ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਓਪ੍ਰੇਸ਼ਨਲ ਅੱਪਡੇਟ- ਮੱਧ ਪੂਰਬ ਏਅਰਸਪੇਸ ਦੀ ਸਥਿਤੀ
Posted On:
02 MAR 2026 9:19PM by PIB Chandigarh
ਸਿਵਿਲ ਐਵੀਏਸ਼ਨ ਮੰਤਰਾਲਾ ਮੱਧ ਪੂਰਵ ਦੇ ਕੁਝ ਹਿੱਸਿਆਂ ਵਿੱਚ ਏਅਰੋਸਪੇਸ ਦੀ ਬਦਲਦੀ ਸਥਿਤੀ ਅਤੇ ਅੰਤਰਰਾਸ਼ਟਰੀ ਉਡਾਣ ਸੰਚਾਲਨ ‘ਤੇ ਇਸ ਦੇ ਅਸਰ ‘ਤੇ ਨੇੜਿਓ ਨਜ਼ਰ ਰੱਖ ਰਿਹਾ ਹੈ।
ਭਾਰਤੀ ਏਅਰਲਾਈਨ ਕੰਪਨੀਆਂ ਨੇ ਆਪਣੀ ਸਮਾਂ-ਸਾਰਣੀ ਵਿੱਚ ਮਾਮੂਲੀ ਬਦਲਾਅ ਕੀਤਾ ਹੈ, ਜਿਸ ਵਿੱਚ ਲੰਬੀ ਦੂਰੀ ਅਤੇ ਬਹੁਤ ਲੰਬੀ ਦੂਰੀ ਦੀਆਂ ਉਡਾਣਾਂ ਹੌਲੀ-ਹੌਲੀ ਦੂਜੇ ਰਸਤਿਆਂ ਤੋਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪਾਬੰਦੀਸ਼ੁਦਾ ਏਅਰਸਪੇਸ ਤੋਂ ਬਚਿਆ ਜਾ ਸਕੇ। ਸੰਚਾਲਨ ਸਥਿਰਤਾ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਏਅਰਕ੍ਰਾਫਟ ਅਤੇ ਕ੍ਰੂ ਦੀ ਥਾਂ ਬਦਲਣ ਦੇ ਉਪਾਅ ਕੀਤੇ ਜਾ ਰਹੇ ਹਨ।
ਫਸੇ ਹੋਏ ਯਾਤਰੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਏਅਰਲਾਈਨਾਂ ਲੋੜ ਅਨੁਸਾਰ ਵਾਧੂ ਸਮਰੱਥਾ ਲਗਾ ਰਹੀਆਂ ਹਨ ਅਤੇ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਹਵਾਬਾਜ਼ੀ ਅਧਿਕਾਰੀਆਂ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਇੰਡੀਗੋ ਨੇ ਫਸੇ ਹੋਏ ਯਾਤਰੀਆਂ ਨੂੰ ਵਾਪਿਸ ਲਿਆਉਣ ਲਈ 3 ਮਾਰਚ,2026 ਨੂੰ ਜੇਦਾਹ (jeddah) ਤੋਂ ਭਾਰਤ ਲਈ 10 ਖ਼ਾਸ ਰਾਹਤ ਸੰਚਾਲਨਾਂ ਦੀ ਯੋਜਨਾ ਬਣਾਈ ਹੈ, ਜੋ ਕਿ ਜ਼ਰੂਰੀ ਪ੍ਰਵਾਨਗੀਆਂ ਅਤੇ ਮੌਜੂਦਾ ਹਵਾਈ ਖੇਤਰ ਦੀਆਂ ਸਥਿਤੀਆਂ ‘ਤੇ ਨਿਰਭਰ ਕਰੇਗਾ। ਇੰਡੀਗੋ ਯਾਤਰੀਆਂ ਦੀ ਸਹੂਲਤ ਲਈ ਜੇਦਾਹ (jeddah) ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਤਾਲਮੇਲ ਕਰ ਰਹੀ ਹੈ।
ਭਾਰਤ ਅਤੇ ਖਾੜੀ ਖੇਤਰ ਵਿਚਕਾਰ ਚਲਣ ਵਾਲੀ ਵਿਦੇਸ਼ੀ ਏਅਰਲਾਈਨ ਵੀ ਸੰਚਾਲਨ ਅਤੇ ਏਅਰਸਪੇਸ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਮਿਤ ਸੰਚਾਲਨ ਕਰ ਰਹੀ ਹੈ।
ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਸਾਰੀਆਂ ਏਅਰਲਾਈਨਾਂ ਨੂੰ ਯਾਤਰੀਆਂ ਦੇ ਨਾਲ ਪਾਰਦਰਸ਼ੀ ਸੰਵਾਦ ਬਣਾਏ ਰੱਖਣ ਅਤੇ ਰਿਫੰਡ, ਰੀਸ਼ਡਿਊਲਿੰਗ ਅਤੇ ਯਾਤਰੀ ਸਹਾਇਤਾ ਨਾਲ ਜੁੜੀਆਂ ਰੈਗੂਲੇਟਰੀ ਜ਼ਰੂਰਤਾਂ ਦਾ ਪਾਲਨ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ।
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਆਪਣੀਆਂ ਸਬੰਧਿਤ ਏਅਰਲਾਈਨਾਂ ਨਾਲ ਸਿੱਧੇ ਤੌਰ 'ਤੇ ਨਵੀਨਤਮ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਅੱਪਡੇਟਸ ਲਈ ਸਿਰਫ਼ ਅਧਿਕਾਰਿਤ ਸਰੋਤਾਂ 'ਤੇ ਭਰੋਸਾ ਕਰਨ।
ਅੱਜ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ ਸ਼ਹਿਰੀ ਹਵਾਬਾਜ਼ੀ ਸਕੱਤਰ ਸ਼੍ਰੀ ਸਮੀਰ ਕੁਮਾਰ ਸਿਨ੍ਹਾ ਅਤੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਮੰਤਰਾਲਾ ਸੁਰੱਖਿਅਤ ਸੰਚਾਲਨ, ਸੇਵਾਵਾਂ ਦੀ ਸੁਚਾਰੂ ਬਹਾਲੀ ਅਤੇ ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਏਅਰਲਾਈਨ, ਹਵਾਈ ਅੱਡਾ ਸੰਚਾਲਕ, ਰੈਗੂਲੇਟਰੀ ਅਥਾਰਿਟੀਆਂ ਅਤੇ ਵਿਦੇਸ਼ ਮੰਤਰਾਲੇ ਨਾਲ ਨਿਰੰਤਰ ਤਾਲਮੇਲ ਵਿੱਚ ਹੈ।
ਲੋੜ ਪੈਣ 'ਤੇ ਹੋਰ ਅੱਪਡੇਟ ਜਾਰੀ ਕੀਤੇ ਜਾਣਗੇ।
************
ਦਿਵਯਾਂਸ਼ੂ ਕੁਮਾਰ/ਏਕੇ
(Release ID: 2235217)
ਵਿਜ਼ੀਟਰ ਕਾਊਂਟਰ : 44