ਰੇਲ ਮੰਤਰਾਲਾ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਖਣੀ ਤਟਵਰਤੀ ਰੇਲਵੇ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਦੇ ਵੱਡੇ ਵਿਸਥਾਰ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਦੇ ਸਬੰਧ ਵਿੱਚ ਐਲਾਨ ਕੀਤਾ
ਮੰਤਰੀ ਨੇ ਐਲਾਨ ਕੀਤਾ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਰੇਲਵੇ ਨੈੱਟਵਰਕ ਦਾ 100 ਫ਼ੀਸਦੀ ਬਿਜਲੀਕਰਨ ਕਰ ਲਿਆ ਗਿਆ ਹੈ, ਜਿਸ ਨਾਲ ਇਹ ਰੇਲਵੇ ਦੇ ਆਧੁਨਿਕੀਕਰਨ ਵਾਲੇ ਮੋਹਰੀ ਖੇਤਰਾਂ ਵਿੱਚ ਸ਼ਾਮਲ ਹੋ ਗਿਆ ਹੈ
प्रविष्टि तिथि:
28 APR 2026 2:24PM by PIB Chandigarh
ਰੇਲ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਾਖਾਪਟਨਮ ਵਿੱਚ ਗੂਗਲ ਕਲਾਊਡ ਇੰਡੀਆ ਏਆਈ ਹੱਬ ਦੇ ਨੀਂਹ ਪੱਥਰ ਸਮਾਗਮ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੱਖਣੀ ਤਟਵਰਤੀ ਰੇਲਵੇ ਜ਼ੋਨ ਦੇ ਗਠਨ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜੋ 1 ਜੂਨ, 2026 ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਇਹ ਕਦਮ ਆਂਧਰਾ ਪ੍ਰਦੇਸ਼ ਵਿੱਚ ਰੇਲਵੇ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
PFFK.jpeg)
ਮੰਤਰੀ ਨੇ ਇਹ ਵੀ ਦੱਸਿਆ ਕਿ ਆਂਧਰਾ ਪ੍ਰਦੇਸ਼ ਨੂੰ ਰੇਲਵੇ ਲਈ ਰਿਕਾਰਡ 10,134 ਕਰੋੜ ਰੁਪਏ ਦਾ ਬਜਟ ਅਲਾਟ ਹੋਇਆ ਹੈ, ਜੋ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਲਈ ਸਾਂਝੇ ਤੌਰ ’ਤੇ ਪਿਛਲੇ ਸਾਲਾਂ ਵਿੱਚ ਅਲਾਟ ਕੀਤੇ ਗਏ 886 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਵਿੱਚ ਇਸ ਵੇਲੇ ਲਗਭਗ 1,06,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਬੰਦਰਗਾਹਾਂ, ਸੈਰ-ਸਪਾਟਾ ਸਥਾਨਾਂ ਅਤੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਦੇ ਨਾਲ ਸਾਰੇ ਸੂਬਿਆਂ ’ਚ ਸੰਪਰਕ ਵਧਾਉਣਾ ਹੈ।
ਮੰਤਰੀ ਨੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਂਧਰਾ ਪ੍ਰਦੇਸ਼ ਵਿੱਚ 74 ਰੇਲਵੇ ਸਟੇਸ਼ਨਾਂ ਦਾ ਪੁਨਰ ਨਿਰਮਾਣ ਅਤੇ ਮੁਕੰਮਲ ਰੂਪ ਵਿੱਚ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਦੇਸ਼ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ।
ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ:
● 832 ਫਲਾਈਓਵਰ ਅਤੇ ਅੰਡਰਪਾਸ ਦੇ ਨਿਰਮਾਣ ਪੂਰੇ ਹੋ ਚੁੱਕੇ ਹਨ।
● 299 ਫਲਾਈਓਵਰ ਅਤੇ ਅੰਡਰਪਾਸ ਨਿਰਮਾਣ ਅਧੀਨ ਹਨ।
● 1,759 ਕਿਲੋਮੀਟਰ ਰੇਲਵੇ ਪਟੜੀਆਂ ਵਿਛਾਉਣ ਦਾ ਕੰਮ ਪੂਰਾ ਹੋ ਗਿਆ ਹੈ।
● 3,300 ਕਿਲੋਮੀਟਰ ਪਟੜੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਮੰਤਰੀ ਨੇ ਐਲਾਨ ਕੀਤਾ ਕਿ ਆਂਧਰਾ ਪ੍ਰਦੇਸ਼ ਵਿੱਚ ਰੇਲਵੇ ਨੈੱਟਵਰਕ ਦਾ 100 ਫੀਸਦ ਬਿਜਲੀਕਰਨ ਕਰ ਲਿਆ ਗਿਆ ਹੈ, ਜਿਸ ਨਾਲ ਇਹ ਰੇਲਵੇ ਦੇ ਆਧੁਨਿਕੀਕਰਨ ਦੇ ਮਾਮਲੇ ਵਿੱਚ ਮੋਹਰੀ ਖੇਤਰਾਂ ਵਿੱਚੋਂ ਇੱਕ ਬਣ ਗਿਆ ਹੈ।
