ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ "ਐੱਲਪੀਜੀ ਚਾਰਜਿਜ" ਅਤੇ ਹੋਰ ਸਮਾਨ ਚਾਰਜਿਜ ਲਗਾਉਣ ਦੇ ਅਨੁਚਿਤ ਵਪਾਰਕ ਅਭਿਆਸਾਂ ਨੂੰ ਰੋਕਣ ਲਈ ਜਾਰੀ ਕੀਤੀ ਐਡਵਾਇਜ਼ਰੀ
ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਡਿਫਾਲਟ ਤੌਰ 'ਤੇ ਬਾਲਣ ਨਾਲ ਸਬੰਧਿਤ ਖਰਚੇ ਜੋੜਨ ਤੋਂ ਰੋਕਿਆ ਗਿਆ ਹੈ, ਇਹ ਅਭਿਆਸ ਨੂੰ ਖਪਤਕਾਰ ਸੁਰੱਖਿਆ ਐਕਟ 2019 ਦੇ ਤਹਿਤ ਅਨੁਚਿਤ ਵਪਾਰਕ ਅਭਿਆਸ ਕਰਾਰ ਦਿੱਤਾ ਗਿਆ
Posted On:
25 MAR 2026 4:01PM by PIB Chandigarh
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਹੋਟਲਾਂ ਅਤੇ ਰੈਸਟੋਰੈਂਟਾਂ ਵੱਲੋਂ ਖਪਤਕਾਰਾਂ ਦੇ ਬਿਲਾਂ ਵਿੱਚ "ਐੱਲਪੀਜੀ ਚਾਰਜਿਜ", "ਗੈਸ ਸਰਚਾਰਜ" ਅਤੇ "ਈਂਧਣ ਲਾਗਤ ਵਸੂਲੀ" ਵਰਗੇ ਵਾਧੂ ਖਰਚਿਆਂ ਨੂੰ ਵਸੂਲਣ ਦਾ ਸਖ਼ਤ ਨੋਟਿਸ ਲਿਆ ਹੈ, ਇਸ ਅਭਿਆਸ ਨੂੰ ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਇੱਕ ਅਨੁਚਿਤ ਵਪਾਰਕ ਅਭਿਆਸ ਕਰਾਰ ਦਿੱਤਾ ਹੈ। ਇਹ ਦੇਖਦੇ ਹੋਏ ਕਿ ਸੇਵਾ ਖਰਚਿਆਂ 'ਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤੋਂ ਬਚਣ ਲਈ ਅਜਿਹੇ ਖਰਚੇ ਡਿਫਾਲਟ ਤੌਰ 'ਤੇ ਲਗਾਏ ਜਾ ਰਹੇ ਹਨ, ਅਥਾਰਿਟੀ ਨੇ ਖਪਤਕਾਰ ਸੁਰੱਖਿਆ ਐਕਟ 2019 ਦੀ ਧਾਰਾ 10 ਦੇ ਤਹਿਤ ਇੱਕ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਨਿਰਦੇਸ਼ ਦਿੱਤਾ ਗਿਆ ਹੈ ਕਿ ਅਜਿਹੇ ਕੋਈ ਵੀ ਖਰਚੇ ਆਪਣੇ ਆਪ ਨਹੀਂ ਲਗਾਏ ਜਾਣਗੇ, ਅਤੇ ਚੇਤਾਵਨੀ ਦਿੱਤੀ ਹੈ ਕਿ ਉਲੰਘਣਾਵਾਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (ਐੱਨਸੀਐੱਚ) ਅਤੇ ਮੀਡੀਆ ਰਿਪੋਰਟਾਂ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਅਧਾਰ 'ਤੇ, ਸੀਸੀਪੀਏ ਨੇ ਪਾਇਆ ਹੈ ਕਿ ਕੁਝ ਹੋਟਲ ਅਤੇ ਰੈਸਟੋਰੈਂਟ ਮੈਨਿਊ ਵਿੱਚ ਦਰਸਾਈਆਂ ਗਈਆਂ ਕੀਮਤਾਂ ਤੋਂ ਇਲਾਵਾ ਡਿਫਾਲਟ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਲਾਗੂ ਟੈਕਸ ਤੋਂ ਵੱਧ, ਖਪਤਕਾਰਾਂ ਦੇ ਬਿਲਾਂ 'ਤੇ ਡਿਫਾਲਟ ਰੂਪ ਵਿੱਚ ਟੈਕਸ ਲਗਾ ਕੇ ਵਸੂਲ ਰਹੇ ਹਨ। ਅਜਿਹੇ ਅਭਿਆਸਾਂ ਦੇ ਨਤੀਜੇ ਵਜੋਂ ਪਾਰਦਰਸ਼ਿਤਾ ਦੀ ਘਾਟ ਹੁੰਦੀ ਹੈ ਅਤੇ ਖਪਤਕਾਰਾਂ 'ਤੇ ਵਾਧੂ ਲਾਗਤ ਬੋਝ ਪਾਇਆ ਜਾਂਦਾ ਹੈ।
"ਐੱਲਪੀਜੀ ਚਾਰਜ" ਜਾਂ ਇਸੇ ਤਰ੍ਹਾਂ ਦੀਆਂ ਫੀਸਾਂ ਲਗਾਉਣ ਦੀ ਮੌਜੂਦਾ ਪ੍ਰਥਾ ਉਪਰੋਕਤ ਦਿਸ਼ਾ-ਨਿਰਦੇਸ਼ਾਂ ਨੂੰ ਇੱਕ ਵੱਖਰਾ ਨਾਮ ਅਪਣਾ ਕੇ ਟਾਲਣ ਦੀ ਕੋਸ਼ਿਸ਼ ਹੈ। ਸੀਸੀਪੀਏ ਨੇ ਸਪਸ਼ਟ ਕੀਤਾ ਹੈ ਕਿ ਇਨਪੁਟ ਲਾਗਤਾਂ ਜਿਵੇਂ ਕਿ ਈਂਧਣ, ਐੱਲਪੀਜੀ, ਬਿਜਲੀ, ਅਤੇ ਹੋਰ ਸੰਚਾਲਨ ਖਰਚੇ ਇੱਕ ਕਾਰੋਬਾਰ ਚਲਾਉਣ ਦੀ ਲਾਗਤ ਦਾ ਹਿੱਸਾ ਹਨ ਅਤੇ ਇਨ੍ਹਾਂ ਨੂੰ ਮੈਨਿਊ ਆਈਟਮਾਂ ਦੀਆਂ ਕੀਮਤਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਐਕਟ ਦੀ ਧਾਰਾ 2(47) ਦੇ ਤਹਿਤ ਇੱਕ ਵੱਖਰੀ ਲਾਜ਼ਮੀ ਫੀਸ ਰਾਹੀਂ ਅਜਿਹੀਆਂ ਲਾਗਤਾਂ ਦੀ ਵਸੂਲੀ ਇੱਕ ਅਨੁਚਿਤ ਵਪਾਰਕ ਅਭਿਆਸ ਮੰਨਿਆ ਜਾਂਦਾ ਹੈ।
ਇਸ ਐਡਵਾਇਜ਼ਰੀ ਰਾਹੀਂ, ਸੀਸੀਪੀਏ ਨੇ ਸਲਾਹ ਦਿੱਤੀ ਹੈ ਕਿ:
। ਕੋਈ ਵੀ ਹੋਟਲ ਜਾਂ ਰੈਸਟੋਰੈਂਟ ਬਿਲ ਵਿੱਚ ਡਿਫਾਲਟ ਤੌਰ 'ਤੇ ਜਾਂ ਆਪਣੇ ਆਪ "ਐੱਲਪੀਜੀ ਚਾਰਜ,""ਗੈਸ ਚਾਰਜ," ਜਾਂ ਇਸ ਤਰ੍ਹਾਂ ਦੇ ਖਰਚੇ ਨਹੀਂ ਵਸੂਲੇਗਾ।
।। ਮੈਨਿਊ 'ਤੇ ਦਿਖਾਈ ਗਈ ਕੀਮਤ ਅੰਤਿਮ ਕੀਮਤ ਹੋਵੇਗੀ, ਜਿਸ ਵਿੱਚ ਸਿਰਫ਼ ਲਾਗੂ ਟੈਕਸ ਵੱਖਰੇ ਤੌਰ 'ਤੇ ਸ਼ਾਮਲ ਕੀਤੇ ਜਾ ਸਕਦੇ ਹਨ।
।।। ਖਪਤਕਾਰਾਂ ਨੂੰ ਗੁੰਮਰਾਹ ਨਹੀਂ ਕੀਤਾ ਜਾਵੇਗਾ ਜਾਂ ਕੋਈ ਵੀ ਵਾਧੂ ਖਰਚਾ ਅਦਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ ਜੋ ਸਵੈ-ਇੱਛਤ ਪ੍ਰਕਿਰਤੀ ਦੇ ਨਹੀਂ ਹਨ।
