ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੂੰ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਲਈ ਫੈਸਟੀਵਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ
Posted On:
01 MAY 2026 1:05PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਿੱਧ ਫਿਲਮ ਨਿਰਮਾਤਾ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੂੰ ਗੋਆ ਵਿਖੇ ਆਯੋਜਿਤ ਹੋਣ ਵਾਲੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੇ 57ਵੇਂ ਐਡੀਸ਼ਨ ਲਈ ਫੈਸਟੀਵਲ ਡਾਇਰੈਕਟਰ ਨਿਯੁਕਤ ਕੀਤਾ ਹੈ।
ਸ਼੍ਰੀ ਗੋਵਾਰਿਕਰ ਇੱਕ ਪ੍ਰਸਿੱਧ ਫਿਲਮ ਨਿਰਮਾਤਾ ਹਨ ਜਿਨ੍ਹਾਂ ਦਾ ਭਾਰਤੀ ਸਿਨੇਮਾ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਫੀ ਨਾਲ ਉਨ੍ਹਾਂ ਦਾ ਸਬੰਧ ਕਈ ਦਹਾਕਿਆਂ ਤੋ ਹੈ, ਜੋ ਕਿ ਸਿਨੇਮੈਟਿਕ ਆਰਟਸ ਅਤੇ ਅੰਤਰਰਾਸ਼ਟਰੀ ਫਿਲਮ ਸੱਭਿਆਚਾਰ ਦੇ ਵਿਕਾਸ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਨੂੰ ਦਰਸਾਉਂਦਾ ਹੈ।

ਆਪਣੀ ਨਿਯੁਕਤੀ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਸ਼੍ਰੀ ਗੋਵਾਰਿਕਰ ਨੇ ਕਿਹਾ, "ਭਾਰਤ ਵਿਖੇ ਆਯੋਜਿਤ ਹੋਣ ਵਾਲੇ ਵੱਕਾਰੀ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਫੈਸਟੀਵਲ ਡਾਇਰੈਕਟਰ ਵਜੋਂ ਸੇਵਾ ਕਰਨਾ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਫੈਸਟੀਵਲ ਦੇ ਵਿਕਾਸ ਦਾ ਗਵਾਹ ਬਣਨਾ ਮੇਰੇ ਲਈ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ। 1984 ਵਿੱਚ ਇਸ ਵਿੱਚ ਸ਼ਾਮਲ ਹੋਣ ਤੋਂ ਲੈ ਕੇ 2024 ਤੱਕ, ਜਦੋਂ ਮੈਂ ਅੰਤਰਰਾਸ਼ਟਰੀ ਸਿਨੇਮਾ ਲਈ ਜਿਊਰੀ ਪ੍ਰੈਜ਼ੀਡੈਂਟ ਵਜੋਂ ਕੰਮ ਕੀਤਾ, ਇਸ ਨਾਲ ਜੁੜੇ ਰਹਿਣਾ ਮੇਰੇ ਲਈ ਇੱਕ ਯਾਦਗਾਰ ਅਨੁਭਵ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ ਕਿ , “1952 ਤੋਂ ਲੈ ਕੇ ਹੁਣ ਤੱਕ ਅਣਗਿਣਤ ਫੈਸਟੀਵਲ ਟੀਮਾਂ ਦੁਆਰਾ ਦਹਾਕਿਆਂ ਤੋਂ ਬਣਾਈ ਗਈ, ਪੋਸ਼ਿਤ ਅਤੇ ਫੈਲਾਈ ਗਈ ਵਿਰਾਸਤ ਨੂੰ ਅੱਗੇ ਵਧਾਉਣਾ ਮੇਰੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ, ਇਸ ਦੇ ਨਾਲ ਹੀ ਜ਼ਿੰਮੇਵਾਰੀ ਦੀ ਇੱਕ ਨਵੀਂ ਭਾਵਨਾ ਵੀ ਹੁੰਦੀ ਹੈ। ਮੈਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਗੋਆ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਇੱਛੁਕ ਹਾਂ।”
