ਭਾਰਤ ਚੋਣ ਕਮਿਸ਼ਨ
azadi ka amrit mahotsav

ਆਈਈਵੀਪੀ 2026: ਦੁਨੀਆ ਨੇ ਦੇਖੀ ਭਾਰਤੀ ਲੋਕਤੰਤਰ ਵਿੱਚ ਚੋਣਾਂ ਦੀ ਸ਼ਾਨ


ਵਿਸ਼ਾਲਤਾ ਤੋਂ ਲੈ ਕੇ ਰਿਕਾਰਡ ਭਾਗੀਦਾਰੀ ਤੱਕ: ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੂੰ ਪ੍ਰਭਾਵਿਤ ਕੀਤਾ

Posted On: 26 APR 2026 5:32PM by PIB Chandigarh
  1. ਭਾਰਤੀ ਚੋਣ ਕਮਿਸ਼ਨ ਦੇ ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰ ਪ੍ਰੋਗਰਾਮ (ਆਈਈਵੀਪੀ) 2026 ਦੇ ਹਿੱਸੇ ਵਜੋਂ, ਤਮਿਲ ਨਾਡੂ ਅਤੇ ਪੱਛਮੀ ਬੰਗਾਲ (ਪੜਾਅ-1) ਦੀਆਂ ਵਿਧਾਨ ਸਭਾ ਚੋਣਾਂ ਨੇ ਵਿਸ਼ਵਵਿਆਪੀ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਸ ਦੌਰਾਨ 16 ਦੇਸ਼ਾਂ ਦੇ 32 ਅੰਤਰਰਾਸ਼ਟਰੀ ਪ੍ਰਤੀਨਿਧੀਆਂ ਅਤੇ ‘ਇੰਟਰਨੈਸ਼ਨਲ ਆਈਡੀਈਏ’ ਦੇ ਮਾਹਿਰਾਂ ਨੇ ਭਾਰਤੀ ਚੋਣ ਪ੍ਰਕਿਰਿਆ ਦੀ ਵਿਸ਼ਾਲਤਾ, ਸਟੀਕਤਾ ਅਤੇ ਜੀਵੰਤਤਾ ਦਾ ਪ੍ਰਤੱਖ ਅਨੁਭਵ ਕੀਤਾ।
  2. ਇਸ ਅਨੁਭਵ ਨੂੰ “ਲੋਕਤੰਤਰ ਦਾ ਸੱਚਾ ਉਤਸਵ” ਦੱਸਦੇ ਹੋਏ, ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਵੋਟਰਾਂ ਦੀ ਰਿਕਾਰਡ ਭਾਗੀਦਾਰੀ, ਭਾਰਤੀ ਚੋਣ ਕਮਿਸ਼ਨ ਦੇ ਸੂਖਮ ਯੋਜਨਾਬੰਦੀ ਅਤੇ ਵੋਟਰਾਂ ਦੇ ਨਿਰਵਿਘਨ ਅਂਤੇ ਕੁਸ਼ਲ ਸੰਚਾਲਨ ਦੀ ਜਮ੍ਹ ਕੇ ਸ਼ਲਾਘਾ ਕੀਤੀ।

ਤਮਿਲ ਨਾਡੂ ਦੇ ਚੇਨੱਈ ਦੇ ਇੱਕ ਪੋਲਿੰਗ ਸਟੇਸ਼ਨ ‘ਤੇ ਚੋਣ ਪ੍ਰਕਿਰਿਆ ਦੇਖਣ ਤੋਂ ਬਾਅਦ, ਮੌਰੀਸ਼ਸ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀਮਤੀ ਸ਼ੀਲਾਬਾਈ ਬਾਪੂ ਨੇ ਕਿਹਾ: “ਭਾਰਤ ਪੂਰੀ ਦੁਨੀਆ ਨੂੰ ਇਹ ਅਨੁਭਵ, ਪ੍ਰਕਿਰਿਆ ਅਤੇ ਗਿਆਨ ਦੇ ਰਿਹਾ ਹੈ ਕਿ ਚੋਣਾਂ ਕਿਵੇਂ ਕਰਾਈਆਂ ਜਾਂਦੀਆਂ ਹਨ। ਇਹੀ ਅਸਲੀ ਲੋਕਤੰਤਰ ਹੈ- ਵੋਟ ਨੂੰ ਵੋਟਰਾਂ ਦੇ ਦੁਆਰ ਤੱਕ ਪਹੁੰਚਾਉਣਾ।’