ਇਸ ਮਸ਼ਵਰੇ ਵਿੱਚ ਅੱਗੇ ਦੁਹਰਾਇਆ ਗਿਆ ਹੈ ਕਿ ਅਜਿਹੇ ਕੋਈ ਵੀ ਖਰਚੇ, ਭਾਵੇਂ ਨਾਮ ਕੁਝ ਵੀ ਹੋਵੇ, ਸੇਵਾ ਖਰਚਿਆਂ ਜਾਂ ਵਾਧੂ ਖਰਚਿਆਂ ਦੀ ਪ੍ਰਕਿਰਤੀ ਦੇ ਮੰਨੇ ਜਾਣਗੇ ਅਤੇ ਡਿਫਾਲਟ ਰੂਪ ਵਿੱਚ ਉਹਨਾਂ ਨੂੰ ਲਗਾਉਣਾ 04.07.2022 ਦੇ ਸੀਸੀਪੀਏ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਮੰਨਿਆ ਜਾਵੇਗਾ, ਜਿਸ ਨਾਲ ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਖਪਤਕਾਰ ਸ਼ਿਕਾਇਤ ਨਿਵਾਰਣ
ਅਜਿਹੇ ਅਭਿਆਸਾਂ ਦਾ ਸਾਹਮਣਾ ਕਰਨ ਵਾਲੇ ਖਪਤਕਾਰ:
-
ਤੁਸੀਂ ਹੋਟਲ ਜਾਂ ਰੈਸਟੋਰੈਂਟ ਨੂੰ ਆਪਣੇ ਬਿਲ ਵਿੱਚੋਂ ਖਰਚੇ ਹਟਾਉਣ ਲਈ ਬੇਨਤੀ ਕਰ ਸਕਦੇ ਹੋ।
-
ਤੁਸੀਂ 1915 'ਤੇ ਕਾਲ ਕਰਕੇ ਜਾਂ NCH mobile app ਰਾਹੀਂ ਰਾਸ਼ਟਰੀ ਖਪਤਕਾਰ ਹੈਲਪਲਾਈਨ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
-
ਤੁਸੀਂ ਈ-ਜਾਗ੍ਰਿਤੀ ਪੋਰਟਲ ਰਾਹੀਂ ਸਬੰਧਿਤ ਖਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
-
ਤੁਸੀਂ ਜ਼ਿਲ੍ਹਾ ਕਲੈਕਟਰ ਨੂੰ ਜਾਂ ਸਿੱਧੇ ਸੀਸੀਪੀਏ ਨੂੰ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਸੀਸੀਪੀਏ ਦੇਸ਼ ਭਰ ਵਿੱਚ ਅਜਿਹੇ ਅਭਿਆਸਾਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਹੋਟਲਾਂ ਅਤੇ ਰੈਸਟੋਰੈਂਟਾਂ ਦੁਆਰਾ ਅਨੁਚਿਤ ਜਾਂ ਅਣ-ਅਧਿਕਾਰਿਤ ਚਾਰਜਿਜ ਲਗਾਉਣ ਸਮੇਤ ਕਿਸੇ ਵੀ ਉਲੰਘਣਾ ਨਾਲ ਢੁਕਵੇਂ ਢੰਗ ਨਾਲ ਨਜਿੱਠਿਆ ਜਾਵੇਗਾ, ਅਤੇ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਲਈ ਐਕਟ ਦੇ ਉਪਬੰਧਾਂ ਦੇ ਤਹਿਤ ਸੀਸੀਪੀਏ ਦੁਆਰਾ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
(ਇਹ ਮਸ਼ਵਰਾ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਦੀ ਵੈੱਬਸਾਈਟ https://doca.gov.in/ccpa/guidelins.php 'ਤੇ ਉਪਲਬਧ ਹੈ)
************
ਆਰਟੀ/ਏਆਰਸੀ/ਏਕੇ
(Release ID: 2245819)
ਵਿਜ਼ੀਟਰ ਕਾਊਂਟਰ : 12