ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮਲਿਆਲਮ ਫਿਲਮ ਅਚੱਪਾਜ਼ ਦੇ ਐਲਬਮ ਦਾ ਕੋਚੀ ਵਿੱਚ ਪ੍ਰੀਮੀਅਰ ਹੋਇਆ, ਜੋ ਵਿਭਿੰਨਤਾਪੂਰਨ ਕਹਾਣੀ ਸੁਣਾਉਣ ਦੇ ਪ੍ਰਤੀ ਐੱਨਐੱਫਡੀਸੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ

Posted On: 22 APR 2026 2:44PM by PIB Chandigarh

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਨੇ 21 ਅਪ੍ਰੈਲ, 2026 ਨੂੰ ਕੋਚੀ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਆਪਣੀ ਨਵੀਨਤਮ ਮਲਿਆਲਮ ਫਿਲਮ “ਅਚੱਪਾਜ਼ ਐਲਬਮ” (ਗ੍ਰੈਮਪਾਜ਼ ਐਲਬਮ) ਦਾ ਪ੍ਰੀਮੀਅਰ ਆਯੋਜਿਤ ਕੀਤਾ। ਇਹ ਪ੍ਰੀਮੀਅਰ 24 ਅਪ੍ਰੈਲ, 2026 ਨੂੰ ਫਿਲਮ ਦੇਸ਼ ਵਿਆਪੀ ਰੂਪ ਨਾਲ ਰਿਲੀਜ਼ ਹੋਣ ਤੋਂ ਪਹਿਲਾਂ ਆਯੋਜਿਤ ਕੀਤਾ ਗਿਆ। ਇਸ ਪ੍ਰੀਮੀਅਰ ਵਿੱਚ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਅਤੇ ਜਨਰਲ ਮੈਨੇਜਰ (ਪ੍ਰੋਡਕਸ਼ਨ ਐਂਡ ਡਿਵੈਲਪਮੈਂਟ) ਸ਼੍ਰੀ ਤਰੁਣ ਤਾਰੇਜਾ ਨੇ ਫਿਲਮ ਉਦਯੋਗ ਦੇ ਦਿੱਗਜਾਂ ਅਤੇ ਮਸ਼ਹੂਰ ਸ਼ਖਸੀਅਤਾਂ ਦੇ ਨਾਲ ਸ਼ਾਮਲ ਹੋਏ।

ਇਸ ਮੌਕੇ ‘ਤੇ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਨੇ ਕਿਹਾ, ‘ਅਚੱਪਾ ਦਾ ਐਲਬਮ ਵਿਲੱਖਣ ਸਿਨੇਮਾਈ ਆਵਾਜ਼ਾਂ ਨੂੰ ਪੋਸ਼ਿਤ ਕਰਨ ਦੇ ਸਾਡੇ ਮਿਸ਼ਨ ਦਾ ਪ੍ਰਮਾਣ ਹੈ। ਕਲਪਨਾਤਮਕ ਸਮੇਂ-ਯਾਤਰਾ ਦੀ ਧਾਰਨਾ ਨੂੰ ਪੀੜ੍ਹੀਗਤ ਡੂੰਘੀਆਂ ਭਾਵਨਾਵਾਂ ਨਾਲ ਮਿਲ ਕੇ, ਇਹ ਫਿਲਮ ਹਰ ਉਮਰ ਵਰਗ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਐੱਨਐੱਫਡੀਸੀ ਇਸ ਤਰਾਂ ਦੇ ਸਾਰਥਕ ਸਿਨੇਮਾ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ, ਅਸੀਂ ਭਾਰਤ ਦੀਆਂ ਜੜ੍ਹਾਂ ਤੋਂ ਉਭਰਨ ਵਾਲੀਆਂ ਦਿਲਚਸਪ ਕਹਾਣੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ, ਜੋ ਸਾਡੇ ਵਿਭਿੰਨ ਸੱਭਿਆਚਾਰ ਦੀ ਸਮ੍ਰਿੱਧੀ ਨੂੰ ਵਿਸ਼ਵਵਿਆਪੀ ਪਲੈਟਫਾਰਮ ‘ਤੇ ਲਿਆਉਂਦੇ ਹਨ। ਦੀਪਤੀ ਪਿੱਲੇ ਸਿਵਾਨ ਨੇ ਇਸ ਦਰਦਨਾਕ ਕਹਾਣੀ ਨੂੰ ਸਿਲਵਰ ਸਕ੍ਰੀਨ ‘ਤੇ ਲਿਆਉਣ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹੋਏ ਸਾਨੂੰ ਮਾਣ ਹੈ।”

ਫਿਲਮ ਦੇ ਪ੍ਰੀਮੀਅਰ ਵਿੱਚ ਡਾਇਰੈਕਟਰ ਦੀਪਤੀ ਸਿਵਨ ਪਿੱਲੇ, ਲੇਖਕ ਸੰਜੀਵ ਸਿਵਨ ਅਤੇ ਮੁੱਖ ਕਲਾਕਾਰ ਪ੍ਰਿਯੰਕਾ ਨਾਇਰ, ਅੰਜਨਾ ਅੱਪੂਕੁਟਨ ਅਤੇ ਸੁਧਾਂਸ਼ੂ ਸੰਜੀਵ ਸਿਵਨ ਨੇ ਸ਼ਾਮਲ ਹੋ ਕੇ ਫਿਲਮ ਦੀ ਰਚਨਾਤਮਕ ਧਿਰ ਨੂੰ ਉਜਾਗਰ ਕੀਤਾ। ਇਸ ਦੌਰਾਨ ਫਿਲਮ ਦੇ ਬਾਲ ਕਲਾਕਾਰ ਸਮੇਤ ਹੋਰ ਕਲਾਕਾਰ ਅਤੇ ਕ੍ਰੂ ਮੈਂਬਰ ਵੀ ਮੌਜੂਦ ਸਨ।

ਪ੍ਰੋਗਰਾਮ ਵਿੱਚ ਡ੍ਰੀਮ ਬਿਗ ਫਿਲਮਸ ਦੇ ਵਿਤਰਕ ਸ਼੍ਰੀ ਸੁਜੀਤ ਨਾਇਰ ਵੀ ਫਿਲਮ ਦੀ ਰਸਮੀ ਸਕ੍ਰੀਨਿੰਗ ਲਈ ਟੀਮ ਦੇ ਨਾਲ ਮੌਜੂਦ ਰਹੇ। ਐੱਨਐੱਫਜੀਸੀ ਦੁਆਰਾ ਨਿਰਮਿਤ ਇਹ ਫਿਲਮ ਅਤੀਤ ਨੂੰ ਮੁੜ ਤੋਂ ਜੀਉਣ ਦੀ ਵਿਸ਼ਵਵਿਆਪੀ ਉਤਸੁਕਤਾ ਨੂੰ ਦਰਸਾਉਂਦੀ ਹੈ ਅਤੇ 24 ਅਪ੍ਰੈਲ, 2026 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਐੱਨਐੱਫਡੀਸੀ ਬਾਰੇ:

1975 ਵਿੱਚ ਸਥਾਪਿਤ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਟਸ਼ਨ ਲਿਮਿਟੇਡ (ਐੱਨਐੱਫਡੀਸੀ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਭਾਰਤੀ ਸਿਨੇਮਾ ਦੇ ਵਿਕਾਸ ਲਈ ਸਰਬਉੱਚ ਸੰਸਥਾ ਹੈ। ਇਹ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਫਿਲਮਾਂ ਦੇ ਨਿਰਮਾਣ, ਪ੍ਰਚਾਰ ਅਤੇ ਸੁਰੱਖਿਆ ਸਮੇਤ ਸੰਪੂਰਨ ਫਿਲਮ ਨਿਰਮਾਣ ਪ੍ਰਣਾਲੀ ਦਾ ਸਮਰਥਨ ਕਰਦਾ ਹੈ।

****

ਮਹੇਸ਼ ਕੁਮਾਰ/ਏਕੇ


(Release ID: 2254561) ਵਿਜ਼ੀਟਰ ਕਾਊਂਟਰ : 4