ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਅੰਤਰਰਾਸ਼ਟਰੀ ਚੋਣ ਵਿਜ਼ਟਰ ਪ੍ਰੋਗਰਾਮ-2026 ਦੀ ਸ਼ੁਰੂਆਤ ਕੀਤੀ
ਕਮਿਸ਼ਨ ਚੋਣਾਂ ਨੂੰ ਲੋਕਤੰਤਰ ਦੇ ਉਤਸਵ ਵਜੋਂ ਮਨਾਉਂਦਾ ਹੈ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ
Posted On:
07 APR 2026 7:54PM by PIB Chandigarh
ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਅਸਾਮ, ਕੇਰਲ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਵਿੱਚ ਆਉਣ ਵਾਲੀਆਂ ਆਮ ਚੋਣਾਂ ਲਈ ਅੰਤਰਰਾਸ਼ਟਰੀ ਚੋਣ ਵਿਜ਼ਟਰ ਪ੍ਰੋਗਰਾਮ (IEVP), 2026 ਦੀ ਸ਼ੁਰੂਆਤ ਕੀਤੀ।
-
ਮੁੱਖ ਚੋਣ ਕਮਿਸ਼ਨਰ (CEC) ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ. ਐੱਸ.ਐੱਸ. ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ ਮਿਲ ਕੇ ਅੱਜ ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (IIIDEM) ਵਿਖੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
-
ਸੀਈਸੀ ਸ਼੍ਰੀ ਗਿਆਨੇਸ਼ ਕੁਮਾਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਚੋਣ ਕਮਿਸ਼ਨ ਭਾਰਤ ਵਿੱਚ ਚੋਣਾਂ ਨੂੰ ਲੋਕਤੰਤਰ ਦੇ ਉਤਸਵ ਵਜੋਂ ਮਨਾਉਂਦਾ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਰਾਜਾਂ ਦੇ ਦੌਰਿਆਂ ਦਾ ਆਨੰਦ ਲੈਣ, ਸਿੱਖਣ, ਦੇਖਣ ਅਤੇ ਭਾਰਤ ਦੀ ਵਿਭਿੰਨਤਾ ਦਾ ਅਨੁਭਵ ਕਰਨ ਦਾ ਸਦਾ ਦਿੱਤਾ।
-
ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ, ਡੈਲੀਗੇਟ 8-9 ਅਪ੍ਰੈਲ 2026 ਨੂੰ ਅਸਾਮ, ਕੇਰਲ ਅਤੇ ਪੁਡੂਚੇਰੀ ਦਾ ਦੌਰਾ ਕਰਨਗੇ। ਦੂਜੇ ਪੜਾਅ ਵਿੱਚ, ਡੈਲੀਗੇਟ 20 ਅਪ੍ਰੈਲ, 2026 ਤੋਂ ਪੱਛਮ ਬੰਗਾਲ ਅਤੇ ਤਮਿਲ ਨਾਡੂ ਰਾਜਾਂ ਦਾ ਦੌਰਾ ਕਰਨਗੇ।
-
ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਦਿੱਲੀ ਸਥਿਤ 5 ਵਿਦੇਸ਼ੀ ਦੂਤਾਵਾਸਾਂ ਦੇ ਪ੍ਰਤੀਨਿਧੀਆਂ ਸਮੇਤ 23 ਦੇਸ਼ਾਂ ਦੇ 43 ਪ੍ਰਤੀਨਿਧੀ ਹਿੱਸਾ ਲੈਣਗੇ।
-
