ਖੇਤੀਬਾੜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ ਨੇ ਸਵਦੇਸ਼ੀ ਬਾਇਓ-ਬਿਟੁਮੇਨ ਤਕਨਾਲੋਜੀ ਨੂੰ ਤਬਦੀਲ ਕੀਤਾ: ਖੇਤਾਂ ਦੀ ਰਹਿੰਦ-ਖੂੰਹਦ ਨੂੰ ਟਿਕਾਊ ਸੜਕਾਂ ਵਿੱਚ ਬਦਲਣਾ


ਸੀਐੱਸਆਈਆਰ-ਸੈਂਟਰਲ ਰੋਡ ਰਿਸਰਚ ਇੰਸਟੀਟਿਊਟ ਅਤੇ ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ

ਉੱਚ-ਮੁੱਲ ਵਾਲੇ ਬੁਨਿਆਦੀ ਢਾਂਚੇ ਦੀ ਵਰਤੋਂ ਲਈ ਖੇਤਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਿਸਾਨਾਂ ਲਈ ਵਾਧੂ ਆਮਦਨ ਦੇ ਮੌਕੇ ਪ੍ਰਦਾਨ ਕਰਦੀ ਹੈ ਅਤੇ ਪਰਾਲੀ ਸਾੜਨ ਨੂੰ ਵੀ ਘਟਾਉਂਦੀ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


Posted On: 30 MAR 2026 3:54PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਨੇ ਟਿਕਾਊ ਅਤੇ ਸਰਕੂਲਰ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਅੱਜ ਨਵੀਂ ਦਿੱਲੀ ਵਿੱਚ ਵੱਡੇ ਪੱਧਰ 'ਤੇ ਉਦਯੋਗਿਕ ਵਰਤੋਂ ਲਈ ਆਪਣੀ ਨਵੀਨਤਾਕਾਰੀ ਤਕਨਾਲੋਜੀ ਨੂੰ ਅਪਣਾਉਣ ਲਈ "ਬਾਇਓ-ਬਿਟੂਮਨ ਫਰੌਮ ਲਿਗਨੋਸੈਲੂਲੋਸਿਕ ਬਾਇਓਮਾਸ’ - ਫਾਰਮ ਦੀ ਰਹਿੰਦ-ਖੂੰਹਦ ਤੋਂ ਸੜਕਾਂ ਤੱਕ" ਲਈ ਇੱਕ ਟੈਕਨੋਲੋਜੀ ਟ੍ਰਾਂਸਫਰ ਪ੍ਰੋਗਰਾਮ ਦਾ ਆਯੋਜਨ ਕੀਤਾ।

ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ; ਵਿਗਿਆਨ ਅਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ; ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ ਦੇ ਸਕੱਤਰ, ਡਾ. ਐੱਨ. ਕਲੈਸੇਲਵੀ ਤੋਂ ਇਲਾਵਾ, ਮੰਤਰਾਲਿਆਂ, ਸੀਐੱਸਆਈਆਰ ਸੰਸਥਾਵਾਂ, ਉਦਯੋਗ ਜਗਤ ਦੇ ਹਿਤਧਾਰਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਇਓ-ਬਿਟੁਮੇਨ  ਤਕਨਾਲੋਜੀ ਦੇ ਵਿਕਾਸ ਨੂੰ ਇੱਕ "ਇਤਿਹਾਸਕ ਅਤੇ ਪਰਿਵਰਤਨਸ਼ੀਲ ਕਦਮ" ਦੱਸਿਆ ਜੋ ਕਿ ਖੇਤੀਬਾੜੀ ਨੂੰ ਬੁਨਿਆਦੀ ਢਾਂਚੇ ਅਤੇ ਨਵੀਨਤਾ ਨਾਲ ਜੋੜਦਾ ਹੈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਇਓ-ਬਿਟੁਮੇਨ  ਨੂੰ ਅਪਣਾਉਣਾ ਭਾਰਤ ਦੀਆਂ ਜਲਵਾਯੂ ਵਚਨਬੱਧਤਾਵਾਂ, ਨੈੱਟ ਜ਼ੀਰੋ ਟੀਚਿਆਂ ਅਤੇ ਆਤਮਨਿਰਭਰ ਭਾਰਤ, ਰਾਸ਼ਟਰੀ ਜੈਵਿਕ-ਊਰਜਾ ਮਿਸ਼ਨ, ਅਤੇ ਸਰਕੂਲਰ ਅਰਥਵਿਵਸਥਾ ਢਾਂਚੇ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਦੇ ਅਨੁਸਾਰ ਹੈ। ਉੱਚ-ਮੁੱਲ ਵਾਲੇ ਬੁਨਿਆਦੀ ਢਾਂਚੇ ਦੇ ਅਭਿਆਸਾਂ ਵਿੱਚ ਖੇਤੀ ਦੀ ਰਹਿੰਦ-ਖੂੰਹਦ ਦੀ ਵਰਤੋਂ ਕਿਸਾਨਾਂ ਲਈ ਵਾਧੂ ਆਮਦਨ ਦੇ ਮੌਕੇ ਵੀ ਪ੍ਰਦਾਨ ਕਰਦੀ ਹੈ ਅਤੇ ਪਰਾਲੀ ਸਾੜਨ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਦਾ ਕੰਮ ਕਰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪਹਿਲ ਭਾਰਤ ਦੀ ਆਤਮ-ਨਿਰਭਰਤਾ, ਸਵੱਛ ਊਰਜਾ ਤਬਦੀਲੀ ਅਤੇ "ਵੇਸਟ ਟੂ ਵੈਲਥ" ਦੇ ਸਿਧਾਂਤ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ, ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਕਈ ਖੇਤਰਾਂ ਦੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਦਰਸਾਉਂਦੀ ਹੈ, ਜਿਸ ਨੂੰ ਮਜ਼ਬੂਤ ​​ਜਨਤਕ-ਨਿਜੀ ਭਾਈਵਾਲੀ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਇਓ-ਬਿਟੁਮੇਨ  ਤਕਨਾਲੋਜੀ ਨੇ ਟਿਕਾਊਤਾ, ਰਵਾਇਤੀ ਬਿਟੁਮੇਨ  ਨਾਲ ਅਨੁਕੂਲਤਾ, ਅਤੇ ਘੱਟ ਕਾਰਬਨ ਨਿਕਾਸੀ ਦੇ ਮਾਮਲੇ ਵਿੱਚ ਆਸ਼ਾਜਨਕ ਪ੍ਰਦਰਸ਼ਨ ਕੀਤਾ ਹੈ, ਜੋ ਇਸ ਨੂੰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਢੁਕਵਾਂ ਬਣਾਉਂਦਾ ਹੈ।

ਡਾ. ਐੱਨ. ਕਲੈਸੇਲਵੀ ਨੇ ਕਿਹਾ ਕਿ ਇਹ ਵਿਕਾਸ ਪੈਟਰੋ-ਅਧਾਰਿਤ ਸਮੱਗਰੀਆਂ ਨਾਲ ਬਾਇਓ-ਅਧਾਰਿਤ ਸਮੱਗਰੀ ਵੱਲ ਇੱਕ ਮਿਸਾਲੀ ਤਬਦੀਲੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਰਾਸ਼ਟਰੀ ਵਿਕਾਸ ਲਈ ਨਿਯਮਿਤ ਤਕਨਾਲੋਜੀ ਲਾਗੂਕਰਨ ਪ੍ਰਤੀ ਸੀਐੱਸਆਈਆਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਸਮਾਗਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਦੇ ਸੀਨੀਅਰ ਅਧਿਕਾਰੀਆਂ, CSIR ਦੀ ਲੀਡਰਸ਼ਿਪ, ਵਿਗਿਆਨੀਆਂ, ਉਦਯੋਗ ਜਗਤ ਦੇ ਹਿੱਸੇਦਾਰਾਂ, ਕਿਸਾਨਾਂ ਅਤੇ ਨੀਤੀ ਨਿਰਮਾਤਾਵਾਂ ਨੇ ਵੀ ਹਿੱਸਾ ਲਿਆ, ਜੋ ਕਿ ਪ੍ਰਯੋਗਸ਼ਾਲਾ-ਪੱਧਰ ਦੀ ਨਵੀਨਤਾ ਨੂੰ ਭਾਰਤ ਦੇ ਸੜਕ ਖੇਤਰ ਲਈ ਅਸਲ-ਦੁਨੀਆ ਵਿੱਚ ਲਾਗੂ ਹੋਣ ਯੋਗ ਸਮਾਧਾਨਾਂ ਵਿੱਚ ਅਨੁਵਾਦ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਮੀਲ ਪੱਥਰ ਹੈ।

