ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 9 ਮਾਰਚ ਨੂੰ "ਸਬਕਾ ਸਾਥ, ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ

Posted On: 08 MAR 2026 4:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਮਾਰਚ 2026 ਨੂੰ ਸਵੇਰੇ 10:15 ਵਜੇ ਵੀਡੀਓ ਕਾਨਫਰੰਸ ਰਾਹੀਂ "ਸਬਕਾ ਸਾਥ, ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ।

ਇਸ ਵਿਸ਼ੇ ਤਹਿਤ ਸਿੱਖਿਆ ਅਤੇ ਹੁਨਰ ਵਿਕਾਸ, ਸਿਹਤ ਅਤੇ ਆਯੂਸ਼, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸਮੇਤ ਵੱਖ-ਵੱਖ ਖੇਤਰਾਂ 'ਤੇ ਕਈ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸੈਸ਼ਨਾਂ ਵਿੱਚ ਸਿੱਖਿਆ ਤੋਂ ਰੁਜ਼ਗਾਰ ਮਾਰਗਾਂ ਨੂੰ ਮਜ਼ਬੂਤ ​​ਕਰਨ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (ਏਵੀਜੀਸੀ) ਲਈ ਸਮੱਗਰੀ ਕ੍ਰਿਏਟਰ ਲੈਬ ਵਿਕਸਤ ਕਰਨ, ਸਹਾਇਕ ਸਿਹਤ ਪੇਸ਼ੇਵਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਿਖਲਾਈ ਦਾ ਵਿਸਤਾਰ ਕਰਨ, ਖੇਤਰੀ ਮੈਡੀਕਲ ਕੇਂਦਰਾਂ ਅਤੇ ਨਵੇਂ ਆਯੁਸ਼ ਸੰਸਥਾਵਾਂ ਦੀ ਸਥਾਪਨਾ ਵਰਗੀਆਂ ਪਹਿਲਕਦਮੀਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਾਹੁਣਚਾਰੀ ਹੁਨਰ ਵਿਕਾਸ, ਟਿਕਾਊ ਸੈਰ-ਸਪਾਟਾ ਰੂਟਾਂ ਦੇ ਵਿਕਾਸ, ਉੱਤਰ-ਪੂਰਬੀ ਖੇਤਰ ਵਿੱਚ ਬੋਧੀ ਸਰਕਟ ਦਾ ਵਿਸਥਾਰ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਸੈਰ-ਸਪਾਟਾ ਪਹਿਲਕਦਮੀਆਂ 'ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ । 

ਪੋਸਟ ਬਜਟ ਆਯੋਜਿਤ ਇਹ ਵੈਬਿਨਾਰ ਸਰਕਾਰ, ਉਦਯੋਗ ਜਗਤ ਨਾਲ ਸਬੰਧਤ ਖੇਤਰਾਂ ਦੇ ਮਾਹਰਾਂ ਵਿਚਕਾਰ ਸਹਿਯੋਗੀ ਗੱਲਬਾਤ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ, ਜਿਸ ਨਾਲ ਬਜਟ ਵਿੱਚ ਦੱਸੇ ਗਏ ਨੀਤੀਗਤ ਦ੍ਰਿਸ਼ਟੀਕੋਣ ਨੂੰ ਵਿਹਾਰਕ ਰਣਨੀਤੀਆਂ ਵਿੱਚ ਬਦਲਿਆ ਜਾ ਸਕੇ। ਇਨ੍ਹਾਂ ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਹੋਣ ਵਾਲੇ ਵਿਹਾਰਕ ਸੁਝਾਅ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਸੁਵਿਧਾਜਨਕ ਬਣਾਉਣਗੇ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਹੋਰ ਗਤੀ ਦੇਣਗੇ ।  

************

 

ਐੱਮਜੇਪੀਐੱਸ/ਐੱਸਟੀ


(Release ID: 2236869) ਵਿਜ਼ੀਟਰ ਕਾਊਂਟਰ : 9