ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ (BECIL) ਨੇ ਉੱਨਤ ਤਕਨਾਲੋਜੀਆਂ ਅਤੇ ਡਿਜੀਟਲ ਪਰਿਵਰਤਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (C-DAC) ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ
ਇਸ ਸਹਿਯੋਗ ਦਾ ਉਦੇਸ਼ ਆਰਟੀਫਿਸ਼ੀਅਲ ਇੰਟੈਲੀਜੈਂਸ, 5G, ਸਾਈਬਰ ਸੁਰੱਖਿਆ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਸਾਂਝੇ ਪ੍ਰੋਜੈਕਟਾਂ, ਤਕਨੀਕੀ ਹੱਲਾਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
Posted On:
18 APR 2026 1:00PM by PIB Chandigarh
ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ (BECIL) ਨੇ ਉੱਨਤ ਤਕਨਾਲੋਜੀਆਂ, ਡਿਜੀਟਲ ਪਰਿਵਰਤਨ ਅਤੇ ਸਮਰੱਥਾ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਕਰਨ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (C-DAC) ਨਾਲ ਇੱਕ ਸਮਝੌਤਾ ਪੱਤਰ (MoU) 'ਤੇ ਹਸਤਾਖਰ ਕੀਤੇ ਹਨ।
ਇਸ ਸਹਿਯੋਗ ਦਾ ਮੁੱਖ ਉਦੇਸ਼ ਉਭਰ ਰਹੀਆਂ ਤਕਨਾਲੋਜੀਆਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ (ML), ਇੰਟਰਨੈੱਟ ਆਫ਼ ਥਿੰਗਜ਼ (IoT), ਸਾਈਬਰ ਸੁਰੱਖਿਆ, 5G ਅਤੇ ਕਲਾਉਡ ਕੰਪਿਊਟਿੰਗ ਵਿੱਚ ਸੰਯੁਕਤ ਪ੍ਰੋਜੈਕਟ ਲਾਗੂਕਰਨ, ਸਲਾਹ ਅਤੇ ਤਕਨੀਕੀ ਸਹਾਇਤਾ ਅਤੇ ਸਮਾਧਾਨ ਵਿਕਾਸ ਕਰਨਾ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਅਨੁਕੂਲਿਤ ਸਮਧਾਨਾਂ ਦੇ ਵਿਕਾਸ ਨੂੰ ਸਮਰੱਥ ਬਣਾਏਗਾ ਅਤੇ ਨਵੀਨਤਾਕਾਰੀ ਸਮਾਧਾਨਾਂ ਦੇ ਤਕਨਾਲੋਜੀ ਟ੍ਰਾਂਸਫਰ ਅਤੇ ਵਪਾਰੀਕਰਣ ਨੂੰ ਸਰਲ ਬਣਾਇਆ ਜਾਵੇਗਾ। ਇਹ ਭਾਈਵਾਲੀ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਸਮਰੱਥਾ ਨਿਰਮਾਣ, ਕਾਰਜਬਲ ਅਪਸਕਿਲਿੰਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ 'ਤੇ ਵੀ ਜ਼ੋਰ ਦਿੰਦੀ ਹੈ।
ਇਸ ਸਮਝੌਤੇ 'ਤੇ ਕੈਪਟਨ (ਆਈ.ਐੱਨ.) ਸੌਰਵ ਚੌਹਾਨ (ਸੇਵਾਮੁਕਤ), ਡਾਇਰੈਕਟਰ (ਓ ਐਂਡ ਐੱਮ), ਬੀਈਸੀਆਈਐੱਲ(BECIL) ਅਤੇ ਸ਼੍ਰੀ ਨਿਰੰਜਨ ਵੈਸ਼ਣਵ, ਰਜਿਸਟਰਾਰ, ਸੀ-ਡੀਏਸੀ ਨੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ।