ਇਹ ਤਕਨਾਲੋਜੀ ਟ੍ਰਾਂਸਫਰ CSIR-ਸੈਂਟਰਲ ਰੋਡ ਰਿਸਰਚ ਇੰਸਟੀਟਿਊਟ (CSIR-CRRI) ਅਤੇ CSIR-ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ (CSIR-IIP) ਦੁਆਰਾ ਵਿਕਸਿਤ ਬਾਇਓ-ਬਿਟੁਮੇਨ  ਉਤਪਾਦਨ ਪ੍ਰਕਿਰਿਆ ਨਾਲ ਸਬੰਧਿਤ ਹੈ।

ਵਰ੍ਹਿਆਂ ਦੀ ਖੋਜ ਤੋਂ ਬਾਅਦ ਵਿਕਸਿਤ ਕੀਤੀ ਗਈ ਬਾਇਓ-ਬਿਟੁਮੇਨ ਤਕਨਾਲੋਜੀ, ਐਗਰੀਕਲਚਰਲ ਬਾਇਓਮਾਸ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਥਰਮੋਕੈਮੀਕਲ ਪਰਿਵਰਤਨ ਪ੍ਰਕਿਰਿਆ ਰਾਹੀਂ ਕੱਚੇ ਮਾਲ ਵਜੋਂ ਪ੍ਰਯੋਗ ਕਰਦੀ ਹੈ, ਜਿਸ ਨਾਲ ਪੈਟਰੋਲੀਅਮ-ਅਧਾਰਿਤ ਬਿਟੁਮੇਨ  ਦਾ ਇੱਕ ਨਵਿਆਉਣਯੋਗ ਅਤੇ ਵਾਤਾਵਰਣ-ਅਨੁਕੂਲ ਵਿਕਲਪ ਪ੍ਰਾਪਤ ਹੁੰਦਾ ਹੈ। ਇਸ ਤਕਨਾਲੋਜੀ ਨੇ ਰਵਾਇਤੀ ਬਿਟੁਮੇਨ ਦੇ ਬਰਾਬਰ ਪ੍ਰਦਰਸ਼ਨ ਕੀਤਾ ਹੈ। ਇਹ ਮਹੱਤਵਪੂਰਨ ਵਾਤਾਵਰਣ ਸਬੰਧੀ ਅਤੇ ਆਰਥਿਕ ਲਾਭ ਵੀ ਪ੍ਰਦਾਨ ਕਰਦੀ ਹੈ ਅਤੇ ਇਸ ਨੂੰ ਸੜਕ ਨਿਰਮਾਣ ਵਿੱਚ ਸੜਕ ਨਿਰਮਾਣ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਅਪਣਾਉਣ ਲਈ ਵਿਕਸਿਤ ਕੀਤਾ ਗਿਆ ਹੈ।

 

ਇਹ ਬੇਮਿਸਾਲ ਪ੍ਰਗਤੀ ਨਾਲ ਖੇਤੀਬਾੜੀ ਰਹਿੰਦ-ਖੂੰਹਦ ਤੋਂ ਬਾਇਓ-ਬਿਟੁਮੇਨ ਦਾ ਉਤਪਾਦਨ ਸੰਭਵ ਹੋ ਗਿਆ ਹੈ, ਜੋ ਕਿ ਰਵਾਇਤੀ ਬਿਟੁਮੇਨ  ਲਈ ਇੱਕ ਨਵਿਆਉਣਯੋਗ, ਘੱਟ-ਕਾਰਬਨ ਵਾਲਾ ਵਿਕਲਪ ਪੇਸ਼ ਕਰਦੀ ਹੈ ਅਤੇ ਖੇਤੀਬਾੜੀ ਰਹਿੰਦ-ਖੂੰਹਦ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਆਯਾਤ ਬਿਟੁਮੇਨ 'ਤੇ ਵਧਦੀ ਨਿਰਭਰਤਾ ਦੀਆਂ ਦੋਹਰੀਆਂ ਰਾਸ਼ਟਰੀ ਚੁਣੌਤੀਆਂ ਦਾ ਸਿੱਧੇ ਤੌਰ 'ਤੇ ਹੱਲ ਕਰਦੀ ਹੈ।

***********

ਆਰਸੀ/ਐੱਮਐੱਸ/ਬਲਜੀਤ ਸਿੰਘ


(Release ID: 2247888) ਵਿਜ਼ੀਟਰ ਕਾਊਂਟਰ : 18