ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਜੀ ਦੇ ਦੇਹਾਂਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ
ਆਸ਼ਾ ਤਾਈ ਨੇ ਨਾ ਸਿਰਫ਼ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਪ੍ਰਤਿਭਾ ਰਾਹੀਂ ਇੱਕ ਵੱਖਰੀ ਪਛਾਣ ਬਣਾਈ, ਸਗੋਂ ਆਪਣੇ ਸੁਰਾਂ ਨਾਲ ਭਾਰਤੀ ਸੰਗੀਤ ਨੂੰ ਵੀ ਹੋਰ ਵੱਧ ਸਮ੍ਰਿੱਧ ਕੀਤਾ
ਸੰਗੀਤ ਦੀ ਹਰ ਸ਼ੈਲੀ ਵਿੱਚ ਢੱਲ ਜਾਣ ਦੀ ਉਨ੍ਹਾਂ ਦੀ ਵਿਲੱਖਣ ਸਮਰੱਥਾ ਨੇ , ਉਨ੍ਹਾਂ ਨੂੰ ਸੁਣਨ ਵਾਲੇ ਹਰ ਵਿਅਕਤੀ ਦਾ ਦਿਲ ਜਿੱਤ ਲਿਆ
ਆਪਣੀ ਆਵਾਜ਼ ਨਾਲ ਕਰੋੜਾਂ ਦਿਲਾਂ ਨੂੰ ਛੂਹਣ ਵਾਲੀ ਆਸ਼ਾ ਜੀ ਨੇ ਹਿੰਦੀ, ਮਰਾਠੀ, ਬੰਗਲਾ, ਤਮਿਲ, ਗੁਜਰਾਤੀ ਸਮੇਤ ਕਈ ਭਾਸ਼ਾਵਾਂ ਦੇ ਨਾਲ-ਨਾਲ ਲੋਕ ਗੀਤਾਂ ਵਿੱਚ ਵੀ ਅਮਿੱਟ ਛਾਪ ਛੱਡੀ
ਆਸ਼ਾ ਤਾਈ ਦੀ ਆਵਾਜ਼ ਵਿੱਚ ਜਿੰਨੀ ਕੋਮਲਤਾ ਸੀ, ਉਨ੍ਹਾਂ ਦੇ ਵਿਵਹਾਰ ਵਿੱਚ ਵੀ ਓਨੀ ਹੀ ਸਾਦਗੀ ਅਤੇ ਨਿੱਘ ਸੀ
ਅੱਜ ਉਹ ਭਲੇ ਹੀ ਸਾਡੇ ਵਿੱਚ ਨਹੀਂ ਹਨ, ਪਰ ਆਪਣੀ ਆਵਾਜ਼ ਨਾਲ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ
ਈਸ਼ਵਰ ਆਸ਼ਾ ਜੀ ਨੂੰ ਆਪਣੇ ਸ਼੍ਰੀ ਚਰਣਾਂ ਵਿੱਚ ਸਥਾਨ ਦੇਵੇ, ਉਨ੍ਹਾਂ ਦੇ ਪਰਿਜਨਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ
Posted On:
12 APR 2026 2:43PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਜੀ ਦੇ ਦੇਹਾਂਤ ‘ਤੇ ਉਨ੍ਹਾਂ ਦੇ ਪਰਿਜਨਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ ਅੱਜ ਹਰ ਭਾਰਤੀ ਅਤੇ ਖਾਸ ਕਰਕੇ ਮੇਰੇ ਜਿਹੇ ਹਰ ਸੰਗੀਤ ਪ੍ਰੇਮੀ ਲਈ ਦੁਖਦਾਈ ਦਿਨ ਹੈ, ਜਦੋਂ ਸਾਡੇ ਸਾਰਿਆਂ ਦੀ ਪਿਆਰੀ ਆਸ਼ਾ ਭੋਸਲੇ ਜੀ ਸਾਡੇ ਵਿੱਚ ਨਹੀਂ ਰਹੇ। ਆਸ਼ਾ ਤਾਈ ਨੇ ਨਾ ਸਿਰਫ਼ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਪ੍ਰਤਿਭਾ ਨਾਲ ਇੱਕ ਵੱਖਰੀ ਪਛਾਣ ਬਣਾਈ, ਸਗੋਂ ਆਪਣੇ ਸੁਰਾਂ ਨਾਲ ਭਾਰਤੀ ਸੰਗੀਤ ਨੂੰ ਵੀ ਹੋਰ ਵੱਧ ਸਮ੍ਰਿੱਧ ਕੀਤਾ। ਹਰ ਤਰ੍ਹਾਂ ਦੇ ਸੰਗੀਤ ਵਿੱਚ ਢੱਲ ਜਾਣ ਦੀ ਉਨ੍ਹਾਂ ਦੀ ਵਿਲੱਖਣ ਪ੍ਰਤਿਭਾ ਹਰ ਵਿਅਕਤੀ ਦਾ ਦਿਲ ਜਿੱਤ ਲੈਂਦੀ ਸੀ। ਆਪਣੀ ਆਵਾਜ਼ ਨਾਲ ਕਰੋੜਾਂ ਦਿਲਾਂ ਨੂੰ ਛੂਹਣ ਵਾਲੀ ਆਸ਼ਾ ਜੀ ਨੇ ਹਿੰਦੀ, ਮਰਾਠੀ, ਬੰਗਲਾ, ਤਮਿਲ, ਗੁਜਰਾਤੀ ਸਮੇਤ ਕਈ ਭਾਸ਼ਾਵਾਂ ਦੇ ਨਾਲ-ਨਾਲ ਲੋਕ ਗੀਤਾਂ ਵਿੱਚ ਵੀ ਅਮਿੱਟ ਛਾਪ ਛੱਡੀ। ਆਸ਼ਾ ਤਾਈ ਦੀ ਆਵਾਜ਼ ਵਿੱਚ ਜਿੰਨੀ ਕੋਮਲਤਾ ਸੀ, ਉਨ੍ਹਾਂ ਦੇ ਵਿਵਹਾਰ ਵਿੱਚ ਵੀ ਓਨੀ ਹੀ ਸਾਦਗੀ ਅਤੇ ਨਿੱਘ ਸੀ। ਉਨ੍ਹਾਂ ਨਾਲ ਜਦੋਂ ਵੀ ਮੁਲਾਕਾਤ ਹੁੰਦੀ ਸੀ, ਸੰਗੀਤ ਅਤੇ ਕਲਾ ਜਿਹੇ ਕਈ ਵਿਸ਼ਿਆਂ ‘ਤੇ ਲੰਬੀਆਂ ਗੱਲਾਂ ਹੁੰਦੀਆਂ ਸਨ। ਅੱਜ ਉਹ ਭਲੇ ਹੀ ਸਾਡੇ ਵਿੱਚ ਨਹੀਂ ਹਨ, ਪਰ ਆਪਣੀ ਆਵਾਜ਼ ਨਾਲ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ। ਈਸ਼ਵਰ ਆਸ਼ਾ ਜੀ ਨੂੰ ਆਪਣੇ ਸ਼੍ਰੀ ਚਰਣਾਂ ਵਿੱਚ ਸਥਾਨ ਦੇਵੇ। ਉਨ੍ਹਾਂ ਦੇ ਪਰਿਜਨਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ”
************
ਆਰਕੇ/ਆਰਆਰ/ਪੀਐੱਸ
(Release ID: 2251505)
ਵਿਜ਼ੀਟਰ ਕਾਊਂਟਰ : 16