ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰਸਵਤ ਸਹਿਕਾਰੀ ਬੈਂਕ ਅਤੇ ਅਮੂਲ ਨੂੰ ਸਾਲ 2025-26 ਵਿੱਚ 1 ਲੱਖ ਕਰੋੜ ਦਾ ਸਲਾਨਾ ਟਰਨਓਵਰ ਪਾਰ ਕਰਨ ਲਈ ਵਧਾਈ ਦਿੱਤੀ
ਇਹ ਉਪਲਬਧੀ ਸਹਿਕਾਰੀ ਬੈਂਕਿੰਗ ਅਤੇ ਡੇਅਰੀ ਖੇਤਰ ਲਈ ਇਤਿਹਾਸਕ ਅਤੇ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਨੂੰ ਨਵੀਂ ਊਰਜਾ ਦੇਣ ਵਾਲੀ ਹੈ
प्रविष्टि तिथि:
07 APR 2026 12:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰਸਵਤ ਸਹਿਕਾਰੀ ਬੈਂਕ ਅਤੇ ਅਮੂਲ ਨੂੰ ਸਾਲ 2025-26 ਵਿੱਚ 1 ਲੱਖ ਕਰੋੜ ਦੇ ਸਲਾਨਾ ਟਰਨਓਵਰ ਦਾ ਅੰਕੜਾ ਪਾਰ ਕਰਨ ਲਈ ਵਧਾਈ ਦਿੱਤੀ।
ਐਕਸ ‘ਤੇ ਜਾਰੀ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਰਸਵਤ ਸਹਿਕਾਰੀ ਬੈਂਕ ਅਤੇ ਅਮੂਲ ਦੁਆਰਾ ਸਾਲ 2025-26 ਵਿੱਚ 1 ਲੱਖ ਕਰੋੜ ਰੁਪਏ ਦੇ ਸਲਾਨਾ ਟਰਨਓਵਰ ਦਾ ਅੰਕੜਾ ਪਾਰ ਕਰਨਾ, ਸਹਿਕਾਰਤਾ ਦੀ ਸ਼ਕਤੀ ਅਤੇ ਉਸ ਦੀਆਂ ਅਪਾਰ ਸੰਭਾਵਨਾਵਾਂ ਦਾ ਜੀਵੰਤ ਉਦਾਹਰਣ ਹੈ। ਇਹ ਉਪਲਬਧੀ ਨਾ ਸਿਰਫ ਸਹਿਕਾਰੀ ਬੈਂਕਿੰਗ ਅਤੇ ਡੇਅਰੀ ਖੇਤਰ ਲਈ ਇਤਿਹਾਸਕ ਹੈ, ਸਗੋਂ ਇਸ ਨਾਲ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਨੂੰ ਵੀ ਨਵੀਂ ਊਰਜਾ ਮਿਲਣ ਵਾਲੀ ਹੈ। ਇਸ ਮਾਣਮੱਤੇ ਵਾਲੀ ਉਪਲਬਧੀ ਲਈ ਅਮੂਲ ਅਤੇ ਸਾਰਸਵਤ ਸਹਿਕਾਰੀ ਬੈਂਕ ਨਾਲ ਜੁੜੇ ਸਾਰੇ ਕਰਮਯੋਗੀਆਂ ਨੂੰ ਹਾਰਦਿਕ ਵਧਾਈਆਂ।”
****
ਏਕੇ, ਅਹਿਮਦ ਖਾਨ
(रिलीज़ आईडी: 2249819)
आगंतुक पटल : 56