ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਹੈਦਰਾਬਾਦ ਵਿੱਚ ਆਈਲਾਈਨ ਸਟੂਡੀਓਜ਼ ਦੀ ਸ਼ੁਰੂਆਤ, ਭਾਰਤ ਦੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ ਈਕੋਸਿਸਟਮ ਨੂੰ ਹੁਲਾਰਾ ਦੇਣ ਦੀ ਸੰਭਾਵਨਾ


ਆਈਆਈਸੀਟੀ ਕ੍ਰਿਏਟਿਵ ਟੈਕਨਾਲੌਜੀ ਸੈਕਟਰ ਵਿੱਚ ਹੁਨਰ ਵਧਾਉਣ ਲਈ ਹੈਦਰਾਬਾਦ ਵਿੱਚ ਕੇਂਦਰ ਸਥਾਪਤ ਕਰੇਗਾ

ਬੇਮਿਸਾਲ ਕ੍ਰਿਏਟਿਵ ਅਤੇ ਤਕਨੀਕੀ ਪ੍ਰਤਿਭਾ ਭਾਰਤ ਨੂੰ ਗਲੋਬਲ ਵਿਜ਼ੂਅਲ ਪ੍ਰਭਾਵਾਂ ਲਈ ਮੋਹਰੀ ਕੇਂਦਰ ਵਜੋਂ ਸਥਾਪਿਤ ਕਰੇਗੀ

Posted On: 12 MAR 2026 5:41PM by PIB Chandigarh

ਲੋਕਪ੍ਰਿਅ ਅਮਰੀਕੀ ਓਟੀਟੀ ਸਟ੍ਰੀਮਿੰਗ ਪਲੈਟਫਾਰਮ ਨੈੱਟਫਿਲਕਸ ਨੇ ਹੈਦਰਾਬਾਦ ਵਿੱਚ ਆਪਣਾ ਗਲੋਬਲ ਪ੍ਰੋਡਕਸ਼ਨ ਅਤੇ ਇਨੋਵੇਸ਼ਨ ਸਟੂਡੀਓ, ਆਈਲਾਈਨ ਸਟੂਡੀਓ ਦੀ ਸ਼ੁਰੂਆਤ ਕੀਤੀ ਹੈ, ਜੋ ਭਾਰਤ ਦੇ ਵਧਦੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਈਕੋਸਿਸਟਮ ਵਿੱਚ ਨਿਵੇਸ਼ ਦਾ ਪ੍ਰਤੀਕ ਹੈ। ਇਸ ਪਹਿਲਕਦਮੀ ਨਾਲ ਗਲੋਬਲ ਪ੍ਰੋਗਰਾਮ ਨਿਰਮਾਣ ਵਿੱਚ ਭਾਰਤ ਦੀ ਭੂਮਿਕਾ ਅਤੇ ਵਿਆਪਕ ਹੋਣ ਦੀ ਸੰਭਾਵਨਾ ਹੈ। ਨਾਲ ਹੀ ਇਸ ਨਾਲ ਐਡਵਾਂਸ ਵਿਜ਼ੂਅਲ ਇਫੈਕਟਸ ਅਤੇ ਆਧੁਨਿਕ ਨਿਰਮਾਣ ਤਕਨੀਕਾਂ ਦੇ ਵਿਸਤਾਰ ਨੂੰ ਹੁਲਾਰਾ ਮਿਲੇਗਾ। 

ਆਈਲਾਈਨ ਸਟੂਡੀਓ ਦੇ ਲਾਂਚ ਸਮਾਗਮ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਅਨੁਮੁਲਾ ਰੇਵੰਤ ਰੈਡੀ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ, ਆਈਲਾਈਨ ਸਟੂਡੀਓਜ਼ ਦੇ ਸੀਈਓ ਜੈਫ ਸ਼ਾਪੀਰੋ ਅਤੇ ਭਾਰਤੀ ਅਦਾਕਾਰ-ਫਿਲਮ ਨਿਰਮਾਤਾ ਸ਼੍ਰੀ ਰਾਣਾ ਦੱਗੁਬਾਤੀ ਨੇ ਸ਼ਿਰਕਤ ਕੀਤੀ।

