ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਨਾਤਨ ਸੱਭਿਆਚਾਰ ਦੀ ਜੀਵਨ ਸ਼ਕਤੀ, ਪਰਮ ਪੂਜਯ ਜਗਦਗੁਰੂ ਆਦਿ ਸ਼ੰਕਰਾਚਾਰੀਆ ਜੀ ਦੀ ਜਯੰਤੀ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ


ਜਿਸ ਸਮੇਂ ਭਾਰਤ ਕਈ ਰੂੜ੍ਹੀਆਂ ਨਾਲ ਗ੍ਰਸਤ ਸੀ ਅਤੇ ਸਾਡੇ ਧਰਮ ਅਤੇ ਸੱਭਿਆਚਾਰ ਨੂੰ ਨਿਰੰਤਰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਤਦ ਉਨ੍ਹਾਂ ਨੇ ਸਮਾਜ ਨੂੰ ਸੱਚ ਦਾ ਦਰਸ਼ਨ ਕਰਵਾਉਣ ਲਈ ਅਦਵੈਤ ਵੇਦਾਂਤ ਦਾ ਮਾਰਗ ਪੱਧਰਾ ਕੀਤਾ

ਸਨਾਤਨ ਧਰਮ ਦੇ ਝੰਡੇ ਨੂੰ ਪੂਰੇ ਦੇਸ਼ ਵਿੱਚ ਮੁੜ ਲਹਿਰਾਉਣ, ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤ ਰਾਸ਼ਟਰ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਣ ਲਈ ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਚਾਰ ਦਿਸ਼ਾਵਾਂ ਵਿੱਚ ਚਾਰ ਮੱਠ ਸਥਾਪਿਤ ਕੀਤੇ

ਘੱਟ ਉਮਰ ਵਿੱਚ ਹੀ ਵੇਦਾਂ ਅਤੇ ਸ਼ਾਸਤਰਾਂ ਦੇ ਡੂੰਘੇ ਰੱਹਸਾਂ ਨੂੰ ਆਤਮਸਾਤ ਕਰਕੇ ਉਨ੍ਹਾਂ ਨੇ ਉਪਨਿਸ਼ਦਾਂ ‘ਤੇ ਅਜਿਹੀਆਂ ਸਰਲ ਅਤੇ ਸਪਸ਼ਟ ਟਿੱਪਣੀਆਂ ਲਿਖੀਆਂ, ਜਿਨ੍ਹਾਂ ਨੇ ਸਮਾਜ ਨੂੰ ਮੁੜ ਵੈਦਿਕ ਗਿਆਨ ਦੇ ਰਾਹ ‘ਤੇ ਅੱਗੇ ਵਧਾਇਆ

ਆਦਿ ਸ਼ੰਕਰਾਚਾਰੀਆ ਜੀ ਦੇ ਗਿਆਨ ਅਤੇ ਮਿਹਨਤ ਨਾਲ ਹੀ ਸਾਡਾ ਸੱਭਿਆਚਾਰ ਮੁੜ ਤੋਂ ਪ੍ਰਫੁੱਲਤ ਹੋਇਆ ਅਤੇ ਵਧਿਆ

Posted On: 21 APR 2026 4:56PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਨਾਤਨ ਸੱਭਿਆਚਾਰ ਦੀ ਜੀਵਨ ਸ਼ਕਤੀ, ਪਰਮ ਪੂਜਯ ਜਗਦਗੁਰੂ ਆਦਿ ਸ਼ੰਕਰਾਚਾਰੀਆ ਜੀ ਦੀ ਜਯੰਤੀ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

X  ‘ਤੇ ਜਾਰੀ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਨਾਤਨ ਸੱਭਿਆਚਾਰ ਦੀ ਜੀਵਨ ਸ਼ਕਤੀ, ਪਰਮ ਪੂਜਯ ਜਗਦਗੁਰੂ ਆਦਿ ਸ਼ੰਕਰਾਚਾਰੀਆ ਜੀ ਦੀ ਜਯੰਤੀ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਜਿਸ ਸਮੇਂ ਭਾਰਤ ਕਈ ਰੂੜੀਵਾਦੀ ਧਾਰਨਾਵਾਂ ਨਾਲ ਗ੍ਰਸਤ ਸੀ ਅਤੇ ਸਾਡੇ ਧਰਮ ਅਤੇ ਸੱਭਿਆਚਾਰ ਨੂੰ ਨਿਰੰਤਰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਤਦ ਉਨ੍ਹਾਂ ਨੇ ਸਮਾਜ ਨੂੰ ਸੱਚ ਦਾ ਦਰਸ਼ਨ ਕਰਵਾਉਣ ਲਈ ਅਦਵੈਤ ਵੇਦਾਂਤ ਦਾ ਮਾਰਗ ਪੱਧਰਾ ਕੀਤਾ। ਸਨਾਤਨ ਧਰਮ ਦੇ ਝੰਡੇ ਨੂੰ ਪੂਰੇ ਦੇਸ਼ ਵਿੱਚ ਮੁੜ ਬੁਲੰਦ ਕਰਨ, ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਰਾਸ਼ਟਰ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਣ ਲਈ ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਚਾਰਾਂ ਦਿਸ਼ਾਵਾਂ ਵਿੱਚ ਚਾਰ ਮੱਠ ਸਥਾਪਿਤ ਕੀਤੇ। ਘੱਟ ਉਮਰ ਵਿੱਚ ਹੀ ਵੇਦਾਂ ਅਤੇ ਸ਼ਾਸਤਰਾਂ ਦੇ ਡੂੰਘੇ ਰੱਹਸਾਂ ਨੂੰ ਆਤਮਸਾਤ ਕਰਕੇ ਉਨ੍ਹਾਂ ਨੇ ਉਪਨਿਸ਼ਦਾਂ ‘ਤੇ ਅਜਿਹੀਆਂ ਸਰਲ ਅਤੇ ਸਪਸ਼ਟ ਟਿੱਪਣੀਆਂ ਦੀ ਰਚਨਾ ਕੀਤੀ , ਜਿਨ੍ਹਾਂ ਨੇ ਸਮਾਜ ਨੂੰ ਮੁੜ ਵੈਦਿਕ ਗਿਆਨ ਦੇ ਰਾਹ ਦੇ ਅੱਗੇ ਵਧਾਇਆ। ਆਦਿ ਸ਼ੰਕਰਾਚਾਰੀਆ ਜੀ ਦੇ ਗਿਆਨ ਅਤੇ ਮਿਹਨਤ ਨਾਲ ਹੀ ਸਾਡਾ ਸੱਭਿਆਚਾਰ ਮੁੜ ਪ੍ਰਫੁੱਲਤ ਹੋਇਆ ਅਤੇ ਵਧਿਆ। ਆਦਿ ਸ਼ੰਕਰ ਨੂੰ ਕੋਟਿ-ਕੋਟਿ ਨਮਨ।”

 

*********

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2254413) ਵਿਜ਼ੀਟਰ ਕਾਊਂਟਰ : 2