ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ ਅਤੇ ਜ਼ਿਮਣੀ ਚੋਣਾਂ 2026: ਪ੍ਰੀ-ਪੋਲ (pre-poll) ਅਤੇ ਪੋਲ ਵਾਲੇ ਦਿਨ ਐੱਮਸੀਐੱਮਸੀ ਦੁਆਰਾ ਪ੍ਰਿੰਟ-ਇਸ਼ਤਿਹਾਰਾਂ ਦਾ ਪੂਰਵ-ਪ੍ਰਮਾਣੀਕਰਣ

Posted On: 06 APR 2026 3:02PM by PIB Chandigarh
  1. ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ 15 ਮਾਰਚ, 2026 ਨੂੰ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮ ਬੰਗਾਲ ਦੀਆਂ ਵਿਧਾਨ ਸਭਾਵਾਂ ਲਈ ਆਮ ਚੋਣਾਂ ਅਤੇ 6 ਰਾਜਾਂ ਵਿੱਚ ਜ਼ਿਮਣੀ ਚੋਣਾਂ ਦਾ ਪ੍ਰੋਗਰਾਮ ਐਲਾਨਿਆ ਕੀਤਾ ਹੈ।

  2. ਨਿਰਪੱਖ ਚੋਣ ਮਾਹੌਲ ਨੂੰ ਯਕੀਨੀ ਬਣਾਉਣ ਲਈ, ਕੋਈ ਵੀ ਰਾਜਨੀਤਕ ਪਾਰਟੀ, ਉਮੀਦਵਾਰ, ਸੰਗਠਨ ਜਾਂ ਵਿਅਕਤੀ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਕਰੇਗਾ, ਜਦੋਂ ਤੱਕ ਉਸ ਦੀ ਸਮੱਗਰੀ ਰਾਜ/ਜ਼ਿਲ੍ਹਾ ਪੱਧਰ ‘ਤੇ ਮੀਡੀਆ ਪ੍ਰਮਾਣੀਕਰਣ ਅਤੇ ਨਿਗਰਾਨੀ ਕਮੇਟੀ (ਐੱਮਸੀਐੱਮਸੀ) ਦੁਆਰਾ ਪੂਰਵ-ਪ੍ਰਮਾਣਿਤ ਨਾ ਹੋਵੇ।

  3. ਵਿਅਕਤੀ ਜਾਂ ਚੋਣਾਂ ਲੜਨ ਵਾਲੇ ਉਮੀਦਵਾਰ ਜ਼ਿਲ੍ਹਾ ਐੱਮਸੀਐੱਮਸੀ ਵਿੱਚ ਇਸ਼ਤਿਹਾਰਾਂ ਦੇ ਪ੍ਰਮਾਣੀਕਰਣ ਲਈ ਅਪਲਾਈ ਕਰ ਸਕਦੇ ਹਨ। ਕਿਸੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੈੱਡਕੁਆਰਟਰ ਵਾਲੀਆਂ ਸਾਰੀਆਂ ਰਜਿਸਟਰਡ ਰਾਜਨੀਤਕ ਪਾਰਟੀਆਂ ਰਾਜ ਪੱਧਰੀ ਐੱਮਸੀਐੱਮਸੀ ਵਿੱਚ ਅਜਿਹੇ ਇਸ਼ਤਿਹਾਰਾਂ ਦੇ ਪ੍ਰਮਾਣੀਕਰਣ ਲਈ ਅਪਲਾਈ ਕਰ ਸਕਦੇ ਹਨ।

  4. ਇਸ ਅਨੁਸਾਰ, ਵੋਟਾਂ ਵਾਲੇ ਦਿਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ਼ਤਿਹਾਰਾਂ ਦਾ ਪੂਰਵ-ਪ੍ਰਮਾਣੀਕਰਣ ਹੇਠਾਂ ਦਿੱਤੀ ਗਈ ਸੂਚੀ ਦੇ ਅਨੁਸਾਰ ਜ਼ਰੂਰੀ ਹੈ

 

ਆਮ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਪੋਲ ਦੀ ਮਿਤੀ

ਉਹ ਪ੍ਰਕਾਸ਼ਿਤ ਮਿਤੀਆਂ ਜਿਨ੍ਹਾਂ ਦੇ ਲਈ ਪ੍ਰਿੰਟ ਇਸ਼ਤਿਹਾਰਾਂ ਦਾ ਪੂਰਵ-ਪ੍ਰਮਾਣੀਕਰਣ ਲਾਜ਼ਮੀ ਹੈ

ਅਸਾਮ, ਕੇਰਲ ਅਤੇ ਪੁਡੂਚੇਰੀ

09.04.2026

08.04.2026 ਅਤੇ 09.04.2026

ਤਮਿਲ ਨਾਡੂ

23.04.2026

22.04.2026 ਅਤੇ 23.04.2026

ਪੱਛਮ ਬੰਗਾਲ

23.04.2026  (ਪੜਾਅ -I)

22.04.2026 ਅਤੇ 23.04.2026

29.04.2026 (ਪੜਾਅ -II)

28.04.2026 ਅਤੇ 29.04.2026

  1. ਪ੍ਰਿੰਟ ਮੀਡੀਆ ਵਿੱਚ ਰਾਜਨੀਤਕ ਇਸ਼ਤਿਹਾਰਾਂ ਲਈ ਪੂਰਵ-ਪ੍ਰਮਾਣੀਕਰਣ ਚਾਹੁੰਣ ਵਾਲੇ ਬਿਨੈਕਾਰਾਂ ਨੂੰ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਪ੍ਰਸਤਾਵਿਤ ਮਿਤੀ ਤੋਂ ਘੱਟ ਤੋਂ ਘੱਟ ਦੋ ਦਿਨ ਪਹਿਲਾਂ ਐੱਮਸੀਐੱਮਸੀ ਨੂੰ ਅਪਲਾਈ ਕਰਨਾ ਹੋਵੇਗਾ।

  2. ਸਮੇਂ ਸਿਰ ਪੂਰਵ-ਪ੍ਰਮਾਣੀਕਰਣ ਦੀ ਸੁਵਿਧਾ ਲਈ, ਰਾਜ/ਜ਼ਿਲ੍ਹਾ ਪੱਧਰ ‘ਤੇ ਐੱਮਸੀਐੱਮਸੀ ਨੂੰ ਅਜਿਹੇ ਇਸ਼ਤਿਹਾਰਾਂ ਦੀ ਜਾਂਚ ਅਤੇ ਪੂਰਵ-ਪ੍ਰਮਾਣੀਕਰਣ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਸਰਗਰਮ ਕੀਤਾ ਗਿਆ ਹੈ ਕਿ ਫੈਸਲੇ ਜਲਦੀ ਲਏ ਜਾਣ।

  3. ਐੱਮਸੀਐੱਮਸੀ ਮੀਡੀਆ ਵਿੱਚ ਭੁਗਤਾਨ ਕੀਤੀਆਂ ਗਈਆਂ ਖਬਰਾਂ ਦੇ ਸ਼ੱਕੀ ਮਾਮਲਿਆਂ ‘ਤੇ ਵੀ ਸਖ਼ਤ ਨਿਗਰਾਨੀ ਰੱਖੇਗੀ ਅਤੇ ਉੱਚਿਤ ਕਾਰਵਾਈ ਕਰੇਗੀ।

**********

ਪੀਕੇ/ਜੀਡੀਐੱਚ/ਆਰਪੀ


(Release ID: 2249394) ਵਿਜ਼ੀਟਰ ਕਾਊਂਟਰ : 15