  1. 22-23 ਅਪ੍ਰੈਲ ਨੂੰ ਆਪਣੀ ਦੋ-ਦਿਨਾਂ ਯਾਤਰਾ ਦੌਰਾਨ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੇ ਡਿਸਪੈਚ ਅਤੇ ਡਿਸਟ੍ਰੀਬਿਊਸ਼ਨ ਕੇਂਦਰਾਂ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਯੋਜਨਾਬੱਧ ਲੌਜਿਸਟਿਕਸ ਅਤੇ ਸਥਾਪਿਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਰਾਹੀਂ ਚੋਣ ਸਮੱਗਰੀ ਅਤੇ ਪੋਲਿੰਗ ਪਾਰਟੀਆਂ ਦੀ ਸੁਚਾਰੂ ਰਵਾਨਗੀ ਨੂੰ ਦੇਖਿਆ।

ਅੱਜ ਸਵੇਰੇ ਜਦੋਂ ਮੈਂ ਡਿਸਪੈਚ ਸੈਂਟਰ ‘ਤੇ ਸੀ, ਤਾਂ ਉੱਥੋਂ ਦੀ ਜੀਵੰਤਤਾ ਦੇਖ ਕੇ ਹੈਰਾਨ ਰਹਿ ਗਈ....ਮੈਂ ਦੇਖਿਆ ਕਿ ਕਿਵੇਂ ਪੋਲਿੰਗ ਅਫ਼ਸਰ ਈਵੀਐੱਮ ਦੇ ਤਿੰਨ ਹਿੱਸਿਆਂ –ਕੰਟਰੋਲ, ਯੂਨਿਟ (ਸੀਯੂ), ਬੈਲੇਟ ਯੂਨਿਟ (ਬੀਯੂ) ਅਤੇ ਵੀਵੀਪੀਏਟੀ (ਵੀਵੀਪੀਏਟੀ) ਨੂੰ ਪ੍ਰਾਪਤ ਕਰ ਰਹੇ ਸਨ। ਇਹ ਇੱਕ ਅਦਭੁਤ ਅਨੁਭਵ ਸੀ... ਸਭ ਕੁਝ ਬੇਹੱਦ ਪਾਰਦਰਸ਼ੀ ਅਤੇ ਸੁਚਾਰੂ ਸੀ।’ – ਸੁਸ਼੍ਰੀ ਮੇਲਿਸਾ ਐੱਨ ਐੱਮ. ਟੇਲਨ, ਫਿਲੀਪੀਨਜ਼ (ਸਿਲੀਗੁੜੀ, ਪੱਛਮੀ ਬੰਗਾਲ ਵਿੱਚ)।

