ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਗਾਂਧੀਨਗਰ ਦੇ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ ਦੇ ਉਦਘਾਟਨ ਦੌਰਾਨ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
31 MAR 2026 4:48PM by PIB Chandigarh
ਭਗਵਾਨ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਜੈਨ ਵਿਰਾਸਤ ਸਮਰਾਟ ਸੰਪ੍ਰਤੀ ਅਜਾਇਬ ਘਰ ਦੇ ਉਦਘਾਟਨ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਕੋਬਾ ਤੀਰਥ ਅਧਿਆਤਮਿਕ ਸ਼ਾਂਤੀ ਨਾਲ ਭਰਪੂਰ ਹੈ, ਇੱਕ ਅਜਿਹੀ ਜਗ੍ਹਾ ਜਿੱਥੇ ਅਣਗਿਣਤ ਜੈਨ ਭਿਕਸ਼ੂਆਂ ਅਤੇ ਸੰਤਾਂ ਦੀ ਤਪੱਸਿਆ ਨੂੰ ਪ੍ਰਗਟਾਵਾ ਮਿਲਿਆ ਅਤੇ ਜਿੱਥੇ ਸਿਰਜਣਾ ਅਤੇ ਸੇਵਾ ਕੁਦਰਤੀ ਤੌਰ 'ਤੇ ਪ੍ਰਫੁੱਲਤ ਹੁੰਦੀ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
ਸੱਤਾ ਨੂੰ ਸੇਵਾ ਅਤੇ ਸਾਧਨਾ ਮੰਨ ਕੇ ਕਾਰਜ ਕਰਨ ਦੀ ਜੋ ਪ੍ਰਰੇਣਾ ਸਾਨੂੰ ਆਪਣੇ ਇਤਿਹਾਸ ਤੋਂ ਮਿਲਦੀ ਹੈ, ਉਸੇ ਅਨਮੋਲ ਵਿਰਾਸਤ ਨੂੰ ਗਾਂਧੀਨਗਰ ਦੇ ਕੋਬਾ ਤੀਰਥ ਵਿਖੇ ਸਥਿਤ ਸਮਰਾਟ ਸੰਪ੍ਰਤੀ ਅਜਾਇਬ ਘਰ ਵਿੱਚ ਸੰਭਾਲ ਕੇ ਪੇਸ਼ ਕੀਤਾ ਗਿਆ ਹੈ ।
"ਅੱਜ ਜਦੋਂ ਪੂਰਾ ਸੰਸਾਰ ਅਸਥਿਰਤਾ ਅਤੇ ਅਸ਼ਾਂਤੀ ਦੀ ਅੱਗ ਵਿੱਚ ਝੁਲਸ ਰਿਹਾ ਹੈ, ਅਜਿਹੇ ਸਮੇਂ ਵਿੱਚ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਸੰਦੇਸ਼ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਹੈ।"
ਤਾੜਪੱਤਰ ਅਤੇ ਭੋਜਪੱਤਰ 'ਤੇ ਉੱਕਰਿਆ ਹੋਇਆ ਸੈਂਕੜੇ ਸਾਲ ਪੁਰਾਣਾ ਦੁਰਲੱਭ ਗਿਆਨ ਕੋਬਾ ਤੀਰਥ ਵਿਖੇ ਸੁਰੱਖਿਅਤ ਅਤੇ ਇਕੱਤਰ ਕੀਤਾ ਗਿਆ ਹੈ। ਇਹ ਯਤਨ ਸਿਰਫ਼ ਸਾਡੇ ਅਤੀਤ ਅਤੇ ਵਰਤਮਾਨ ਨੂੰ ਜੋੜਨ ਵਾਲਾ ਨਹੀਂ ,ਬਲਕਿ ਸਾਡੇ ਭਵਿੱਖ ਲਈ ਵੀ ਬਹੁਤ ਮਹੱਤਵਪੂਰਨ ਹੈ।
"ਨਵਕਾਰ ਮਹਾਮੰਤਰ ਦਿਵਸ 'ਤੇ ਦਿੱਲੀ ਵਿਚ ਹੋਏ ਇਤਿਹਾਸਕ ਪ੍ਰੋਗਰਾਮ ਵਿੱਚ ਮੈਂ ਨੌਂ ਸੰਕਲਪਾਂ ਦੀ ਗੱਲ ਕੀਤੀ ਸੀ। ਅੱਜ ਉਸ ਵਿੱਚ ਇਸ ਦਸਵੇਂ ਸੰਕਲਪ ਨੂੰ ਵੀ ਤੁਸੀਂ ਸਾਰਿਆਂ ਨੇ ਜੋੜ ਲਿਆ ਹੈ..."
************
ਐੱਮਜੇਪੀਐੱਸ/ਵੀਜੇ
(रिलीज़ आईडी: 2248230)
आगंतुक पटल : 26
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam