ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੂਰੀਨਾਮ ਦੇ ਸਾਬਕਾ ਰਾਸ਼ਟਰਪਤੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ

Posted On: 31 MAR 2026 11:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਰੀਨਾਮ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਜੀ ਦੇ ਅਚਾਨਕ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਸੂਰੀਨਾਮ ਲਈ ਸਗੋਂ ਵਿਸ਼ਵ ਭਰ ਦੇ ਭਾਰਤੀ ਭਾਈਚਾਰੇ ਲਈ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮਰਹੂਮ ਆਗੂ ਨਾਲ ਆਪਣੀਆਂ ਕਈ ਮੁਲਾਕਾਤਾਂ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸੂਰੀਨਾਮ ਲਈ ਸੰਤੋਖੀ ਜੀ ਦੀ ਅਣਥੱਕ ਸੇਵਾ ਅਤੇ ਭਾਰਤ-ਸੂਰੀਨਾਮ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਨ੍ਹਾਂ ਦੇ ਯਤਨ ਉਨ੍ਹਾਂ ਦੀਆਂ ਗੱਲਬਾਤਾਂ ਵਿੱਚ ਸਪੱਸ਼ਟ ਰੂਪ ਵਿੱਚ ਝਲਕਦੇ ਸਨ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਪ੍ਰਤੀ ਸੰਤੋਖੀ ਜੀ ਦੇ ਵਿਸ਼ੇਸ਼ ਰੁਚੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਕ੍ਰਿਤ ਵਿੱਚ ਸਹੁੰ ਚੁੱਕਣ ਅਤੇ ਉਨ੍ਹਾਂ ਨੇ ਕਈਆਂ ਦੇ ਦਿਲ ਜਿੱਤ ਲਏ ਸਨ।

ਪ੍ਰਧਾਨ ਮੰਤਰੀ ਨੇ ਐੱਕਸ  ’ਤੇ ਪੋਸਟ ਕੀਤਾ:

“ਮੇਰੇ ਮਿੱਤਰ ਅਤੇ ਸੂਰੀਨਾਮ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਜੀ ਦੇ ਅਚਾਨਕ ਦੇਹਾਂਤ ਨਾਲ ਮੈਨੂੰ ਡੂੰਘਾ ਸਦਮਾ ਅਤੇ ਦੁੱਖ ਹੋਇਆ ਹੈ। ਇਹ ਨਾ ਸਿਰਫ਼ ਸੂਰੀਨਾਮ ਲਈ ਸਗੋਂ ਵਿਸ਼ਵ ਭਰ ਦੇ ਭਾਰਤੀ ਭਾਈਚਾਰੇ ਲਈ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਮੇਰੀਆਂ ਉਨ੍ਹਾਂ ਨਾਲ ਹੋਈਆਂ ਕਈ ਮੁਲਾਕਾਤਾਂ ਅੱਜ ਵੀ ਯਾਦ ਹਨ । ਸੂਰੀਨਾਮ ਲਈ ਉਨ੍ਹਾਂ ਦੀ ਅਣਥੱਕ ਸੇਵਾ ਅਤੇ ਭਾਰਤ-ਸੂਰੀਨਾਮ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਉਨ੍ਹਾਂ ਦੇ ਯਤਨ ਸਾਡੀ ਗੱਲਬਾਤ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੇ ਸਨ। ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਵਿਸ਼ੇਸ਼ ਦਿਲਚਸਪੀ ਸੀ। ਸੰਸਕ੍ਰਿਤ ਵਿੱਚ ਸਹੁੰ ਚੁੱਕਣ ਅਤੇ  ਉਨ੍ਹਾਂ ਨੇ ਕਈਆਂ ਦੇ ਦਿਲ ਜਿੱਤ ਲਏ ਸਨ।

ਦੁੱਖ ਦੀ ਇਸ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ ਅਤੇ ਸੂਰੀਨਾਮ ਦੇ ਲੋਕਾਂ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।

ਸਾਡੀਆਂ ਵੱਖ-ਵੱਖ ਮੁਲਾਕਾਤਾਂ ਦੀਆਂ ਕੁਝ ਝਲਕੀਆਂ ਸਾਂਝੀਆਂ ਕਰ ਰਿਹਾ ਹਾਂ…”

*****

ਐੱਮਜੇਪੀਐੱਸ/ਵੀਜੇ


(Release ID: 2247509) ਵਿਜ਼ੀਟਰ ਕਾਊਂਟਰ : 12