ਪ੍ਰਤੀਨਿਧੀਆਂ ਨੂੰ ਅੱਜ IIIDEM ਵਿੱਚ ਈਵੀਐੱਮ ਦਾ ਪ੍ਰਦਰਸ਼ਨ ਦਿਖਾਇਆ ਗਿਆ ਅਤੇ ਉਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਦਾ ਪ੍ਰਤੱਖ ਅਨੁਭਵ ਹਾਸਲ ਕਰਨ ਲਈ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVM) ਦੀ ਵਰਤੋਂ ਕਰਕੇ ਮੌਕ ਪੋਲ ਵਿੱਚ ਹਿੱਸਾ ਲਿਆ।
-
ਪ੍ਰਤੀਨਿਧੀਆਂ ਨੇ ਭਾਰਤ ਵਿੱਚ ਚੋਣ ਪ੍ਰਕਿਰਿਆ ਵਿੱਚ ਤਕਨੀਕੀ ਦਖਲਅੰਦਾਜ਼ੀ ਅਤੇ ਪ੍ਰਸ਼ਾਸਕੀ ਸੁਰੱਖਿਆ ਉਪਾਵਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਪ੍ਰਤੀਨਿਧੀਆਂ ਨੇ ਮਾਹਿਰਾਂ ਨਾਲ ਇੰਟਰਐਕਟਿਵ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਆਪਣੇ ਸ਼ੰਕਾ/ਸਵਾਲਾਂ ਨੂੰ ਸਪਸ਼ਟ ਕੀਤਾ।
-
ਵਫ਼ਦ 8 ਅਪ੍ਰੈਲ, 2026 ਨੂੰ ਅਸਾਮ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦਾ ਦੌਰਾ ਕਰੇਗਾ। ਉਹ ਵੰਡ ਕੇਂਦਰਾਂ, ਜ਼ਿਲ੍ਹਾ ਕੰਟਰੋਲ ਰੂਮਾਂ ਅਤੇ ਮੀਡੀਆ ਨਿਗਰਾਨੀ ਕੇਂਦਰਾਂ ਸਮੇਤ ਵੱਖ-ਵੱਖ ਸਹੂਲਤਾਂ ਦਾ ਦੌਰਾ ਕਰਨਗੇ। ਉਹ 9 ਅਪ੍ਰੈਲ, 2026 ਦੀ ਸਵੇਰ ਨੂੰ ਅਸਲ ਵੋਟਿੰਗ ਵੀ ਦੇਖਣਗੇ।
-
IEVP, ਭਾਰਤੀ ਚੋਣ ਕਮਿਸ਼ਨ (ECI) ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਹੋਰ ਦੇਸ਼ਾਂ ਦੇ ਚੋਣ ਪ੍ਰਬੰਧਨ ਸੰਸਥਾਵਾਂ (EMBs) ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਅਤੇ ਜੁਆੜ ਸਥਾਪਤ ਕਰਨਾ ਹੈ।
-
IEVP ਭਾਰਤ ਦੇ ਚੋਣਾਂ ਦੇ ਢਾਂਚੇ, ਸੰਸਥਾਗਤ ਵਿਧੀਆਂ ਅਤੇ ਸੰਚਾਲਨ ਢਾਂਚੇ ਦਾ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ, ਨਾਲ ਹੀ ਵਿਦੇਸ਼ੀ EMBs ਪ੍ਰਤੀਨਿਧੀਆਂ ਨੂੰ ਚੋਣ ਪ੍ਰਬੰਧਨ ਵਿੱਚ ਸਭ ਤੋਂ ਵਧੀਆ ਅਭਿਆਸਾਂ ਅਤੇ ਨਵੀਨਤਾਵਾਂ ਤੋਂ ਜਾਣੂ ਕਰਵਾਉਂਦਾ ਹੈ।
-
IEVP ਅੰਤਰਰਾਸ਼ਟਰੀ ਭਾਈਚਾਰੇ ਨੂੰ ਸਮਰੱਥ ਭਾਰਤ ਦੀ ਚੋਣ ਪ੍ਰਣਾਲੀ ਦੇ ਗੁਣਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣ ਸੰਚਾਲਨ ਲਈ ਅਪਣਾਈਆਂ ਗਈਆਂ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਦਾ ਹੈ।
*****
ਪੀਕੇ/ਜੀਡੀਐੱਚ/ਆਰਪੀ/ਬਲਜੀਤ ਸਿੰਘ
(Release ID: 2250127)
ਵਿਜ਼ੀਟਰ ਕਾਊਂਟਰ : 4