ਆਯੂਸ਼
azadi ka amrit mahotsav

ਯੋਗਾ ਲਈ ਪ੍ਰਧਾਨ ਮੰਤਰੀ ਪੁਰਸਕਾਰ 2026 ਲਈ ਅਰਜ਼ੀਆਂ ਖੁੱਲ੍ਹੀਆਂ ਹਨ


ਭਾਰਤ ਅਤੇ ਵਿਸ਼ਵ ਭਰ ਵਿੱਚ ਯੋਗਾ ਨੂੰ ਅੱਗੇ ਵਧਾਉਣ ਵਿੱਚ ਕੀਤੇ ਗਏ ਪਰਿਵਰਤਨਕਾਰੀ ਯੋਗਦਾਨਾਂ ਦਾ ਸਨਮਾਨ

Posted On: 25 FEB 2026 4:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਲੀਡਰਸ਼ਿਪ ਦੇ ਮਾਰਗਦਰਸ਼ਨ ਵਿੱਚ, ਯੋਗਾ ਨੇ ਹਾਲ ਦੇ ਵਰ੍ਹਿਆਂ ਵਿੱਚ ਬੇਮਿਸਾਲ ਵਿਸ਼ਵਵਿਆਪੀ ਪਹੁੰਚ ਅਤੇ ਜਨਤਕ ਭਾਗੀਦਾਰੀ ਦੇਖੀ ਹੈ। ਭਾਈਚਾਰਿਆਂ ਦੁਆਰਾ ਰੋਕਥਾਮ ਸਿਹਤ ਅਭਿਆਸਾਂ ਨੂੰ ਅਪਣਾਉਣ ਤੋਂ ਲੈ ਕੇ ਸੰਸਥਾਨਾਂ ਦੁਆਰਾ ਯੋਗਾ ਨੂੰ ਸਿਹਤ ਸਬੰਧੀ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰਨ ਤੱਕ, ਇਹ ਅਨੁਸ਼ਾਸਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਭਲਾਈ ਦੇ ਪ੍ਰਤੀ ਆਪਣੇ ਸਮੁੱਚੇ ਦ੍ਰਿਸ਼ਟੀਕੋਣ ਰਾਹੀਂ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਭ ਪੁਹੰਚਾ ਰਿਹਾ ਹੈ।

ਧਾਨ ਮੰਤਰੀ ਯੋਗਾ ਪੁਰਸਕਾਰ-2026 ਉਨ੍ਹਾਂ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਦੇ ਨਿਰੰਤਰ ਯਤਨਾਂ ਤੋਂ ਵਿਸ਼ਵ ਪੱਧਰ ‘ਤੇ ਯੋਗਾ ਦਾ ਪ੍ਰਭਾਵ ਵਧਿਆ ਹੈ। ਯੋਗਾ ਦੇ ਵਿਕਾਸ ਅਤੇ ਪ੍ਰਚਾਰ ਵਿੱਚ ਉਤਕ੍ਰਿਸ਼ਟਤਾ ਅਤੇ ਸਮਰਪਣ ਨੂੰ ਮਾਨਤਾ ਦੇਣ ਦੇ ਜ਼ਰੀਏ ਇਹ ਪੁਰਸਕਾਰ ਇਸ ਖੇਤਰ ਵਿੱਚ ਵਿਆਪਕ ਭਾਗੀਦਾਰੀ, ਨਵੀਨਤਾ ਅਤੇ ਅਗਵਾਈ ਨੂੰ ਪ੍ਰੇਰਿਤ ਕਰਦੇ ਹਨ।

ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਯੋਗਾ ਦੇ ਵਿਕਾਸ ਅਤੇ ਪ੍ਰਚਾਰ ਵਿੱਚ ਬੇਮਿਸਾਲੀ ਯੋਗਦਾਨ ਨੂੰ ਮਾਨਤਾ ਦੇਣ ਵਾਲੇ ਪ੍ਰਧਾਨ ਮੰਤਰੀ ਯੋਗਾ ਪੁਰਸਕਾਰ-2026 ਲਈ ਅਰਜ਼ੀਆਂ ਮੰਗੀਆਂ ਹਨ।

ਰਜ਼ੀਆਂ ਰਾਸ਼ਟਰੀ ਪੁਰਸਕਾਰ ਪੋਰਟਲ www.awards.gov.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ।

