ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਟਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ; ਜੋ ਹਡੌਤੀ ਖੇਤਰ ਦੀ ਤਬਦੀਲੀ ਨੂੰ ਦਿਖਾਉਂਦਾ ਹੈ
ਅੱਜ ਦਾ ਦਿਨ ਕੋਟਾ, ਬੁੰਦੀ, ਬਾਰਾਂ ਅਤੇ ਝਾਲਾਵਾੜ ਸਮੇਤ ਪੂਰੇ ਹਡੌਤੀ ਖੇਤਰ ਲਈ ਨਵੀਂ ਉਮੀਦ ਅਤੇ ਨਵੀਂ ਉਪਲਬਧੀ ਦਾ ਦਿਨ ਹੈ: ਪ੍ਰਧਾਨ ਮੰਤਰੀ
ਲਗਭਗ ਡੇਢ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਆਧੁਨਿਕ ਹਵਾਈ ਅੱਡਾ ਆਉਣ ਵਾਲੇ ਸਮੇਂ ਵਿੱਚ ਪੂਰੇ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਇਸ ਹਵਾਈ ਅੱਡੇ ਦੇ ਚਾਲੂ ਹੋਣ ‘ਤੇ ਕੋਟਾ ਸਮੇਤ ਪੂਰੇ ਖੇਤਰ ਵਿੱਚ ਸਫ਼ਰ ਕਰਨਾ ਸੌਖਾ ਹੋ ਜਾਵੇਗਾ ਅਤੇ ਵਪਾਰ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ: ਪ੍ਰਧਾਨ ਮੰਤਰੀ
ਕੋਟਾ ਅੱਜ ਸੰਪਰਕ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਕੋਟਾ ਦੇ ਦੋਵੇਂ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਕੋਟਾ ਅਤੇ ਬੁੰਦੀ ਵਿੱਚੋਂ ਲੰਘਦਾ ਦਿੱਲੀ-ਮੁੰਬਈ ਐਕਸਪ੍ਰੈਸਵੇਅ ਪੂਰੇ ਖੇਤਰ ਦੇ ਵਿਕਾਸ ਲਈ ਇੱਕ ਨਵਾਂ ਦਰਵਾਜ਼ਾ ਖੋਲ੍ਹ ਰਿਹਾ ਹੈ: ਪ੍ਰਧਾਨ ਮੰਤਰੀ
Posted On:
07 MAR 2026 3:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਜ਼ਰੀਏ ਕੋਟਾ ਹਵਾਈ ਅੱਡੇ ਦੇ ਨੀਂਹ ਪੱਥਰ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਹਡੌਤੀ ਖੇਤਰ ਲਈ ਇੱਕ ਅਹਿਮ ਉਪਲਬਧੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਰਾਜਸਥਾਨ ਬੇਮਿਸਾਲ ਗਤੀ ਨਾਲ ਤਰੱਕੀ ਕਰ ਰਿਹਾ ਹੈ। ਅਤੇ ਇਹ ਨਵਾਂ ਹਵਾਈ ਅੱਡਾ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਸਹਾਇਕ ਹੋਵੇਗਾ।"
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਜਮੇਰ ਦੇ ਆਪਣੇ ਹਾਲੀਆ ਦੌਰੇ ਦਾ ਜ਼ਿਕਰ ਕੀਤਾ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ 21,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਲਗਾਤਾਰ ਆਯੋਜਿਤ ਕੀਤੇ ਗਏ ਇਹ ਸਮਾਗਮ ਸੂਬੇ ਦੇ ਵਿਕਾਸ ਦੇ ਰਾਹ ਬਾਰੇ ਸਸ਼ਕਤ ਸੁਨੇਹਾ ਦਿੰਦੇ ਹਨ ਅਤੇ ਦਸਦੇ ਹਨ ਕਿ "ਇਹ ਸਾਨੂੰ ਦਸਦੇ ਹਨ ਕਿ ਰਾਜਸਥਾਨ ਅੱਜ ਕਿੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੋਟਾ, ਬੂੰਦੀ, ਬਾਰਾਂ ਅਤੇ ਝਾਲਾਵਾੜ ਲਈ ਨਵੀਂਆਂ ਉਮੀਦਾਂ ਦਾ ਦਿਨ ਹੈ, ਕਿਉਂਕਿ ਲਗਭਗ ₹1,500 ਕਰੋੜ ਦੀ ਲਾਗਤ ਨਾਲ ਬਣੇ ਆਧੁਨਿਕ ਹਵਾਈ ਅੱਡੇ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਹੈ। ਸ਼੍ਰੀ ਮੋਦੀ ਨੇ ਖੇਤਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਇਹ ਆਧੁਨਿਕ ਹਵਾਈ ਅੱਡਾ ਆਉਣ ਵਾਲੇ ਸਮੇਂ ਵਿੱਚ ਪੂਰੇ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ।"
ਪ੍ਰਧਾਨ ਮੰਤਰੀ ਨੇ ਨਵੰਬਰ 2023 ਵਿੱਚ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ ਸੰਤੁਸ਼ਟੀ ਪ੍ਰਗਟ ਕੀਤੀ ਕਿ ਹਵਾਈ ਅੱਡੇ ਦੇ ਸਬੰਧ ਵਿੱਚ ਲੋਕਾਂ ਨਾਲ ਕੀਤਾ ਗਿਆ ਵਾਅਦਾ ਹੁਣ ਪੂਰਾ ਹੋ ਰਿਹਾ ਹੈ। ਉਡਾਨਾਂ ਲਈ ਜੈਪੁਰ ਜਾਂ ਜੋਧਪੁਰ ਜਾਣ ਦੀ ਪਿਛਲੀ ਅਸੁਵਿਧਾ ਤੋਂ ਰਾਹਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਜਦੋਂ ਇਹ ਹਵਾਈ ਅੱਡਾ ਸ਼ੁਰੂ ਹੋਵੇਗਾ, ਤਾਂ ਸਫ਼ਰ ਸੌਖਾ ਹੋ ਜਾਵੇਗਾ ਅਤੇ ਕੋਟਾ ਸਮੇਤ ਪੂਰੇ ਖੇਤਰ ਵਿੱਚ ਵਪਾਰ ਤੇਜ਼ੀ ਨਾਲ ਵਧੇਗਾ।"
ਪ੍ਰਧਾਨ ਮੰਤਰੀ ਨੇ ਕੋਟਾ ਨੂੰ ਸਿੱਖਿਆ ਅਤੇ ਊਰਜਾ ਦੋਵਾਂ ਦਾ ਇੱਕ ਵਿਲੱਖਣ ਕੇਂਦਰ ਦੱਸਿਆ, ਜੋ ਪ੍ਰਮਾਣੂ, ਕੋਲਾ, ਗੈਸ ਅਤੇ ਪਾਣੀ ਦੇ ਸਰੋਤਾਂ ਤੋਂ ਬਿਜਲੀ ਪੈਦਾ ਕਰਦਾ ਹੈ। ਸ਼੍ਰੀ ਮੋਦੀ ਨੇ ਕੋਟਾ ਡੋਰੀਆ ਸਾੜੀਆਂ, ਕੋਟਾ ਪੱਥਰ ਅਤੇ ਬੁੰਦੀ ਦੇ ਬਾਸਮਤੀ ਚੌਲਾਂ ਜਿਹੇ ਸਥਾਨਕ ਖੇਤੀਬਾੜੀ ਉਤਪਾਦਾਂ ਦੀ ਵਿਸ਼ਵ-ਵਿਆਪੀ ਪਹਿਚਾਣ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਕੋਟਾ ਵਿੱਚ ਇਸ ਨਵੇਂ ਹਵਾਈ ਅੱਡੇ ਨਾਲ ਇਹ ਸੰਭਾਵਨਾਵਾਂ ਕਈ ਗੁਣਾ ਵਧ ਜਾਣਗੀਆਂ।"
ਖੇਤਰ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸ਼੍ਰੀ ਮਥੁਰਾਧੀਸ਼ ਜੀ ਅਤੇ ਗਰਾੜੀਆ ਮਹਾਦੇਵ ਦੇ ਅਧਿਆਤਮਕ ਮਹੱਤਵ ਦੇ ਨਾਲ-ਨਾਲ ਮੁਕੁੰਦਰਾ ਪਹਾੜੀਆਂ ਜਿਹੇ ਜੰਗਲੀ ਜੀਵ ਕੇਂਦਰਾਂ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਬਿਹਤਰ ਹਵਾਈ ਸੰਪਰਕ ਨਾਲ ਵਿਸ਼ਵ-ਵਿਆਪੀ ਸੈਲਾਨੀ ਇਸ ਖੇਤਰ ਵਿੱਚ ਆਉਣਗੇ ਅਤੇ ਇਸਦਾ ਸਿੱਧਾ ਲਾਭ ਇੱਥੋਂ ਦੇ ਨੌਜਵਾਨਾਂ, ਵਪਾਰੀਆਂ ਅਤੇ ਸਥਾਨਕ ਅਰਥਵਿਵਸਥਾ ਨੂੰ ਮਿਲੇਗਾ।"
