ਵਿੱਤ ਮੰਤਰਾਲਾ
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਦਿੱਲੀ ਅਤੇ ਕੋਲਕਾਤਾ ਵਿੱਚ ਸਰਗਰਮ ਸੋਨੇ ਦੀ ਸੰਗਠਿਤ ਤਸਕਰੀ ਅਤੇ ਗੈਰ-ਕਾਨੂੰਨੀ ਤੌਰ ‘ਤੇ ਸੋਨਾ ਪਿਘਲਾਉਣ ਵਾਲੇ ਗਿਰੋਹ ‘ਤੇ ਸਖਤ ਕਾਰਵਾਈ ਕੀਤੀ; 14.13 ਕਰੋੜ ਰੁਪਏ ਮੁੱਲ ਦਾ ਸੋਨਾ, ਚਾਂਦੀ ਅਤੇ ਨਕਦੀ ਜ਼ਬਤ ਕੀਤੀ ਗਈ; ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ
Posted On:
15 MAR 2026 10:59AM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵਿਦੇਸ਼ੀ ਮੂਲ ਦੇ ਸੋਨੇ ਦੀ ਭਾਰਤ ਵਿੱਚ ਤਸਕਰੀ, ਰੇਲ ਮਾਰਗ ਰਾਹੀਂ ਆਵਾਜਾਈ, ਗੈਰ-ਕਾਨੂੰਨੀ ਪਲਾਂਟਾਂ ਵਿੱਚ ਪਿਘਲਾਉਣ ਅਤੇ ਉਸ ਵਿੱਚ ਮਿਲਾਵਟ ਕਰਨ ਅਤੇ ਘਰੇਲੂ ਬਜ਼ਾਰ ਵਿੱਚ ਗੁਪਤ ਤਰੀਕੇ ਨਾਲ ਵਿਕਰੀ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਅਭਿਆਨ ਵਿੱਚ 14.13 ਕਰੋੜ ਤੋਂ ਵੱਧ ਮੁੱਲ ਦਾ ਸੋਨਾ, ਚਾਂਦੀ ਅਤੇ ਭਾਰਤੀ ਮੁਦਰਾ ਜ਼ਬਤ ਕੀਤੀ ਗਈ ਅਤੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਕਸਟਮ ਐਕਟ, 1962 ਦੇ ਪ੍ਰਾਵਧਾਨਾਂ ਦੇ ਤਹਿਤ ਕੁੱਲ ਮਿਲਾ ਕੇ 13.41 ਕਰੋੜ ਰੁਪਏ ਮੁੱਲ ਦਾ 8286.81 ਗ੍ਰਾਮ ਸੋਨਾ, 19.67 ਲੱਖ ਰੁਪਏ ਮੁੱਲ ਦਾ 7350.4 ਗ੍ਰਾਮ ਚਾਂਦੀ ਅਤੇ 51,74,100 ਰੁਪਏ ਦੀ ਭਾਰਤੀ ਮੁਦਰਾ ਜ਼ਬਤ ਕੀਤੀ ਗਈ।

ਵਿਸ਼ੇਸ਼ ਖੂਫੀਆ ਜਾਣਕਾਰੀ ਦੇ ਅਧਾਰ ‘ਤੇ ਡੀਆਰਆਈ ਦੇ ਅਧਿਕਾਰੀਆਂ ਨੇ ਕੋਲਕਾਤਾ ਤੋਂ ਟ੍ਰੇਨ ਦੁਆਰਾ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਆਏ ਇੱਕ ਯਾਤਰੀ ਨੂੰ ਰੋਕਿਆ ਜਿਸ ਦੇ ਕੋਲ ਵਿਦੇਸ਼ੀ ਮੋਹਰ ਵਾਲਾ ਸੋਨਾ ਸੀ ਜਿਸ ਨੂੰ ਸਟੇਸ਼ਨ ਦੇ ਬਾਹਰ ਇੱਕ ਪ੍ਰਾਪਤਕਰਤਾ ਨੂੰ ਸੌਂਪਣਾ ਸੀ। ਯਾਤਰੀ ਅਤੇ ਪ੍ਰਾਪਤਕਰਤਾ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪ੍ਰਾਪਤ ਜਾਣਕਾਰੀਆਂ ਦੇ ਅਧਾਰ ‘ਤੇ ਦਿੱਲੀ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੇ ਨਤੀਜੇ ਵਜੋਂ ਦਿੱਲੀ ਵਿੱਚ ਸੋਨੇ ਨੂੰ ਪਿਘਲਾਉਣ ਦਾ ਇੱਕ ਗੈਰ-ਕਾਨੂੰਨੀ ਸਥਾਨ ਪਤਾ ਚਲਿਆ। ਇਸ ਸਥਾਨ ਦੀ ਵਰਤੋਂ ਵਿਦੇਸ਼ ਮੂਲ ਦੇ ਸੋਨੇ ਨੂੰ ਸਥਾਨਕ ਬਜ਼ਾਰ ਵਿੱਚ ਵੇਚਣ ਤੋਂ ਪਹਿਲਾਂ ਉਸ ਵਿੱਚ ਮਿਲਾਵਟ ਕਰਨ ਲਈ ਕੀਤੀ ਜਾਂਦੀ ਸੀ। ਕੈਂਪਸ ਤੋਂ ਵਾਧੂ ਸੋਨਾ, ਚਾਂਦੀ ਅਤੇ ਭਾਰਤੀ ਮੁਦਰਾ ਬਰਾਮਦ ਕੀਤੀ ਗਈ ਅਤੇ ਸਥਾਨ ਦਾ ਸੰਚਾਲਨ ਕਰਨ ਵਾਲੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।


ਅੱਗੇ ਦੀ ਜਾਂਚ ਕੋਲਕਾਤਾ ਤੱਕ ਪਹੁੰਚੀ, ਜਿੱਥੇ ਗਿਰੋਹ ਦੇ ਮਾਸਟਰਮਾਈਂਡ ਦਾ ਪਤਾ ਇੱਕ ਹੋਰ ਗੈਰ-ਕਾਨੂੰਨੀ ਸੋਨਾ ਪਿਘਲਾਉਣ ਵਾਲੀ ਯੂਨਿਟ ਵਿੱਚ ਚਲਿਆ। ਉੱਥੇ ਉਸ ਦੇ ਕੋਲ ਹੋਰ ਵੀ ਮਿਲਾਵਟੀ ਸੋਨਾ ਸੀ। ਉਸ ਨੂੰ ਸੋਨਾ ਲੈ ਜਾਣ ਵਾਲੇ ਦੋ ਵਿਅਕਤੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਰਤ ਵਿੱਚ ਤਸਕਰੀ ਕਰਕੇ ਲਿਆਂਦਾ ਗਿਆ ਵਿਦੇਸ਼ੀ ਚਿੰਨ੍ਹਾਂ ਵਾਲਾ ਸੋਨਾ ਉਨ੍ਹਾਂ ਨੇ ਪ੍ਰਾਪਤ ਕੀਤਾ ਸੀ, ਉਸ ਤੋਂ ਪਛਾਣ ਚਿੰਨ੍ਹ ਹਟਾਉਣ ਲਈ ਉਸ ਨੂੰ ਪਿਘਲਾਇਆ ਸੀ, ਅਤੇ ਅੱਗੇ ਦੇਣ ਲਈ ਰੇਲ ਮਾਰਗ ਰਾਹੀਂ ਦਿੱਲੀ ਲਿਜਾਇਆ ਜਾਣਾ ਸੀ।
ਸੋਨੇ ਦੀ ਤਸਕਰੀ, ਆਵਾਜਾਈ, ਪਿਘਲਾਉਣ ਅਤੇ ਨਿਪਟਾਰੇ ਵਿੱਚ ਸ਼ਾਮਲ ਸਾਰੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਮਰੱਥ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
****
ਐੱਨਬੀ/ਕੇਐੱਮਐੱਨ
(Release ID: 2240635)
ਵਿਜ਼ੀਟਰ ਕਾਊਂਟਰ : 8