  1. ਵਫ਼ਦ ਨੇ ਤਮਿਲ ਨਾਡੂ ਦੇ ਮੁੱਖ ਚੋਣ ਅਧਿਕਾਰੀ ਅਤੇ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਦਾਰਜੀਲਿੰਗ ਜ਼ਿਲ੍ਹੇ ਦੇ ਸੀਨੀਅਰ ਚੋਣ ਅਧਿਕਾਰੀਆਂ ਦੇ ਨਾਲ ਸੰਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਵੋਟ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਵਿਆਪਕ ਵਿਵਸਥਾਵਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਗਈ। ਸੰਵਾਦ ਦੌਰਾਨ, ਪ੍ਰਤੀਨਿਧੀਆਂ ਨੇ ਚੋਣ ਤਿਆਰੀਆਂ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਦਿਵਯਾਂਗਾਂ (ਪੀਡਬਲਿਊਡੀ) ਲਈ ਘਰ ਤੋਂ ਵੋਟਿੰਗ  ਦੀ ਸੁਵਿਧਾ ਇੱਕ ਅਦਭੁਤ ਪਹਿਲ ਦੱਸਿਆ।
  2. ਪ੍ਰਤੀਨਿਧੀਆਂ ਨੇ ਪੋਲਿੰਗ ਸਟੇਸ਼ਨਾਂ ਦੀ 100% ਵੈੱਬਕਾਸਟਿੰਗ ਦੀ ਨਿਗਰਾਨੀ ਲਈ ਸਥਾਪਿਤ ਮੀਡੀਆ/ਵੈੱਬਕਾਸਟਿੰਗ ਕੰਟਰੋਲ ਰੂਮਸ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇਨ੍ਹਾਂ ਆਧੁਨਿਕ ਕੇਂਦਰਾਂ ਨੂੰ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।
  3. ਵੋਟਿੰਗ ਵਾਲੇ ਦਿਨ ਸਵੇਰੇ ਪ੍ਰਤੀਨਿਧੀਆਂ ਨੇ ਮੌਕ ਪੋਲ ਦੀ ਪ੍ਰਕਿਰਿਆ ਦਾ ਅਵਲੋਕਨ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਚੇਨੱਈ (ਤਮਿਲ ਨਾਡੂ) ਅਤੇ ਸਿਲੀਗੁੜੀ ਅਤੇ ਕੁਰਸਿਓਂਗ (ਪੱਛਮੀ ਬੰਗਾਲ) ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰੇਕ ਅਸਲ ਵੋਟਿੰਗ ਪ੍ਰਕਿਰਿਆ ਨੂੰ ਦੇਖਿਆ।
  4. ਪ੍ਰਤੀਨਿਧੀਆਂ ਨੇ ਪੋਲਿੰਗ ਸਟੇਸ਼ਨਾਂ ‘ਤੇ ਸਮਾਵੇਸ਼ੀ, ਭਾਗੀਦਾਰੀ ਅਤੇ ਪਹੁੰਚਯੋਗ ਸੁਵਿਧਾਵਾਂ ਦੀ ਜਮ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰੈਂਪ, ਵ੍ਹੀਲਚੇਅਰ, ਵਲੰਟੀਅਰਾਂ ਅਤੇ ‘ਕ੍ਰੇਚ’ (ਸ਼ਿਸ਼ੂ ਦੇਖਭਾਲ) ਜਿਹੀਆਂ ਸੁਵਿਧਾਵਾਂ ਦੇ ਨਾਲ-ਨਾਲ ਸਿਰਫ਼ ਮਹਿਲਾਵਾਂ ਅਤੇ ਦਿਵਯਾਂਗਾਂ ਦੁਆਰਾ ਪ੍ਰਬੰਧਿਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਨੂੰ ਲੋਕਤੰਤਰ ਦੀ ਇੱਕ ਬਿਹਤਰੀਨ ਮਿਸਾਲ ਦੱਸਿਆ।

 “ਅਸੀਂ ਪੋਲਿੰਗ ਸਟੇਸ਼ਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ, ਜਿੱਥੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਸਾਰਾ ਪ੍ਰਬੰਧਨ ਬਹੁਤ ਸ਼ਲਾਘਾਯੋਗ ਅਤੇ ਉਤਕ੍ਰਿਸ਼ਟ ਹੈ।” ਸ਼੍ਰੀ ਯੱਗਿਆ ਪ੍ਰਸਾਦ ਭੱਟਾਰਾਈ, ਨੇਪਾਲ ਦੇ ਪ੍ਰਤੀਨਿਧੀ (ਸਿਲੀਗੁੜੀ) ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ)।

  1. ਤਮਿਲ ਨਾਡੂ ਵਿੱਚ, ਪ੍ਰਤੀਨਿਧੀਆਂ ਨੇ ਪੋਲਿੰਗ ਸਟੇਸ਼ਨਾਂ ‘ਤੇ ਉਪਲਬਧ ਭਰੋਸੇਯੋਗ ਬੁਨਿਆਦੀ ਸੁਵਿਧਾਵਾਂ ਦੀ ਵਿਵਸਥਾ ਅਤੇ ਚੇੱਨਈ ਵਿੱਚ ਸੁਚਾਰੂ ਅਤੇ ਕਲਰਡ-ਕੋਡਿਡ ਪੋਲਿੰਗ ਸਟੇਸ਼ਨਾਂ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ।

 “ਸਭ ਤੋਂ ਮਹੱਤਵਪੂਰਨ ਗੱਲ ਜੋ ਮੈਂ ਇੱਥੇ ਸਿਖੀ ਹੈ, ਉਹ ਹੈ ਯਕੀਨੀ ਘੱਟੋ-ਘੱਟ ਸੁਵਿਧਾਵਾਂ ਜੋ ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਆਪਣੇ ਵੋਟਰਾਂ ਨੂੰ ਉਪਲਬਧ ਕਰਵਾ ਰਹੇ ਹਨ... ਵਿਸ਼ੇਸ਼ ਤੌਰ ‘ਤੇ ਹੈਲਪ ਡੈਸਕ ਅਤੇ ਕਲਰ ਕੋਡਿੰਗ ਦੀ ਵਿਵਸਥਾ ਸ਼ਲਾਘਾਯੋਗ ਹੈ।” ਸ਼੍ਰੀ ਸ਼ੇਰਿੰਗ ਸਮਦਰੂਪ, ਭੂਟਾਨ ਦੇ ਪ੍ਰਤੀਨਿਧੀ (ਚੇਨੱਈ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ)।

ਪੱਛਮੀ ਬੰਗਾਲ ਵਿੱਚ, ਪ੍ਰਤੀਨਿਧੀਆਂ ਨੇ ਪੋਲਿੰਗ ਸਟੇਸ਼ਨਾਂ ‘ਤੇ ਉਪਲਬਧ ਸਿਹਤ ਜਾਂਚ ਸੇਵਾਵਾਂ ਦੀ ਸ਼ਲਾਘਾ ਕੀਤੀ। ਨਾਲ ਹੀ, ਉਨ੍ਹਾਂ ਨੇ ਭਾਰਤ ਚੋਣ ਕਮਿਸ਼ਨ ਦੀ ਨਵੀਨਤਮ ਪਹਿਲਕਦਮੀਆਂ, ਜਿਵੇਂ ਮੋਬਾਈਲ ਡਿਪੌਜ਼ਿਟ ਸੁਵਿਧਾ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਦਾ ਉਦੇਸ਼ ਵੋਟਰਾਂ ਦੀ ਸੁਵਿਧਾ ਅਤੇ ਉਨ੍ਹਾਂ ਦੇ ਵੋਟ ਅਨੁਭਵ ਨੂੰ ਬਿਹਤਰ ਬਣਾਉਣਾ ਹੈ।

 “ਮੈਂ ਮੋਬਾਈਲ ਹੋਲਡਰ ਪਾਕਿਟਸ ਦੀ ਵਿਵਸਥਾ ਦੇਖ ਕੇ ਪ੍ਰਭਾਵਿਤ ਹਾਂ। ਪੋਲਿੰਗ ਸਟੇਸ਼ਨਾਂ ਦੇ ਅੰਦਰ ਮੋਬਾਈਲ ਲੈ ਜਾਣ ਦੀ ਇਜ਼ਾਜਤ ਨਹੀਂ ਹੁੰਦੀ, ਲੇਕਿਨ ਤੁਸੀਂ ਉਨ੍ਹਾਂ ਨੂੰ ਇਨ੍ਹਾਂ ਪਾਕਿਟਸ ਵਿੱਚ ਜਮ੍ਹਾ ਕਰ ਸਕਦੇ ਹੋ ਅਤੇ ਬਾਅਦ ਵਿੱਚ ਵਾਪਸ ਲੈ ਸਕਦੇ ਹੋ। ਇਹ ਵੋਟ ਦੀ ਗੋਪਨੀਅਤਾ ਨੂੰ ਯਕੀਨੀ ਬਣਾਉਣ ਦਾ ਇੱਕ ਬਿਹਤਰੀਨ ਤਰੀਕਾ ਹੈ।

ਇੱਕ ਹੋਰ ਗੱਲ ਜੋ ਮੈਨੂੰ ਅਸਲ ਵਿੱਚ ਬਹੁਤ ਪਸੰਦ ਆਈ, ਉਹ ਹੈ ਬਜ਼ਰੁਗਾਂ ਅਤੇ ਦਿਵਯਾਂਗਜਨਾਂ ਲਈ ਬਣਾਈ ਗਈ ਆਰਾਮ ਕਰਨ ਦੀ ਥਾਂ, ਇਹ ਬਹੁਤ ਸ਼ਲਾਘਾਯੋਗ ਹੈ।” ਸੁਸ਼੍ਰੀ ਰੂਥ ਖਾਤੀਏਵੀ ਕੁਲੁੰਡੁ, ਕੇਨਿਆ (ਸਿਲੀਗੁੜੀ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ)।

