ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ ਦੇ ਮੌਕੇ ‘ਤੇ ਪੀੜ੍ਹਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਆਪਣੇ ਲੋਕਾਂ ਨੂੰ ਗੁਆਉਣ ਦਾ ਦੁਖ ਅਤੇ ਪੀੜ੍ਹਾ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਹੈ
ਅੱਤਵਾਦ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਸ ਦੇ ਵਿਰੁੱਧ ਸਾਨੂੰ ਇਕਜੁੱਟ ਹੋ ਕੇ ਲੜਨਾ ਅਤੇ ਉਸ ਨੂੰ ਹਰਾਉਣਾ ਹੋਵੇਗਾ
ਭਾਰਤ ਅੱਤਵਾਦ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਆਪਣੀ ਜ਼ੀਰੋ ਟੌਲਰੈਂਸ ਦੀ ਨੀਤੀ ਜਾਰੀ ਰੱਖੇਗਾ
Posted On:
22 APR 2026 10:05AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ ‘ਤੇ ਇਸ ਹਮਲੇ ਦੇ ਪੀੜ੍ਹਤਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਆਪਣੇ ਲੋਕਾਂ ਨੂੰ ਗੁਆਉਣ ਦਾ ਦੁਖ ਅਤੇ ਪੀੜ੍ਹਾ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਹੈ।
ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਦੇ ਦਿਨ ਅਸੀਂ ਪਿਛਲੇ ਵਰ੍ਹੇ ਪਹਿਲਗਾਮ ਦੇ ਭਿਆਨਕ ਅੱਤਵਾਦੀ ਹਮਲੇ ਵਿੱਚ ਗੁਆ ਚੁੱਕੇ ਮਾਸੂਮ ਲੋਕਾਂ ਨੂੰ ਸ਼ਰਧਾਪੂਰਵਕ ਯਾਦ ਕਰਦੇ ਹਾਂ। ਆਪਣੇ ਲੋਕਾਂ ਨੂੰ ਗੁਆਉਣ ਦਾ ਦੁਖ ਅਤੇ ਪੀੜ੍ਹਾ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਹੈ। ਅੱਤਵਾਦ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਜਿਸ ਦੇ ਵਿਰੁੱਧ ਸਾਨੂੰ ਇਕਜੁੱਟ ਹੋ ਕੇ ਲੜਨਾ ਅਤੇ ਉਸ ਨੂੰ ਹਰਾਉਣਾ ਹੋਵੇਗਾ। ਭਾਰਤ ਅੱਤਵਾਦ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਆਪਣੀ ਜ਼ੀਰੋ ਟੌਲਰੈਂਸ ਦੀ ਨੀਤੀ ਜਾਰੀ ਰੱਖੇਗਾ।”
****
ਆਰਕੇ/ਪੀਆਰ/ਪੀਐੱਸ/ਏਕੇ
(Release ID: 2254443)
ਵਿਜ਼ੀਟਰ ਕਾਊਂਟਰ : 3