ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਤਿੰਨ ਨਵੀਆਂ ਪਹਿਲਕਦਮੀਆਂ ਦਾ ਉਦਘਾਟਨ ਕੀਤਾ; ਪਹੁੰਚਯੋਗ ਤਕਨਾਲੋਜੀ ਅਤੇ ਮਜ਼ਬੂਤ ਡਿਜੀਟਲ ਸਮੱਗਰੀ ਈਕੋਸਿਸਟਮ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ
ਯੂਟਿਊਬ ਨਾਲ ਸਾਂਝੇਦਾਰੀ ਵਿੱਚ ਰਾਸ਼ਟਰੀ ਏਆਈ ਸਕਿੱਲਿੰਗ ਪਹਿਲਕਦਮੀ ਸ਼ੁਰੂ ਕੀਤੀ ਗਈ; 15,000 ਸਿਰਜਣਹਾਰ ਅਤੇ ਮੀਡੀਆ ਪੇਸ਼ੇਵਰ ਫ੍ਰੀ ਟ੍ਰੇਨਿੰਗ ਪ੍ਰਾਪਤ ਕਰਨਗੇ
ਕੇਂਦਰ ਨੇ ਮਾਈਵੇਵਸ ਪਲੈਟਫਾਰਮ ਸ਼ੁਰੂ ਕੀਤਾ; ਨਾਗਰਿਕਾਂ ਨੂੰ ਵੇਵਸ ਓਟੀਟੀ 'ਤੇ ਸਮੱਗਰੀ ਬਣਾਉਣ ਅਤੇ ਸਾਂਝੀ ਕਰਨ ਲਈ ਸਸ਼ਕਤ ਕੀਤਾ
ਸਰਕਾਰ ਨੇ ਇਨ-ਬਿਲਟ ਸਹੂਲਤਾਂ ਅਤੇ ਐਡਵਾਂਸਡ ਪ੍ਰੋਗਰਾਮ ਗਾਈਡ ਦੇ ਨਾਲ ਡੀਡੀ ਫ੍ਰੀ ਡਿਸ਼ ਚੈਨਲਾਂ ਤੱਕ ਪਹੁੰਚ ਨੂੰ ਸਰਲ ਬਣਾਇਆ, ਸੈੱਟ-ਟੌਪ ਬਾਕਸ ਦੀ ਜ਼ਰੂਰਤ ਨੂੰ ਖਤਮ ਕੀਤਾ
Posted On:
23 MAR 2026 4:08PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਤਿੰਨ ਪ੍ਰਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਭਾਰਤ ਦੇ ਮੀਡੀਆ, ਪ੍ਰਸਾਰਣ ਅਤੇ ਡਿਜੀਟਲ ਖੇਤਰ ਨੂੰ ਮਜ਼ਬੂਤ ਕਰਨਾ ਅਤੇ ਰਚਨਾਤਮਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਤਿੰਨੋਂ ਪਹਿਲਕਦਮੀਆਂ, ਗੂਗਲ ਅਤੇ ਯੂਟਿਊਬ ਨਾਲ ਸਾਂਝੇਦਾਰੀ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ) ਰਾਹੀਂ ਰਾਸ਼ਟਰੀ ਏਆਈ ਸਕਿੱਲਿੰਗ ਪਹਿਲਕਦਮੀ; ਵੇਵਸ ਓਟੀਟੀ 'ਤੇ ਨਾਗਰਿਕ ਸਿਰਜਣਹਾਰ ਪਲੈਟਫਾਰਮ ਮਾਈਵੇਵਸ; ਅਤੇ ਡੀਡੀ ਫ੍ਰੀ ਡਿਸ਼ ਸੇਵਾਵਾਂ ਤੱਕ ਪਹੁੰਚ ਨੂੰ ਵਧਾਉਣ ਲਈ ਟੈਲੀਵਿਜ਼ਨ ਸੈੱਟਾਂ ਵਿੱਚ ਐਡਵਾਂਸਡ ਇਲੈਕਟ੍ਰੌਨਿਕ ਪ੍ਰੋਗਰਾਮ ਗਾਈਡ (EPG) ਅਤੇ ਇਨ-ਬਿਲਟ ਸੈਟੇਲਾਈਟ ਟਿਊਨਰਾਂ ਦੀ ਸ਼ੁਰੂਆਤ ਸ਼ਾਮਲ ਹਨ। ਇਨ੍ਹਾਂ ਪਹਿਲਕਦਮੀਆਂ ਨੂੰ 'ਔਰੇਂਜ ਇਕੌਨਮੀ' ਨੂੰ ਉਤਸ਼ਾਹਿਤ ਕਰਨ, ਜਨਤਕ ਪ੍ਰਸਾਰਣ ਨੂੰ ਮਜ਼ਬੂਤ ਕਰਨ ਅਤੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਇੱਕ ਏਆਈ ਸਕਿੱਲਿੰਗ ਕਾਰਜਬਲ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਮੁੱਖ M&E ਉਦਯੋਗ ਦੇ ਪ੍ਰਤੀਨਿਧੀਆਂ, YouTube ਇੰਡੀਆ ਦੇ ਮੁਖੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਸਾਰਿਆਂ ਲਈ ਕਿਫਾਇਤੀ ਤਕਨਾਲੋਜੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਤਕਨਾਲੋਜੀ ਦੇ ਲੋਕਤੰਤਰੀਕਰਣ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਹ ਪਹਿਲਕਦਮੀਆਂ ਤਕਨਾਲੋਜੀ ਨੂੰ ਹੋਰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਨ-ਬਿਲਟ ਸੈਟੇਲਾਈਟ ਟਿਊਨਰਾਂ ਅਤੇ ਇੱਕ ਐਡਵਾਂਸਡ ਪ੍ਰੋਗਰਾਮ ਗਾਈਡ ਦੇ ਨਾਲ, ਨਾਗਰਿਕ ਹੁਣ ਵਾਧੂ ਉਪਕਰਣਾਂ ਤੋਂ ਬਿਨਾ ਸਮੱਗਰੀ ਤੱਕ ਅਸਾਨੀ ਨਾਲ ਪਹੁੰਚ ਕਰ ਸਕਦੇ ਹਨ।

ਦੂਜੀ ਪਹਿਲਕਦਮੀ ਬਾਰੇ ਬੋਲਦੇ ਹੋਏ, ਉਨ੍ਹਾਂ ਨੇ MyWAVES ਨੂੰ ਸਮੱਗਰੀ ਸਿਰਜਣਹਾਰਾਂ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਦੱਸਿਆ, ਜੋ ਉਨ੍ਹਾਂ ਨੂੰ ਸਮੱਗਰੀ ਬਣਾਉਣ, ਅਪਲੋਡ ਕਰਨ ਅਤੇ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਭਾਰਤ ਦੇ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤੀ ਮਿਲਦੀ ਹੈ। ਕੇਂਦਰੀ ਬਜਟ ਦੀਆਂ ਘੋਸ਼ਣਾਵਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ 'ਔਰੇਂਜ ਇਕੌਨੋਮੀ' ਨੂੰ ਉਤਸ਼ਾਹਿਤ ਕਰਨ ਅਤੇ ਰਚਨਾਤਮਕ ਖੇਤਰ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।
ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਯੂਟਿਊਬ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਰਾਸ਼ਟਰੀ ਏਆਈ ਸਕਿੱਲਿੰਗ ਪਹਿਲਕਦਮੀ ਦੇ ਤਹਿਤ, ਲਗਭਗ 15,000 ਨੌਜਵਾਨਾਂ ਨੂੰ ਬਿਨਾ ਕਿਸੇ ਫੀਸ ਦੇ ਟ੍ਰੇਨਿੰਗ ਦਿੱਤੀ ਜਾਵੇਗੀ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ 'ਕ੍ਰਿਏਟਰਸ ਕੌਰਨਰ' ਪਹਿਲਕਦਮੀ ਬਾਰੇ ਵੀ ਗੱਲ ਕੀਤੀ ਅਤੇ ਇਸ ਦੀ ਵਧਦੀ ਪ੍ਰਸਿੱਧੀ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ ਕੁਝ ਸਮੱਗਰੀ ਨੂੰ ਪਹਿਲਾਂ ਹੀ 3 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਸਿਰਜਣਹਾਰਾਂ ਨੂੰ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਪਰੰਪਰਾਵਾਂ ਅਤੇ ਖੇਤਰੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਦੂਰਦਰਸ਼ਨ ਅਤੇ MyWAVES ਵਰਗੇ ਪਲੈਟਫਾਰਮਾਂ ਦੀ ਸਰਗਰਮੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।
ਸਿਰਜਣਹਾਰਾਂ ਨੂੰ ਇਨ੍ਹਾਂ ਪਲੈਟਫਾਰਮਾਂ ਦਾ ਲਾਭ ਲੈਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਵੈਸ਼ਣਵ ਨੇ ਉਨ੍ਹਾਂ ਨੂੰ ਆਪਣੇ ਖੇਤਰਾਂ ਦੀਆਂ ਕਹਾਣੀਆਂ ਪੇਸ਼ ਕਰਨ ਅਤੇ ਇੱਕ ਜੀਵੰਤ ਅਤੇ ਸਮਾਵੇਸ਼ੀ ਮੀਡੀਆ ਦ੍ਰਿਸ਼ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।"
ਸਿਰਜਣਹਾਰਾਂ ਨੂੰ ਮਜ਼ਬੂਤ ਕਰਨਾ, ਪਹੁੰਚ ਦਾ ਵਿਸਤਾਰ ਕਰਨਾ