ਪ੍ਰਧਾਨ ਮੰਤਰੀ ਨੇ ਕੋਟਾ ਵਿੱਚ ਹੋ ਰਹੀ ਵਿਆਪਕ ਸੰਪਰਕ ਕ੍ਰਾਂਤੀ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਅਤੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਸ਼ਾਮਿਲ ਹੈ। ਖੇਤੀਬਾੜੀ-ਅਧਾਰਿਤ ਉਦਯੋਗਾਂ ਵੱਲ ਵਧਦੇ ਰੁਝਾਨ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਰੇਲ ਅਤੇ ਸੜਕ ਤੋਂ ਬਾਅਦ ਹਵਾਈ ਸੰਪਰਕ ਦਾ ਇਹ ਨਵਾਂ ਅਧਿਆਇ ਕੋਟਾ ਦੇ ਵਿਕਾਸ ਨੂੰ ਹੋਰ ਗਤੀ ਪ੍ਰਦਾਨ ਕਰੇਗਾ।"
ਸਥਾਨਕ ਲੀਡਰਸ਼ਿਪ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਟਾ ਦੇ ਸਾਂਸਦ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਖੇਤਰ ਦੀ ਤਰੱਕੀ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਸੰਸਦ ਵਿੱਚ ਸ਼੍ਰੀ ਬਿਰਲਾ ਦੀ ਭੂਮਿਕਾ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਉਹ ਇੱਕ ਅਜਿਹੇ ਅਧਿਆਪਕ ਹਨ ਜੋ ਕੁਝ ਵੱਡੇ ਪਰਿਵਾਰਾਂ ਦੇ ਅਨੁਸ਼ਾਸਨਹੀਣ ਵਿਦਿਆਰਥੀਆਂ ਦਾ ਸਾਹਮਣਾ ਕਰਦੇ ਸਮੇਂ ਵੀ ਪੂਰੀ ਕਲਾਸ ਨੂੰ ਚੰਗੀ ਤਰ੍ਹਾਂ ਸੰਭਾਲਦੇ ਹਨ।"
ਦੇਸ਼ ਦੇ ਹਵਾਬਾਜ਼ੀ ਲੈਂਡਸਕੇਪ 'ਤੇ ਵਿਚਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 70 ਤੋਂ ਵਧ ਕੇ ਅੱਜ 160 ਤੋਂ ਵੱਧ ਹੋ ਗਈ ਹੈ। ਦਿੱਲੀ ਦੇ ਨੇੜੇ ਨਵੇਂ ਟਰਮੀਨਲਾਂ ਅਤੇ ਹਵਾਈ ਅੱਡਿਆਂ ਨੂੰ ਵਿਕੇਂਦ੍ਰੀਕ੍ਰਿਤ ਵਿਕਾਸ ਦੀਆਂ ਉਦਾਹਰਣਾਂ ਵਜੋਂ ਦਰਸਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਮੈਨੂੰ ਭਰੋਸਾ ਹੈ ਕਿ ਕੋਟਾ ਦਾ ਇਹ ਨਵਾਂ ਹਵਾਈ ਅੱਡਾ ਵੀ ਇਸੇ ਤਰ੍ਹਾਂ ਇਸ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ।"
ਆਪਣੀ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਤੇਜ਼ ਤਰੱਕੀ ਹਾਸਲ ਕਰਨ ਲਈ "ਡਬਲ ਇੰਜਣ" ਸਰਕਾਰ ਦੇ ਮਹੱਤਵ ਅਤੇ ਸਪਸ਼ਟ ਇਰਾਦਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਖ਼ੁਸ਼ਹਾਲ ਅਤੇ ਸਸ਼ਕਤ ਸੂਬੇ ਦੀ ਕਲਪਨਾ ਪੇਸ਼ ਕਰਦੇ ਹੋਏ ਕਿਹਾ ਕਿ "ਵਿਕਸਿਤ ਰਾਜਸਥਾਨ ਦੀ ਇਹ ਮਜ਼ਬੂਤ ਨੀਂਹ ਵਿਕਸਿਤ ਭਾਰਤ ਦੇ ਸੰਕਲਪ ਨੂੰ ਹੋਰ ਵਧੇਰੇ ਬਲ ਪ੍ਰਦਾਨ ਕਰ ਰਹੀ ਹੈ।"
************
ਐੱਮਜੇਪੀਐੱਸ/ ਪੀਆਰਕੇ
(Release ID: 2236846)
ਵਿਜ਼ੀਟਰ ਕਾਊਂਟਰ : 4
Read this release in:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam