ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਡਾਕ ਵਿਭਾਗ ਛੇ ਪ੍ਰਮੁੱਖ ਸ਼ਹਿਰਾਂ ਵਿੱਚ ਅਗਲੇ ਦਿਨ ਗਾਰੰਟੀਸ਼ੁਦਾ ਡਿਲੀਵਰੀ ਦੇ ਨਾਲ '24 ਸਪੀਡ ਪੋਸਟ' ਸੇਵਾ ਲਾਂਚ ਕਰੇਗਾ
प्रविष्टि तिथि:
16 MAR 2026 11:51AM by PIB Chandigarh
ਡਾਕ ਵਿਭਾਗ 17 ਮਾਰਚ 2026 ਨੂੰ 24 ਸਪੀਡ ਪੋਸਟ ਸੇਵਾ ਲਾਂਚ ਕਰ ਰਿਹਾ ਹੈ। ਇਸ ਸੇਵਾ ਦੀ ਸ਼ੁਰੂਆਤ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ, ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇੱਮਾਸਾਨੀ ਦੁਆਰਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੁਪਹਿਰ 12:30 ਵਜੇ ਨਵੀਂ ਦਿੱਲੀ ਦੇ ਰੰਗਭਵਨ ਆਡੀਟੋਰੀਅਮ, ਆਕਾਸ਼ਵਾਣੀ ਭਵਨ ਕੀਤੀ ਜਾਵੇਗੀ।
24 ਸਪੀਡ ਪੋਸਟ ਸੇਵਾ ਦੇ ਤਹਿਤ ਜ਼ਰੂਰੀ ਅਤੇ ਸਮਾਂਬੱਧ-ਸ਼ਿੱਪਮੈਂਟ ਲਈ ਅਗਲੇ ਦਿਨ ਗਾਰੰਟੀਸ਼ੁਦਾ ਡਿਲੀਵਰੀ ਦਿੱਤੀ ਗਈ ਹੈ। ਪਹਿਲੇ ਪੜਾਅ ਵਿੱਚ, ਇਹ ਸੇਵਾ ਦਿੱਲੀ, ਮੁੰਬਈ, ਚੇੱਨਈ, ਕੋਲਕਾਤਾ, ਬੰਗਲੁਰੂ ਅਤੇ ਹੈਦਰਾਬਾਦ ਵਿੱਚ ਉਪਲਬਧ ਹੋਵੇਗੀ। ਇਸ ਦੇ ਨਾਲ ਹੀ, 24 ਅਤੇ 48 ਸਪੀਡ ਪੋਸਟ ਸੇਵਾਵਾਂ ਸਮਰਪਿਤ ਪ੍ਰੋਸੈੱਸਿੰਗ ਵਿੰਡੋਜ਼ ਅਤੇ ਤਰਜੀਹੀ ਏਅਰ ਟ੍ਰਾਂਸਮਿਸ਼ਨ ਦੁਆਰਾ ਸਮਰੱਥ, ਯਕੀਨੀ D+1 ਅਤੇ D+2 ਡਿਲੀਵਰੀ ਸਮਾਂ-ਸੀਮਾ ਪ੍ਰਦਾਨ ਕਰਨਗੀਆਂ। ਇਨ੍ਹਾਂ ਸੇਵਾਵਾਂ ਵਿੱਚ OTP-ਅਧਾਰਿਤ ਸੁਰੱਖਿਅਤ ਡਿਲੀਵਰੀ, SMS ਅਲਰਟ ਦੇ ਨਾਲ ਐਂਡ-ਟੂ-ਐਂਡ ਟ੍ਰੈਕਿੰਗ, ਵਪਾਰਕ ਗਾਹਕਾਂ ਲਈ BNPL ਸਹੂਲਤ, ਬਲਕ ਬੁਕਿੰਗ ਲਈ ਮੁਫ਼ਤ ਪਿਕਅਪ, API ਇੰਟੀਗ੍ਰੇਸ਼ਨ ਅਤੇ ਕੇਂਦ੍ਰੀਕ੍ਰਿਤ ਬਿਲਿੰਗ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਦੇਰੀ ਹੋਣ ‘ਤੇ ਪੈਸੇ ਵਾਪਸ ਕਰਨ ਦੀ ਗਰੰਟੀ ਵੀ ਦਿੱਤੀ ਜਾਵੇਗੀ, ਜਿਸ ਨਾਲ ਇੰਡੀਆ ਪੋਸਟ ਦੀਆਂ ਪ੍ਰੀਮੀਅਮ ਐਕਸਪ੍ਰੈੱਸ ਡਿਲੀਵਰੀ ਸਮਰੱਥਾਵਾਂ ਹੋਰ ਮਜ਼ਬੂਤ ਹੋਣਗੀਆਂ।
************
ਏਆਰਜੇ/ਬਲਜੀਤ ਸਿੰਘ
(रिलीज़ आईडी: 2241197)
आगंतुक पटल : 41