ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯਾਦ ਵਾਸ਼ੇਮ – ਦਿ ਵਰਲਡ ਹੋਲੋਕਾਸਟ ਰਿਮੈਂਬਰੈਂਸ(ਯਾਦਗਾਰੀ) ਕੇਂਦਰ ਦਾ ਦੌਰਾ ਕੀਤਾ

प्रविष्टि तिथि: 26 FEB 2026 9:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਅੱਜ ਯੇਰੂਸ਼ਲਮ ਵਿੱਚ ਸਥਿਤ ਯਾਦ ਵਾਸ਼ੇਮ -ਦ ਵਰਲਡ ਹੋਲੋਕਾਸਟ ਰਿਮੈਂਬਰੈਂਸ (ਯਾਦਗਾਰੀ) ਕੇਂਦਰ ਦਾ ਦੌਰਾ ਕੀਤਾ ਅਤੇ ਹੋਲੋਕਾਸਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਹਾਲ ਆਫ਼ ਰਿਮੈਂਬਰੈਂਸ ਵਿੱਚ ਆਯੋਜਿਤ ਇੱਕ ਭਾਵੁਕ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਦੌਰਾਨ ਕੈਂਟਰ ਵੱਲੋਂ "ਅਲ ਮਾਲੇਹ ਰਹਮੀਮ" ਦੇ ਭਾਵੁਕ ਪਾਠ ਨੇ ਇਸ ਨੂੰ ਹੋਰ ਵੀ ਭਾਵੁਕ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਬੁੱਕ ਆਫ਼ ਨੇਮਸ ਹਾਲ ਦਾ ਵੀ ਦੌਰਾ ਕੀਤਾ, ਜਿੱਥੇ ਹੋਲੋਕਾਸਟ ਦੇ ਪੀੜਤਾਂ ਦੀਆਂ ਨਿੱਜੀ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਇਹ ਦੌਰਾ ਭਾਰਤ ਅਤੇ ਇਜ਼ਰਾਈਲ ਦੇ ਲੋਕਾਂ ਦਰਮਿਆਨ ਡੂੰਘੇ ਭਾਵਨਾਤਮਕ ਸਬੰਧਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

*********

ਐੱਮਜੇਪੀਐੱਸ/ਪੀਕੇਕੇ


(रिलीज़ आईडी: 2233572) आगंतुक पटल : 31
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam