ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਦੇਵੀ ਚੰਦਰਘੰਟਾ ਦੀ ਬ੍ਰਹਮ ਅਤੇ ਦਿਆਲੂ ਕਿਰਪਾ ਦਾ ਵਰਣਨ ਕੀਤਾ

Posted On: 21 MAR 2026 8:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਦੇਵੀ ਚੰਦਰਘੰਟਾ ਦੀ ਬ੍ਰਹਮ ਅਤੇ ਦਿਆਲੂ ਮਹਿਮਾ ਦਾ ਵਰਣਨ ਕੀਤਾ।

ਪ੍ਰਧਾਨ ਮੰਤਰੀ ਨੇ ਮਾਂ ਚੰਦਰਘੰਟਾ ਦੇ ਚਰਨਾਂ ਵਿੱਚ ਨਮਨ ਕੀਤਾ ਅਤੇ ਕਾਮਨਾ ਕੀਤੀ ਕਿ ਸ਼ਕਤੀ ਅਤੇ ਕੋਮਲਤਾ ਦੀ ਪ੍ਰਤੀਕ ਆਦਿ-ਸ਼ਕਤੀ ਮਾਂ ਦੇਵੀ ਸਾਰੇ ਭਗਤਾਂ ’ਤੇ ਆਪਣੀ ਅਪਾਰ ਕਿਰਪਾ ਬਣਾਈ ਰੱਖਣ। ਸ਼੍ਰੀ ਮੋਦੀ ਨੇ ਦੇਵੀ ਦੀ ਮਹਿਮਾ ਦਾ ਜ਼ਿਕਰ ਕਰਦੇ ਹੋਏ ਪ੍ਰਾਰਥਨਾ ਕੀਤੀ ਕਿ ਮਾਤਾ ਦਾ ਅਸ਼ੀਰਵਾਦ ਹਰੇਕ ਵਿਅਕਤੀ ਨੂੰ ਸ਼ਕਤੀਸ਼ਾਲੀ ਬਣਾਵੇ ਅਤੇ ਸਾਰਿਆਂ ਦਾ ਜੀਵਨ ਸੁਖ-ਖ਼ੁਸ਼ਹਾਲੀ ਅਤੇ ਚੰਗੀ ਕਿਸਮਤ ਨਾਲ ਭਰਪੂਰ ਹੋਵੇ।

ਪ੍ਰਧਾਨ ਮੰਤਰੀ ਨੇ ਐੱਕਸ ਜ਼ਰੀਏ ਸੰਦੇਸ਼ ਸਾਂਝਾ ਕਰਦੇ ਹੋਏ ਲਿਖਿਆ:

"मां चंद्रघंटा को प्रणाम! माता से प्रार्थना है कि वे हर किसी को सशक्त, समृद्ध और सौभाग्यपूर्ण जीवन का आशीष दें।

पिण्डजप्रवरारूढा चण्डकोपास्त्रकैर्युता।
प्रसादं तनुते मह्यं चन्द्रघण्टेति विश्रुता॥"

“ਸ਼ੇਰ ’ਤੇ ਸਵਾਰ ਅਤੇ ਅਜਿੱਤ ਹਥਿਆਰਾਂ ਨੂੰ ਧਾਰਨ ਕਰਨ ਵਾਲੀ ਮਾਤਾ ਚੰਦਰਘੰਟਾ ਦਾ ਅਸ਼ੀਰਵਾਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਅਤੇ ਉਨ੍ਹਾਂ ਦੀ ਬ੍ਰਹਮ ਕਿਰਪਾ ਸਾਡੇ ’ਤੇ ਹਮੇਸ਼ਾ ਬਣੀ ਰਹੇ।"

************

ਐੱਮਜੇਪੀਐੱਸ/ਪੀਆਰਕੇ


(Release ID: 2243707) ਵਿਜ਼ੀਟਰ ਕਾਊਂਟਰ : 6