ਸਿਲੀਗੁੜੀ

 

  • ਪੋਲਿੰਗ ਦੇ ਨਿਰਵਿਘਨ ਸੰਚਾਲਨ ਅਤੇ ਭਾਰੀ ਵੋਟਰਾਂ ਨੇ ਵਿਜ਼ਿਟਰ ਟੀਮਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ। ਪ੍ਰਤੀਨਿਧੀਆਂ ਨੇ ਚੋਣ ਪ੍ਰਬੰਧਨ ਦੇ ਇਸ ਵਿਸ਼ਾਲ ਪੱਧਰ ਅਤੇ ਸ਼ਾਨ ਨੂੰ ਪ੍ਰਤੱਖ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਭਾਰਤੀ ਚੋਣ ਕਮਿਸ਼ਨ ਦਾ ਆਭਾਰ ਵਿਅਕਤ ਕੀਤਾ। ਨਾਲ ਹੀ, ਉਨ੍ਹਾਂ ਨੇ ਪਾਰਦਰਸ਼ਿਤਾ, ਸਮਾਵੇਸ਼ੀ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਕਮਿਸ਼ਨ ਦੀ ਪ੍ਰਤੀਬੱਧਤਾ ਦੀ ਜਮ੍ਹ ਕੇ ਸ਼ਲਾਘਾ ਕੀਤੀ।
  • ਇਸ ਤੋਂ ਪਹਿਲਾਂ,8-9 ਅਪ੍ਰੈਲ ਨੂੰ 22 ਦੇਸ਼ਾਂ ਦੇ 38 ਪ੍ਰਤੀਨਿਧੀਆਂ ਨੇ ਅਸਾਮ, ਕੇਰਲ ਅਤੇ ਪੁਡੂਚੇਰੀ ਦਾ ਦੌਰਾ ਕੀਤਾ ਸੀ। ਇਸੇ ਤਰ੍ਹਾਂ ਆਈਈਵੀਪੀ 2026 ਦੇ ਹਿੱਸੇ ਵਜੋਂ ਹੁਣ ਤੱਕ ਕੁੱਲ 38 ਦੇਸ਼ਾਂ ਅਤੇ ਇੰਟਰਨੈਸ਼ਨਲ ਆਈਡੀਈਏ ਦੇ 70 ਪ੍ਰਤੀਨਿਧੀ ਚੋਣਾਂ ਵਾਲੇ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਅੱਜ ਜਦੋਂ ਪੂਰੀ ਦੁਨੀਆ ਭਾਰਤ ਤੋਂ ਸਿੱਖਣ ਲਈ ਟਕਟਕੀ ਲਗਾਏ ਬੈਠੀ ਹੈ, ਭਾਰਤ ਬੇਮਿਸਾਲ ਪੈਮਾਨੇ ਅਤੇ ਰਿਕਾਰਡ ਮਤਦਾਨ ਦੇ ਨਾਲ ਚੋਣ ਸੰਚਾਲਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ-ਜੋ ਅਸਲ ਵਿੱਚ ਲੋਕਤੰਤਰ ਦਾ ਸਭ  ਤੋਂ ਵੱਡਾ ਉਤਸਵ ਹੈ।
  • ਆਈਈਵੀਪੀ ਭਾਰਤੀ ਚੋਣ ਕਮਿਸ਼ਨ ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸ ਦਾ ਉਦੇਸ਼ ਵਿਸ਼ਵ ਦੀਆਂ ਵੱਖ-ਵੱਖ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਸਹਿਯੋਗ ਅਤੇ ਸੰਵਾਦ ਨੂੰ ਹੁਲਾਰਾ ਦੇਣਾ ਹੈ। ਇਹ ਪ੍ਰੋਗਰਾਮ ਪ੍ਰਤੀਨਿਧੀਆਂ ਨੂੰ ਭਾਰਤ ਦੇ ਚੋਣ ਢਾਂਚੇ,. ਸੰਸਥਾਗਤ ਵਿਧੀ ਅਤੇ ਸੰਚਾਲਨ ਵਾਸਤੂਕਲਾ ਦਾ ਇੱਕ ਵਿਆਪਕ ਵੇਰਵਾ ਪ੍ਰਦਾਨ ਕਰਦਾ ਹੈ, ਨਾਲ ਹੀ ਉਨ੍ਹਾਂ ਨੂੰ ਚੋਣ ਪ੍ਰਬੰਧਨ ਦੇ ਸਰਵੋਤਮ ਅਭਿਆਸਾਂ ਅਤੇ ਨਵੀਨਤਾਵਾਂ ਤੋਂ ਜਾਣੂ ਕਰਵਾਉਂਦਾ ਹੈ।

