ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਮੁੰਬਈ ਵਿੱਚ ਯੂਨੀਵਰਸਲ ਪਾਰਸੀ ਰਜਿਸਟ੍ਰੇਸ਼ਨ ਅਭਿਆਨ ਵਿੱਚ ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ

Posted On: 04 APR 2026 1:39PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲੇ ਵੱਲੋਂ ਬੌਂਬੇ ਪਾਰਸੀ ਪੰਚਾਇਤ ਦੇ ਸਹਿਯੋਗ ਨਾਲ ਮੁੰਬਈ ਵਿੱਚ ਆਯੋਜਿਤ ਯੂਨੀਵਰਸਲ ਪਾਰਸੀ ਰਜਿਸਟ੍ਰੇਸ਼ਨ ਅਭਿਆਨ ਦੇ ਵਿਸ਼ੇਸ਼ ਸੁਵਿਧਾ ਕੈਂਪ ਵਿੱਚ ਅੱਜ ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ। ਕੈਂਪ ਦੇ ਦੌਰਾਨ ਜਿਓ ਪਾਰਸੀ ਪੋਰਟਲ ‘ਤੇ ਲਗਭਗ 300 ਨਵੇਂ ਰਜਿਸਟ੍ਰੇਸ਼ਨਜ਼ ਪੂਰੇ ਹੋਏ ਜੋ ਕਿ ਭਾਈਚਾਰੇ ਅੰਦਰ ਪਹੁੰਚ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।           

 

ਜਿਓ ਪਾਰਸੀ ਭਾਰਤ ਸਰਕਾਰ ਦੀ ਇੱਕ ਮੁੱਖ ਕੇਂਦਰੀ ਖੇਤਰ ਦੀ ਯੋਜਨਾ ਹੈ ਜਿਸ ਦਾ ਉਦੇਸ਼ ਪਾਰਸੀ ਭਾਈਚਾਰੇ ਦੀ ਘਟਦੀ ਸੰਖਿਆ ‘ਤੇ ਰੋਕ ਲਗਾਉਣਾ ਹੈ।

ਸਾਲ 2013-14 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਯੋਜਨਾਬੱਧ ਸਮਾਧਾਨਾਂ ਅਤੇ ਵਿਗਿਆਨਿਕ ਸਹਾਇਤਾ ਰਾਹੀਂ ਪਾਰਸੀ ਆਬਾਦੀ ਨੂੰ ਸਥਿਰ ਕਰਨਾ ਅਤੇ ਵਧਾਉਣਾ ਹੈ।

ਇਸ ਯੋਜਨਾ ਵਿੱਚ ਹੇਠ ਲਿਖੇ ਉਪਬੰਧ ਹਨ:

  • ਪ੍ਰਜਨਨ ਉਪਚਾਰ ਅਤੇ ਗਰਭਅਵਸਥਾ ਸਬੰਧੀ ਦੇਖਭਾਲ ਲਈ ਮੈਡੀਕਲ ਸਹਾਇਤਾ

  • ਭਾਈਚਾਰਕ ਸਿਹਤ ਸਹਾਇਤਾ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਨਿਰਭਰ ਬਜ਼ੁਰਗਾਂ ਦੀ ਦੇਖਭਾਲ ਲਈ ਵਿੱਤੀ ਸਹਾਇਤਾ

  • ਮਸ਼ਵਰੇ, ਜਾਗਰੂਕਤਾ ਅਭਿਆਨ ਅਤੇ ਆਉਟਰੀਚ ਪ੍ਰੋਗਰਾਮਾਂ ਜਿਹੀਆਂ ਉਚਿਤ ਪਹਿਲਕਦਮੀਆਂ   

 

ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸ਼ਯਾਮਾ ਪ੍ਰਸਾਦ ਰਾਏ, ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਪਾਰਸੀ ਭਾਈਚਾਰੇ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਪ੍ਰਤੀ ਨਿਰੰਤਰ ਵਚਨਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਯੋਗ ਲਾਭਪਾਤਰੀਆਂ ਨੂੰ ਅੱਗੇ ਆ ਕੇ ਯੋਜਨਾ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਰਜਿਸਟਰਡ ਮੈਂਬਰਾਂ ਨੂੰ ਇਸ ਦੇ ਲਾਗੂ ਕਰਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ ਦੀ ਤਾਕੀਦ ਕੀਤੀ।    

 

ਕੈਂਪ ਦਾ ਸਫਲ ਸੰਚਾਲਨ ਇਸ ਯੋਜਨਾ ਪ੍ਰਤੀ ਵਧ ਰਹੀ ਜਾਗਰੂਕਤਾ ਅਤੇ ਭਰੋਸੇ ਨੂੰ ਦਰਸਾਉਂਦਾ ਹੈ, ਅਤੇ ਪਾਰਸੀ ਭਾਈਚਾਰੇ ਦੇ ਅਮੀਰ ਸੱਭਿਆਚਾਰਕ ਅਤੇ ਜਨਸੰਖਿਆ ਸਬੰਧੀ ਵਿਰਾਸਤ ਨੂੰ ਸੰਭਾਲਣ ਲਈ ਸਰਕਾਰ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ। 

*****

ਏਕੇ/ਐੱਮਆਰ/ਏਕੇ

 


(Release ID: 2249755) ਵਿਜ਼ੀਟਰ ਕਾਊਂਟਰ : 2