ਸ਼੍ਰੀ ਸੰਜੈ ਜਾਜੂ ਨੇ ਰਾਸ਼ਟਰੀ AI ਹੁਨਰ ਪਹਿਲਕਦਮੀ, MyWAVES ਪਲੈਟਫਾਰਮ ਅਤੇ ਟੈਲੀਵਿਜ਼ਨ ਸੈੱਟਾਂ ਵਿੱਚ ਇਨ-ਬਿਲਟ ਸੈਟੇਲਾਈਟ ਟਿਊਨਰਾਂ ਦੇ ਰੋਲਆਉਟ ਦੇ ਨਾਲ-ਨਾਲ ਐਡਵਾਂਸਡ ਇਲੈਕਟ੍ਰੌਨਿਕ ਪ੍ਰੋਗਰਾਮ ਗਾਈਡ ਬਾਰੇ ਦੱਸਦੇ ਹੋਏ ਉਜਾਗਰ ਕੀਤਾ ਕਿ ਇਹ ਤਿੰਨੋਂ ਪਹਿਲਕਦਮੀਆਂ ਇੱਕ ਸਾਂਝੀ ਨੀਤੀ ਦਿਸ਼ਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਸਿਰਜਣਹਾਰਾਂ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਉਣਾ ਹੈ ਅਤੇ ਗੁਣਵੱਤਾਪੂਰਨ ਪ੍ਰਸਾਰਣ ਤੱਕ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ।
ਨੈਸ਼ਨਲ AI ਹੁਨਰ ਪਹਿਲਕਦਮੀ ਸਿਰਜਣਹਾਰਾਂ ਨੂੰ ਵਿਕਸਿਤ ਕਰਨ ਅਤੇ ਡਿਜੀਟਲ ਦ੍ਰਿਸ਼ ਵਿੱਚ ਸਮਰੱਥਾਵਾਂ ਬਣਾਉਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। MyWAVES ਇੱਕ ਵਾਈਬ੍ਰੈਂਟ ਡਿਜੀਟਲ ਈਕੋਸਿਸਟਮ ਦੀ ਸਿਰਜਣਾ ਦਾ ਸਮਰਥਨ ਕਰੇਗਾ, ਨਾਗਰਿਕਾਂ ਨੂੰ ਸਮੱਗਰੀ ਬਣਾਉਣ, ਅਪਲੋਡ ਕਰਨ ਅਤੇ ਸਾਂਝਾ ਕਰਨ ਦੇ ਯੋਗ ਬਣਾਏਗਾ। DD Free Dish ਨਾਲ ਸਬੰਧਿਤ ਤੀਜੀ ਪਹਿਲਕਦਮੀ, ਨਾਗਰਿਕਾਂ ਨੂੰ ਸੈੱਟ-ਟੌਪ ਬੌਕਸ ਦੀ ਲੋੜ ਤੋਂ ਜ਼ਰੂਰਤ ਸਮੱਗਰੀ ਤੱਕ ਪਹੁੰਚ ਕਰਨ ਦੀ ਸੁਵਿਧਾ ਦੇ ਕੇ ਮਹੱਤਵਪੂਰਨ ਵੈਲਿਊ ਜੋੜਦੀ ਹੈ, ਜਿਸ ਨਾਲ ਪਹੁੰਚ ਵਿੱਚ ਸੁਧਾਰ ਹੁੰਦਾ ਹੈ, ਖਾਸ ਕਰਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ।
ਸੰਖੇਪ ਵਿੱਚ, ਪਹਿਲੀ ਪਹਿਲਕਦਮੀ ਲੋਕਾਂ ਨੂੰ ਸਮਰੱਥ ਬਣਾਏਗੀ, ਦੂਜੀ ਮੌਕਿਆਂ ਦੇ ਵਿਸਥਾਰ ਨੂੰ ਸਮਰੱਥ ਬਣਾਏਗੀ, ਅਤੇ ਤੀਜੀ ਸਾਰਿਆਂ ਲਈ ਸਮੱਗਰੀ ਤੱਕ ਪਹੁੰਚ ਨੂੰ ਯਕੀਨੀ ਬਣਾਏਗੀ।
ਏਆਈ ਰਾਹੀਂ ਸਿਰਜਣਹਾਰਾਂ ਨੂੰ ਸਸ਼ਕਤ ਬਣਾਉਣਾ
