ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
08 MAR 2026 6:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਦੇ ਮੁੱਖ ਅੰਸ਼ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
"ਦਿੱਲੀ ਦੇ ਸਰੋਜਨੀ ਨਗਰ ਵਿੱਚ ਜੀਪੀਆਰਏ ਕੁਆਰਟਰਾਂ ਵਿੱਚ ਮਹਿਲਾ ਅਲਾਟੀਆਂ ਨੂੰ ਉਨ੍ਹਾਂ ਦੇ ਨਵੇਂ ਘਰਾਂ ਦੀਆਂ ਚਾਬੀਆਂ ਸੌਂਪ ਕੇ ਬਹੁਤ ਖ਼ੁਸ਼ੀ ਹੋਈ। ਸਰਕਾਰੀ ਕਰਮਚਾਰੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਘਰ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਦੀ ਇੱਕ ਮਜ਼ਬੂਤ ਉਦਾਹਰਣ ਹਨ।"
“ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਜੀਪੀਆਰਏ ਕੁਆਰਟਰਾਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੀ ਸਾਡੀ ਨਾਰੀ ਸ਼ਕਤੀ ਨਾਲ ਗੱਲਬਾਤ ਕਰਕੇ ਨਵੀਂ ਊਰਜਾ ਮਹਿਸੂਸ ਹੋਈ ਹੈ।”
"ਅੱਜ ਮੈਨੂੰ ਦਿੱਲੀ ਮੈਟਰੋ ਨਾਲ ਸਬੰਧਿਤ ਇੱਕ ਪ੍ਰਦਰਸ਼ਨੀ ਦੇਖਣ ਦਾ ਮੌਕਾ ਮਿਲਿਆ। ਇਸ ਪ੍ਰਦਰਸ਼ਨੀ ਦੇ ਜ਼ਰੀਏ ਇਹ ਸਮਝਣ ਨੂੰ ਮਿਲਿਆ ਕਿ ਤੇਜ਼ੀ ਨਾਲ ਵਿਸਥਾਰ ਕਰ ਰਹੀ ਮੈਟਰੋ ਰੇਲ ਕਿਵੇਂ ਦਿੱਲੀ ਵਾਸੀਆਂ ਦੇ ਜੀਵਨ ਨੂੰ ਆਸਾਨ ਅਤੇ ਸੁਵਿਧਾਜਨਕ ਬਣਾ ਰਹੀ ਹੈ।"
"ਕੌਮਾਂਤਰੀ ਮਹਿਲਾ ਦਿਵਸ 'ਤੇ ਆਪਣੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਨਾਰੀ ਸ਼ਕਤੀ ਦਾ ਆਤਮਵਿਸ਼ਵਾਸ ਨੂੰ ਦੇਖ ਕੇ ਮਾਣ ਮਹਿਸੂਸ ਹੋਇਆ।"
"ਅੱਜ ਨਵੀਂ ਦਿੱਲੀ ਵਿੱਚ ਨਾਰੀ ਸ਼ਕਤੀ ਨੂੰ ਆਯੁਸ਼ਮਾਨ ਕਾਰਡ ਅਤੇ ਸਵਨਿਧੀ ਕ੍ਰੈਡਿਟ ਕਾਰਡ ਸੌਂਪਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੀ ਸਿਹਤ ਸੁਰੱਖਿਆ ਅਤੇ ਆਰਥਿਕ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।"