ਇਸ ਮੌਕੇ 'ਤੇ ਬੋਲਦੇ ਹੋਏ, BECIL ਦੇ ਸੀਐੱਮਡੀ, ਕਮੋਡੋਰ ਡੀਕੇ ਮੁਰਲੀ (ਸੇਵਾਮੁਕਤ) ਨੇ ਕਿਹਾ ਕਿ C-DAC ਨਾਲ ਇਹ ਸਹਿਯੋਗ BECIL ਦੀਆਂ ਉੱਨਤ ਤਕਨਾਲੋਜੀਆਂ ਅਤੇ ਡਿਜੀਟਲ ਪਰਿਵਰਤਨ ਵਿੱਚ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਂਝੇਦਾਰੀ ਦਾ ਉਦੇਸ਼ ਦੋਵਾਂ ਸੰਗਠਨਾਂ ਦੀਆਂ ਪੂਰਕ ਸ਼ਕਤੀਆਂ ਦਾ ਲਾਭ ਉਠਾਉਣਾ ਹੈ ਤਾਂ ਜੋ ਪ੍ਰਭਾਵਸ਼ਾਲੀ ਸਮਾਧਾਨ ਪ੍ਰਦਾਨ ਕੀਤੇ ਜਾ ਸਕਣ ਅਤੇ ਭਾਰਤ ਦੇ ਡਿਜੀਟਲ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।
ਇਸ ਸਾਂਝੇਦਾਰੀ ਤੋਂ ਨਵੀਨਤਾ ਨੂੰ ਅੱਗੇ ਵਧਾਉਣ, ਉੱਨਤ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਦੇ ਅਨੁਸਾਰ ਇੱਕ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਡਿਜੀਟਲ ਈਕੋਸਿਸਟਮ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ।
ਬੀਈਸੀਆਈਐੱਲ ਬਾਰੇ
ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ (BECIL) ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇੱਕ ਮਿੰਨੀ ਰਤਨ ਸ਼੍ਰੇਣੀ-I ਜਨਤਕ ਖੇਤਰ ਦਾ ਉੱਦਮ ਹੈ। 1995 ਵਿੱਚ ਸਥਾਪਿਤ, ਇਹ ਕੰਪਨੀ ਪ੍ਰਸਾਰਣ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਦੇ ਖੇਤਰਾਂ ਵਿੱਚ ਸਲਾਹ ਸੇਵਾਵਾਂ ਅਤੇ ਸੰਪੂਰਨ ਸਮਾਧਾਨ ਪ੍ਰਦਾਨ ਕਰਦੀ ਹੈ। BECIL ਨੇ ਈ-ਗਵਰਨੈਂਸ, ਸਮਾਰਟ ਸਿਟੀਜ਼, ਸਿਹਤ ਸੰਭਾਲ ਅਤੇ ਮਨੁੱਖੀ ਸਰੋਤ ਸੇਵਾਵਾਂ ਵਰਗੇ ਖੇਤਰਾਂ ਵਿੱਚ ਵੀ ਵਿਸਤਾਰ ਕੀਤਾ ਹੈ, ਜੋ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਸੰਗਠਨਾਂ ਦੀ ਸੇਵਾ ਕਰਦਾ ਹੈ।
ਸੀ-ਡੈਕ ਬਾਰੇ
ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ) ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਇੱਕ ਖੋਜ ਅਤੇ ਵਿਕਾਸ ਸੰਗਠਨ ਹੈ। ਇਹ ਐਡਵਾਂਸਡ ਕੰਪਿਊਟਿੰਗ, ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਸੌਫਟਵੇਅਰ ਤਕਨਾਲੋਜੀਆਂ ਵਰਗੇ ਖੇਤਰਾਂ ਵਿੱਚ ਕੰਮ ਕਰਦਾ ਹੈ। ਸੀ-ਡੀਏਸੀ ਤਕਨਾਲੋਜੀਆਂ, ਉਤਪਾਦਾਂ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਵਿਕਾਸ ਰਾਹੀਂ ਰਾਸ਼ਟਰੀ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ।
************
ਪੀਕੇ/ਕੇਸੀ/ਪੀਪੀ/ਆਰ/ਏਕੇ
(Release ID: 2253666)
ਵਿਜ਼ੀਟਰ ਕਾਊਂਟਰ : 13
Read this release in:
English
,
Manipuri
,
Gujarati
,
Urdu
,
हिन्दी
,
Marathi
,
Bengali
,
Bengali-TR
,
Assamese
,
Telugu
,
Kannada
,
Malayalam