ਸਿਰਜਣਹਾਰਾਂ 'ਤੇ ਇਸ ਭਾਈਵਾਲੀ ਦੇ ਪ੍ਰਭਾਵ ਬਾਰੇ ਬੋਲਦਿਆਂ, ਯੂਟਿਊਬ ਦੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਗੁੰਜਨ ਸੋਨੀ ਨੇ ਕਿਹਾ ਕਿ, "ਸਾਡਾ ਮੰਨਣਾ ਹੈ ਕਿ ਏਆਈ ਵਿੱਚ ਭਾਰਤ ਦੀ ਗਤੀਸ਼ੀਲ ਰਚਨਾਤਮਕ ਅਰਥਵਿਵਸਥਾ ਲਈ ਸ਼ਾਨਦਾਰ ਮੌਕੇ ਖੋਲ੍ਹਣ ਦੀ ਸਮਰੱਥਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਆਈਆਈਸੀਟੀ ਨਾਲ ਸਾਡੇ ਸਹਿਯੋਗ ਰਾਹੀਂ, ਸਾਡਾ ਉਦੇਸ਼ ਸਿਰਜਣਹਾਰਾਂ ਅਤੇ ਪੇਸ਼ੇਵਰਾਂ ਨੂੰ ਭਵਿੱਖ ਦੇ ਸਾਧਨਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨਾ ਹੈ, ਏਆਈ ਨੂੰ ਹੋਰ ਦਿਲਚਸਪ ਕਹਾਣੀਆਂ ਸੁਣਾਉਣ ਲਈ, ਨਵੇਂ ਦਰਸ਼ਕਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਵਧਾਉਣ ਅਤੇ ਮੀਡੀਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਭੂਮਿਕਾ ਨਿਭਾਉਣ ਲਈ ਲੋੜੀਂਦੇ ਹੁਨਰ ਦੇਣਾ ਹੈ। ਇਹ ਪਹਿਲਕਦਮੀ 'ਡਿਜੀਟਲ ਇੰਡੀਆ' ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿੱਥੇ ਤਕਨਾਲੋਜੀ ਸਾਰਿਆਂ ਲਈ ਇੱਕ ਸਮਰਥਕ ਵਜੋਂ ਕੰਮ ਕਰਦੀ ਹੈ।"

ਰਾਸ਼ਟਰੀ ਏਆਈ ਹੁਨਰ ਪਹਿਲਕਦਮੀ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਗੂਗਲ ਅਤੇ ਯੂਟਿਊਬ ਨਾਲ ਸਾਂਝੇਦਾਰੀ ਵਿੱਚ, ਰਚਨਾਤਮਕ ਅਤੇ ਮੀਡੀਆ ਖੇਤਰਾਂ ਦੇ 15,000 ਭਾਗੀਦਾਰਾਂ ਨੂੰ ਟ੍ਰੇਂਡ ਕਰਨ ਲਈ ਇੱਕ ਰਾਸ਼ਟਰੀ ਏਆਈ ਹੁਨਰ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਹ ਪਹਿਲ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜਿਜ਼ (IICT) ਰਾਹੀਂ ਲਾਗੂ ਕੀਤੀ ਜਾ ਰਹੀ ਹੈ, ਅਤੇ ਇਸਦਾ ਉਦੇਸ਼ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ (ਏਵੀਜੀਸੀ) ਅਤੇ ਮੀਡੀਆ ਤਕਨਾਲੋਜੀ ਜਿਹੇ ਖੇਤਰਾਂ ਵਿੱਚ ਏਆਈ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।