" ਵਿਕਾਸ ਨੂੰ ਲੈ ਕੇ ਦਿੱਲੀ ਵਿੱਚ ਮੇਰੇ ਪਰਿਵਾਰਕ ਮੈਂਬਰਾਂ ਦਾ ਜੋਸ਼ ਉਤਸ਼ਾਹ ਬਹੁਤ ਜ਼ਿਆਦਾ ਸੀ।"
"ਦਿੱਲੀ ਦਾ ਵਿਕਾਸ ਪੂਰੇ ਦੇਸ਼ ਦੀ ਤਸਵੀਰ ਨਾਲ ਜੁੜਿਆ ਹੋਇਆ ਹੈ। ਇਸ ਲਈ ਇੱਥੇ ਮੈਟਰੋ ਸਹੂਲਤਾਂ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ।"
"ਆਪ'ਦਾ ਵਾਲਿਆਂ ਦਾ ਤਰੀਕਾ ਸੀ -ਕੰਮ ਘੱਟ, ਬਹਾਨੇ ਜ਼ਿਆਦਾ। ਅੱਜ ਦਿੱਲੀ ਵਿੱਚ ਵਿਕਾਸ ਦਾ ਮਾਡਲ ਹੈ: ਬਹਾਨੇ ਬੰਦ, ਕੰਮ ਸ਼ੁਰੂ।"
"ਸਾਡੀ ਸਰਕਾਰ ਨੇ ਰੇਹੜੀ-ਫੜ੍ਹੀ ਵਾਲੇ ਸਾਥੀਆਂ ਲਈ ਸਵਨਿਧੀ ਕ੍ਰੈਡਿਟ ਕਾਰਡ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਕਾਰਡ ਗ਼ਰੀਬ ਦੇ ਸਵੈ-ਮਾਣ ਦਾ ਨਵਾਂ ਸਾਧਨ ਬਣ ਰਿਹਾ ਹੈ।"
"ਕੌਮਾਂਤਰੀ ਮਹਿਲਾ ਦਿਵਸ 'ਤੇ ਮੈਂ ਅੱਜ ਬਹੁਤ ਮਾਣ ਨਾਲ ਕਹਿੰਦਾ ਹਾਂ ਕਿ ਦੇਸ਼ ਨੇ 3 ਕਰੋੜ ਔਰਤਾਂ ਨੂੰ ਲਖਪਤੀ ਦੀਦੀਆਂ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਹ ਪੂਰਾ ਹੋ ਗਿਆ ਹੈ। ਅੱਜ ਅਸੀਂ ਸੰਕਲਪ ਲੈ ਰਹੇ ਹਾਂ ਕਿ 3 ਕਰੋੜ ਹੋਰ ਦੀਦੀਆਂ ਲਖਪਤੀ ਬਣਨਗੀਆਂ।"
"ਅੱਜ ਦੇਸ਼ ਕੌਮਾਂਤਰੀ ਮਹਿਲਾ ਦਿਵਸ ਮਨਾ ਰਿਹਾ ਹੈ ਅਤੇ ਕੱਲ੍ਹ ਪੱਛਮੀ ਬੰਗਾਲ ਵਿੱਚ ਟੀਐਮਸੀ ਸਰਕਾਰ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦਾ ਘੋਰ ਅਪਮਾਨ ਕੀਤਾ। ਉਨ੍ਹਾਂ ਦਾ ਪ੍ਰੋਗਰਾਮ ਕੁਪ੍ਰਬੰਧਨ ਦੇ ਹਵਾਲੇ ਕਰ ਦਿੱਤਾ । ਪੱਛਮੀ ਬੰਗਾਲ ਦੇ ਗਿਆਨਵਾਨ ਲੋਕ ਟੀਐਮਸੀ ਨੂੰ ਇੱਕ ਔਰਤ ਦਾ ਅਪਮਾਨ ਕਰਨ, ਇੱਕ ਆਦਿਵਾਸੀ ਦਾ ਅਪਮਾਨ ਕਰਨ ਅਤੇ ਦੇਸ਼ ਦੇ ਮਹਾਮਹਿਮ ਰਾਸ਼ਟਰਪਤੀ ਦੇ ਅਪਮਾਨ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ।"
****
ਐੱਮਜੇਪੀਐੱਸ/ਐੱਸਟੀ
(Release ID: 2236889)
ਵਿਜ਼ੀਟਰ ਕਾਊਂਟਰ : 8
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam