ਟੂਲਸ, ਰਚਨਾਤਮਕ ਵਰਕਫਲੋ ਅਤੇ ਪਲੈਟਫਾਰਮ-ਪੱਧਰ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਏਕੀਕ੍ਰਿਤ ਕਰਦਾ ਹੈ। ਜੋ ਇਹ ਯਕੀਨੀ ਬਣਾਏਗਾ ਕਿ ਸਿਖਿਆਰਥੀ ਸ਼ੁਰੂ ਤੋਂ ਹੀ ਸਮੱਗਰੀ ਸਿਰਜਣਾ ਅਤੇ ਉਦਯੋਗ-ਸੰਬੰਧਿਤ ਹੁਨਰਾਂ ਨਾਲ ਲੈਸ ਹਨ।
IICT ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਵਿਸ਼ਵਾਸ ਦਿਓਸਕਰ ਨੇ ਕਿਹਾ ਕਿ ਇਹ ਪਹਿਲ ਸਮੱਗਰੀ ਸਿਰਜਣਾ, ਉਤਪਾਦਨ ਅਤੇ ਵੰਡ ਵਿੱਚ AI ਦੇ ਵਿਹਾਰਕ, ਅਸਲ-ਸੰਸਾਰ ਐਪਲੀਕੇਸ਼ਨਾਂ ਲਈ ਰਚਨਾਤਮਕ ਪੇਸ਼ੇਵਰਾਂ ਨੂੰ ਤਿਆਰ ਕਰਨ ਦੀ ਰਾਸ਼ਟਰੀ ਜ਼ਰੂਰਤ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ।
ਪ੍ਰੋਗਰਾਮ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਦਿਲਚਸਪੀ ਰੱਖਣ ਵਾਲੇ ਭਾਗੀਦਾਰ ਏਆਈ ਸਕਿੱਲਜ਼ ਹਾਊਸ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ QR ਕੋਡ 'ਤੇ ਕਲਿੱਕ ਕਰ ਸਕਦੇ ਹਨ।

**************
ਪੀਆਈਬੀ ਮੁੰਬਈ | ਸ੍ਰੀਯਾਂਕਾ ਚੈਟਰਜੀ / ਰੋਬਿਨ ਸਿੰਘ / ਪ੍ਰੀਤੀ ਮਲੰਦਕਰ /ਬਲਜੀਤ ਸਿੰਘ
(Release ID: 2258066)
ਵਿਜ਼ੀਟਰ ਕਾਊਂਟਰ : 9