ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਅਪਡੇਟ ਨੂੰ ਲਾਜ਼ਮੀ ਬਣਾਉਣ ਲਈ UIDAI ਦੇ ਵਿਸ਼ੇਸ਼ ਅਭਿਆਨ ਦੇ ਤਹਿਤ 100,000 ਤੋਂ ਵੱਧ ਸਕੂਲਾਂ ਦੇ ਬੱਚਿਆਂ ਨੂੰ ਟ੍ਰੇਂਡ ਕੀਤਾ ਗਿਆ; ਜਿਸ ਨਾਲ ਲੱਖਾਂ ਬੱਚਿਆਂ ਨੂੰ ਲਾਭ ਹੋਇਆ
ਯੂਆਈਡੀਏਆਈ ਦੇ ਖੇਤਰੀ ਦਫ਼ਤਰ ਅਤੇ ਰਾਜਾਂ ਦੇ ਸਿੱਖਿਆ ਵਿਭਾਗ ਸਕੂਲਾਂ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਨ
ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (MBU) ਅਭਿਆਨ ਛੇ ਮਹੀਨਿਆਂ ਤੱਕ ਮਿਸ਼ਨ ਮੋਡ ਵਿੱਚ ਦੇਸ਼ ਭਰ ਵਿੱਚ ਚੱਲ ਰਿਹਾ ਹੈ; 7-15 ਉਮਰ ਵਰਗ ਦੇ ਬੱਚਿਆਂ ਲਈ ਆਧਾਰ ਵਿੱਚ ਐੱਮਬੀਯੂ 1 ਅਕਤੂਬਰ 2025 ਤੋਂ ਇੱਕ ਵਰ੍ਹੇ ਲਈ ਮੁਫ਼ਤ ਹੈ
Posted On:
03 MAR 2026 12:47PM by PIB Chandigarh
ਇੱਕ ਇਤਿਹਾਸਕ ਉਪਲਬਧੀ ਵਜੋਂ, ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਨੇ ਪੂਰੇ ਦੇਸ਼ ਵਿੱਚ 103,000 ਤੋਂ ਵੱਧ ਸਕੂਲਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਲੱਖਾਂ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਸਕੂਲ ਕੈਂਪਸਾਂ ਵਿੱਚ ਅਸਾਨੀ ਨਾਲ ਅਤੇ ਸੁਵਿਧਾਪੂਰਵਕ ਆਧਾਰ ਵਿੱਚ ਆਪਣਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮਬੀਯੂ) ਪੂਰਾ ਕਰਨ ਵਿੱਚ ਮਦਦ ਕੀਤੀ।
ਇਸ ਲਈ, ਇਸ ਵਿਸ਼ਾਲ ਅਭਿਆਨ ਨੇ ਹੁਣ ਤੱਕ ਲਗਭਗ 1.2 ਕਰੋੜ (12 ਮਿਲੀਅਨ) ਸਕੂਲੀ ਬੱਚਿਆਂ ਨੂੰ ਆਪਣੇ ਸਕੂਲਾਂ ਵਿੱਚ ਹੀ ਆਪਣਾ ਐੱਮਬੀਯੂ ਪੂਰਾ ਕਰਨ ਵਿੱਚ ਸਹਿਯੋਗ ਦਿੱਤਾ।
UIDAI ਨੇ ਯੂਨੀਫਾਇਡ ਡਿਸਟ੍ਰਿਕਟ ਇਨਫਾਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (UDISE+) ਐਪਲੀਕੇਸ਼ਨ ਨਾਲ ਸਫਲ ਤਕਨੀਕੀ ਏਕੀਕਰਣ ਤੋਂ ਬਾਅਦ ਸਤੰਬਰ 2025 ਵਿੱਚ ਸਕੂਲੀ ਬੱਚਿਆਂ ਲਈ ਮਿਸ਼ਨ ਮੋਡ ਐੱਮਬੀਯੂ ਅਭਿਆਨ ਦੀ ਸ਼ੁਰੂਆਤ ਕੀਤੀ।
ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ UDISE+ ਨਾਲ ਏਕੀਕਰਣ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਐੱਮਬੀਯੂ ਦੀ ਸਥਿਤੀ ਦੀ ਜਾਣਕਾਰੀ ਮਿਲੀ। ਇਸ ਨਾਲ ਉਨ੍ਹਾਂ ਬੱਚਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ ਜਿਨ੍ਹਾਂ ਦਾ ਐੱਮਬੀਯੂ ਹੋਣਾ ਬਾਕੀ ਸੀ ਅਤੇ ਸਕੂਲਾਂ ਵਿੱਚ ਕੈਂਪਸ ਆਯੋਜਿਤ ਕਰਕੇ ਐੱਮਬੀਯੂ ਪੂਰਾ ਕਰਨ ਵਿੱਚ ਮਦਦ ਮਿਲੀ।
ਦੇਸ਼ ਭਰ ਵਿੱਚ ਯੂਆਈਡੀਏਆਈ ਦੇ ਖੇਤਰੀ ਦਫ਼ਤਰ ਅਤੇ ਰਾਜ ਦਫ਼ਤਰੀ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ, ਜ਼ਿਲ੍ਹਾ ਪ੍ਰਸ਼ਾਸਨ, ਸਕੂਲਾਂ ਅਤੇ ਯੂਆਈਡੀਏਆਈ ਦੇ ਈਕੋਸਿਸਟਮ ਭਾਈਵਾਲਾਂ ਸਮੇਤ ਸਾਰੇ ਹਿਤਧਾਰਕਾਂ ਨਾਲ ਬੱਚਿਆਂ-ਪੱਖੀ ਅਭਿਆਸਾਂ ਦਾ ਤਾਲਮੇਲ ਕਰਨ ਲਈ ਕੰਮ ਕਰ ਰਹੇ ਹਨ।
ਚੱਲ ਰਹੇ ਅਭਿਆਸ ਨੂੰ ਲਾਗੂ ਕਰਨ ਲਈ ਘੱਟੋ-ਘੱਟ 4000 ਮਸ਼ੀਨਾਂ ਵਰਤੋਂ ਵਿੱਚ ਹਨ, ਅਤੇ UIDAI ਗਤੀ ਨੂੰ ਤੇਜ਼ ਕਰਨ ਲਈ ਇਸ ਸੰਖਿਆ ਨੂੰ ਹੋਰ ਵਧਾਉਣ ਦੀ ਪ੍ਰਕਿਰਿਆ ਵਿੱਚ ਹੈ।
ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਜਾਣਕਾਰੀ ਨੂੰ ਅਪਡੇਟ ਕਰਨ ਨਾਲ ਉਨ੍ਹਾਂ ਨੂੰ ਵੱਖੋ-ਵੱਖ ਸਰਕਾਰੀ ਯੋਜਨਾਵਾਂ, ਸਕਾਲਰਸ਼ਿਪਸ ਆਦਿ ਦੇ ਤਹਿਤ ਲਾਭ ਪ੍ਰਾਪਤ ਕਰਨ ਅਤੇ ਨੀਟ, ਜੇਈਈ, ਸੀਯੂਈਟੀ ਜਿਹੀਆਂ ਪ੍ਰਤੀਯੋਗੀ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਰਜਿਸਟ੍ਰੇਸ਼ਨ ਲਈ ਪ੍ਰਮਾਣੀਕਰਣ ਵਿੱਚ ਸਹਾਇਤਾ ਮਿਲਦੀ ਹੈ। UIDAI ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਜਾਣਕਾਰੀ ਨੂੰ ਅਪਡੇਟ ਕਰਨ ਲਈ ਉਤਸ਼ਾਹਿਤ ਕਰਦਾ ਰਿਹਾ ਹੈ।
ਮਿਸ਼ਨ ਮੋਡ ਵਿੱਚ ਐੱਮਬੀਯੂ ਅਭਿਆਨ ਛੇ ਮਹੀਨੇ ਤੋਂ ਚੱਲ ਰਿਹਾ ਹੈ ਅਤੇ UIDAI ਨੇ 1 ਅਕਤੂਬਰ, 2025 ਤੋਂ ਸ਼ੁਰੂ ਹੋਣ ਵਾਲੀ ਇੱਕ ਵਰ੍ਹੇ ਦੀ ਮਿਆਦ ਲਈ 7-15 ਉਮਰ ਵਰਗ ਦੇ ਬੱਚਿਆਂ ਲਈ ਆਧਾਰ ਵਿੱਚ ਐੱਮਬੀਯੂ ਨੂੰ ਮੁਫ਼ਤ ਕਰ ਦਿੱਤਾ ਹੈ।
ਸਕੂਲਾਂ ਵਿੱਚ ਆਯੋਜਿਤ ਕੈਂਪਸਾਂ ਤੋਂ ਇਲਾਵਾ, ਬੱਚੇ ਪੂਰੇ ਭਾਰਤ ਵਿੱਚ ਸਥਿਤ ਕਿਸੇ ਵੀ ਆਧਾਰ ਨਾਮਾਂਕਨ ਕੇਂਦਰਾਂ ਅਤੇ ਆਧਾਰ ਸੇਵਾ ਕੇਂਦਰ ‘ਤੇ ਜਾ ਕੇ ਵੀ ਆਪਣਾ ਐੱਮਬੀਯੂ ਪੂਰਾ ਕਰ ਸਕਦੇ ਹਨ।
****
ਐੱਮਐੱਸਜ਼ੈੱਡ/ਏਕੇ
(Release ID: 2235214)
ਵਿਜ਼ੀਟਰ ਕਾਊਂਟਰ : 49