ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ ਅਰੁਣਾਚਲ ਪ੍ਰਦੇਸ਼ ਦੇ ਅੰਜੌ (Anjaw) ਜ਼ਿਲ੍ਹੇ ਵਿੱਚ 1200 ਮੈਗਾਵਾਟ ਦੀ ਸਮਰੱਥਾ ਵਾਲੇ ਕਲਾਈ-।। ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਲਈ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 14,105.83 ਕਰੋੜ ਰੁਪਏ ਹੈ

Posted On: 08 APR 2026 4:28PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕਲਾਈ-।। ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਲਈ 14,105.83 ਕਰੋੜ ਦੇ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦਾ ਨਿਰਮਾਣ ਅਰੁਣਾਚਲ ਪ੍ਰਦੇਸ਼ ਦੇ ਅੰਜੌ ਜ਼ਿਲ੍ਹੇ ਵਿੱਚ ਲੋਹਿਤ ਨਦੀ ‘ਤੇ ਕੀਤਾ ਜਾਵੇਗਾ, ਅਤੇ ਇਸ ਦੇ ਪੂਰਾ ਹੋਣ ਦੀ ਅਨੁਮਾਨਿਤ ਮਿਆਦ 78 ਮਹੀਨੇ ਹੈ।

ਉਮੀਦ ਹੈ ਕਿ 1200 ਮੈਗਾਵਾਟ (6 x 190 ਮੈਗਾਵਾਟ ਅਤੇ 1 x 60 ਮੈਗਾਵਾਟ) ਦੀ ਸਥਾਪਿਤ ਸਮਰੱਥਾ ਵਾਲੇ ਇਸ ਪ੍ਰੋਜੈਕਟ ਨਾਲ ਹਰ ਵਰ੍ਹੇ 4852.95 ਮਿਲੀਅਨ ਯੂਨਿਟ (ਐੱਮਯੂ) ਬਿਜਲੀ ਉਤਪਾਦਨ ਹੋਵੇਗਾ। ਲੋਹਿਤ ਬੇਸਿਨ ਦੇ ਪਹਿਲੇ ਹਾਈਡ੍ਰੋ ਪ੍ਰੋਜੈਕਟ ਦੇ ਰੂਪ ਵਿੱਚ, ਇਹ ਰਾਜ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਏਗੀ, ਬਿਜਲੀ ਦੀ ਵਧੇਰੇ ਮੰਗ ਵਾਲੇ ਸਮੇਂ ਵਿੱਚ ਪ੍ਰਬੰਧਨ ਵਿੱਚ ਸਹਾਇਤਾ ਕਰੇਗੀ ਅਤੇ ਰਾਸ਼ਟਰੀ ਗਰਿੱਡ ਦੇ ਸੰਤੁਲਨ ਵਿੱਚ ਯੋਗਦਾਨ ਦੇਵੇਗੀ।

ਇਸ ਪ੍ਰੋਜੈਕਟ ਨੂੰ ਟੀਐੱਚਡੀਸੀ ਇੰਡੀਆ ਲਿਮਿਟੇਡ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦਰਮਿਆਨ ਇੱਕ ਸੰਯੁਕਤ ਉੱਦਮ ਕੰਪਨੀ ਰਾਹੀਂ ਲਾਗੂ ਕੀਤਾ ਜਾਵੇਗਾ। ਸਰਕਾਰ ਇਸ ਪ੍ਰੋਜੈਕਟ ਲਈ ਰਾਜ ਦੀ ਇਕੁਵਿਟੀ ਹਿੱਸੇਦਾਰੀ ਲਈ 750 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਤੋਂ ਇਲਾਵਾ ਲਾਜ਼ਮੀ ਬੁਨਿਆਦੀ ਢਾਂਚੇ ਜਿਵੇਂ ਸੜਕਾਂ, ਪੁਲਾਂ ਅਤੇ ਟ੍ਰਾਂਸਮਿਸ਼ਨ ਲਾਈਨਾਂ ਦੇ ਨਿਰਮਾਣ ਲਈ 599.88 ਕਰੋੜ ਰੁਪਏ ਦੀ ਬਜਟ ਸਹਾਇਤਾ ਪ੍ਰਦਾਨ ਕਰੇਗੀ। 

 

ਰਾਜ ਨੂੰ 12% ਮੁਫ਼ਤ ਬਿਜਲੀ ਪ੍ਰਾਪਤ ਹੋਵੇਗੀ, ਨਾਲ ਹੀ 1% ਵਾਧੂ ਬਿਜਲੀ ਸਥਾਨਕ ਖੇਤਰ ਵਿਕਾਸ ਫੰਡ (LADF), ਲਈ ਨਿਰਧਾਰਿਤ ਕੀਤੀ ਜਾਵੇਗੀ, ਜਿਸ ਨਾਲ ਖੇਤਰ ਵਿੱਚ ਮਹੱਤਵਪੂਰਨ ਢਾਂਚਾਗਤ ਅਤੇ ਸਮਾਜਿਕ-ਆਰਥਿਕ ਲਾਭ ਯਕੀਨੀ ਹੋਣਗੇ।

ਅਰੁਣਾਚਲ ਪ੍ਰਦੇਸ਼ ਦੇ ਨਾਮਸਾਈ ਅਤੇ ਅੰਜੌ ਜ਼ਿਲ੍ਹੇ ਦੇ ਬੁਨਿਆਦੀ ਢਾਂਚੇ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਇਸ ਪ੍ਰੋਜੈਕਟ ਦੇ ਤਹਿਤ ਲਗਭਗ 29 ਕਿਲੋਮੀਟਰ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ, ਜੋ ਮੁੱਖ ਤੌਰ ‘ਤੇ ਸਥਾਨਕ ਵਰਤੋਂ ਲਈ ਉਪਲਬਧ ਰਹਿਣਗੇ। ਸਥਾਨਕ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮੁਆਵਜ਼ੇ, ਰੁਜ਼ਗਾਰ ਦੇ ਮੌਕੇ ਅਤੇ ਸੀਐੱਸਆਰ ਗਤੀਵਿਧੀਆਂ ਰਾਹੀਂ ਵੀ ਲਾਭ ਮਿਲੇਗਾ। 

 

***

ਐੱਮਜੇਪੀਐੱਸ/ਏਕੇ


(Release ID: 2250316) ਵਿਜ਼ੀਟਰ ਕਾਊਂਟਰ : 6