ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ (UIDAI) ਨੇ ਮੈਪਲਸ ਐਪ (Mappls App) ਵਿੱਚ ਆਥੋਰਾਈਜ਼ਡ ਆਧਾਰ ਕੇਂਦਰ ਪ੍ਰਦਰਸ਼ਿਤ ਕਰਨ ਲਈ ਮੈਪਮਾਈਇੰਡੀਆ ਨਾਲ ਸਾਂਝੇਦਾਰੀ ਕੀਤੀ
ਇਹ ਸੁਵਿਧਾ ਆਉਣ ਵਾਲੇ ਮਹੀਨਿਆਂ ਵਿੱਚ ਉਪਲਬਧ ਹੋਵੇਗੀ ਅਤੇ ਲੋਕਾਂ ਨੂੰ ਨੇੜਲੇ ਆਥੋਰਾਈਜ਼ਡ ਆਧਾਰ ਕੇਂਦਰ ਦਾ ਪਤਾ ਲਗਾਉਣ ਅਤੇ ਉਪਲਬਧ ਸੇਵਾਵਾਂ ਦੀ ਜਾਂਚ ਕਰਨ ਵਿੱਚ ਮਦਦ ਕਰੇਗੀ
Posted On:
02 APR 2026 1:16PM by PIB Chandigarh
ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਨੇ ਮੈਪਮਾਈਇੰਡੀਆ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਆਉਣ ਵਾਲੇ ਮਹੀਨਿਆਂ ਵਿੱਚ ਉਨ੍ਹਾਂ ਦੇ ਮੈਪਲਸ ਐਪ (Mappls App) ‘ਤੇ ਆਥੋਰਾਈਜ਼ਡ ਆਧਾਰ ਕੇਂਦਰਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇਗਾ। ਇਹ ਕਦਮ ਨਿਵਾਸੀਆਂ ਲਈ ਸੁਵਿਧਾ ਨੂੰ ਵਧਾਏਗਾ।
ਇਸ ਪਹਿਲ ਨਾਲ ਲੋਕਾਂ ਨੂੰ ਆਥੋਰਾਈਜ਼ਡ ਆਧਾਰ ਕੇਂਦਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਵਿੱਚ ਮਦਦ ਮਿਲਣ ਦੀ ਆਸ ਹੈ। ਨਾਲ ਹੀ, ਨਿਵਾਸੀਆਂ ਨੂੰ ਦਿੱਤੀ ਜਾਣ ਵਾਲੀਆਂ ਬਾਲਗ ਨਾਮਾਂਕਣ, ਬਾਲ ਨਾਮਾਂਕਣ ਜਾਂ ਸਿਰਫ ਪਤਾ ਅਤੇ ਮੋਬਾਈਲ ਨੰਬਰ ਅਪਡੇਟ ਕਰਨ ਵਰਗੀਆਂ ਸੇਵਾਵਾਂ ਦੀ ਪ੍ਰਕਿਰਤੀ ਦੇ ਅਧਾਰ ‘ਤੇ ਆਧਾਰ ਕੇਂਦਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।

ਇਸ ਸਹਿਯੋਗ ਦਾ ਉਦੇਸ਼ ਜਨਤਕ ਸਹੂਲਤ ਨੂੰ ਵਧਾਉਣਾ, ਗਲਤ ਸੂਚਨਾਵਾਂ ਤੋਂ ਬਚਣਾ ਅਤੇ ਇਹ ਯਕੀਨੀ ਕਰਨਾ ਹੈ ਕਿ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਤਿਆਧੁਨਿਕ ਆਧਾਰ ਸੇਵਾ ਕੇਂਦਰਾਂ (ਏਐੱਸਕੇ) ਅਤੇ ਹੋਰ ਆਧਾਰ ਕੇਂਦਰਾਂ ਤੱਕ ਨਿਰਵਿਘਨ ਪਹੁੰਚ ਪ੍ਰਾਪਤ ਹੋਵੇ। ਇਸ ਸਮਝੌਤੇ ‘ਤੇ 1 ਅਪ੍ਰੈਲ 2026 ਨੂੰ ਹਸਤਾਖਰ ਕੀਤੇ ਗਏ।
ਯੂਆਈਡੀਏਆਈ ਦੇ ਸੀਈਓ ਸ਼੍ਰੀ ਭੁਵਨੇਸ਼ ਕੁਮਾਰ ਨੇ ਕਿਹਾ “ਯੂਆਈਡੀਏਆਈ ਦੀਆਂ ਸੇਵਾਵਾਂ ਦਰਮਿਆਨ ਹਮੇਸ਼ਾ ਨਿਵਾਸੀ ਰਹੇ ਹਨ। ਇਸ ਤਰ੍ਹਾਂ ਦੇ ਸਹਿਯੋਗ ਨਾਲ ਪੂਰੇ ਭਾਰਤ ਵਿੱਚ ਵੈਰੀਫਿਕੇਸ਼ਨ ਆਧਾਰ ਕੇਂਦਰਾਂ ਦੀ ਡਿਜੀਟਲ ਮੈਪਿੰਗ ਸੰਭਵ ਹੋ ਸਕੇਗੀ ਅਤੇ ਲੋਕਾਂ ਨੂੰ ਆਥੋਰਾਈਜ਼ਡ ਆਧਾਰ ਕੇਂਦਰ ਅਸਾਨੀ ਨਾਲ ਲੱਭਣ ਵਿੱਚ ਮਦਦ ਮਿਲੇਗੀ।”
ਅਗਲੇ ਕੁਝ ਮਹੀਨਿਆਂ ਵਿੱਚ ਇਸ ਦੇ ਲਾਗੂ ਹੋਣ ਤੋਂ ਬਾਅਦ, ਇਹ ਯਕੀਨੀ ਹੋਵੇਗਾ ਕਿ ਜਦੋਂ ਉਪਯੋਗਕਰਤਾ ਮੈਪਲਸ ਐਪ ‘ਤੇ ਲੱਭੋ, ਤਾਂ ਉਨ੍ਹਾਂ ਨੂੰ ਆਥੋਰਾਈਜ਼ਡ ਆਧਾਰ ਕੇਂਦਰਾਂ ਵੱਲੋਂ ਨਿਰਦੇਸ਼ਿਤ ਕੀਤਾ ਜਾਵੇ। ਮੈਪਮਾਈਇੰਡੀਆ, ਯੂਆਈਡੀਏਆਈ ਦੁਆਰਾ ਪ੍ਰਦਾਨ ਕੀਤੀ ਗਈ ਆਧਾਰ ਕੇਂਦਰ ਜਾਣਕਾਰੀ ਨੂੰ ਮੈਪਲਸ ਪਲੈਟਫਾਰਮ ਵਿੱਚ ਏਕੀਕ੍ਰਿਤ ਕਰੇਗਾ ਅਤੇ ਆਧਾਰ ਕੇਂਦਰਾਂ ਦੀ ਸਟੀਕ ਪ੍ਰਤੀਨਿਧਤਾ, ਡਿਜੀਟਲ ਮੈਪਿੰਗ ਅਤੇ ਵੱਖ-ਵੱਖ ਸੂਚੀ ਯਕੀਨੀ ਹੋਵੇਗੀ।
ਮੈਪਮਾਈਇੰਡੀਆ ਦੇ ਸਹਿ-ਸੰਸਥਾਪਕ ਅਤੇ ਸੀਐੱਮਡੀ ਰਾਕੇਸ਼ ਵਰਮਾ ਨੇ ਕਿਹਾ, “ਯੂਆਈਡੀਏਆਈ ਦੀ ਸੇਵਾ ਕਰਨਾ ਅਤੇ ਮੈਪਲਸ ਐਪ ਰਾਹੀਂ ਲੋਕਾਂ ਨੂੰ ਆਧਾਰ ਕੇਂਦਰਾਂ ਤੱਕ ਅਸਾਨ ਪਹੁੰਚ ਪ੍ਰਦਾਨ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ।”
****
ਐੱਮਐੱਸਜ਼ੈੱਡ/ਬਲਜੀਤ ਸਿੰਘ
(Release ID: 2248450)
ਵਿਜ਼ੀਟਰ ਕਾਊਂਟਰ : 13