ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਡਰੱਗ ਦੀ ਮੰਗ ਵਿੱਚ ਕਮੀ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਡੀਡੀਆਰ) ਦੇ ਤਹਿਤ ਨਿਗਰਾਨੀ ਅਤੇ ਸੰਸਥਾਗਤ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) 2.0 ਐਪ ਦੀ ਸ਼ੁਰੂਆਤ ਕੀਤੀ ਗਈ

Posted On: 25 APR 2026 10:42AM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਨੇ 15 ਅਗਸਤ 2020 ਨੂੰ 272 ਚਿੰਨ੍ਹਿਤ ਸਭ ਤੋਂ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਸ਼ੁਰੂ ਕੀਤਾ ਸੀ ਅਤੇ ਹੁਣ ਇਸ ਨੂੰ 15 ਅਗਸਤ 2023 ਤੋਂ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ। ਨਸ਼ਾ ਮੁਕਤ ਭਾਰਤ ਅਭਿਆਨ ਦਾ ਉਦੇਸ਼ ਜਨਤਕ ਭਾਈਚਾਰੇ ਤੱਕ ਪਹੁੰਚਣਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਹੁਣ ਤੱਕ,  ਜ਼ਮੀਨੀ ਪੱਧਰ ‘ਤੇ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਰਾਹੀਂ, ਦੇਸ਼ ਭਰ ਵਿੱਚ ਵਿਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਪੱਧਰਾਂ 'ਤੇ ਆਯੋਜਿਤ 8.3 ਲੱਖ ਤੋਂ ਵੱਧ ਗਤੀਵਿਧੀਆਂ ਰਾਹੀਂ 26 ਕਰੋੜ ਤੋਂ ਵੱਧ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 9.5 ਕਰੋੜ ਤੋਂ ਵੱਧ ਨੌਜਵਾਨ, 6.47 ਕਰੋੜ ਤੋਂ ਵੱਧ ਮਹਿਲਾਵਾਂ ਅਤੇ 28,000 ਤੋਂ ਵੱਧ ਨਸ਼ਾ ਮੁਕਤੀ ਮਿੱਤ੍ਰ (ਪਹਿਲਾਂ ਮਾਸਟਰ ਵਲੰਟੀਅਰ ਵਜੋਂ ਜਾਣੇ ਜਾਂਦੇ ਸਨ) ਸ਼ਾਮਲ ਹਨ।

ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ (ਐੱਨਏਪੀਡੀਡੀਆਰ) ਦੀ ਨਿਗਰਾਨੀ ਅਤੇ ਲਾਗੂਕਰਨ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ 24 ਅਪ੍ਰੈਲ, 2026 ਨੂੰ ਚੰਡੀਗੜ੍ਹ ਵਿੱਚ ਚਿੰਤਨ ਸ਼ਿਵਿਰ ਦੇ ਉਦਘਾਟਨੀ ਸੈਸ਼ਨ ਵਿੱਚ  ਉੱਨਤ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) 2.0 ਐਪ ਲਾਂਚ ਕੀਤੀ। ਇਹ ਉੱਨਤ ਐਪਲੀਕੇਸ਼ਨ ਰਾਜਾਂ/ਜ਼ਿਲ੍ਹਿਆਂ ਅਤੇ ਹੋਰ ਹਿੱਸੇਦਾਰਾਂ ਲਈ ਇੱਕ ਕੇਂਦ੍ਰੀਕ੍ਰਿਤ ਡਿਜੀਟਲ ਤੌਰ ‘ਤੇ ਡਿਜ਼ਾਈਨ ਕੀਤੀ ਗਈ ਹੈ, ਜੋ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਸੰਸਥਾਗਤ ਪੱਧਰਾਂ 'ਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਅਸਲ-ਸਮੇਂ ਵਿੱਚ ਰਿਪੋਰਟਿੰਗ, ਨਿਗਰਾਨੀ ਅਤੇ ਤਾਲਮੇਲ ਨੂੰ ਪਹੁੰਚਯੋਗ ਬਣਾਏਗੀ। ਉੱਨਤ ਸੰਸਕਰਣ ਵਿੱਚ ਮੌਜੂਦਾ ਸਮਰੱਥਾਵਾਂ ਨੂੰ ਵਧਾਉਂਦੇ  ਹੋਏ ਪਾਰਦਰਸ਼ਿਤਾ, ਜਵਾਬਦੇਹੀ ਅਤੇ ਡੇਟਾ-ਅਧਾਰਿਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਆਂ ਸੁਵਿਧਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਐੱਨਐੱਮਬੀਏ ਐਪ ਵਰਤਮਾਨ ਵਿੱਚ ਅਧਿਕ੍ਰਿਤ ਉਪਭੋਗਤਾਵਾਂ ਲਈ ਉਪਲਬਧ ਹੈ। ਇਹ ਐਪ ਰਾਜਾਂ,ਜ਼ਿਲ੍ਹਿਆਂ, ਅਧਿਆਤਮਿਕ ਸੰਗਠਨਾਂ ਅਤੇ ਹੋਰ ਹਿਤਧਾਰਕਾਂ ਨੂੰ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਗਤੀਵਿਧੀਆਂ ਨੂੰ ਅਪਲੋਡ ਕਰਨ ਅਤੇ ਟ੍ਰੈਕ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਐਪ ਇੱਕ ਏਕੀਕ੍ਰਿਤ ਡੈਸ਼ਬੋਰਡ ਰਾਹੀਂ ਲਗਭਗ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਨਸ਼ਾ ਮਿੱਤ੍ਰਾ ਲਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਸਮੱਗਰੀ ਅਤੇ ਬੁਨਿਆਦੀ ਸੰਚਾਰ ਸਹਾਇਤਾ ਪ੍ਰਦਾਨ ਕਰਕੇ ਜਾਗਰੂਕਤਾ ਯਤਨਾਂ ਨੂੰ ਪਹੁੰਚਯੋਗ ਬਣਾਉਣ ਲਈ ਇੱਕ ਸੰਸਾਧਨ ਪਲੈਟਫਾਰਮ ਵਜੋਂ ਵੀ ਕੰਮ ਕਰਦਾ ਹੈ। ਐਪ ਵਿੱਚ ਮਾਸਟਰ ਵਲੰਟੀਅਰਾਂ (ਨਸ਼ਾ ਮੁਕਤੀ ਮਿੱਤ੍ਰਾ) ਨੂੰ ਜੋੜਨ ਅਤੇ ਉਨ੍ਹਾਂ ਦੇ ਪ੍ਰਬੰਧਨ ਲਈ ਇੱਕ ਸਰਲ ਪ੍ਰਣਾਲੀ ਸ਼ਾਮਲ ਹੈ। ਅਤੇ ਇਹ ਸੰਸਥਾਨਾਂ ਨੂੰ ਆਪਣੀ ਪਹੁੰਚ ਦੇ ਹਿੱਸੇ ਵਜੋਂ ਸਹੁੰ ਚੁੱਕਣ ਸਮਾਰੋਹ ਆਯੋਜਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਹ ਨਸ਼ਾ ਮੁਕਤ ਹੈਲਪਲਾਈਨ ਅਤੇ ਮਾਨਸ ਹੈਲਪਲਾਈਨ ਜਿਹੇ ਪ੍ਰਮੁੱਖ ਹੈਲਪਲਾਈਨ ਨੰਬਰਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ ਨਸ਼ਾ ਮੁਕਤੀ ਅਤੇ ਮਾਨਸਿਕ ਸਿਹਤ ਸਹਾਇਤਾ ਸੇਵਾਵਾਂ, ਨਾਲ ਹੀ ਬੁਨਿਆਦੀ ਤਕਨੀਕੀ ਸਹਾਇਤਾ ਸੰਪਰਕ ਸ਼ਾਮਲ ਹਨ।

ਐੱਨਐੱਮਬੀਏ 2.0 ਐਪ ਵਿੱਚ ਨਵੀਆਂ ਸੁਵਿਧਾਵਾਂ

ਮੌਜੂਦਾ ਸੁਵਿਧਾਵਾਂ ਤੋਂ ਇਲਾਵਾ, ਐੱਨਐੱਮਬੀਏ 2.0 ਐਪ ਨੂੰ ਮਜ਼ਬੂਤ ਕਰਨ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਹੁਣ ਨਾਗਰਿਕਾਂ ਲਈ ਈ-ਪ੍ਰਤੀਬੱਧਤਾ ਲੈਣਾ,ਆਈਈਸੀ ਸਮੱਗਰੀ ਤੱਕ ਪਹੁੰਚ, ਹੈਲਪਲਾਈਨ ਸਹਾਇਤਾ ਅਤੇ ਨਸ਼ਾ ਮੁਕਤੀ ਕੇਂਦਰ ਦੇ ਵੇਰਵਿਆਂ ਵਰਗੀਆਂ ਸੁਵਿਧਾਵਾਂ ਉਪਲਬਧ ਹਨ।

