ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚੰਦਰ ਸ਼ੇਖਰ ਆਜ਼ਾਦ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਦਰਸਾਉਣ ਲਈ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
27 FEB 2026 9:13AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਮਾਤਾ ਦੇ ਬਹਾਦਰ ਸਪੁੱਤਰ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦ ਨੇ ਭਾਰਤ ਮਾਤਾ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਇਸੇ ਕਾਰਨ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਅਮਰ ਕ੍ਰਾਂਤੀਕਾਰੀ ਦੀ ਵਿਰਾਸਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰ ਸ਼ੇਖਰ ਆਜ਼ਾਦ ਦਾ ਜੀਵਨ ਇਹ ਦਰਸਾਉਂਦਾ ਹੈ ਕਿ ਅਨਿਆਂ ਦੇ ਵਿਰੁੱਧ ਅਟਲ ਰਹਿਣ ਦਾ ਸੰਕਲਪ ਹੀ ਸੱਚਾ ਪਰਾਕ੍ਰਮ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮਾਤ-ਭੂਮੀ ਲਈ ਉਨ੍ਹਾਂ ਦੇ ਬਲੀਦਾਨ ਦੀ ਕਹਾਣੀ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਭਾਰਤ ਮਾਤਾ ਦੇ ਬਹਾਦਰ ਸਪੁੱਤਰ ਚੰਦਰ ਸ਼ੇਖਰ ਆਜ਼ਾਦ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਮੇਰੀ ਸਤਿਕਾਰ ਸਹਿਤ ਸ਼ਰਧਾਂਜਲੀ। ਉਨ੍ਹਾਂ ਨੇ ਮਾਂ ਭਾਰਤੀ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਵਾਰ ਦਿੱਤਾ, ਜਿਸ ਲਈ ਉਹ ਹਮੇਸ਼ਾ ਯਾਦ ਰਹਿਣਗੇ।”
“ਅਮਰ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਜੀਵਨ ਦੱਸਦਾ ਹੈ ਕਿ ਅਨਿਆਂ ਦੇ ਵਿਰੁੱਧ ਅਟਲ ਰਹਿਣ ਦਾ ਸੰਕਲਪ ਹੀ ਸੱਚਾ ਪਰਾਕ੍ਰਮ ਹੈ। ਮਾਤ-ਭੂਮੀ ਦੇ ਲਈ ਉਨ੍ਹਾਂ ਦੇ ਬਲੀਦਾਨ ਦੀ ਕਹਾਣੀ ਦੇਸ਼ ਹੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।”
न हि शौर्यात्परं किञ्चित् त्रिषु लोकेषु विद्यते।
शूरः सर्वं पालयति सर्वं शूरे प्रतिष्ठितम् ।।”
“ਤਿੰਨਾਂ ਲੋਕਾਂ (ਥ੍ਰੀ ਵਰਲਡਜ਼) ਵਿੱਚ ਬਹਾਦਰੀ ਤੋਂ ਸਰਬੋਤਮ ਕੋਈ ਤੱਤ ਨਹੀਂ ਹੈ। ਬਹਾਦਰੀ ਹੀ ਉਹ ਬੁਨਿਆਦੀ ਸ਼ਕਤੀ ਹੈ, ਜੋ ਸੰਪੂਰਨ ਜਗਤ ਦਾ ਪਾਲਣ ਪੋਸ਼ਣ ਅਤੇ ਰਾਖੀ ਕਰਦੀ ਹੈ ਅਤੇ ਸਮੁੱਚੀ ਲੋਕ ਮਰਿਆਦਾ, ਖੁਸ਼ਹਾਲੀ ਅਤੇ ਫ਼ਰਜ਼ ਦਾ ਆਧਾਰ ਬਣਦੀ ਹੈ।”
https://x.com/narendramodi/status/2027202666934476803
https://x.com/narendramodi/status/2027202927639867743
***
ਐੱਮਜੇਪੀਐੱਸ/ਪੀਕੇਕੇ
(रिलीज़ आईडी: 2234911)
आगंतुक पटल : 45
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Telugu
,
Kannada
,
Malayalam