ਮੰਤਰੀ ਨੇ ਯਾਤਰੀ ਸੇਵਾਵਾਂ ਦੇ ਸਬੰਧ ਵਿੱਚ ਦੱਸਿਆ ਕਿ ਇਸ ਵੇਲੇ ਸੂਬੇ ਵਿੱਚ 16 ਵੰਦੇ ਭਾਰਤ ਰੇਲਗੱਡੀਆਂ ਅਤੇ 22 ਅੰਮ੍ਰਿਤ ਭਾਰਤ ਰੇਲਗੱਡੀਆਂ ਚੱਲ ਰਹੀਆਂ ਹਨ, ਜਿਸ ਨਾਲ ਯਾਤਰਾ ਸਮਰੱਥਾ ਅਤੇ ਸਹੂਲਤ ਵਿੱਚ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੇ ਪੂਰਬੀ ਤਟ ਰੇਲਵੇ ਕੌਰੀਡੋਰ ਨੂੰ ਚਾਰ-ਲਾਈਨਾਂ ਵਾਲੇ ਨੈੱਟਵਰਕ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਦੀ ਸਮਰੱਥਾ ਦੁੱਗਣੀ ਹੋਣ ਅਤੇ 500 ਨਵੀਆਂ ਰੇਲਗੱਡੀਆਂ ਦੇ ਸੰਚਾਲਨ ਦੇ ਯੋਗ ਬਣਾਉਣ ਦੀ ਉਮੀਦ ਹੈ।
ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੂਰਬੀ ਤਟ ਰੇਲਵੇ ਕੌਰੀਡੋਰ ਦੇ ਨਾਲ ਬੰਦਰਗਾਹਾਂ, ਸੈਲਾਨੀ ਕੇਂਦਰਾਂ ਅਤੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਲਈ ਮਾਲਗੱਡੀ ਅਤੇ ਕੰਟੇਨਰ ਰੇਲ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਲੌਜਿਸਟਿਕਸ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਨੇ ਭਵਿੱਖ ਵਿੱਚ ਹਾਈ-ਸਪੀਡ ਰੇਲ ਸੰਪਰਕ ਬਾਰੇ ਗੱਲ ਕਰਦਿਆਂ ਪ੍ਰਮੁੱਖ ਦੱਖਣੀ ਗਲਿਆਰਿਆਂ ਵਿੱਚ ਪ੍ਰਸਤਾਵਿਤ ਹਾਈ-ਸਪੀਡ ਸੰਪਰਕ ਅਤੇ ਯਾਤਰਾ ਦੇ ਸਮੇਂ ਬਾਰੇ ਵਿਸਥਾਰ ਨਾਲ ਦੱਸਿਆ:
● ਅਮਰਾਵਤੀ ਤੋਂ ਹੈਦਰਾਬਾਦ - ਲਗਭਗ 70 ਮਿੰਟ
● ਅਮਰਾਵਤੀ ਤੋਂ ਚੇਨੱਈ - ਲਗਭਗ 112 ਮਿੰਟ
● ਹੈਦਰਾਬਾਦ ਤੋਂ ਪੁਣੇ - ਲਗਭਗ 1 ਘੰਟਾ 55 ਮਿੰਟ
● ਪੁਣੇ ਤੋਂ ਮੁੰਬਈ - ਲਗਭਗ 48 ਮਿੰਟ
● ਚੇਨੱਈ ਤੋਂ ਬੰਗਲੁਰੂ - ਲਗਭਗ 73 ਮਿੰਟ
● ਹੈਦਰਾਬਾਦ ਤੋਂ ਬੰਗਲੁਰੂ - ਲਗਭਗ 2 ਘੰਟੇ 8 ਮਿੰਟ
ਉਨ੍ਹਾਂ ਨੇ ਇਸ ਨੈੱਟਵਰਕ ਨੂੰ "ਹਾਈ-ਸਪੀਡ ਡਾਇਮੰਡ" ਵਜੋਂ ਬਿਆਨ ਕੀਤਾ ਜੋ ਦੱਖਣੀ ਭਾਰਤ ਵਿੱਚ ਗਤੀਸ਼ੀਲਤਾ, ਆਰਥਿਕ ਏਕੀਕਰਨ ਅਤੇ ਖੇਤਰੀ ਵਿਕਾਸ ਵਿੱਚ ਮਹੱਤਵਪੂਰਨ ਢੰਗ ਨਾਲ ਵਾਧਾ ਕਰੇਗਾ।
ਮੰਤਰੀ ਨੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਆਂਧਰਾ ਪ੍ਰਦੇਸ਼ ਨੂੰ ਰੇਲਵੇ ਅਤੇ ਲੌਜਿਸਟਿਕਸ ਦੇ ਪ੍ਰਮੁੱਖ ਕੇਂਦਰ ਵਿੱਚ ਬਦਲਣ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਖੇਤਰੀ ਏਕੀਕਰਨ ਨੂੰ ਤੇਜ਼ ਕਰਨ ਦੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ।
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਸੰਤੁਲਿਤ ਵਿਕਾਸ ਅਤੇ ਲੋਕ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਵਿੱਚ ਐਨ.ਡੀ.ਏ. ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਲੋਕ ਭਲਾਈ ਦੇ ਮਾਮਲੇ ਵਿੱਚ ਦੱਖਣੀ ਰਾਜਾਂ ਨਾਲ ਪੂਰਾ ਇਨਸਾਫ਼ ਕਰੇਗੀ। ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਵਿਰੋਧੀ ਪਾਰਟੀਆਂ ਵਿਕਾਸ ਸਬੰਧੀ ਮੁੱਦਿਆਂ ਦਾ ਸਿਆਸੀਕਰਨ ਕਰ ਰਹੀਆਂ ਹਨ।"
******
(रिलीज़ आईडी: 2257026)
आगंतुक पटल : 45