ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਵਲ ਸੇਵਾਵਾਂ ਇਮਤਿਹਾਨ 2025 ਦੇ ਸਫਲ ਉਮੀਦਵਾਰਾਂ ਨੂੰ ਵਧਾਈ ਦਿੱਤੀ
Posted On:
06 MAR 2026 8:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਸਿਵਲ ਸੇਵਾਵਾਂ ਇਮਤਿਹਾਨ, 2025 ਸਫਲਤਾਪੂਰਵਕ ਪਾਸ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੇ ਸਮਰਪਣ, ਲਗਨ ਅਤੇ ਸਖ਼ਤ ਮਿਹਨਤ ਨੇ ਉਨ੍ਹਾਂ ਨੂੰ ਇਹ ਅਹਿਮ ਮੁਕਾਮ ਹਾਸਲ ਕਰਨ ਵਿੱਚ ਮਦਦ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਸੇਵਾਵਾਂ ਇਮਤਿਹਾਨ ਪਾਸ ਕਰਨਾ ਜਨਤਕ ਸੇਵਾ ਦੇ ਅਹਿਮ ਸਫ਼ਰ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਸਫਲ ਉਮੀਦਵਾਰਾਂ ਨੂੰ ਦੇਸ਼ ਦੀ ਸੇਵਾ ਕਰਨ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਰਸਤੇ ‘ਤੇ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵੀ ਸੁਨੇਹਾ ਦਿੱਤਾ ਜਿਨ੍ਹਾਂ ਨੂੰ ਇਮਤਿਹਾਨ ਵਿੱਚ ਮਨਚਾਹਿਆ ਨਤੀਜਾ ਨਹੀਂ ਮਿਲਿਆ ਹੋਵੇਗਾ। ਉਨ੍ਹਾਂ ਨੇ ਮੰਨਿਆ ਕਿ ਅਜਿਹੇ ਪਲ ਮੁਸ਼ਕਿਲ ਹੋ ਸਕਦੇ ਹਨ, ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਵੱਡੀ ਯਾਤਰਾ ਦਾ ਸਿਰਫ਼ ਇੱਕ ਕਦਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਦੇ ਇਮਤਿਹਾਨਾਂ ਵਿੱਚ ਅਤੇ ਉਨ੍ਹਾਂ ਕਈ ਰਸਤਿਆਂ ਵਿੱਚ ਅੱਗੇ ਕਈ ਮੌਕੇ ਹਨ, ਜਿਨ੍ਹਾਂ ਦੇ ਜ਼ਰੀਏ ਲੋਕ ਦੇਸ਼ ਲਈ ਯੋਗਦਾਨ ਦੇ ਸਕਦੇ ਹਨ। ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅੱਗੇ ਦੇ ਰਸਤੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ;
"ਸਿਵਲ ਸੇਵਾਵਾਂ ਇਮਤਿਹਾਨ, 2025 ਨੂੰ ਸਫਲਤਾਪੂਰਵਕ ਪਾਸ ਕਰਨ ਵਾਲਿਆਂ ਨੂੰ ਵਧਾਈ। ਉਨ੍ਹਾਂ ਦੇ ਸਮਰਪਣ, ਲਗਨ ਅਤੇ ਸਖ਼ਤ ਮਿਹਨਤ ਨੇ ਉਨ੍ਹਾਂ ਨੂੰ ਇਹ ਅਹਿਮ ਮੁਕਾਮ ਦਿਵਾਇਆ ਹੈ।
ਦੇਸ਼ ਦੀ ਸੇਵਾ ਕਰਨ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਸਫ਼ਰ ’ਤੇ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।"
"ਜਿਨ੍ਹਾਂ ਨੂੰ ਸਿਵਲ ਸੇਵਾਵਾਂ ਇਮਤਿਹਾਨ ਵਿੱਚ ਮਨਚਾਹਿਆ ਨਤੀਜਾ ਨਹੀਂ ਮਿਲਿਆ ਹੈ, ਮੈਂ ਸਮਝਦਾ ਹਾਂ ਕਿ ਅਜਿਹੇ ਪਲ ਮੁਸ਼ਕਿਲ ਹੋ ਸਕਦੇ ਹਨ। ਹਾਲਾਂਕਿ, ਇਹ ਵੱਡੇ ਸਫ਼ਰ ਵੱਲ ਸਿਰਫ਼ ਇੱਕ ਕਦਮ ਹੈ। ਆਉਣ ਵਾਲੇ ਇਮਤਿਹਾਨ ਵਿੱਚ ਅਤੇ ਹੋਰ ਕਈ ਤਰੀਕਿਆਂ ਨਾਲ ਅੱਗੇ ਬਹੁਤ ਸਾਰੇ ਮੌਕੇ ਹਨ, ਜਿਨ੍ਹਾਂ ਜ਼ਰੀਏ ਤੁਸੀਂ ਸਾਡੇ ਦੇਸ਼ ਲਈ ਯੋਗਦਾਨ ਦੇ ਸਕਦੇ ਹੋ। ਅੱਗੇ ਦੇ ਸਫ਼ਰ ਲਈ ਮੇਰੀਆਂ ਸ਼ੁਭਕਾਮਨਾਵਾਂ।"
*****
ਐੱਮਜੇਪੀਐੱਸ/ ਐੱਸਟੀ
(Release ID: 2236827)
ਵਿਜ਼ੀਟਰ ਕਾਊਂਟਰ : 4
Read this release in:
Malayalam
,
Bengali
,
Bengali-TR
,
English
,
Urdu
,
Marathi
,
हिन्दी
,
Assamese
,
Manipuri
,
Gujarati
,
Tamil
,
Telugu
,
Kannada