ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਉਪ-ਰਾਸ਼ਟਰਪਤੀ ਨੇ ਤਮਿਲ ਵਿਦਵਾਨਾਂ, ਵਿਰਾਸਤ ਅਤੇ ਸੱਭਿਆਚਾਰ ਨੂੰ ਸਮਰਪਿਤ 16 ਪ੍ਰਕਾਸ਼ਨ ਰੀਲੀਜ਼ ਕੀਤੇ


“ਭਾਰਤ ਕਈ ਭਾਸ਼ਾਵਾਂ ਦੀ ਧਰਤੀ ਹੈ, ਪਰੰਤੂ ਇਸ ਦੀ ਆਤਮਾ ਇੱਕ ਹੈ”: ਉਪ-ਰਾਸ਼ਟਰਪਤੀ

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਤਮਿਲ ਦੀ ਅਮੀਰ ਅਤੇ ਸਦੀਵੀ ਸੱਭਿਅਤਾ ‘ਤੇ ਚਾਨਣਾ ਪਾਇਆ

Posted On: 02 MAR 2026 8:48PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ, ਅੱਜ ਉਪਰਾਸ਼ਟਰਪਤੀ ਭਵਨ ਵਿਖੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਪ੍ਰਕਾਸ਼ਿਤ 16 ਮਹੱਤਵਪੂਰਨ ਪੁਸਤਕਾਂ ਰੀਲੀਜ਼ ਕੀਤੀਆਂ। ਇਹ ਪੁਸਤਕਾਂ ਤਮਿਲ ਦੇ ਪ੍ਰਸਿੱਧ ਵਿਦਵਾਨਾਂ, ਵਿਰਾਸਤ, ਵਾਸਤੂਕਲਾ, ਸਾਹਿਤ ਅਤੇ ਸੰਸਕ੍ਰਿਤ ਨੂੰ ਸਮਰਪਿਤ ਹਨ। ਲਾਂਚ ਕੀਤੀਆਂ ਪੁਸਤਕਾਂ ਵਿੱਚੋਂ 13 ਤਮਿਲ ਭਾਸ਼ਾ ‘ਤੇ ਅਧਾਰਿਤ ਹਨ। 

ਤਮਿਲ ਸਿਰਲੇਖਾਂ ਵਿੱਚ ਰਾਮੇਸ਼ਵਰਮ, ਰਾਮਾਨੁਜਾਰ, ਨਾਦੁਕਲ, ਅਰਿਕਾਇਮੇਡੁ, ਬਕਥੀ ਇਲੱਕੀਯਾਮ, ਇਯਾਰਕਾਈ ਵੇਲਨਮਈ, ਪੰਜਥਾਮਿਜਾਨ ਇਸਈ ਕਰੂਵਿਗਲ, ਤਮਿਲਝਾਗਾ ਨੱਤਾਰ ਦੇਵੰਗਲ, ਪੁਧਿਆ ਅਰਿਵਿਯਾਲ ਥੋਝਿਲਨੁਤਪੰਗਲ, ਬੰਕਿਮ ਚੰਦ੍ਰ ਚੈਟਰਜੀ, ਮਦੁਰਈ ਮੀਨਾਕਸ਼ੀ ਅੱਮਨ ਮੰਦਿਰ, ਤੰਜਾਵੁਰ ਪੇਰੂਵੁਦਯਾਰ ਕੋਇਲ, ਮਣੀਮੇਗਲਾਈ ਅਤੇ ਮਹਾਵਿਦਵਾਨ ਮੀਨਾਕਸ਼ੀ ਸੁੰਦਰਮ ਪਿੱਲਈ ਸ਼ਾਮਲ ਹਨ।

ਪ੍ਰੋਗਾਰਮ ਦੌਰਾਨ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ.ਰਾਧਾਕ੍ਰਿਸ਼ਣਨ ਨੇ ਕਿਹਾ ਕਿ ਰੀਲੀਜ਼ ਕੀਤੀਆਂ ਕਿਤਾਬਾਂ ਮੰਦਿਰ ਪਰੰਪਰਾਵਾਂ, ਦਰਸ਼ਨ, ਸਾਹਿਤ, ਸੰਗੀਤ ਅਤੇ ਵਿਗਿਆਨ ਦੇ ਨਾਲ ਤਮਿਲ ਵਿਰਾਸਤ ਦੀ ਡੂੰਘਾਈ, ਵਿਭਿੰਨਤਾ ਅਤੇ ਸੱਭਿਅਤਾਗਤ ਨਿਰੰਤਰਤਾ ਨੂੰ ਦਰਸਾਉਂਦੀਆਂ ਹਨ। ਤਮਿਲ ਨੂੰ ਵਿਸ਼ਵ ਦੀਆਂ ਸਭ ਤੋਂ ਪ੍ਰਾਚੀਨ ਸ਼ਾਸਤਰੀ ਭਾਸ਼ਾਵਾਂ ਵਿੱਚੋਂ ਇੱਕ ਦੱਸਦੇ ਹੋਏ ਉਨ੍ਹਾਂ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ਭਾਰਤ ਅਨੇਕ ਭਾਸ਼ਾਵਾਂ ਦੀ ਭੂਮੀ ਹੈ, ਪਰ ਨਾਲ ਹੀ ਨਾਲ ਉਸ ਦੀ ਆਤਮਾ ਇੱਕ ਹੈ। ਉਨ੍ਹਾਂ ਨੇ ਆਲਮੀ ਮੰਚ ‘ਤੇ ਤਮਿਲ ਨੂੰ ਹਮੇਸ਼ਾ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਹਰ ਰੋਜ਼ ਘੱਟੋ-ਘੱਟ ਇੱਕ ਘੰਟਾ ਪੜ੍ਹਨ ਦੀ ਤਾਕੀਦ ਕਰਦੇ ਹੋਏ ਆਰਥਿਕ ਪ੍ਰਗਤੀ ਦੇ ਨਾਲ-ਨਾਲ ਸੱਭਿਆਚਾਰਕ ਸ਼ਕਤੀ ‘ਤੇ ਜ਼ੋਰ ਵੀ ਦਿੱਤਾ।

ਪੁਸਤਕਾਂ ਦੇ ਲਾਂਚ ਦੌਰਾਨ, ਅਸ਼ਵਿਨੀ ਵੈਸ਼ਣਵ ਨੇ ਇਸ ਮੌਕੇ ਨੂੰ ਇਤਿਹਾਸਕ ਦੱਸਿਆ ਅਤੇ ਆਲਮੀ ਪੱਧਰ ‘ਤੇ ਮਾਨਤਾ ਪ੍ਰਾਪਤ ਸਮ੍ਰਿੱਧ ਅਤੇ ਪ੍ਰਾਚੀਨ ਸੱਭਿਆਚਾਰ ਵਾਲੀ ਸ਼ਾਸਤਰੀ ਭਾਸ਼ਾ ਦੇ ਤੌਰ ‘ਤੇ ਤਮਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਵਿਭਾਗ ਦੀਆਂ ਪੁਸਤਕਾਂ ਇਸ ਗੌਰਵਸ਼ਾਲੀ ਵਿਰਾਸਤ ਦਾ ਉਤਸਵ ਮਨਾਉਂਦੀਆਂ ਹਨ।

 

@AshwiniVaishnaw said that Tamil culture is so rich and ancient that it is recognised across the world as one of the most important… pic.twitter.com/7XvdfwNzPC

— Ministry of Information and Broadcasting (@MIB_India) March 2, 2026

ਇਸ ਪ੍ਰੋਗਰਾਮ ਵਿੱਚ ਡਾ. ਐੱਲ.ਮੁਰੂਗਨ ਵੀ ਮੌਜੂਦ ਰਹੇ। ਉਨ੍ਹਾਂ ਨੇ ਤਮਿਲ ਸੰਗਮ ਸਾਹਿਤ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਉਜਾਗਰ ਕੀਤਾ।

ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਸ਼੍ਰੀ ਐੱਸ.ਕੇ.ਬੋਸ ਵੱਲੋਂ ਲਿਖਤੀ ਬੰਕਿਮ ਚੰਦਰ ਚੈਟਰਜੀ ਦੀ ਪੁਸਤਕ ਦਾ ਅੰਗ੍ਰੇਜ਼ੀ, ਹਿੰਦੀ ਅਤੇ ਤਮਿਲ ਵਿੱਚ ਰੀਲੀਜ਼ ਸੀ। ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਪ੍ਰਕਾਸ਼ਿਤ ਇਸ ਸਮ੍ਰਿੱਧ ਸੰਸਕਰਣ ਵਿੱਚ ਇਸ ਪ੍ਰਸਿੱਧ ਸਾਹਿਤਕਾਰ ਦੇ ਜੀਵਨ ਅਤੇ ਕਾਲ ਅਤੇ ਭਾਰਤੀ ਸਾਹਿਤਕ ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅੰਗ੍ਰੇਜ਼ੀ ਐਡੀਸ਼ਨ ਵਿੱਚ ਇੱਕ ਨਵਾਂ ਕਵਰ, ਵਾਧੂ ਪੁਰਾਲੇਖ ਤਸਵੀਰਾਂ ਅਤੇ ਚਿੱਤਰ ਸ਼ਾਮਲ ਹਨ। ਇਹ ਕਵਰ, ਵਿਸ਼ੇਸ਼ ਤੌਰ 'ਤੇ ਆਈਆਈਟੀ ਦਿੱਲੀ ਦੇ ਸਹਿਯੋਗ ਨਾਲ ਇੱਕ ਸਟਾਰਟਅੱਪ ਦੀ ਮਦਦ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਸਮਕਾਲੀ ਸੁਹਜ ਅਤੇ ਕਲਾਸੀਕਲ ਭਾਵਨਾ ਦਾ ਇੱਕ ਸ਼ਾਨਦਾਰ ਮਿਸ਼ਰਣ ਹੈ। ਹਿੰਦੀ ਅਤੇ ਤਮਿਲ ਅਨੁਵਾਦਾਂ ਦੇ ਇੱਕੋ ਸਮੇਂ ਰਿਲੀਜ਼ ਹੋਣ ਨਾਲ ਵੰਦੇ ਮਾਤਰਮ ਦੇ ਸਤਿਕਾਰਯੋਗ ਲੇਖਕ ਦੀ ਵਿਰਾਸਤ ਨੂੰ ਵਿਸ਼ਾਲ ਪਾਠਕਾਂ ਤੱਕ ਪਹੁੰਚਾਇਆ ਗਿਆ ਹੈ।

ਰਾਮੇਸ਼ਵਰਮ ‘ਤੇ ਅਧਾਰਿਤ ਇਹ ਪੁਸਤਕ ਪੁਰਾਣਾਂ ਅਤੇ ਸਾਹਿਤਕ ਸਰੋਤਾਂ ਤੋਂ ਪ੍ਰਾਪਤ ਦਸਤਾਵੇਜੀ ਸੰਦਰਭਾਂ ਨੂੰ ਪੇਸ਼ ਕਰਦੀ ਹੈ, ਜਿਸ ਵਿੱਚ ਰਾਮੇਸ਼ਵਰਮ ਮੰਦਿਰ ਕੰਪਲੈਕਸ ਦੇ ਪਵਿੱਤਰ ਸਥਾਨਾਂ, ਆਰਕੀਟੈਕਚਰਲ ਸੁੰਦਰਤਾ, ਮੂਰਤੀਆਂ ਅਤੇ ਦੇਵੀ-ਦੇਵਤਿਆਂ ਦਾ ਵਿਸ਼ੇਸ਼ ਵੇਰਵਾ ਦਿੱਤਾ ਗਿਆ ਹੈ। ਇਸ ਪੁਸਤਕ ਦਾ ਉਦੇਸ਼ ਪਾਠਕਾਂ ਨੂੰ ਮੰਦਿਰ ਦੇ ਇਤਿਹਾਸ ਅਤੇ ਅਧਿਆਤਮਿਕ ਮਹੱਤਵ ਦੀ ਵਿਆਪਕ ਸਮਝ ਪ੍ਰਦਾਨ ਕਰਦਾ ਹੈ।

For detailed information about book please click here

******

ਮਹੇਸ਼ ਕੁਮਾਰ/ ਅਰਪਿਤਾ ਪ੍ਰਿਯਦਰਸ਼ਿਨੀ/ ਏਕੇ


(Release ID: 2235223) ਵਿਜ਼ੀਟਰ ਕਾਊਂਟਰ : 36