ਨੋਟ: ਅਨੁਬੰਧ- ਆਈਈਵੀਪੀ 2026 ਦੇ ਤਹਿਤ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਅਨੁਭਵਾਂ/ਬਿਆਨਾਂ ਦੇ ਯੂਟਿਊਬ ਲਿੰਕ।

**********

 

ਪੀਕੇ/ਜੀਡੀਐੱਚ/ਆਰਪੀ/ਬਲਜੀਤ

ਅਨੁਬੰਧ

 

ਸੀਰੀਅਲ ਨੰਬਰ

ਦੇਸ਼ ਦਾ ਨਾਮ

ਪ੍ਰਤੀਕਿਰਿਆ/ਪ੍ਰਸ਼ੰਸਾ ਪੱਤਰ ਦਾ ਲਿੰਕ

1.

ਬੇਨਿਨ

https://youtube.com/shorts/onw850XuNKM?si=_76Nt7yD5QCC8pzk

 

https://youtube.com/shorts/qk7gYn9XE_E?si=WR9lUm2DIKLuQ22B

2.

ਭੂਟਾਨ

https://youtube.com/shorts/x29TxxFDvsM?si=OvfrqlbQZgQbwj6i

3.

ਘਾਨਾ

https://youtube.com/shorts/SHcr8Z89QXo?si=unZmzDZBRt-xBsvO

4.

ਇੰਡੋਨੇਸ਼ੀਆ

https://youtube.com/shorts/HYDAMt4SwkY?si=-hkUkSOnZA8fzVwu

https://youtube.com/shorts/u2oQyamZJRk?si=csA7HmiBDmWabzQ1

5.

ਮੌਰੀਸ਼ਸ

https://youtube.com/shorts/XUF8CBPShhk?si=gaCs9OBzNO14_MEq

 

https://youtube.com/shorts/EKgvqduK6dY?si=JSpA25qM8gzQbp28

6.

ਮੋਲਡੋਵਾ

https://youtube.com/shorts/HVOjFd8C2GQ?si=Mo9hwLO8FOnGDZvP

7.

ਨਾਮੀਬੀਆ

https://youtube.com/shorts/J8Eo0FZuHl0?si=V1b-ZRCdAgJCrzvX https://youtube.com/shorts/YIj_WeHhn-w?si=9kH98EqTXShgRzX4 https://www.youtube.com/shorts/QoAZJuDGiKs https://youtube.com/shorts/qjkCq3O_qtE?si=KzBTlTESbJUg9nvG https://youtube.com/shorts/hxlgI0lV29o?si=bUDhs-iiqUUEV9YF

https://youtube.com/shorts/gI4Q0JrVFq8?si=8-mU_66B55wiTZP0

8.

ਨੇਪਾਲ

https://youtube.com/shorts/9HuIRQg12gM?si=F5vYcrkzUZIuvW5T https://youtube.com/shorts/-jJyfRZeEY8?si=ZfaXZH52L1U1HFnJ

9.

ਪੇਰੂ

https://youtube.com/shorts/2HDgpUdN0yw?si=iO_1d6XE_EXnVgTi

10.

ਫਿਲੀਪੀਨਜ਼

https://youtube.com/shorts/UkiqkZbFYKY?si=n3UkinbcYwxbmcZ2

https://youtube.com/shorts/pdQ0IUhdDbA?si=T4KTwm3g6ELK6Bdn https://youtube.com/shorts/v-Zw84HSQSs?si=YoTaCKDqNzPtDafE

11.

ਸ੍ਰੀਲੰਕਾ

https://youtube.com/shorts/g13V4BH60eQ?si=0R9yCBBGQNwRAYm Z

********


(Release ID: 2256274) ਵਿਜ਼ੀਟਰ ਕਾਊਂਟਰ : 12