  • ਹਰੇਕ ਪੁਰਸਕਾਰ ਪ੍ਰਾਪਤਕਰਤਾ ਨੂੰ ਪ੍ਰਾਪਤ ਹੋਵੇਗਾ:
  • ਇੱਕ ਟਰਾਫੀ
  • ਇੱਕ ਸਰਟੀਫਿਕੇਟ
  • 25 ਲੱਖ ਰੁਪਏ ਦਾ ਨਕਦ ਪੁਰਸਕਾਰ

ਇਹ ਪੁਰਸਕਾਰ ਸਮਾਰੋਹ ਅੰਤਰਰਾਸ਼ਟਰੀ ਯੋਗਾ ਸੰਮੇਲਨ ਦੇ ਨਾਲ ਹੀ ਆਯੋਜਿਤ ਕੀਤਾ ਜਾਵੇਗਾ।

ਪੁਰਸਕਾਰ ਸ਼੍ਰੇਣੀਆਂ

ਸ਼੍ਰੇਣੀ- I: ਯੋਗਾਂ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ- ਵਿਅਕਤੀਗਤ (ਰਾਸ਼ਟਰੀ/ਅੰਤਰਰਾਸ਼ਟਰੀ)

  • ਦੋ ਪੁਰਸਕਾਰ

ਸ਼੍ਰੇਣੀ-II: ਯੋਗਾ ਸੰਸਥਾਨਾਂ ਲਈ ਪ੍ਰਧਾਨ ਮੰਤਰੀ ਪੁਰਸਕਾਰ (ਰਾਸ਼ਟਰੀ/ਅੰਤਰਰਾਸ਼ਟਰੀ)

  • ਦੋ ਪੁਰਸਕਾਰ

ਯੋਗਤਾ ਮਾਪਦੰਡ

ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਯੋਗਾ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਮਹੱਤਵਪੂਰਨ ਅਤੇ ਸ਼ਾਨਦਾਰ ਯੋਗਦਾਨ ਦਿੱਤਾ ਹੈ।

ਬਿਨੈਕਾਰਾਂ/ਨਾਮਜ਼ਦ ਵਿਅਕਤੀਆਂ ਨੂੰ ਹੇਠ ਲਿਖਿਆ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ:

 

  • ਯੋਗਾ ਦਾ ਸਮ੍ਰਿੱਧ ਅਨੁਭਵ ਅਤੇ ਡੂੰਘਾ ਗਿਆਨ।
  • ਵਿਅਕਤੀਗਤ ਸ਼੍ਰੇਣੀ (ਰਾਸ਼ਟਰੀ ਅਤੇ ਅੰਤਰਰਾਸ਼ਟਰੀ) ਦੇ ਤਹਿਤ ਘੱਟੋ-ਘੱਟ ਯੋਗ ਉਮਰ: 30 ਸਾਲ
  • ਯੋਗਾ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਦੇ ਨਾਲ ਘੱਟ ਤੋਂ ਘੱਟ 10 (ਦਸ) ਵਰ੍ਹਿਆਂ ਦੀ ਬੇਦਾਗ਼ ਸੇਵਾ ਦਾ ਅਨੁਭਵ

ਐਪਲੀਕੇਸ਼ਨ ਦੀ ਸਮਾਂ ਸੀਮਾ

  • ਅਰਜ਼ੀ ਪ੍ਰਾਪਤ ਕਰਨ ਦੀ ਸ਼ੁਰੂਆਤੀ ਮਿਤੀ: 21 ਫਰਵਰੀ, 2026
  • ਅਰਜ਼ੀ ਜਮ੍ਹਾਂ ਕਰਨ ਦੀ ਅੰਤਿਮ ਮਿਤੀ: 21 ਮਾਰਚ, 2026

ਜ਼ਰੂਰਤ ਪੈਣ ‘ਤੇ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਨੂੰ 15 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ। ਆਯੁਸ਼ ਮੰਤਰਾਲਾ ਅੰਤਿਮ ਮਿਤੀ ਤੋਂ ਬਾਅਦ ਪ੍ਰਾਪਤ ਕਿਸੇ ਵੀ ਅਰਜ਼ੀ ਨੂੰ ਅਸਵੀਕਾਰ ਕਰਨ ਦਾ ਅਧਿਕਾਰ ਰੱਖਦਾ ਹੈ।

ਯੋਗ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਰਾਸ਼ਟਰੀ ਪੁਰਸਕਾਰ ਪੋਰਟਲ ( www.awards.gov.in )  ਦੇ ਰਾਹੀਂ ਅਪਲਾਈ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ

***

ਐੱਸਆਰ/ਜੀਐੱਸ
 


(Release ID: 2233073) ਵਿਜ਼ੀਟਰ ਕਾਊਂਟਰ : 5