ਏਆਈ ਹੁਨਰ ਪ੍ਰੋਗਰਾਮ ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ। ਪਹਿਲਾ ਪੜਾਅ, 23 ਮਾਰਚ ਤੋਂ 30 ਜੂਨ, 2026 ਤੱਕ, ਗੂਗਲ ਕਰੀਅਰ ਸਰਟੀਫਿਕੇਟ ਅਤੇ ਗੂਗਲ ਕਲਾਉਡ ਜੈਨਰੇਟਿਵ ਏਆਈ ਲਰਨਿੰਗ ਪਾਥ ਰਾਹੀਂ ਬੁਨਿਆਦੀ ਏਆਈ ਸਿਖਲਾਈ 'ਤੇ ਕੇਂਦ੍ਰਿਤ ਕੀਤਾ ਜਾਵੇਗਾ। ਭਾਗੀਦਾਰਾਂ ਨੂੰ ਏਆਈ ਅਸੈਂਸ਼ੀਅਲ, ਪ੍ਰੋਂਪਟਿੰਗ ਅਸੈਂਸ਼ੀਅਲਜ਼, ਜੈਨਰੇਟਿਵ ਏਆਈ ਦੀ ਜਾਣ-ਪਛਾਣ, ਅਤੇ ਜੈਨਰੇਟਿਵ ਏਆਈ ਲੀਡਰ ਪਾਥ ਵਰਗੇ ਕੋਰਸ ਪੂਰੇ ਕਰਨੇ ਹੋਣਗੇ। ਅਗਲੇ ਪੜਾਅ 'ਤੇ ਤਰੱਕੀ ਲਈ ਇਸ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨਾ ਲਾਜ਼ਮੀ ਹੋਵੇਗਾ।

ਦੂਜਾ ਪੜਾਅ, ਜੋ ਜੁਲਾਈ ਤੋਂ ਦਸੰਬਰ 2026 ਤੱਕ ਚਲੇਗਾ, ਰਚਨਾਤਮਕ ਉਦਯੋਗ ਲਈ ਐਡਵਾਂਸਡ, ਹੈਂਡਸ ਔਨ ਅਤੇ ਪ੍ਰੋਜੈਕਟ-ਅਧਾਰਿਤ ਮੁਹਾਰਤ 'ਤੇ ਫੋਕਸ ਕਰੇਗਾ। ਪਾਠਕ੍ਰਮ ਵਿੱਚ ਕਹਾਣੀ ਸੁਣਾਉਣ ਦੀ ਕਲਾ, ਯੂਟਿਊਬ ਦੇ ਸਭ ਤੋਂ ਵਧੀਆ ਅਭਿਆਸਾਂ, ਅਤੇ ਜੈਮਿਨੀ 3, ਨੈਨੋ ਬਨਾਨਾ, ਵੀਓ, ਅਤੇ ਵਰਟੈਕਸ ਏਆਈ ਵਰਗੇ ਏਆਈ ਟੂਲਸ ਦੀ ਵਰਤੋਂ ਕਰਦੇ ਹੋਏ ਐਡਵਾਂਸਡ ਟ੍ਰੇਨਿੰਗ 'ਤੇ ਮੌਡਿਊਲ ਸ਼ਾਮਲ ਹੋਣਗੇ। ਇਹ ਟ੍ਰੇਨਿੰਗ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਕਰਵਾਈ ਜਾਵੇਗੀ।
ਇਹ ਪਹਿਲ ਸਿਰਜਣਹਾਰਾਂ, ਮੀਡੀਆ ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਡਿਵੈਲਪਰਸ ਨੂੰ ਭਵਿੱਖ ਲਈ ਤਿਆਰ ਹੁਨਰ ਬਣਾਉਣ ਵਿੱਚ ਸਹਾਇਤਾ ਕਰੇਗੀ ਅਤੇ ਡਿਜੀਟਲ ਸਮੱਗਰੀ ਅਤੇ ਨਵੀਨਤਾ ਲਈ ਇੱਕ ਗਲੋਬਲ ਹੱਬ ਵਜੋਂ ਭਾਰਤ ਦੇ ਉਭਾਰ ਵਿੱਚ ਯੋਗਦਾਨ ਪਾਵੇਗੀ।
ਮਾਈਵੇਵਸ- ਵੇਵਸ ਓਟੀਟੀ ਅਧੀਨ ਨਾਗਰਿਕ ਨਿਰਮਾਤਾ ਪਲੈਟਫਾਰਮ