  • ਗ੍ਰਾਂਟ-ਇਨ-ਏਡ ਸੰਸਥਾਵਾਂ (ਜੀਆਈਏ) ਲਈ ਸਮਰਪਿਤ ਪਹੁੰਚ: ਜੀਆਈਏ ਨੂੰ ਹੁਣ ਭੂਮਿਕਾ ‘ਤੇ ਅਧਾਰਿਤ ਪਹੁੰਚ ਦੇ ਨਾਲ ਪਲੈਟਫਾਰਮ ‘ਤੇ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਨਸ਼ਾ ਮੁਕਤੀ ਕੇਂਦਰਾਂ 'ਤੇ ਗਤੀਵਿਧੀਆਂ ਦੀ ਅਸਲ-ਸਮੇਂ ਦੀ ਰਿਪੋਰਟਿੰਗ ਅਤੇ ਨਿਗਰਾਨੀ  ਸੰਭਵ ਹੋ ਸਕੇਗੀ।

  • ਜੀਆਈਏ ਸੰਸਥਾਨਾਂ ਲਈ ਗ੍ਰਾਂਟ ਦੀ ਅਸਲ ਸਮੇਂ ਦੀ ਸਥਿਤੀ: ਇਸ ਐਪ ਵਿੱਚ ਸਾਰੇ ਜੀਆਈਏ ਦੇ ਗ੍ਰਾਂਟ ਦੀ ਸਥਿਤੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜੀਆਈਏ ਲਈ ਉਪਲਬਧ ਹੈ ਇਸ ਤੋਂ ਵੱਧ ਪਾਰਦਰਸ਼ਿਤਾ, ਸੁਚਾਰੂ ਫੰਡ ਟ੍ਰੈਕਿੰਗ ਅਤੇ ਗ੍ਰਾਂਟ ਵਰਤੋਂ ਵਿੱਚ ਬਿਹਤਰ ਜਵਾਬਦੇਹੀ ਨੂੰ ਯਕੀਨੀ ਬਣਾਇਆ ਗਿਆ ਹੈ।

  • ‘ਨੇੜਲਾ ਨਸ਼ਾ ਮੁਕਤੀ ਕੇਂਦਰ’ ਸੁਵਿਧਾ: ਇਹ ਉਪਭੋਗਤਾਵਾਂ ਨੂੰ ਨੇੜਲੇ ਨਸ਼ਾ ਮੁਕਤੀ ਕੇਂਦਰ ਦੀ ਪਛਾਣ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਜਿਸ ਨਾਲ ਤੁਰੰਤ ਰੈਫਰਲ ਅਤੇ ਇਲਾਜ ਸੇਵਾਵਾਂ ਤੱਕ ਬਿਹਤਰ ਪਹੁੰਚ ਸੰਭਵ ਹੋ ਪਾਉਂਦੀ ਹੈ।

  • ਫੀਡਬੈਕ ਵਿਧੀ: ਜਨਤਾ ਨੂੰ ਨਿਰੰਤਰ ਸੁਧਾਰ ਲਈ ਫੀਡਬੈਕ ਸਾਂਝੇ ਕਰਨ ਵਿੱਚ ਯੋਗ ਬਣਾਉਂਦਾ ਹੈ।

ਐੱਨਐੱਮਬੀਏ 2.0 ਐਪ ਦੀ ਸ਼ੁਰੂਆਤ ਡਰੱਗਸ ਦੀ ਮੰਗ ਵਿੱਚ ਕਮੀ ਲਿਆਉਣ ਦੇ ਯਤਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਸੰਸਥਾਗਤ ਵਿਧੀ ਨੂੰ ਮਜ਼ਬੂਤ ਕਰਨ ਅਤੇ ਡਿਜੀਟਲ ਪਲੈਟਫਾਰਮਾਂ ਦਾ ਲਾਭ ਉਠਾਉਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

*****

ਸਿਰਾਜ/ਏਕੇ


(Release ID: 2255531) ਵਿਜ਼ੀਟਰ ਕਾਊਂਟਰ : 2