ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ‘ਮਿਸ਼ਨ ਦ੍ਰਿਸ਼ਟੀ’ ਦੇ ਸਫ਼ਲ ਨਿਰਮਾਣ ‘ਤੇ GalaxEye ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਹਾਰਦਿਕ ਵਧਾਈ ਦਿੱਤੀ
ਇਹ ਦੁਨੀਆ ਦਾ ਪਹਿਲਾ OptoSAR ਸੈਟੇਲਾਈਟ ਹੈ, ਜੋ ਔਪਟੀਕਲ ਕੈਮਰੇ ਅਤੇ ਹਰ ਮੌਸਮ ਵਿੱਚ ਕੰਮ ਕਰਨ ਵਾਲੇ ਰਡਾਰ ਨੂੰ ਇਕੱਠੇ ਹੀ ਪਲੈਟਫਾਰਮ ‘ਤੇ ਜੋੜਦਾ ਹੈ
ਭਾਰਤ ਦੇ ਸਭ ਤੋਂ ਵੱਡੇ ਨਿਜੀ ਤੌਰ ‘ਤੇ ਬਣਾਏ ਗਏ ਸੈਟੇਲਾਈਟ ਦਾ ਇਹ ਲਾਂਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਪੁਲਾੜ ਸ਼ਕਤੀ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ
ਇਸ ਨੇ ਗਲੋਬਲ ਪਟਲ ‘ਤੇ ਭਾਰਤੀ ਨੌਜਵਾਨਾਂ ਦੀ ਪ੍ਰਤਿਭਾ ਦੀ ਅਮਿੱਟ ਛਾਪ ਛੱਡੀ ਹੈ
ਸ਼੍ਰੀ ਅਮਿਤ ਸ਼ਾਹ ਜੀ ਨੇ GalaxEye ਦੀ ਪੂਰੀ ਟੀਮ ਨੂੰ ਭਵਿੱਖ ਦੇ ਸਾਰੇ ਅਭਿਆਨਾਂ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ
Posted On:
03 MAY 2026 8:15PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ‘ਮਿਸ਼ਨ ਦ੍ਰਿਸ਼ਟੀ’ ਦੇ ਸਫਲ ਨਿਰਮਾਣ ‘ਤੇ GalaxEye ਦੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ GalaxEye ਦੇ ਸਾਡੇ ਨੌਜਵਾਨ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ‘ਮਿਸ਼ਨ ਦ੍ਰਿਸ਼ਟੀ’ (Mission Drishti) ਦੇ ਸਫ਼ਲ ਨਿਰਮਾਣ ਲਈ ਹਾਰਦਿਕ ਵਧਾਈ। ਇਹ ਦੁਨੀਆ ਦਾ ਪਹਿਲਾ OptoSAR ਸੈਟੇਲਾਈਟ ਹੈ, ਜੋ ਔਪਟੀਕਲ ਕੈਮਰੇ ਅਤੇ ਹਰ ਮੌਸਮ ਵਿੱਚ ਕੰਮ ਕਰਨ ਵਾਲੇ ਰਡਾਰ ਨੂੰ ਇੱਕ ਹੀ ਪਲੈਟਫਾਰਮ ‘ਤੇ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਵੱਡੇ ਨਿਜੀ ਤੌਰ ‘ਤੇ ਬਣਾਏ ਗਏ ਸੈਟੇਲਾਈਟ ਦਾ ਇਹ ਲਾਂਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਪੁਲਾੜ ਸ਼ਕਤੀ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਨੇ ਗਲੋਬਲ ਪਟਲ ‘ਤੇ ਭਾਰਤੀ ਨੌਜਵਾਨਾਂ ਦੀ ਪ੍ਰਤਿਭਾ ਦੀ ਅਮਿੱਟ ਛਾਪ ਛੱਡੀ ਹੈ। ਸ਼੍ਰੀ ਅਮਿਤ ਸ਼ਾਹ ਜੀ ਨੇ GalaxEye ਦੀ ਪੂਰੀ ਟੀਮ ਨੂੰ ਭਵਿੱਖ ਲਈ ਸਾਰੇ ਅਭਿਆਨਾਂ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
************
ਆਰਕੇ/ਆਰਆਰ/ਪੀਐੱਸ /ਬਲਜੀਤ
(Release ID: 2257836)
ਵਿਜ਼ੀਟਰ ਕਾਊਂਟਰ : 2