ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰ-ਵਿਆਪੀ ਫਾਇਰ ਸੇਫਟੀ ਵੀਕ (4-10 ਮਈ 2026) ਲਾਂਚ ਕੀਤਾ
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ‘ਸਿਹਤ ਸੁਵਿਧਾ ਅਗਨੀ ਸੁਰੱਖਿਆ’ ‘ਤੇ ਰਾਸ਼ਟਰਵਿਆਪੀ ਸੰਕਲਪ ਦੀ ਅਗਵਾਈ ਕੀਤੀ
ਸਿਹਤ ਮੰਤਰਾਲੇ ਨੇ ਸਿਹਤ ਸਹੂਲਤਾਂ ਵਿੱਚ ਫਾਇਰ ਅਤੇ ਲਾਈਫ ਸੇਫਟੀ ‘ਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ (2026) ਜਾਰੀ ਕੀਤੇ, ਜਿਸ ਨਾਲ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਆਪਕ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ
ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਆਈਸੀਯੂ, ਐੱਨਆਈਸੀਯੂ, ਪੀਆਈਸੀਯੂ ਅਤੇ ਆਪ੍ਰੇਸ਼ਨ ਥੀਏਟਰ ਸਮੇਤ ਉੱਚ ਜੋਖਮ ਵਾਲੇ ਖੇਤਰਾਂ ਲਈ ਉੱਨਤ ਪ੍ਰੋਟੋਕੌਲ ਪੇਸ਼ ਕੀਤੇ ਗਏ ਹਨ
ਫਾਇਰ ਸੇਫਟੀ ਵੀਕ ਦੌਰਾਨ ਤਿਆਰੀ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ਰਾਸ਼ਟਰ-ਵਿਆਪੀ ਆਡਿਟ, ਮੌਕ ਡਰਿੱਲ, ਸੁਰੱਖਿਅਤ ਕੱਢਣ ਦਾ ਅਭਿਆਸ, ਪ੍ਰਦਰਸ਼ਨ ਅਤੇ ਵੈੱਬੀਨਾਰ ਆਯੋਜਿਤ ਕੀਤੇ ਜਾਣਗੇ
Posted On:
04 MAY 2026 12:56PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੁਰੱਖਿਅਤ ਸਿਹਤ ਸੰਭਾਲ ਵਾਤਾਵਰਣ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇਦਾਰੀ ਵਿੱਚ ਅਤੇ ਸਬੰਧਿਤ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਤਾਲਮੇਲ ਨਾਲ 4 ਮਈ ਤੋਂ 10 ਮਈ, 2026 ਤੱਕ ਰਾਸ਼ਟਰਵਿਆਪੀ ਫਾਇਰ ਸੇਫਟੀ ਵੀਕ ਦਾ ਆਯੋਜਨ ਸ਼ੁਰੂ ਕੀਤਾ।
ਇਸ ਸਮਾਰੋਹ ਦਾ ਉਦਘਾਟਨ ‘ਸਿਹਤ ਸੁਵਿਧਾਵਾਂ ਵਿੱਚ ਅਗਨੀ ਸੁਰੱਖਿਆ’ ਵਿਸ਼ੇ ‘ਤੇ ਅਧਾਰਿਤ ਇੱਕ ਰਾਸ਼ਟਰਵਿਆਪੀ ਸਹੁੰ ਚੁੱਕ ਸਮਾਰੋਹ ਦੇ ਨਾਲ ਕੀਤਾ ਗਿਆ, ਜਿਸ ਦੀ ਅਗਵਾਈ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਦੀ ਨੇ ਕੀਤੀ। ਇਸ ਸਮਾਰੋਹ ਰਾਹੀਂ ਸਿਹਤ ਸੰਸਥਾਵਾਂ ਅਤੇ ਹਿਤਧਾਰਕਾਂ ਦੀ ਅੱਗ ਤੋਂ ਰੱਖਿਆ, ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਮੁੜ ਦੁਹਰਾਇਆ ਗਿਆ।

