ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਪੱਛਮ ਏਸ਼ੀਆ ਏਅਰ ਸਪੇਸ ਦੀ ਸਥਿਤੀ- ਭਾਰਤੀ ਕੈਰੀਅਰਾਂ ਦੀਆਂ ਅੱਜ 50 ਉਡਾਣਾਂ ਚਾਲੂ ਕਰਨ ਦੀ ਯੋਜਨਾ
प्रविष्टि तिथि:
09 MAR 2026 12:08AM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ਵਿੱਚ ਪੈਦਾ ਹੋ ਰਹੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ, ਜੋ ਭਾਰਤ ਅਤੇ ਪੱਛਮ ਏਸ਼ੀਆ ਵਿਚਕਾਰ ਹਵਾਈ ਯਾਤਰਾ ਨੂੰ ਪ੍ਰਭਾਵਿਤ ਕਰ ਰਹੀ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸੁਚਾਰੂ ਉਡਾਣ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਏਅਰਲਾਈਨਾਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜ਼ਰੂਰੀ ਸੰਚਾਲਨ ਬਦਲਾਅ ਕਰ ਰਹੀਆਂ ਹਨ।
7 ਮਾਰਚ, 2026 ਦੇ ਯਾਤਰੀ ਆਵਾਜਾਈ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੇ ਕੈਰੀਅਰਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਕੁੱਲ 51 ਉਡਾਣਾਂ ਇਸ ਖੇਤਰ ਤੋਂ ਭਾਰਤ ਆਈਆਂ, ਜਿਨ੍ਹਾਂ ਵਿੱਚੋਂ 8,175 ਯਾਤਰੀ ਸਵਾਰ ਸਨ।
8 ਮਾਰਚ, 2026 ਨੂੰ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਇੰਡੀਗੋ, ਸਪਾਈਸਜੈੱਟ ਅਤੇ ਅਕਾਸਾ ਨੇ ਦੁਬਈ, ਅਬੂ ਧਾਬੀ, ਰਸ ਅਲ ਖੈਮਾਹ, ਫੁਜੈਰਾ, ਮਸਕਟ ਅਤੇ ਜੇਦਾਹ ਵਰਗੇ ਖੇਤਰੀ ਹਵਾਈ ਅੱਡਿਆਂ ਤੋਂ ਸੰਚਾਲਨ ਸੰਭਾਵਨਾ ਅਤੇ ਤਤਕਾਲ ਪ੍ਰਭਾਵੀ ਸਥਿਤੀਆਂ ਦੇ ਅਧਾਰ ‘ਤੇ 49 ਆਗਮਨ ਉਡਾਣਾਂ ਨੂੰ ਚਾਲੂ ਕਰਨ ਦੀ ਯੋਜਨਾ ਬਣਾਈ।
ਮੌਜੂਦਾ ਸਥਿਤੀ ਦੇ ਅਨੁਸਾਰ, ਭਾਰਤੀ ਕੈਰੀਅਰ 9 ਮਾਰਚ, 2026 ਲਈ 50 ਉਡਾਣਾਂ ਸੰਚਾਲਿਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਇਸ ਤੋਂ ਇਲਾਵਾ, ਭਾਰਤੀ ਏਅਰਲਾਈਨਾਂ ਖੇਤਰ ਦੇ ਹੋਰ ਹਵਾਈ ਅੱਡਿਆਂ 'ਤੇ ਜ਼ਮੀਨੀ ਸਥਿਤੀ ਦਾ ਲਗਾਤਾਰ ਮੁਲਾਂਕਣ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਸਥਾਨਾਂ ਤੋਂ ਭਾਰਤੀ ਕੈਰੀਅਰਾਂ ਦੁਆਰਾ ਹੋਰ ਉਡਾਣਾਂ ਚਲਾਈਆਂ ਜਾ ਸਕਣ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨਾਲ ਨਿਰੰਤਰ ਤਾਲਮੇਲ ਬਣਾਇਆ ਹੋਇਆ ਹੈ। ਟਿਕਟਾਂ ਦੀਆਂ ਕੀਮਤਾਂ ਵਾਜਬ ਪੱਧਰ ‘ਤੇ ਬਣੀਆਂ ਰਹਿਣ ਅਤੇ ਇਸ ਦੌਰਾਨ ਉਨ੍ਹਾਂ ਵਿੱਚ ਬੇਲੋੜਾ ਵਾਧਾ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਹਵਾਈ ਕਿਰਾਏ ‘ਤੇ ਵੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਯਾਤਰੀਆਂ ਨੂੰ ਉਡਾਣ ਸਮੇਂ-ਸਾਰਣੀ ਸਬੰਧੀ ਨਵੀਨਤਮ ਜਾਣਕਾਰੀ ਲਈ ਆਪਣੀਆਂ ਸਬੰਧਿਤ ਏਅਰਲਾਈਨਾਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੰਤਰਾਲਾ ਸਥਿਤੀ ‘ਤੇ ਪੂਰੀ ਤਰ੍ਹਾਂ ਨਿਗਰਾਨੀ ਬਣਾਏ ਰੱਖੇਗਾ ਅਤੇ ਲੋੜ ਅਨੁਸਾਰ ਅੱਗੇ ਦੀ ਜਾਣਕਾਰੀ ਪ੍ਰਦਾਨ ਕਰਵਾਏਗਾ।
***************
ਦਿਵਯਾਂਸ਼ੂ ਕੁਮਾਰ/ਸਪਨਾ
(रिलीज़ आईडी: 2237288)
आगंतुक पटल : 44
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Gujarati
,
Tamil
,
Telugu
,
Kannada
,
Malayalam