ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਪੁਣਯਤਿਥੀ 'ਤੇ ਸ਼ਰਧਾਂਜਲੀ ਭੇਟ ਕੀਤੀ
ਛਤਰਪਤੀ ਸ਼ਿਵਾਜੀ ਮਹਾਰਾਜ ਭਾਰਤੀ ਸਵੈ-ਮਾਣ ਦੇ ਅਮਰ ਪ੍ਰਤੀਕ ਅਤੇ ਰਾਸ਼ਟਰੀ-ਗੌਰਵ ਦੇ ਰੱਖਿਅਕ ਹਨ
ਸਮੁੰਦਰਾਂ ਨੂੰ ਕੰਟਰੋਲ ਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ, ਉਨ੍ਹਾਂ ਦੁਆਰਾ ਬਣਾਈ ਗਈ ਇੱਕ ਸ਼ਕਤੀਸ਼ਾਲੀ ਜਲ ਸੈਨਾ ਉਨ੍ਹਾਂ ਦੀ ਬੇਮਿਸਾਲ ਰਣਨੀਤਕ ਸੂਝ-ਬੂਝ ਅਤੇ ਦੂਰਦਰਸ਼ੀ ਅਗਵਾਈ ਨੂੰ ਦਰਸਾਉਂਦੀ ਹੈ
Posted On:
03 APR 2026 10:15AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਪੁਣਯਤਿਥੀ 'ਤੇ ਸ਼ਰਧਾਂਜਲੀ ਭੇਟ ਕੀਤੀ।
ਐਕਸ 'ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਭਾਰਤੀ ਸਵੈਮਾਣ ਦੇ ਅਮਰ ਪ੍ਰਤੀਕ ਅਤੇ ਰਾਸ਼ਟਰੀ ਗੌਰਵ ਦੇ ਰੱਖਿਅਕ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਯਾਦ ਕਰਕੇ ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਉਨ੍ਹਾਂ ਨੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਲਈ ਲੋਕਾਂ ਨੂੰ ਇਕਜੁੱਟ ਕੀਤਾ ਅਤੇ ਹਿੰਦਵੀ ਸਵਰਾਜ ਦੀ ਸਥਾਪਨਾ ਕੀਤੀ। ਸਮੁੰਦਰਾਂ ਨੂੰ ਕੰਟਰੋਲ ਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ, ਉਨ੍ਹਾਂ ਦੁਆਰਾ ਬਣਾਈ ਗਈ ਇੱਕ ਸ਼ਕਤੀਸ਼ਾਲੀ ਜਲ ਸੈਨਾ ਉਨ੍ਹਾਂ ਦੀ ਵਿਲੱਖਣ ਰਣਨੀਤਕ ਸੂਝ-ਬੂਝ ਅਤੇ ਦੂਰਦਰਸ਼ੀ ਅਗਵਾਈ ਨੂੰ ਦਰਸਾਉਂਦਾ ਹੈ। ਇੱਕ ਸ਼ਾਸਕ ਕਿਵੇਂ ਇੱਕੋ ਸਮੇਂ ਆਪਣੇ ਸੱਭਿਆਚਾਰ ਅਤੇ ਆਪਣੀ ਭਾਸ਼ਾ ਦੀ ਰੱਖਿਆ ਕਰ ਸਕਦਾ ਹੈ ਅਤੇ ਲੋਕ ਭਲਾਈ ਦੇ ਆਦਰਸ਼ ਵੀ ਸਥਾਪਿਤ ਕਰ ਸਕਦਾ ਹੈ, ਉਨ੍ਹਾਂ ਦਾ ਜੀਵਨ ਇਸ ਗੱਲ ਦੀ ਇੱਕ ਉਦਾਹਰਣ ਹੈ। ਉਨ੍ਹਾਂ ਦਾ ਅਣਥੱਕ ਸੰਘਰਸ਼ ਅਤੇ ਜੀਵਨ ਗਾਥਾ ਅਨੰਤਕਾਲ ਤੱਕ ਦੇਸ਼ ਵਾਸੀਆਂ ਨੂੰ ਮਾਤਭੂਮੀ ਪ੍ਰਤੀ ਸਮਰਪਿਤ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ।"
*****
ਆਰਕੇ/ਪੀਆਰ/ਪੀਐੱਸ/ਐੱਸਸੀ/ ਏਕੇ
(Release ID: 2248946)
ਵਿਜ਼ੀਟਰ ਕਾਊਂਟਰ : 5