ਇਸ ਮੌਕੇ ‘ਤੇ ਬੋਲਦੇ ਹੋਏ, ‘ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਵਰ੍ਹੇ ਦੇ ‘ਫਾਇਰ ਸੇਫਟੀ ਵੀਕ’ ਦੀ ਥੀਮ-‘ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਫਾਇਰ ਸੇਫਟੀ ਦੇ ਪ੍ਰਤੀ ਜਾਗਰੂਕ ਸਮਾਜ: ਅੱਗ ਤੋਂ ਰੱਖਿਆ ਲਈ ਇਕਜੁੱਟ’- ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਸਾਡੀਆਂ ਸੰਸਥਾਵਾਂ ਦੇ ਅੰਦਰ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਸਾਂਝੀ ਅਤੇ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਫਾਇਰ ਸੇਫਟੀ ਵੀਕ ਮੌਜੂਦਾ ਬੁਨਿਆਦੀ ਢਾਂਚੇ ਦਾ ਮੁੜ ਮੁਲਾਂਕਣ ਕਰਨ, ਇਸ ਦੀ ਜਾਂਚ ਕਰਨ ਕਿ ਕੀ ਸਹੂਲਤਾਂ ਦੀ ਉਚਿਤ ਆਡਿਟ ਕੀਤੀ ਗਈ ਹੈ, ਅਤੇ ਉਨ੍ਹਾਂ ਕਮੀਆਂ ਅਤੇ ਅੰਤਰਾਂ ਦੀ ਪਛਾਣ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਦੂਰ ਕੀਤੇ ਜਾਣ ਦੀ ਜ਼ਰੂਰਤ ਹੈ। ਸਮਰੱਥਾ ਨਿਰਮਾਣ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਅੱਗ ਸਬੰਧੀ ਐਮਰਜੈਂਸੀ ਸਥਿਤੀਆਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਦੇਣ ਲਈ ਢੁਕਵੇਂ ਤੌਰ ‘ਤੇ ਟ੍ਰੇਂਡ ਅਤੇ ਸੰਵੇਦਨਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਸਾਰੇ ਰਾਜਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਤਾਕੀਦ ਕੀਤੀ ਕਿ ਉਹ IHIP ਪੋਰਟਲ ‘ਤੇ ਨਿਯਮਿਤ ਤੌਰ ‘ਤੇ ਫਾਇਰ ਸੇਫਟੀ ਆਡਿਟ ਦਾ ਵੇਰਵਾ ਅਪਲੋਡ ਕਰਨ; ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਥਾਵਾਂ ਅਨੁਪਾਲਣਾ ਨੂੰ ਸੰਸਥਾਗਤ ਰੂਪ ਦੇਣਗੀਆਂ ਅਤੇ ਸੁਰੱਖਿਆ ਮਿਆਰਾਂ ਨੂੰ ਬਣਾਈ ਰੱਖਣ ਲਈ ਇੱਕ ਨਿਰੰਤਰ ਯਾਦ ਦਿਵਾਉਣ ਵਜੋਂ ਕੰਮ ਕਰਨਗੇ।
ਕੇਂਦਰੀ ਸਿਹਤ ਸਕੱਤਰ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਸਰਕਾਰੀ ਸੰਸਥਾਵਾਂ ਸਮੇਤ 50,000 ਤੋਂ ਵੱਧ ਉਮੀਦਵਾਰ ਪਹਿਲਾਂ ਹੀ ਆਈਜੀਓਟੀ ਫਾਇਰ ਸੇਫਟੀ ਕੋਰਸ ਪੂਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਯਤਨਾਂ ਨੂੰ ਵਿਆਪਕ ਪੱਧਰ ‘ਤੇ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਜਨਤਕ ਭਾਈਵਾਲੀ ਰਾਹੀਂ ਦੇਸ਼ ਭਰ ਵਿੱਚ ਫਾਇਰ ਸੇਫਟੀ ਨੂੰ ਮਜ਼ਬੂਤ ਕਰਨ ਵਿੱਚ ਸਾਰਥਕ ਅਤੇ ਸਥਾਈ ਪ੍ਰਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਮੌਕੇ ‘ਤੇ ਬੋਲਦੇ ਹੋਏ, ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (NDMA) ਦੇ ਮੈਂਬਰ ਅਤੇ ਪ੍ਰਮੁੱਖ, ਸ਼੍ਰੀ ਕ੍ਰਿਸ਼ਨ ਐੱਸ. ਵਤਸ ਨੇ ਸਿਹਤ ਸੰਭਾਲ ਕੇਂਦਰਾਂ ਵਿੱਚ ਫਾਇਰ ਸੇਫਟੀ ਲਈ ਇੱਕ ਸਰਗਰਮ ਅਤੇ ਪ੍ਰਣਾਲੀ-ਅਧਾਰਿਤ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਸਪਤਾਲਾਂ ਵਿੱਚ ਫਾਇਰ ਸੇਫਟੀ ਨੂੰ ਮਜ਼ਬੂਤ ਕਰਨ ਲਈ ਦੇਸ਼ਵਿਆਪੀ ਅਭਿਆਨ ਚਲਾਇਆ ਜਾਣਾ ਚਾਹੀਦਾ ਹੈ, ਅਤੇ ਦੱਸਿਆ ਕਿ NDMA ਸਮਰੱਥਾ ਨਿਰਮਾਣ ਅਤੇ ਤਿਆਰੀਆਂ ਨੂੰ ਬਿਹਤਰ ਬਣਾਉਣ ਲਈ ਪੰਜ ਖੇਤਰੀ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ; ਇਸ ਦੇ ਨਾਲ ਹੀ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਨਿਯਮਿਤ ਆਡਿਟ ਲਈ 'ਸਵੈ-ਪ੍ਰਮਾਣਨ' (self-certification) ਵਿਧੀ ਸਥਾਪਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਅਤੇ ਇਸ ਦੇ ਨਾਲ ਹੀ ਫਾਇਰ ਸੇਫਟੀ ਪ੍ਰਤੀ ਨਿਰੰਤਰ ਜਾਗਰੂਕਤਾ ਯਤਨਾਂ ‘ਤੇ ਵੀ ਜ਼ੋਰ ਦਿੱਤਾ। ਸਿਹਤ ਕੇਂਦਰ ਦੇ ਪੱਧਰ ‘ਤੇ ਤਿਆਰੀਆਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਹਰੇਕ ਹਸਪਤਾਲ ਵਿੱਚ ਅੱਗ ਸਬੰਧੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਢੁਕਵੇਂ ਤੌਰ ‘ਤੇ ਟ੍ਰੇਂਡ ਸਿਹਤ ਪੇਸ਼ੇਵਰ ਹੋਣੇ ਚਾਹੀਦੇ ਹਨ, ਅਤੇ ਨਾਲ ਹੀ, ਉੱਥੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ (evacuation) ਦੀਆਂ ਪ੍ਰਕਿਰਿਆਵਾਂ ਵੀ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਅਤੇ ਅਭਿਆਸ ਕੀਤੀਆਂ ਗਏ ਨਿਕਾਸੀ ਪ੍ਰਕਿਰਿਆਵਾਂ ਹੋਣੀਆਂ ਚਾਹੀਦੀਆਂ ਹਨ।

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਸੁਨੀਲ ਕੁਮਾਰ ਝਾ, ਡਾਇਰੈਕਟਰ ਜਨਰਲ (ਫਾਇਰ ਸਰਵਿਸਿਜ਼) ਨੇ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਸੇਫਟੀ ਲਈ ਇੱਕ ਸਰਗਰਮ ਅਤੇ ਪ੍ਰਣਾਲੀ-ਅਧਾਰਿਤ ਦ੍ਰਿਸ਼ਟੀਕੋਣ ਦੇ ਅਤਿਅੰਤ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਹਸਪਤਾਲ ਬਹੁਤ ਸੰਵੇਦਨਸ਼ੀਲ ਅਤੇ ਗੁੰਝਲਦਾਰ ਵਾਤਾਵਰਣ ਹੁੰਦੇ ਹਨ, ਜਿੱਥੇ ਥੋੜ੍ਹੀ ਜਿਹੀ ਵੀ ਚੂਕ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਸੁਰੱਖਿਆ ਮਿਆਰਾਂ ਦੀ ਸਖਤੀ ਨਾਲ ਪਾਲਣਾ, ਨਿਯਮਿਤ ਆਡਿਟ ਅਤੇ ਸਮਰੱਥਾ ਨਿਰਮਾਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਉਜਾਗਰ ਕੀਤਾ ਕਿ ਤੇਜ਼ੀ, ਤਾਲਮੇਲ ਅਤੇ ਨਿਰੰਤਰ ਚੌਕਸੀ ਹੀ ਅੱਗ ਸਬੰਧੀ ਦੁਰਘਟਨਾਵਾਂ ਨੂੰ ਰੋਕਣ ਅਤੇ ਪ੍ਰਭਾਵਸ਼ਾਲੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਦੀ ਕੁੰਜੀ ਹੈ।

ਇਸ ਮੌਕੇ ‘ਤੇ, ਮੰਤਰਾਲੇ ਨੇ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਅਤੇ ਲਾਈਫ ਸੇਫਟੀ ‘ਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ (2026) ਵੀ ਅਧਿਕਾਰਤ ਤੌਰ ‘ਤੇ ਜਾਰੀ ਕੀਤੇ। ਇਹ ਦਿਸ਼ਾ-ਨਿਰਦੇਸ਼ ਵਿਭਿੰਨ ਮੁੱਖ ਸੰਸਥਾਨਾਂ ਅਤੇ ਹਸਪਤਾਲਾਂ ਦੇ ਮਾਹਿਰਾਂ ਦੇ ਨਾਲ ਵਿਆਪਕ ਮਸ਼ਵਰੇ ਰਾਹੀਂ ਤਿਆਰ ਕੀਤੇ ਗਏ ਹਨ, ਜੋ ਕਿ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਸੇਫਟੀ ਨੂੰ ਬਿਹਤਰ ਬਣਾਉਣ ਲਈ ਇੱਕ ਮਜ਼ਬੂਤ ਅਤੇ ਵਿਆਪਕ ਢਾਂਚਾ ਯਕੀਨੀ ਬਣਾਉਂਦੇ ਹਨ।

ਇਹ ਦਿਸ਼ਾ ਨਿਰਦੇਸ਼ ਕਈ ਮਹੱਤਵਪੂਰਨ ਪਹਿਲੂਆਂ ਨੂੰ ਵਿਸਤਾਰ ਨਾਲ ਕਵਰ ਕਰਦੇ ਹਨ, ਜਿਨ੍ਹਾਂ ਵਿੱਚ ਸ਼ਾਸਨ ਦੇ ਢਾਂਚੇ, ਜੋਖਮਾਂ ਦਾ ਮੁਲਾਂਕਣ ਅਤੇ ਉਸ ਨੂੰ ਘੱਟ ਕਰਨਾ, ਬੁਨਿਆਦੀ ਢਾਂਚੇ ਦੀ ਯੋਜਨਾ, ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ, ਸਿਹਤ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਅਨੁਪਾਲਣਾ ਵਿਧੀ ਅਤੇ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹਨ। ਇਨ੍ਹਾਂ ਵਿੱਚ ਵਿਸ਼ੇਸ਼ ਉੱਚ-ਜੋਖਮ ਵਾਲੇ ਖੇਤਰਾਂ ਜਿਵੇਂ ਕਿ ਇੰਟੈਂਸਿਵ ਕੇਅਰ ਯੂਨਿਟ (ICU), ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (NICU), ਪੀਡਿਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (PICU) ਅਤੇ ਆਪ੍ਰੇਸ਼ਨ ਥੀਏਟਰ (OT) ਲਈ ਅਪਡੇਟਿਡ ਪ੍ਰਾਵਧਾਨ ਵੀ ਸ਼ਾਮਲ ਹਨ, ਜਿੱਥੇ ਸਖਤ ਸੇਫਟੀ ਪ੍ਰੋਟੋਕੌਲ ਲਾਜ਼ਮੀ ਹਨ।
ਸਿਹਤ ਸਹੂਲਤਾਂ ਵਿੱਚ ਅੱਗ ਸਬੰਧੀ ਖ਼ਤਰਿਆਂ ਦੀ ਰੋਕਥਾਮ ਅਤੇ ਨਿਪਟਾਰੇ ਲਈ ਜਾਗਰੂਕਤਾ ਵਧਾਉਣ ਅਤੇ ਸੰਸਥਾਗਤ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫਾਇਰ ਸੇਫਟੀ ਵੀਕ ਦੌਰਾਨ ਦੇਸ਼ ਭਰ ਵਿੱਚ ਗਤੀਵਿਧੀਆਂ ਦੀ ਇੱਕ ਵਿਆਪਕ ਲੜੀ ਦੀ ਕਲਪਨਾ ਕੀਤੀ ਗਈ ਹੈ। ਰਾਸ਼ਟਰਵਿਆਪੀ ਸਹੁੰ ਚੁੱਕ ਸਮਾਰੋਹ ਤੋਂ ਇਲਾਵਾ, ਇਨ੍ਹਾਂ ਵਿੱਚ ਸੁਚਾਰੂ ਫਾਇਰ ਸੇਫਟੀ ਆਡਿਟ, ਮੌਕ ਡਰਿੱਲ ਅਤੇ ਅੱਗ ਦਾ ਪਤਾ ਲਗਾਉਣ ਅਤੇ ਦਮਨ ਕਰਨ ਵਾਲੀਆਂ ਪ੍ਰਣਾਲੀਆਂ ‘ਤੇ ਲਾਈਵ ਪ੍ਰਦਰਸ਼ਨ, ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ ਦੇ ਅਭਿਆਸ ਅਤੇ ਸਰਬੋਤਮ ਪ੍ਰਣਾਲੀਆਂ ਅਤੇ ਤਕਨੀਕੀ ਗਿਆਨ ਦੇ ਪ੍ਰਸਾਰ ਲਈ ਡਿਜ਼ਾਈਨ ਕੀਤੇ ਗਏ ਤਕਨੀਕੀ ਵੈੱਬੀਨਾਰ ਦੀ ਇੱਕ ਲੜੀ ਸ਼ਾਮਲ ਹੈ।

ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ, ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਅਪਡੇਟ ਅਤੇ ਵਿਸਤ੍ਰਿਤ ਚੈੱਕਲਿਸਟ ਭੇਜੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਾਰੀਆਂ ਜਨਤਕ ਅਤੇ ਨਿਜੀ ਸਿਹਤ ਸਹੂਲਤਾਂ ਨੂੰ ਸਖਤ ਫਾਇਰ ਅਤੇ ਇਲੈਕਟ੍ਰਿਕ ਸੇਫਟੀ ਆਡਿਟ ਕਰਵਾਉਣ ਦਾ ਨਿਰਦੇਸ਼ ਦੇਣ ਦੀ ਤਾਕੀਦ ਕੀਤੀ ਗਈ ਹੈ। ਖਾਸ ਕਰਕੇ ਮੈਡੀਕਲ ਕਾਲਜਾਂ ਅਤੇ ਵੱਡੇ ਤੀਸਰੇ ਦਰਜੇ ਦੀਆਂ ਦੇਖਭਾਲ ਸੰਸਥਾਵਾਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਚਾਬੱਧ ਜਾਗਰੂਕਤਾ ਅਭਿਆਨ ਆਯੋਜਿਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ। ਇਨ੍ਹਾਂ ਪਹਿਲਕਦਮੀਆਂ ਵਿੱਚ ਪੋਸਟਰ ਬਣਾਉਣਾ ਅਤੇ ਕੁਇਜ਼ ਕੰਪੀਟੀਸ਼ਨ, ਨਾਲ ਹੀ ਅੱਗ ਦਾ ਪਤਾ ਲਗਾਉਣ ਅਤੇ ਦਮਨ ਕਰਨ ਵਾਲੇ ਉਪਕਰਣਾਂ ਅਤੇ ਪ੍ਰਣਾਲੀਆਂ ਦੀ ਸਰਵੋਤਮ ਵਰਤੋਂ ਬਾਰੇ ਵਿਵਹਾਰਕ ਪ੍ਰਦਰਸ਼ਨ ਸ਼ਾਮਲ ਹਨ, ਜਿਸ ਨਾਲ ਸਿਹਤ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦਰਮਿਆਨ ਸੁਰੱਖਿਆ ਜਾਗਰੂਕਤਾ ਦੇ ਸੱਭਿਆਚਾਰ ਨੂੰ ਹੁਲਾਰਾ ਮਿਲੇਗਾ।
ਮੰਤਰਾਲੇ ਨੇ ਸਾਰੇ ਹਿੱਸੇਦਾਰਾਂ ਨੂੰ ਹਫ਼ਤਾ ਭਰ ਚੱਲਣ ਵਾਲੇ ਇਸ ਆਯੋਜਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਨੂੰ ਜ਼ੁਬਾਨੀ ਅਤੇ ਉਤਸ਼ਾਹਪੂਰਨ ਅਪਣਾਉਣ ਦਾ ਸੱਦਾ ਦਿੱਤਾ ਹੈ, ਜਿਸ ਦਾ ਵਿਆਪਕ ਟੀਚਾ ਦੇਸ਼ ਭਰ ਵਿੱਚ ਮਰੀਜ਼ਾਂ ਦੇਖਭਾਲ ਕਰਨ ਵਾਲਿਆਂ ਅਤੇ ਸਿਹਤ ਕਰਮਚਾਰੀਆਂ ਲਈ ਇੱਕ ਸੁਰੱਖਿਅਤ, ਸਸ਼ਕਤ ਅਤੇ ਜਵਾਬਦੇਹ ਸਿਹਤ ਸੰਭਾਲ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ।
ਸਿਹਤ ਸਹੂਲਤਾਂ ਵਿੱਚ ਫਾਇਰ ਅਤੇ ਲਾਈਫ ਸੇਫਟੀ ਸਬੰਧੀ ਰਾਸ਼ਟਰੀ ਦਿਸ਼ਾ-ਨਿਰਦੇਸ਼ (2026) ਇਸ ਲਿੰਕ ਦੇ ਜ਼ਰੀਏ ਦੇਖੇ ਜਾ ਸਕਦੇ ਹਨ: https://www.mohfw-dohfw.gov.in/static/uploads/2026/05/62dc36c7ac9aeedefb0e 969de50686d1.pdf
*****
ਐੱਸਆਰ/ਏਕੇ
HFW- Union Health Ministry Launches Nationwide Fire Safety Week /4th May 2026/1
(Release ID: 2257931)
ਵਿਜ਼ੀਟਰ ਕਾਊਂਟਰ : 2