ਹੈਦਰਾਬਾਦ ਸਥਿਤ ਇਹ ਕੇਂਦਰ ਲਗਭਗ 32 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਹੈ ਅਤੇ ਹਾਈਬ੍ਰਿਡ ਕਲਾਉਡ ਇਨਫ੍ਰਾਸਟਰਕਚਰ ਰਾਹੀਂ ਸਮਰਥਤ ਉੱਨਤ ਵਿਜ਼ੂਅਲ ਪ੍ਰਭਾਵਾਂ ਅਤੇ ਵਰਚੁਅਲ ਪ੍ਰੋਜੈਕਸ਼ਨ ਟੈਕਨਾਲੌਜੀਆਂ ਨਾਲ ਲੈਸ ਹੈ। ਸਟੂਡੀਓ ਨੂੰ ਉੱਚ ਪੱਧਰੀ ਵਿਜ਼ੂਅਲ ਸਟੋਰੀਟੈਲਿੰਗ ਨੂੰ ਸਮਰਥਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਆਈਲਾਈਨ ਸਟੂਡੀਓਜ਼ ਦੇ ਗਲੋਬਲ ਨੈੱਟਵਰਕ ਦਾ ਹਿੱਸਾ ਬਣੇਗਾ, ਜਿਸ ਵਿੱਚ ਲਾਸ ਏਂਜਿਲਸ, ਵੈਨਕੂਵਰ, ਸਿਓਲ ਅਤੇ ਲੰਡਨ ਸਥਿਤ ਕੇਂਦਰ ਸ਼ਾਮਲ ਹਨ।

ਨੈੱਟਫਲਿਕਸ ਦੇ ਇਸ ਕੇਂਦਰ ਦੀ ਸਥਾਪਨਾ ਨਾਲ ਸਪਸ਼ਟ ਹੈ ਕਿ ਨੀਤੀਗਤ ਸਮਰਥਨ ਅਤੇ ਉਭਰਦੇ ਮੀਡੀਆ ਖੇਤਰਾਂ ਵਿੱਚ ਹੁਨਰ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਭਾਰਤ ਕ੍ਰਿਏਟਿਵ ਟੈਕਨਾਲੌਜੀ ਅਤੇ ਡਿਜੀਟਲ ਪ੍ਰੋਡਕਸ਼ਨ ਦੇ ਆਲਮੀ ਕੇਂਦਰ ਵਜੋਂ ਆਪਣੀ ਸਥਿਤੀ ਨਿਰੰਤਰ ਮਜ਼ਬੂਤ ਬਣਾ ਰਿਹਾ ਹੈ। ਹੈਦਰਾਬਾਦ ਵਿੱਚ ਆਈਲਾਈਨ ਸਟੂਡੀਓ ਸਥਾਪਤ ਹੋਣ ਨਾਲ ਪ੍ਰਤਿਭਾ ਵਿਕਾਸ, ਤਕਨਾਲੋਜੀ ਅਪਣਾਉਣ ਅਤੇ ਗਲੋਬਲ ਪ੍ਰੋਡਕਸ਼ਨ ਨੈੱਟਵਰਕ ਨਾਲ ਏਕੀਕਰਣ ਨੂੰ ਉਤਸ਼ਾਹਿਤ ਕਰਕੇ ਇਹ ਦੇਸ਼ ਵਿੱਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ ਈਕੋਸਿਸਟਮ ਵਿਕਸਿਤ ਕਰਨ ਵਿੱਚ ਸਹਾਇਕ ਹੋਵੇਗਾ। 

ਇਸ ਮੌਕੇ ‘ਤੇ ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਅਨੁਮੁਲਾ ਰੇਵੰਤ ਰੇੱਡੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੈਦਰਾਬਾਦ ਕ੍ਰਿਏਟਿਵ, ਟੈਕਨਾਲੌਜੀ ਅਤੇ ਗਲੋਬਲ ਟੈਲੇਂਟ ਦੇ ਸੰਗਮ ਦਾ ਜੀਵੰਤ ਕੇਂਦਰ ਹੈ। ਉਨ੍ਹਾਂ ਨੇ ਕਿਹਾ ਕਿ ਆਈਲਾਈਨ ਸਟੂਡੀਓ ਜਿਹੀਆਂ ਪਹਿਲਕਦਮੀਆਂ ਫਿਲਮ, ਤਕਨਾਲੋਜੀ ਅਤੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ ਦੇ ਪ੍ਰਮੁੱਖ ਕੇਂਦਰ ਵਜੋਂ ਇਸ ਨੂੰ ਹੋਰ ਲੋਕਪ੍ਰਿਅ ਬਣਾਏਗੀ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਅਮਰੀਕੀ ਪ੍ਰੋਗਰਾਮ ਪ੍ਰੋਡਕਸ਼ਨ ਕੰਪਨੀ ਨਾਲ ਸਹਿਯੋਗ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕ੍ਰਿਏਟਿਵ ਈਕੋਸਿਸਟਮ ਵਿਕਸਿਤ ਕਰਨ ਵਿੱਚ ਮਦਦ ਕਰੇਗਾ ਅਤੇ ਹੈਦਰਾਬਾਦ ਤੋਂ ਪ੍ਰਤਿਭਾ ਅਤੇ ਫਿਲਮ ਨਿਰਮਾਣ ਨੂੰ ਵਿਸ਼ਵ ਪੱਧਰ 'ਤੇ ਪਹੁੰਚਣ ਦਾ ਮੌਕਾ ਮਿਲੇਗਾ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੂ ਜਾਜੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੀ ਸਮ੍ਰਿੱਧ ਫਿਲਮ ਨਿਰਮਾਣ ਪਰੰਪਰਾ ਅਤੇ ਵਧਦੀ ਤਕਨੀਕੀ ਸਮਰੱਥਾ ਮਨੋਰੰਜਨ ਖੇਤਰ ਦੇ ਵਿਸਤਾਰ ਨੂੰ ਗਤੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ਵਿੱਚ ਏਵੀਜੀਸੀ (ਵਿਭਿੰਨਤਾ, ਰਚਨਾਤਮਕਤਾ ਅਤੇ ਤਕਨਾਲੋਜੀ) ਦੀ ਇੱਕ ਮਜ਼ਬੂਤ ਵਿਰਾਸਤ ਹੈ, ਜਿੱਥੇ ਕਈ ਗਲੋਬਲ ਸਟੂਡੀਓ ਸੰਚਾਲਿਤ ਹਨ। ਸ਼੍ਰੀ ਜਾਜੂ ਨੇ ਕਿਹਾ ਕਿ ਹੈਦਰਾਬਾਦ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼ (ਆਈਆਈਸੀਟੀ) ਦਾ ਆਉਣ ਵਾਲਾ ਕੈਂਪਸ ਕ੍ਰਿਏਟਿਵ ਟੈਕਨਾਲੋਜੀ ਸੈਕਟਰ ਵਿੱਚ ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਨੂੰ ਹੋਰ ਮਜ਼ਬੂਤ ​​ਬਣਾਏਗਾ। ਸੂਚਨਾ-ਪ੍ਰਸਾਰਣ ਸਕੱਤਰ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਵੇਵਸ ਪਹਿਲਕਦਮੀ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਿਆਨ, ਰਚਨਾਤਮਕਤਾ, ਕਲਾ, ਸੱਭਿਆਚਾਰ ਅਤੇ ਬੌਧਿਕ ਸੰਪਦਾ ਅਧਾਰਿਤ ਅਰਥਵਿਵਸਥਾ-ਔਰੇਂਜ ਇਕੋਨੌਮੀ ਦੇ ਵਿਕਾਸ ‘ਤੇ ਜ਼ੋਰ ਦਿੱਤਾ ਸੀ। ਸ਼੍ਰੀ ਜਾਜੂ ਨੇ ਕਿਹਾ ਕਿ ਹੁਣ ਇਹ ਨੀਤੀਗਤ ਲਾਗੂਕਰਨ ਵਿੱਚ ਬਦਲ ਰਿਹਾ ਹੈ, ਜਿਸ ਦੇ ਤਹਿਤ ਦੇਸ਼ ਭਰ ਵਿੱਚ 15 ਹਜ਼ਾਰ ਕੰਟੈਂਟ ਕ੍ਰਿਏਟਰ ਲੈਬਸ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਨਾਲ ਰਚਨਾਤਮਕ ਅਰਥਵਿਵਸਥਾ ਵਿੱਚ ਲਗਭਗ 20 ਲੱਖ ਰੁਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। 