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ, ਏਸ਼ੀਆ ਦੇ ਪ੍ਰਮੁੱਖ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਹੈ ਅਤੇ ਇਹ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵਿਸ਼ਵ ਸਿਨੇਮਾ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕਰਦਾ ਹੈ।
IFFI ਬਾਰੇ
1952 ਵਿੱਚ ਸਥਾਪਿਤ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਵਿੱਚ ਸਥਾਈ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਉੱਤਮ ਉਤਸਵ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਭਾਰਤ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਦੁਆਰਾ, ਗੋਆ ਸਰਕਾਰ ਦੇ ਮਨੋਰੰਜਨ ਸੰਗਠਨ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਕਰੌਸਰੋਡਸ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਇੱਥੇ, ਫਿਰ ਤੋਂ ਤਿਆਰ ਕੀਤੀਆਂ ਗਈਆਂ ਕਲਾਸਿਕ ਨਵੀਆਂ ਪ੍ਰਤਿਭਾਵਾਂ ਨਾਲ ਗੱਲਬਾਤ ਸਥਾਪਿਤ ਕਰਦੇ ਹਨ, ਅਤੇ ਦਿੱਗਜ ਫਿਲਮਕਾਰ ਨਿਡਰ ਨਵੀਂ ਸ਼ੁਰੂਆਤ ਕਰਨ ਵਾਲੇ ਕਲਾਕਾਰਾਂ ਨਾਲ ਮੰਚ ਸਾਂਝਾ ਕਰਦੇ ਹਨ।
IFFI ਦੀ ਵਿਲੱਖਣ ਊਰਜਾ ਦਾ ਸਰੋਤ ਇਸ ਦਾ ਗਤੀਸ਼ੀਲ ਮਿਸ਼ਰਣ ਹੈ। ਇਸ ਵਿੱਚ ਅੰਤਰਰਾਸ਼ਟਰੀ ਮੁਕਾਬਲੇ, ਕਿਉਰੇਟਿਡ ਕੰਟ੍ਰੀ ਫੋਕਸ, ਮਾਸਟਰ ਕਲਾਸਾਂ, ਸ਼ਰਧਾਂਜਲੀ ਸਮਾਰੋਹ, ਅਤੇ ਜੀਵੰਤ ਵੇਵਸ ਫਿਲਮ ਬਜ਼ਾਰ ਸ਼ਾਮਲ ਹਨ, ਜਿੱਥੇ ਵਿਚਾਰ, ਸਹਿਯੋਗ ਅਤੇ ਰਚਨਾਤਮਕ ਸਾਂਝੇਦਾਰੀਆਂ ਆਕਾਰ ਲੈਂਦੀਆਂ ਹਨ। ਨਵੰਬਰ 2026 ਵਿੱਚ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ ਹੋਣ ਵਾਲਾ IFFI ਦਾ 57ਵਾਂ ਐਡੀਸ਼ਨ, ਇੱਕ ਹੋਰ ਵੀ ਵਿਸ਼ਾਲ ਮੰਚ ਪ੍ਰਦਾਨ ਕਰੇਗਾ। ਇਹ ਭਾਸ਼ਾਵਾਂ, ਰੂਪਾਂ, ਤਕਨਾਲੋਜੀਆਂ ਅਤੇ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਦੇ ਇੱਕ ਸਮ੍ਰਿੱਧ ਸਪੈਕਟ੍ਰਮ ਨੂੰ ਇਕੱਠਾ ਕਰੇਗਾ।
****
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ/ਏਕੇ
(Release ID: 2257438)
ਵਿਜ਼ੀਟਰ ਕਾਊਂਟਰ : 4
Read this release in:
Tamil
,
Telugu
,
Kannada
,
Malayalam
,
Bengali
,
Odia
,
English
,
Urdu
,
Marathi
,
हिन्दी
,
Assamese
,
Gujarati