ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਅਜਮੇਰ ਵਿੱਚ ਦੇਸ਼ਵਿਆਪੀ ਐੱਚਪੀਵੀ ਟੀਕਾਕਰਨ ਅਭਿਆਨ ਅਤੇ 17,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ

Posted On: 28 FEB 2026 8:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਵਿੱਚ ਵਿਸ਼ਵ-ਵਿਆਪੀ ਟੀਕਾਕਰਨ ਅਭਿਆਨ ਅਤੇ 17,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ;

“ਸਾਡੀ ਸਰਕਾਰ ਸਰਬਪੱਖੀ ਵਿਕਾਸ ਲਈ ਸੰਕਲਪਬੱਧ ਹੈ। ਇਸੇ ਲੜੀ ਵਿੱਚ ਅੱਜ ਅਜਮੇਰ ਤੋਂ ਰਾਸ਼ਟਰਵਿਆਪੀ ਐੱਚਪੀਵੀ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਦੇ ਨਾਲ ਕਈ ਪ੍ਰੋਜੈਕਟਾਂ ਦੇ ਉਦਘਾਟਨ- ਨੀਂਹ ਪੱਥਰ ਅਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਦਾ ਸੁਭਾਗ ਮਿਲਿਆ ਹੈ।” 

“ਭਾਜਪਾ ਦੀ ਡਬਲ ਇੰਜਣ ਸਰਕਾਰ ਨੌਜਵਾਨ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਅਜਮੇਰ ਵਿੱਚ ਆਪਣੇ ਨੌਜਵਾਨ ਸਾਥੀਆਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਬਹੁਤ ਪ੍ਰਸੰਨਤਾ ਹੋਈ ਹੈ।”


“ਅਜਮੇਰ ਦੇ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਆਏ ਰਾਜਸਥਾਨ ਦੇ ਆਪਣੇ ਪਰਿਵਾਰਕ ਮੈਂਬਰਾਂ ਦਾ ਜੋਸ਼ ਦੱਸਦਾ ਹੈ ਕਿ ਡਬਲ ਇੰਜਣ ਸਰਕਾਰ ਦੇ ਚਾਰੇ ਪਾਸੇ ਵਿਕਾਸ ਕਾਰਜਾਂ ਨਾਲ ਉਹ ਕਿੰਨੇ ਉਤਸ਼ਾਹਿਤ ਹਨ।”

“ਵੀਰਾਂਗਨਾਵਾਂ ਦੀ ਧਰਤੀ ਰਾਜਸਥਾਨ ਦੇ ਅਜਮੇਰ ਤੋਂ ਦੇਸ਼ ਭਰ ਦੀਆਂ ਧੀਆਂ ਲਈ ਐੱਚਪੀਵੀ ਵੈਕਸ਼ੀਨੇਸ਼ਨ ਅਭਿਆਨ ਦੀ ਸ਼ੁਰੂਆਤ ਕਰਕੇ ਬਹੁਤ ਖ਼ੁਸ਼ੀ ਹੋਈ ਹੈ। ਦੇਸ਼ ਦੀ ਮਾਤ੍ਰਸ਼ਕਤੀ ਨੂੰ ਸਿਹਤ ਅਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ  ਅਹਿਮ ਕਦਮ ਹੈ।”

“ਕਾਂਗਰਸ ਪੂਰੇ ਦੇਸ਼ ਵਿੱਚ ਲਗਾਤਾਰ ਹਾਰ ਰਹੀ ਹੈ ਅਤੇ ਗ਼ੁੱਸੇ ਵਿੱਚ ਉਹ ਇਸ ਦਾ ਬਦਲਾ ਭਾਰਤ ਨੂੰ ਬਦਨਾਮ ਕਰਕੇ ਲੈ ਰਹੀ ਹੈ। ਗਲੋਬਲ ਏਆਈ ਸਮਿਟ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਭਾਰਤ ਨੂੰ ਸ਼ਰਮਸਾਰ ਕਰਨ ਦਾ ਉਨ੍ਹਾਂ ਦਾ ਯਤਨ ਵੀ ਇਹੀ ਦੱਸਦਾ ਹੈ।”

“ਡਬਲ ਇੰਜਣ ਸਰਕਾਰ ਦੇ ਯਤਨਾਂ ਤੋਂ ਰਾਜਸਥਾਨ ਦੇ ਸਾਡੇ ਕਿਸਾਨ ਭਰਾਵਾਂ-ਭੈਣਾਂ ਨੂੰ ਸਿੰਚਾਈ ਪ੍ਰੋਜੈਕਟਾਂ ਦਾ ਬਹੁਤ ਲਾਭ ਹੋ ਰਿਹਾ ਹੈ। ਇਸ ਨਾਲ ਕਾਂਗਰਸ ਦੇ ਕੁਸ਼ਾਸਨ ਅਤੇ ਭਾਜਪਾ ਦੇ ਸੁਸ਼ਾਸਨ ਦਾ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।”

“ਅੱਜ ਅਜਮੇਰ ਤੋਂ ਸਰਵਾਈਕਲ ਕੈਂਸਰ ਵਿਰੁੱਧ ਰਾਸ਼ਟਰੀ ਐੱਚਪੀਵੀ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਗਿਆ ਹੈ। ਅਜਮੇਰ ਦੀ ਮਨੀਸ਼ਾ ਰਾਵਤ ਇਸ ਅਭਿਆਨ ਦੇ ਤਹਿਤ ਵੈਕਸੀਨ ਲਗਵਾਉਣ ਵਾਲੀ ਪਹਿਲੀ ਇਨਸਾਨ ਬਣੀ। ਇਹ ਮਹਿਲਾਵਾਂ ਦੇ ਸਿਹਤ ਨੂੰ ਬਿਹਤਰ ਬਣਾਉਣ ਲਈ ਵੱਡੀ ਪਹਿਲ ਹੈ।”

“ਸਰਵਾਈਕਲ ਕੈਂਸਰ ਵਿਰੁੱਧ ਐੱਚਪੀਵੀ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ, ਮੈਂ ਆਪਣੇ ਉਨ੍ਹਾਂ ਨੌਜਵਾਨ ਦੋਸਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਅੱਜ ਵੈਕਸੀਨ ਲੱਗ ਚੁੱਕੀ ਹੈ। ਇਹ ਸਾਡੀਆਂ ਬੇਟੀਆਂ ਅਤੇ ਮਾਤਾਵਾਂ ਦੀ ਸਿਹਤ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।”

****

ਐੱਮਜੇਪੀਐੱਸ/ਡਾ. ਪਵਨ ਖੇਡਕਰ


(Release ID: 2234509) ਵਿਜ਼ੀਟਰ ਕਾਊਂਟਰ : 2