ਤੇਲੰਗਾਨਾ ਸਰਕਾਰ ਦੇ ਸੂਚਨਾ ਤਕਨਾਲੋਜੀ, ਇਲੈਕਟ੍ਰਾਨਿਕਸ ਅਤੇ ਸੰਚਾਰ, ਅਤੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਡੀ. ਸ੍ਰੀਧਰ ਬਾਬੂ ਨੇ ਕਿਹਾ ਕਿ ਰਾਜ ਸਰਕਾਰ ਵਿਜ਼ੂਅਲ ਇਮਪੈਕਟ ਅਤੇ ਐਨੀਮੇਸ਼ਨ ਜਿਹੇ ਖੇਤਰਾਂ ਵਿੱਚ ਪ੍ਰਤਿਭਾਵਾਂ ਦਾ ਸਸ਼ਕਤ ਪੂਲ ਵਿਕਸਿਤ ਕਰਨ ਲਈ ਹੁਨਰ ਵਿਕਾਸ ਪਹਿਲਕਦਮੀਆਂ ਤੇਜ਼ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੇਜ਼ ਤਕਨੀਕੀ ਪ੍ਰਗਤੀ ਅਤੇ ਸਿਰਜਨਾਤਮਕ ਉਦਯੋਗ ਦੀ ਵਧਦੀ ਭਾਗੀਦਾਰੀ ਦੇ ਨਾਲ ਹੈਦਰਾਬਾਦ ਫਿਲਮ ਨਿਰਮਾਣ ਅਤੇ ਕ੍ਰਿਏਟਿਵ ਟੈਕਨਾਲੌਜੀ ਦੇ ਮੋਹਰੀ ਗਲੋਬਲ ਹੱਬ ਵਜੋਂ ਉਭਰ ਰਿਹਾ ਹੈ। 

ਆਈਲਾਈਨ ਸਟੂਡੀਓਜ਼ ਦੇ ਸੀਈਓ ਜੈਫ ਸ਼ਾਪੀਰੋ ਨੇ ਕਿਹਾ ਕਿ ਭਾਰਤ ਨੇ ਕ੍ਰਿਏਟਿਵ ਅਤੇ ਟੈਕਨਾਲੌਜੀ ਟੈਲੇਂਟ ਰਾਹੀਂ ਗਲੋਬਲ ਵਿਜ਼ੂਅਲ ਇਮਪੈਕਟ ਇੰਡਸਟ੍ਰੀਜ਼ ਵਿੱਚ ਲੰਬੇ ਸਮੇਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਹੈਦਰਾਬਾਦ ਦਾ ਤਕਨੀਕੀ ਈਕੋਸਿਸਟਮ ਅਤੇ ਫਿਲਮ ਸੱਭਿਆਚਾਰ ਇਸ ਨੂੰ ਲੰਬੇ ਸਮੇਂ ਦੇ ਸਮਰਥਾ ਨਿਰਮਾਣ ਅਤੇ ਗਲੋਬਲ ਵਿਜ਼ੂਅਲ ਸਟੋਰੀਟੈਲਿੰਗ ਵਿੱਚ ਯੋਗਦਾਨ ਪੂਰੀ ਤਰ੍ਹਾਂ ਢੁਕਵੇਂ ਬਣਾਉਂਦੇ ਹਨ। 

ਅਦਾਕਾਰ-ਨਿਰਮਾਤਾ ਰਾਣਾ ਦੱਗੁਬਾਤੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਹੈਦਰਾਬਾਦ ਵਿੱਚ ਫਿਲਮ ਅਤੇ ਰਚਨਾਤਮਕ ਉਦਯੋਗਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਈਲਾਈਨ ਸਟੂਡੀਓਜ਼ ਵਰਗੀਆਂ ਪਹਿਲਕਦਮੀਆਂ ਸ਼ਹਿਰ ਦੇ ਕ੍ਰਿਏਟਿਵ ਈਕੋਸਿਸਟਮ ਨੂੰ ਹੋਰ ਮਜ਼ਬੂਤ ​​ਬਣਾਉਣਗੀਆਂ ਅਤੇ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਸਿਰਜਣਾਤਮਕਤਾ ਲਈ ਨਵੇਂ ਮੌਕੇ ਪ੍ਰਦਾਨ ਕਰਨਗੀਆਂ।

************

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ ਸਿੰਘ


(Release ID: 2239551) ਵਿਜ਼ੀਟਰ ਕਾਊਂਟਰ : 14