ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਐੱਕਸਟੀ ਸਮਿਟ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
13 MAR 2026 12:58PM by PIB Chandigarh
ਪ੍ਰਧਾਨ ਮੰਤਰੀ ਨੇ ਆਈਟੀਵੀ ਨੈੱਟਵਰਕ ਦੇ ਐਨਐੱਕਸਟੀ ਸਮਿਟ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਇੱਕ ਵਿਕਸਤ ਰਾਸ਼ਟਰ ਬਣਨ ਦੇ ਮੌਜੂਦਾ ਟੀਚੇ ਵਿਚਕਾਰ ਸਮਾਨਤਾਵਾਂ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ 1930 ਦੇ (ਦਾਂਡੀ) ਮਾਰਚ ਨੇ ਦੇਸ਼ ਨੂੰ ਆਜ਼ਾਦੀ ਲਈ ਇੱਕਜੁੱਟ ਕੀਤਾ ਸੀ, ਉਸੇ ਤਰ੍ਹਾਂ ਮੌਜੂਦਾ "ਵਿਕਸਤ ਭਾਰਤ" ਮਿਸ਼ਨ 140 ਕਰੋੜ ਭਾਰਤੀਆਂ ਦਾ ਸਮੂਹਿਕ ਟੀਚਾ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:
"ਕਦੇ ਭਾਰਤ ਵਿੱਚ ਜਿਸ ਕੰਮ ਨੂੰ Next to Impossible ਮੰਨਿਆ ਜਾਂਦਾ ਸੀ, ਅੱਜ ਦਾ ਭਾਰਤ ਉਸ ਨੂੰ ਪੂਰਾ ਕਰਕੇ ਦਿਖਾ ਰਿਹਾ ਹੈ।”
“ਅੱਜ ਯੁੱਧ ਕਾਰਨ ਜੋ ਆਲਮੀ ਸੰਕਟ ਬਣਿਆ ਹੋਇਆ ਹੈ, ਉਸ ਨਾਲ ਨਜਿੱਠਣ ਵਿੱਚ ਭਾਰਤ ਕੋਈ ਵੀ ਕਸਰ ਨਹੀਂ ਛੱਡ ਰਿਹਾ ਹੈ।”
“ਪਿਛਲੇ ਇੱਕ ਦਹਾਕੇ ਦੌਰਾਨ ਸਾਡੀ ਸਰਕਾਰ ਦੇ ਯਤਨਾਂ ਸਦਕਾ ਮਾਓਵਾਦੀ ਦਹਿਸ਼ਤ ਆਪਣੇ ਆਖਰੀ ਸਾਹ ਲੈ ਰਹੀ ਹੈ। ਇਸੇ ਦਾ ਨਤੀਜੇ ਹੈ ਕਿ ਕਦੇ ਜੋ ਇਲਾਕੇ ਡਰ ਦੇ ਪਰਛਾਵੇਂ ਹੇਠ ਜਿਊਣ ਲਈ ਮਜਬੂਰ ਸਨ, ਉੱਥੇ ਅੱਜ ਵਿਕਾਸ ਦੀ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ।”
************
ਐੱਮਜੇਪੀਐੱਸ/ਵੀਜੇ
(Release ID: 2239815)
ਵਿਜ਼ੀਟਰ ਕਾਊਂਟਰ : 3
Read this release in:
Malayalam
,
English
,
Urdu
,
Marathi
,
हिन्दी
,
Assamese
,
Bengali
,
Gujarati
,
Tamil
,
Telugu
,
Kannada