ਮੰਤਰਾਲੇ ਨੇ ਮਾਈਵੇਵਸ ਦਾ ਵੀ ਐਲਾਨ ਕੀਤਾ, ਜੋ ਵੇਵਸ ਓਟੀਟੀ ਪਲੈਟਫਾਰਮ ਤਹਿਤ ਇੱਕ ਨਵੀਂ ਸੁਵਿਧਾ ਹੈ, ਜੋ ਕਿ ਨਾਗਰਿਕਾਂ ਨੂੰ ਸਮੱਗਰੀ ਬਣਾਉਣ, ਅਪਲੋਡ ਕਰਨ ਅਤੇ ਸਾਂਝਾ ਕਰਨ ਦੇ ਯੋਗ ਬਣਾਏਗੀ। ਮਾਈ ਵੇਵਸ ਨੂੰ ਉਪਭੋਗਤਾ-ਦੁਆਰਾ ਪੈਦਾ ਸਮੱਗਰੀ (ਯੂਜੀਸੀ) ਲਈ ਇੱਕ ਢਾਂਚਾਗਤ ਪਲੈਟਫਾਰਮ ਵਜੋਂ ਤਿਆਰ ਕੀਤਾ ਗਿਆ ਹੈ ਜੋ ਕਿ ਕ੍ਰਿਏਟ ਇਨ ਇੰਡੀਆ ਚੈਲੇਂਜ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਵੀ ਕਰੇਗੀ।
ਇਹ ਪਲੈਟਫਾਰਮ ਕੰਟੈਂਟ ਦੇਖਣ ਤੋਂ ਹਟ ਕੇ ਕੰਟੈਂਟ ਵਿੱਚ ਸਰਗਰਮ ਭਾਗੀਦਾਰੀ ਵੱਲ ਇੱਕ ਤਬਦੀਲੀ ਦਾ ਪ੍ਰਤੀਕ ਹੈ, ਜਿਸ ਨਾਲ ਵੇਵਸ ਓਟੀਟੀ ਨਾ ਸਿਰਫ਼ ਦੇਖਣ ਲਈ ਸਗੋਂ ਸਿਰਜਣਾ ਲਈ ਵੀ ਇੱਕ ਪਲੈਟਫਾਰਮ ਬਣ ਜਾਂਦਾ ਹੈ। ਮਾਈਵੇਵਸ ਸ਼ੌਰਟ ਵੀਡੀਓ, ਵਰਟੀਕਲ ਵੀਡੀਓ ਅਤੇ ਐਪੀਸੋਡਿਕ ਸਮੱਗਰੀ ਸਮੇਤ ਕਈ ਫਾਰਮੈਟਾਂ ਦਾ ਸਮਰਥਨ ਕਰੇਗਾ, ਅਤੇ ਭਾਰਤੀ ਭਾਸ਼ਾਵਾਂ ਵਿੱਚ ਇੱਕ ਬਹੁ-ਭਾਸ਼ਾਈ ਇੰਟਰਫੇਸ ਪ੍ਰਦਾਨ ਕਰੇਗਾ। ਮਾਈਵੇਵਸ ਨਾਲ ਦੇਸ਼ ਭਰ ਦੇ ਉਭਰ ਰਹੇ ਸਿਰਜਣਹਾਰਾਂ ਅਤੇ ਕਹਾਣੀਕਾਰਾਂ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਨ ਦੀ ਉਮੀਦ ਹੈ।
ਟੈਲੀਵਿਜ਼ਨ ਸੈੱਟਾਂ ਵਿੱਚ ਉੱਨਤ ਈਪੀਜੀ ਅਤੇ ਇਨ-ਬਿਲਟ ਸੈਟੇਲਾਈਟ ਟਿਊਨਰ
ਟੈਲੀਵਿਜ਼ਨ ਦੇਖਣ ਨੂੰ ਸਰਲ ਅਤੇ ਵਧੇਰੇ ਪਹੁੰਚਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਨਵੀਂ, ਉਪਭੋਗਤਾ-ਅਨੁਕੂਲ ਪ੍ਰੋਗਰਾਮ ਗਾਈਡ (EPG) ਦੇ ਨਾਲ ਬਿਲਟ-ਇਨ ਸੈਟੇਲਾਈਟ ਟਿਊਨਰਾਂ ਵਾਲੇ ਟੈਲੀਵਿਜ਼ਨ ਸੈੱਟ ਪੇਸ਼ ਕੀਤੇ ਹਨ। ਇਸ ਪਹਿਲਕਦਮੀ ਨਾਲ, ਦਰਸ਼ਕ ਅਲੱਗ ਤੋਂ ਸੈੱਟ-ਟੌਪ ਬਾਕਸ ਦੀ ਜ਼ਰੂਰਤ ਤੋਂ ਬਿਨਾ ਆਪਣੇ ਟੈਲੀਵਿਜ਼ਨ ਸੈੱਟਾਂ 'ਤੇ ਸਿੱਧੇ ਡੀਡੀ ਫ੍ਰੀ ਡਿਸ਼ ਚੈਨਲ ਦੇਖ ਸਕਣਗੇ, ਜਿਸ ਨਾਲ ਵਾਧੂ ਲਾਗਤਾਂ, ਵਾਇਰਿੰਗ ਦਾ ਖਰਚਾ ਅਤੇ ਕਈ ਰਿਮੋਟਾਂ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ। ਇਸ ਦੇ ਨਾਲ ਹੀ, ਨਵੀਂ ਐਡਵਾਂਸਡ ਪ੍ਰੋਗਰਾਮ ਗਾਈਡ ਉਪਭੋਗਤਾਵਾਂ ਨੂੰ ਇੱਕ ਸਧਾਰਣ ਅਤੇ ਅਨੁਭਵੀ ਇੰਟਰਫੇਸ ਰਾਹੀਂ ਚੈਨਲਾਂ ਅਤੇ ਪ੍ਰੋਗਰਾਮ ਸ਼ਡਿਊਲਾਂ ਨੂੰ ਇੱਕ ਥਾਂ 'ਤੇ ਆਸਾਨੀ ਨਾਲ ਬ੍ਰਾਊਜ਼ ਕਰਨ ਦੀ ਸਹੂਲਤ ਦੇਵੇਗੀ, ਜਿਸ ਨਾਲ ਦੇਸ਼ ਭਰ ਦੇ ਘਰਾਂ ਲਈ ਸਭ ਕੁਝ ਦੇਖਣ ਦਾ ਅਨੁਭਵ ਵਧੇਰੇ ਸੁਵਿਧਾਜਨਕ ਹੋ ਜਾਵੇਗਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 'ਔਰੇਂਜ ਇਕੌਨਮੀ' ਨੂੰ ਉਤਸ਼ਾਹਿਤ ਕਰਨ, ਬਿਹਤਰ ਪਹੁੰਚਯੋਗਤਾ ਦੇ ਨਾਲ-ਨਾਲ ਜਨਤਕ ਪ੍ਰਸਾਰਣ ਨੂੰ ਮਜ਼ਬੂਤ ਕਰਨ ਅਤੇ ਸੂਚਨਾ ਅਤੇ ਪ੍ਰਸਾਰਣ ਖੇਤਰ ਲਈ ਇੱਕ ਏਆਈ ਕੁਸ਼ਲ, ਭਵਿੱਖ ਲਈ ਤਿਆਰ ਕਾਰਜਬਲ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਇਨ੍ਹਾਂ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਪ੍ਰਸਾਰ ਭਾਰਤੀ ਜਨਤਕ ਪ੍ਰਸਾਰਣ ਨੂੰ ਬਿਹਤਰ ਬਣਾਉਣ ਵਿੱਚ ਇੱਕ ਮੁੱਖ ਭੂਮਿਕਾ ਨਿਭਾ ਰਿਹਾ ਹੈ, ਜਦਕਿ ਆਈਆਈਸੀਟੀ ਰਚਨਾਤਮਕ ਖੇਤਰ ਲਈ ਏਆਈ ਹੁਨਰ ਪ੍ਰੋਗਰਾਮ ਦਾ ਸੰਚਾਲਨ ਕਰੇਗਾ ਅਤੇ ਵੇਵਸ ਓਟੀਟੀ ਨਾਗਰਿਕਾਂ ਦੀ ਭਾਗੀਦਾਰੀ ਅਤੇ ਸਮੱਗਰੀ ਸਿਰਜਣਾ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ ਜਿਸ ਵਿੱਚ ‘ਕ੍ਰਿਏਟ ਇਨ ਇੰਡੀਆ’ ਚੁਣੌਤੀ ਦੀ ਡੋਵੇਟੇਲਿੰਗ ਸ਼ਾਮਲ ਹੈ।
*****
ਮਹੇਸ਼ ਕੁਮਾਰ / ਵਿਵੇਕ ਵਿਸ਼ਵਾਸ਼/ ਅਪਰਾਜਿਤਾ ਪ੍ਰਿਯਾਦਰਸ਼ਿਨੀ
(Release ID: 2244463)
ਵਿਜ਼ੀਟਰ ਕਾਊਂਟਰ : 3
Read this release in:
Gujarati
,
English
,
Urdu
,
Marathi
,
हिन्दी
,
Bengali
,
Bengali-TR
,
Assamese
,
Odia
,
Telugu
,
Kannada
,
Malayalam